Do not have an account?
Already have an account?

Know Your AO

1. ਮੁਲਾਂਕਣ ਅਧਿਕਾਰੀ (ਏ.ਓ) ਕੌਣ ਹੈ?
ਮੁਲਾਂਕਣ ਅਧਿਕਾਰੀ (ਏ.ਓ) ਆਮਦਨ ਕਰ ਵਿਭਾਗ ਦਾ ਇੱਕ ਅਧਿਕਾਰੀ ਹੁੰਦਾ ਹੈ ਜੋ ਕਰਦਾਤਾਵਾਂ ਦੁਆਰਾ ਆਪਣੇ ਅਧਿਕਾਰ ਖੇਤਰ ਵਿੱਚ ਫਾਈਲ ਕੀਤੀਆਂ ਆਮਦਨ ਕਰ ਰਿਟਰਨਾਂ ਦੀ ਸਟੀਕਤਾ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੁੰਦਾ ਹੈ।

2. ਮੈਨੂੰ ਆਪਣੇ ਏ.ਓ ਨਾਲ ਕਦੋਂ ਸੰਪਰਕ ਕਰਨ ਦੀ ਲੋੜ ਹੈ?
ਜੇਕਰ ਤੁਹਾਨੂੰ ਆਪਣੀ ਫਾਈਲਿੰਗ ਵਿੱਚ ਕੋਈ ਸਮੱਸਿਆ ਨਹੀਂ ਹੈ, ਤਾਂ ਤੁਹਾਨੂੰ ਆਪਣੇ AO ਨਾਲ ਸੰਪਰਕ ਕਰਨ ਦੀ ਲੋੜ ਨਹੀਂ ਹੈ। ਇੱਕ ਆਮ ਨਿਯਮ ਦੇ ਤੌਰ 'ਤੇ, ITD ਸਾਰੀਆਂ ਕਰਦਾਤਾ ਸੇਵਾਵਾਂ ਨੂੰ ਫੇਸਲੈੱਸ ਤਰੀਕੇ ਨਾਲ ਆਨਲਾਈਨ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ। ਹਾਲਾਂਕਿ, ਕੁੱਝ ਅਸਾਧਾਰਣ ਸਥਿਤੀਆਂ ਵਿੱਚ, ਆਈ.ਟੀ.ਡੀ ਤੁਹਾਨੂੰ ਤੁਹਾਡੇ ਅਧਿਕਾਰਿਤ ਏ.ਓ. ਨਾਲ ਸੰਪਰਕ ਕਰਨ ਦੀ ਬੇਨਤੀ ਕਰ ਸਕਦਾ ਹੈ।

3. ਕੀ ਮੈਨੂੰ 'ਆਪਣੇ ਏ.ਓ ਨੂੰ ਜਾਣੋ' ਸੇਵਾ ਦਾ ਲਾਭ ਲੈਣ ਲਈ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਆਪਣੇ ਮੋਬਾਈਲ ਨੰਬਰ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ?
ਤੁਸੀਂ ਇਸ ਸੇਵਾ ਦਾ ਲਾਭ ਲੈਣ ਲਈ ਕਿਸੇ ਵੀ ਵੈਧ ਮੋਬਾਈਲ ਨੰਬਰ ਦੀ ਵਰਤੋਂ ਕਰ ਸਕਦੇ ਹੋ।

4. ਮੈਂ ਇੱਕ ਵੱਖਰੇ ਸ਼ਹਿਰ/ਰਾਜ ਵਿੱਚ ਚਲਾ ਗਿਆ ਹਾਂ, ਕੀ ਮੈਨੂੰ ਆਪਣੇ ਏ.ਓ ਨੂੰ ਬਦਲਣ ਦੀ ਜ਼ਰੂਰਤ ਹੈ?
ਹਾਂਜੀ। ਜਦੋਂ ਤੁਸੀਂ ਆਪਣਾ ਸਥਾਈ ਪਤਾ ਜਾਂ ਰਿਹਾਇਸ਼ੀ ਪਤਾ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਬਦਲਦੇ ਹੋ, ਤਾਂ ਤੁਹਾਡੇ ਪੈਨ ਨੂੰ ਨਵੇਂ AO ਵਿੱਚ ਮਾਈਗ੍ਰੇਟ ਕਰਵਾਉਣਾ ਜ਼ਰੂਰੀ ਹੁੰਦਾ ਹੈ। ਹਾਲਾਂਕਿ ਆਮਦਨ ਕਰ ਵਿਭਾਗ ਕਰਦਾਤਾਵਾਂ ਨੂੰ ਸਾਰੀਆਂ ਜ਼ਰੂਰੀ ਸੇਵਾਵਾਂ ਆਨਲਾਈਨ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਕਦੀ-ਕਦੀ ਤੁਹਾਨੂੰ ਆਪਣੇ AO ਨਾਲ ਸੰਪਰਕ ਕਰਨ ਦੀ ਲੋੜ ਹੋ ਸਕਦੀ ਹੈ। ਇਸ ਤਰ੍ਹਾਂ, ਆਪਣੇ ਪੈਨ ਨੂੰ ਸਹੀ ਅਧਿਕਾਰ ਖੇਤਰ ਵਾਲੇ AO ਕੋਲ ਮਾਈਗ੍ਰੇਟ ਕਰਵਾਉਣਾ ਤੁਹਾਡੇ ਹਿੱਤ ਵਿੱਚ ਹੈ, ਤਾਂ ਜੋ ਲੋੜ ਪੈਣ 'ਤੇ ਤੁਸੀਂ ਆਸਾਨੀ ਨਾਲ ਉਹਨਾਂ ਨਾਲ ਸੰਪਰਕ ਕਰ ਸਕੋ।

5. ਆਮਦਨ ਕਰ ਵਾਰਡ/ ਸਰਕਲ ਕੀ ਹੈ?
ਆਮਦਨ ਕਰ ਨਾਲ ਸੰਬੰਧਿਤ ਸੇਵਾਵਾਂ/ਕਾਰਜਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ, ਨਿਰਧਾਰਿਤ ਅਧਿਕਾਰ ਖੇਤਰ ਦੇ ਅਧਾਰ ਤੇ ਦੇਸ਼ ਭਰ ਵਿੱਚ ਕਈ ਵਾਰਡ/ਸਰਕਲ ਬਣਾਏ ਗਏ ਹਨ। ਹਰੇਕ ਵਾਰਡ/ਸਰਕਲ ਦੇ ਅਧਿਕਾਰਿਤ ਏ.ਓ. ਹੁੰਦੇ ਹਨ, ਜੋ ਡੀ.ਸੀ.ਆਈ.ਟੀ./ ਏ.ਸੀ.ਆਈ.ਟੀ. ਜਾਂ ਆਈ.ਟੀ.ਓ. ਹੁੰਦੇ ਹਨ।

6. ਆਪਣੇ ਪੈਨ ਨੂੰ ਇੱਕ ਨਵੇਂ ਏ.ਓ. ਦੇ ਕੋਲ ਮਾਈਗ੍ਰੇਟ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ?
ਤੁਹਾਨੂੰ ਆਪਣੇ ਪੈਨ ਨੂੰ ਆਪਣੇ ਮੌਜੂਦਾ ਅਧਿਕਾਰ ਖੇਤਰ AO ਵਿੱਚ ਮਾਈਗ੍ਰੇਟ ਕਰਨ ਲਈ ਇੱਕ ਅਰਜ਼ੀ ਦਾਇਰ ਕਰਨ ਦੀ ਲੋੜ ਹੈ। ਇਸ ਪ੍ਰਕਿਰਿਆ ਵਿੱਚ ਨਿਮਨਲਿਖਿਤ ਸ਼ਾਮਿਲ ਹਨ:

  1. ਆਪਣੇ ਮੌਜੂਦਾ ਏ.ਓ. ਨੂੰ ਤਬਦੀਲੀ ਦਾ ਕਾਰਨ ਪਤੇ ਦਾ ਬਦਲਣਾ ਦੱਸਦੇ ਹੋਏ ਇੱਕ ਅਰਜ਼ੀ ਲਿਖੋ।
  2. ਨਵੇਂ ਏ.ਓ. ਨੂੰ ਇਹ ਬੇਨਤੀ ਕਰਦੇ ਹੋਏ ਅਰਜ਼ੀ ਲਿਖੋ ਕਿ ਉਹ ਮੌਜੂਦਾ ਏ.ਓ. ਨੂੰ ਤਬਦੀਲੀ ਲਈ ਬੇਨਤੀ ਪੱਤਰ ਭੇਜਣ।
  3. ਮੌਜੂਦਾ ਏ.ਓ. ਵੱਲੋਂ ਇਹ ਅਰਜ਼ੀ ਸਵੀਕਾਰ ਹੋਣੀ ਚਾਹੀਦੀ ਹੈ।
  4. ਇੱਕ ਵਾਰ ਮਨਜ਼ੂਰੀ ਮਿਲਣ ਤੇ, ਇਹ ਅਰਜ਼ੀ ਆਮਦਨ ਕਰ ਕਮਿਸ਼ਨਰ ਨੂੰ ਭੇਜ ਦਿੱਤੀ ਜਾਂਦੀ ਹੈ।
  5. ਕਮਿਸ਼ਨਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ, ਏ.ਓ. ਬਦਲਿਆ ਜਾਂਦਾ ਹੈ।

ਤੁਹਾਨੂੰ ਆਪਣੇ ਨਵੇਂ ਪਤੇ ਦੇ ਅਧਾਰ ਤੇ ਆਪਣੇ ਪੈਨ ਨੂੰ ਨਵੇਂ ਏ.ਓ. ਦੇ ਕੋਲ ਮਾਈਗ੍ਰੇਟ ਕਰਨ ਲਈ ਆਪਣੇ ਮੌਜੂਦਾ ਏ.ਓ. ਨੂੰ ਲਿਖਤੀ ਬੇਨਤੀ ਕਰਨ ਦੀ ਲੋੜ ਹੈ।

7. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰਾ ਪੈਨ ਨਵੇਂ ਏ.ਓ. ਦੇ ਕੋਲ ਮਾਈਗ੍ਰੇਟ ਕਰ ਦਿੱਤਾ ਗਿਆ ਹੈ?
ਤੁਹਾਡੇ ਪੈਨ ਲਈ ਅਧਿਕਾਰ ਖੇਤਰ ਵਾਲੇ AO ਦੇ ਮੌਜੂਦਾ ਸਟੇਟਸ ਦੀ ਤਸਦੀਕ ਈ-ਫਾਈਲਿੰਗ ਪੋਰਟਲ> ਆਪਣੇ AO ਬਾਰੇ ਜਾਣੋ 'ਤੇ ਕੀਤੀ ਜਾ ਸਕਦੀ ਹੈ। ਇਸ ਸੇਵਾ ਦੀ ਵਰਤੋਂ ਕਰਨ ਲਈ ਤੁਹਾਨੂੰ ਰਜਿਸਟਰ ਕਰਨ ਜਾਂ ਲੌਗ ਇਨ ਕਰਨ ਦੀ ਲੋੜ ਨਹੀਂ ਹੈ।

 

ਪੇਜ ਦੀ ਆਖਰੀ ਵਾਰ ਸਮੀਖਿਆ ਕੀਤੀ ਜਾਂ ਅਪਡੇਟ ਕੀਤਾ ਗਿਆ: