1. ਸੰਖੇਪ ਜਾਣਕਾਰੀ
ਸੋਧ ਦਾ ਸਟੇਟਸ ਸੇਵਾ ਈ-ਫਾਈਲਿੰਗ ਪੋਰਟਲ ਦੇ ਸਾਰੇ ਰਜਿਸਟਰਡ ਉਪਭੋਗਤਾਵਾਂ ਲਈ ਉਹਨਾਂ ਦੁਆਰਾ ਸਬਮਿਟ ਕੀਤੀਆਂ ਸੋਧ ਸੰਬੰਧੀ ਬੇਨਤੀਆਂ ਦਾ ਸਟੇਟਸ ਅਤੇ ਵੇਰਵੇ ਦੇਖਣ ਲਈ ਉਪਲਬਧ ਹੈ। ਇਹ ਸੇਵਾ ਰਜਿਸਟਰਡ ਉਪਭੋਗਤਾਵਾਂ ਨੂੰ ਸਬਮਿਟ ਕੀਤੀ ਗਈ ਬੇਨਤੀ ਦੀ ਕਿਸਮ ਦੇ ਅਨੁਸਾਰ ਸੋਧ ਵੇਰਵੇ ਦੇਖਣ ਦੇ ਸਮਰੱਥ ਬਣਾਉਂਦੀ ਹੈ। ਰਜਿਸਟਰਡ ਉਪਭੋਗਤਾ ਸਬਮਿਟ ਕੀਤੀਆਂ ਗਈਆਂ ਨਿਮਨਲਿਖਿਤ ਬੇਨਤੀਆਂ ਦੇ ਵੇਰਵੇ ਦੇਖ ਸਕਦਾ ਹੈ:
- ਰਿਟਰਨ 'ਤੇ ਦੁਬਾਰਾ ਪ੍ਰਕਿਰਿਆ ਕਰੋ
- ਟੈਕਸ ਕ੍ਰੈਡਿਟ ਮਿਸਮੈਚ ਸੋਧ
- 234C ਵਿਆਜ ਲਈ ਵਾਧੂ ਜਾਣਕਾਰੀ
- ਸਟੇਟਸ ਸੰਬੰਧੀ ਸੋਧ (AY 2018 – 2019 ਤੱਕ ਕੇਵਲ ITR 5 ਅਤੇ ITR 7 ਲਈ ਲਾਗੂ ਹੈ)
- ਛੋਟ ਸੈਕਸ਼ਨ ਸੋਧ (AY 2018 – 19 ਤੱਕ ਕੇਵਲ ITR 7 ਲਈ ਲਾਗੂ)
- ਰਿਟਰਨ ਡੇਟਾ ਸੋਧ (ਔਫਲਾਈਨ) XML ਅਪਲੋਡ
- ਰਿਟਰਨ ਡੇਟਾ ਸੋਧ (ਆਨਲਾਈਨ)
- ਉਹ ਆਦੇਸ਼ ਜਿਸ ਲਈ ਸੋਧ ਸਬਮਿਟ ਕੀਤੀ ਗਈ ਹੈ ਪਰ ਉਸ ਵਿੱਚ DIN ਦਾ ਜ਼ਿਕਰ ਨਹੀਂ ਕੀਤਾ ਗਿਆ ਹੈ
- ਆਦੇਸ਼ ਜਿਸ ਲਈ DIN ਦੇ ਨਾਲ ਸੋਧ ਨੂੰ ਸਬਮਿਟ ਕੀਤਾ ਗਿਆ ਹੈ
2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ
- ਵੈਧ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ
- ਈ-ਫਾਈਲਿੰਗ ਪੋਰਟਲ ਰਾਹੀਂ ਸੋਧ ਦੀ ਬੇਨਤੀ ਸਬਮਿਟ ਆਨਲਾਈਨ ਕੀਤੀ ਗਈ
3. ਸਟੈੱਪ-ਬਾਏ-ਸਟੈੱਪ ਗਾਈਡ
ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰੋ।
ਸਟੈੱਪ 2: ਆਪਣੇ ਡੈਸ਼ਬੋਰਡ 'ਤੇ, ਸੇਵਾਵਾਂ > ਸੋਧ ਦੀ ਬੇਨਤੀ > ਸੋਧ ਦਾ ਸਟੇਟਸ 'ਤੇ ਕਲਿੱਕ ਕਰੋ।
ਸਟੈੱਪ 3: ਸੋਧ ਦਾ ਸਟੇਟਸ ਪੇਜ 'ਤੇ, ਤੁਹਾਡੇ ਦੁਆਰਾ ਸਬਮਿਟ ਕੀਤੀ ਬੇਨਤੀ ਕਿਸਮ (ਆਮਦਨ ਕਰ ਸੋਧ ਜਾਂ ਵੈਲਥ ਟੈਕਸ ਸੋਧ) ਦੇ ਅਧਾਰ 'ਤੇ ਸੋਧ ਵੇਰਵੇ ਦੇਖਣ ਲਈ ਸੋਧ ਰੈਫਰੈਂਸ ਨੰਬਰ 'ਤੇ ਕਲਿੱਕ ਕਰੋ।
ਸਟੈੱਪ 4: ਤੁਸੀਂ ਸੋਧ ਰੈਫਰੈਂਸ ਨੰਬਰ ਲਈ ਕਾਰਵਾਈ ਕਰੋ ਜਾਂ ਵੇਰਵੇ ਦੇਖੋ ਚੁਣ ਸਕਦੇ ਹੋ।
ਨੋਟ:
- ਜੇਕਰ ਤੁਸੀਂ ਕਾਰਵਾਈ ਕਰੋ ਚੁਣਦੇ ਹੋ - ਤੁਹਾਨੂੰ ਸਾਰੇ ਨੋਟਿਸਾਂ, ਸੂਚਨਾਵਾਂ ਅਤੇ ਆਦੇਸ਼ਾਂ ਦੇ ਜਵਾਬ ਸਬਮਿਟ ਕਰਨ ਲਈ ਈ-ਪ੍ਰੋਸੀਡਿੰਗਸ ਪੇਜ 'ਤੇ ਲਿਜਾਇਆ ਜਾਵੇਗਾ।
- ਜੇਕਰ ਤੁਸੀਂ ਵੇਰਵੇ ਦੇਖੋ ਚੁਣਦੇ ਹੋ - ਸੋਧ ਦੀ ਬੇਨਤੀ ਦੇ ਸਟੇਟਸ ਨੂੰ ਇਸ ਤਰ੍ਹਾਂ ਪ੍ਰਦਰਸ਼ਿਤ ਕੀਤਾ ਜਾਵੇਗਾ - ਸਬਮਿਟ ਕੀਤੀ / ਸੰਪੂਰਨ / ਅਸਵੀਕਾਰ ਕੀਤੀ ਗਈ / ਪ੍ਰਕਿਰਿਆ ਹੋ ਰਹੀ ਹੈ/ ਦੇਰੀ ਦੀ ਮਾਫੀ ਸੰਬੰਧੀ ਬੇਨਤੀ ਸਵੀਕਾਰ ਕੀਤੀ ਗਈ / AO ਦੁਆਰਾ ਈ-ਸਬਮਿਸ਼ਨ ਨੂੰ ਦੁਬਾਰਾ-ਇਨੇਬਲ ਕੀਤਾ ਗਿਆ।