Do not have an account?
Already have an account?

Change Your Password

1. ਮੈਨੂੰ ਆਪਣੀ ਉਪਭੋਗਤਾ ID ਯਾਦ ਨਹੀਂ ਹੈ। ਮੈਂ ਆਪਣੇ ਅਕਾਊਂਟ ਵਿੱਚ ਕਿਵੇਂ ਲੌਗਇਨ ਕਰ ਸਕਦਾ/ਸਕਦੀ ਹਾਂ?
ਈ-ਫਾਈਲਿੰਗ ਪੋਰਟਲ ਲਈ ਤੁਹਾਡਾ ਪੈਨ ਨੰਬਰ ਤੁਹਾਡੀ ਉਪਭੋਗਤਾ ID ਹੈ। ਤੁਸੀਂ ਆਪਣੇ ਆਧਾਰ ਨੰਬਰ ਦੀ ਵਰਤੋਂ ਉਪਭੋਗਤਾ ID ਦੇ ਤੌਰ 'ਤੇ ਵੀ ਕਰ ਸਕਦੇ ਹੋ, ਪਰ ਕੇਵਲ ਤਾਂ ਹੀ ਜੇਕਰ ਇਹ ਈ-ਫਾਈਲਿੰਗ ਪੋਰਟਲ ਵਿੱਚ ਤੁਹਾਡੇ ਪੈਨ ਨਾਲ ਲਿੰਕ ਕੀਤਾ ਹੋਇਆ ਹੋਵੇ।

2. ਕੀ ਮੈਂ ਆਪਣਾ ਪਾਸਵਰਡ ਆਪਣੇ ਪਿਛਲੇ ਪਾਸਵਰਡਾਂ ਵਿੱਚੋਂ ਕਿਸੇ ਇੱਕ ਵਿੱਚ ਬਦਲ ਸਕਦਾ/ਸਕਦੀ ਹਾਂ?
ਹਾਂ, ਤੁਸੀਂ ਕਰ ਸਕਦੇ ਹੋ। ਹਾਲਾਂਕਿ, ਨਵਾਂ ਪਾਸਵਰਡ ਤੁਹਾਡੇ ਪਿਛਲੇ ਤਿੰਨ ਪਾਸਵਰਡਾਂ ਵਰਗਾ ਨਹੀਂ ਹੋ ਸਕਦਾ।

3. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰਾ ਪਾਸਵਰਡ ਅਪਡੇਟ ਹੋ ਗਿਆ ਹੈ?
ਤੁਹਾਨੂੰ ਟ੍ਰਾਂਜੈਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਆਪਣੇ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਇੱਕ ਪੁਸ਼ਟੀਕਰਨ ਸੰਦੇਸ਼ ਵੀ ਮਿਲੇਗਾ।

4. ਜੇਕਰ ਪਾਸਵਰਡ ਨੂੰ ਬਦਲਣਾ ਅਸਫਲ ਹੋ ਜਾਵੇ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?
ਹੇਠਾਂ ਦਿੱਤੇ ਸਟੈੱਪਸ ਦੀ ਪਾਲਣਾ ਕਰੋ:

  • ਆਪਣੇ ਵੈੱਬ ਬ੍ਰਾਊਜ਼ਰ ਤੋਂ ਆਪਣੀਆਂ ਅਸਥਾਈ ਫਾਈਲਾਂ ਹਟਾਓ
  • ਆਪਣੇ ਈ-ਫਾਈਲਿੰਗ ਪੋਰਟਲ ਤੇ ਲੌਗਇਨ ਕਰੋ ਅਤੇ ਦੁਬਾਰਾ ਆਪਣਾ ਪਾਸਵਰਡ ਬਦਲਣ ਦੀ ਕੋਸ਼ਿਸ਼ ਕਰੋ।

5. ਜੇਕਰ ਮੈਂ ਪਾਸਵਰਡ ਬਦਲੋ ਪੇਜ 'ਤੇ ਹੋਣ ਦੌਰਾਨ ਰੱਦ ਕਰੋ ਬਟਨ 'ਤੇ ਕਲਿੱਕ ਕਰਦਾ ਹਾਂ ਤਾਂ ਕੀ ਹੋਵੇਗਾ?
ਤੁਸੀਂ ਆਪਣਾ ਪਾਸਵਰਡ ਅਪਡੇਟ ਕੀਤੇ ਬਿਨਾਂ ਆਪਣਾ ਡੈਸ਼ਬੋਰਡ ਦੇਖ ਸਕੋਗੇ।

6. ਮੈਂ ਆਪਣੀ ਉਪਭੋਗਤਾ ID ਅਤੇ ਪਾਸਵਰਡ ਭੁੱਲ ਗਿਆ/ਗਈ ਹਾਂ। ਮੈਂ ਉਨ੍ਹਾਂ ਨੂੰ ਕਿਵੇਂ ਮੁੜ ਪ੍ਰਾਪਤ ਕਰ ਸਕਦਾ/ਸਕਦੀ ਹਾਂ?
ਤੁਹਾਡਾ ਪੈਨ ਨੰਬਰ (ਜਾਂ ਆਧਾਰ ਨੰਬਰ, ਜੇਕਰ ਤੁਹਾਡਾ ਪੈਨ ਅਤੇ ਆਧਾਰ ਨੰਬਰ ਈ-ਫਾਈਲਿੰਗ ਪੋਰਟਲ ਵਿੱਚ ਲਿੰਕ ਹਨ) ਤੁਹਾਡੀ ਉਪਭੋਗਤਾ ID ਹੈ। ਤੁਸੀਂ ਆਪਣਾ ਪਾਸਵਰਡ ਮੁੜ ਪ੍ਰਾਪਤ ਕਰਨ ਲਈ ਈ-ਫਾਈਲਿੰਗ ਪੋਰਟਲ ਵਿੱਚ ਪਾਸਵਰਡ ਭੁੱਲ ਗਏ ਸੇਵਾ ਦੀ ਵਰਤੋਂ ਕਰ ਸਕਦੇ ਹੋ:

  • ਆਧਾਰ OTP; ਜਾਂ
  • ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਤੁਹਾਡੇ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਇਆ OTP; ਜਾਂ
  • ਪੂਰਵ-ਪ੍ਰਮਾਣਿਤ ਬੈਂਕ ਖਾਤੇ / ਡੀਮੈਟ ਅਕਾਊਂਟ ਦੁਆਰਾ ਜਨਰੇਟ ਕੀਤਾ ਗਿਆ EVC (ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ); ਜਾਂ
  • DSC (ਡਿਜੀਟਲ ਦਸਤਖ਼ਤ ਸਰਟੀਫਿਕੇਟ)
ਪੇਜ ਦੀ ਆਖਰੀ ਵਾਰ ਸਮੀਖਿਆ ਕੀਤੀ ਜਾਂ ਅਪਡੇਟ ਕੀਤਾ ਗਿਆ: