Do not have an account?
Already have an account?

ਮੇਰਾ ਚਾਰਟਡ ਅਕਾਉਂਟੈਟ (CA)

(ਕਰ ਨੂੰ ਬਣਾ ਰਿਹਾ ਹੈ ਅਸਾਨ, ਇੱਕ ਸਮੇਂ-ਇੱਕੋ ਕਦਮ)

(ਕਰ ਨੂੰ ਬਣਾ ਰਿਹਾ ਹੈ ਅਸਾਨ, ਇੱਕ ਸਮੇਂ-ਇੱਕੋ ਕਦਮ)

Frequently Asked Questions

ਮੇਰੇ ਚਾਰਟਰਡ ਅਕਾਊਂਟੈਂਟ (CA) ਸੰਬੰਧੀ ਅਕਸਰ ਪੁੱਛੇ ਜਾਣ ਵਾਲੇ ਸਵਾਲ (FAQ)

1. ਮੈਂ ਆਪਣੇ CA ਨੂੰ ਈ-ਫਾਈਲਿੰਗ ਖਾਤੇ ਵਿੱਚ ਕਿਵੇਂ ਸ਼ਾਮਲ ਕਰ ਸਕਦਾ/ਸਕਦੀ ਹਾਂ?

ਤੁਸੀਂ ਆਪਣੇ ਖਾਤੇ ਵਿੱਚ ਲੌਗਇਨ ਕਰਨ ਤੋਂ ਬਾਅਦ ਉਪਲਬਧ ਇਸ ਸੇਵਾ ਦੀ ਵਰਤੋਂ ਕਰਕੇ ਆਪਣੇ ਈ-ਫਾਈਲਿੰਗ ਖਾਤੇ ਵਿੱਚ ਆਪਣੇ ਚਾਰਟਰਡ ਅਕਾਊਂਟੈਂਟ (CA) ਨੂੰ ਸ਼ਾਮਲ ਕਰ ਸਕਦੇ ਹੋ। ਮੇਰਾ CA ਸੇਵਾ ਤੁਹਾਨੂੰ ਹੇਠਾਂ ਦਿੱਤੇ ਕੰਮ ਕਰਨ ਦੀ ਆਗਿਆ ਦਿੰਦੀ ਹੈ:

  • ਤੁਹਾਡੇ ਵੱਲੋਂ ਅਧਿਕਾਰਤ ਈ-ਫਾਈਲਿੰਗ ਪੋਰਟਲ ਵਿੱਚ ਕਿਰਿਆਸ਼ੀਲ ਅਤੇ ਅਕਿਰਿਆਸ਼ੀਲ CA ਦੀ ਸੂਚੀ ਵੇਖੋ।
  • ਇੱਕ CA ਸ਼ਾਮਲ ਕਰੋ
  • ਕਿਸੇ CA ਨੂੰ ਫਾਰਮ ਅਸਾਈਨ ਕਰੋ
  • ਅਸਾਈਨ ਕੀਤੇ ਫਾਰਮ ਵਾਪਸ ਲਓ
  • CA ਨੂੰ ਕਿਰਿਆਸ਼ੀਲ ਕਰੋ
  • CA ਨੂੰ ਅਕਿਰਿਆਸ਼ੀਲ ਕਰੋ

2. ਮੇਰਾ CA ਸੇਵਾ ਤੱਕ ਕੌਣ ਪਹੁੰਚ ਕਰ ਸਕਦਾ ਹੈ?

ਹੇਠ ਲਿਖੀਆਂ ਸ਼੍ਰੇਣੀਆਂ ਵਿੱਚੋਂ ਕਿਸੇ ਇੱਕ ਨਾਲ ਸੰਬੰਧਿਤ  ਈ-ਫਾਈਲਿੰਗ ਪੋਰਟਲ ਦੇ ਸਾਰੇ ਰਜਿਸਟਰਡ ਉਪਭੋਗਤਾ ਇਸ ਸੇਵਾ ਤੱਕ ਪਹੁੰਚ ਕਰ ਸਕਦੇ ਹਨ:

  • ਵਿਅਕਤੀਗਤ
  • HUF
  • ਕੰਪਨੀ, AOP, BOI, AJP, ਟਰੱਸਟ, ਸਰਕਾਰ, LA (ਸਥਾਨਕ ਅਥਾਰਟੀ), ਫਰਮ
  • ਕਰ ਕਟੌਤੀਕਰਤਾ ਅਤੇ ਕਲੈਕਟਰ

3. ਕੀ ਮੈਂ CA ਨੂੰ ਅਸਾਈਨ ਕੀਤੇ ਗਏ ਫਾਰਮ ਵਾਪਸ ਲੈ ਸਕਦਾ/ਸਕਦੀ ਹਾਂ?

ਹਾਂ, CA ਨੂੰ ਅਸਾਈਨ ਕੀਤੇ ਜਾਣ ਤੋਂ ਬਾਅਦ ਫਾਰਮ ਵਾਪਸ ਲਏ ਜਾ ਸਕਦੇ ਹਨ। ਕਿਸੇ CA ਨੂੰ ਅਸਾਈਨ ਕੀਤੇ ਸਾਰੇ ਫਾਰਮ ਉਪਭੋਗਤਾ ਵੱਲੋਂ ਵੇਖੇ ਜਾ ਸਕਦੇ ਹਨ ਅਤੇ ਲੋੜ ਪੈਣ 'ਤੇ ਵਾਪਸ ਲਏ ਜਾ ਸਕਦੇ ਹਨ।

4. ਮੈਨੂੰ ਕਿਸੇ CA ਨੂੰ ਅਧਿਕਾਰਤ ਕਰਨ ਦੀ ਲੋੜ ਕਿਉਂ ਹੈ?

ਈ-ਫਾਈਲਿੰਗ ਪੋਰਟਲ 'ਤੇ ਤੁਹਾਡੇ ਵੱਲੋਂ ਕੋਈ ਵੀ ਫਾਰਮ ਦਾਖਲ ਕਰਨ ਜਾਂ ਕੋਈ ਵੀ ਸਬਮਿਸ਼ਨ ਕਰਨ ਤੋਂ ਪਹਿਲਾਂ, CA ਨੂੰ ਤੁਹਾਡੇ ਵੱਲੋਂ ਅਧਿਕਾਰਤ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਕੁਝ ਕਾਨੂੰਨੀ ਫਾਰਮਾਂ ਲਈ CA ਦੇ ਪ੍ਰਮਾਣੀਕਰਨ ਦੀ ਲੋੜ ਹੁੰਦੀ ਹੈ। ਤੁਸੀਂ ਇਸ ਸੇਵਾ ਦੀ ਵਰਤੋਂ ਕਰਕੇ CA ਨੂੰ ਜੋੜ ਸਕਦੇ ਹੋ ਅਤੇ ITR/ਫਾਰਮ ਜਮ੍ਹਾਂ ਕਰਨ ਲਈ CA ਨੂੰ ਜੋੜਨ ਦੀ ਬੇਨਤੀ ਸਵੀਕਾਰ ਕਰਨੀ ਹੋਵੇਗੀ।

Detailed guides and documentation