1. ਸੰਖੇਪ ਜਾਣਕਾਰੀ
ਇਹ ਪ੍ਰੀ-ਲੌਗਇਨ ਸੇਵਾ ਸਾਰੀਆਂ ਬਾਹਰੀ ਏਜੰਸੀਆਂ (ਸਿਰਫ਼ ਕੇਂਦਰੀ ਅਤੇ ਰਾਜ ਸਰਕਾਰ ਦੇ ਵਿਭਾਗਾਂ ਅਤੇ ਬੈਂਕਾਂ) ਲਈ ਉਪਲਬਧ ਹਨ ਜੋ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰ ਕਰਨਾ ਅਤੇ ਇਸ ਨੂੰ ਐਕਸੈਸ ਕਰਨਾ ਚਾਹੁੰਦੇ ਹਨ। ਕੇਂਦਰ ਅਤੇ ਰਾਜ ਸਰਕਾਰਾਂ ਪੈਨ ਅਤੇ ਟੈਨ ਤਸਦੀਕ ਸੇਵਾਵਾਂ ਦੀ ਵਰਤੋਂ ਕਰ ਸਕਦੀਆਂ ਹਨ। ਬੈਂਕ ਪੂਰਵ ਪ੍ਰਮਾਣਿਤ ਬੈਂਕ ਖਾਤੇ ਦੀ ਵਰਤੋਂ ਕਰ ਸਕਦੇ ਹਨ, ਨੈੱਟਬੈਂਕਿੰਗ ਰਾਹੀਂ ਲੌਗਇਨ ਕਰ ਸਕਦੇ ਹਨ ਅਤੇ ATM ਰਾਹੀਂ EVC ਜਨਰੇਟ ਕਰ ਸਕਦੇ ਹਨ। ਰਜਿਸਟ੍ਰੇਸ਼ਨ ਸੇਵਾ ਉਪਭੋਗਤਾ ਨੂੰ ITD ਦੀ ਮਨਜ਼ੂਰੀ ਤੋਂ ਬਾਅਦ ਬੇਨਤੀ ਕੀਤੀਆਂ ਵੈੱਬ ਸੇਵਾਵਾਂ ਨੂੰ ਐਕਸੈਸ ਕਰਨ ਅਤੇ ਬਾਹਰੀ ਏਜੰਸੀ ਉਪਭੋਗਤਾ ਵਜੋਂ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਦੀ ਇਜਾਜ਼ਤ ਦਿੰਦੀ ਹੈ।
2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ
- ਬਾਹਰੀ ਏਜੰਸੀ ਵਜੋਂ ਰਜਿਸਟਰ ਕਰਨ ਲਈ ਸੰਗਠਨ ਦਾ ਵੈਧ ਅਤੇ ਕਿਰਿਆਸ਼ੀਲ ਟੈਨ/ ਪੈਨ
- ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਮੁੱਖ ਸੰਪਰਕ ਦਾ ਵੈਧ ਅਤੇ ਐਕਟਿਵ ਪੈਨ
- ਬਾਹਰੀ ਏਜੰਸੀ ਦੀ ਕਿਸਮ ਦੇ ਆਧਾਰ 'ਤੇ ਦਿੱਤੇ ਗਏ ਫਾਰਮੈਟ ਵਿੱਚ ਦਸਤਖ਼ਤ ਕੀਤਾ ਮੰਗ ਪੱਤਰ <ਮੰਗ ਪੱਤਰ ਫਾਰਮੈਟਾਂ ਲਈ ਸਟੈੱਪ 6 ਦੇਖੋ>
3. ਸਟੈੱਪ-ਬਾਏ-ਸਟੈੱਪ ਗਾਈਡ
3.1 ਰਜਿਸਟ੍ਰੇਸ਼ਨ ਬੇਨਤੀ ਜਮ੍ਹਾਂ ਕਰੋ
ਸਟੈੱਪ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ, ਰਜਿਸਟਰ ਕਰੋ 'ਤੇ ਕਲਿੱਕ ਕਰੋ।
ਸਟੈੱਪ 2: ਕੋਈ ਹੋਰ 'ਤੇ ਕਲਿੱਕ ਕਰੋ ਅਤੇ ਬਾਹਰੀ ਏਜੰਸੀ ਵਜੋਂ ਸ਼੍ਰੇਣੀ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 3: ਮੁੱਢਲੇ ਵੇਰਵੇ ਪੇਜ ਵਿੱਚ ਏਜੰਸੀ ਦੀ ਕਿਸਮ, ਸੰਗਠਨ ਦਾ ਟੈਨ / ਪੈਨ, ਸੰਗਠਨ ਦਾ ਨਾਮ ਅਤੇ DOI ਸਮੇਤ ਸਾਰੇ ਲਾਜ਼ਮੀ ਵੇਰਵੇ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 4: ਮੁੱਖ ਸੰਪਰਕ ਵੇਰਵੇ ਪੇਜ 'ਤੇ ਪ੍ਰਾਇਮਰੀ ਮੋਬਾਈਲ ਨੰਬਰ, ਈਮੇਲ ID ਅਤੇ ਡਾਕ ਪਤੇ ਸਮੇਤ ਜ਼ਰੂਰੀ ਵੇਰਵੇ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 5: ਸਟੈੱਪ 4 ਵਿੱਚ ਦਰਜ ਕੀਤੇ ਪ੍ਰਾਇਮਰੀ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਦੋ ਵੱਖ-ਵੱਖ OTP ਭੇਜੇ ਜਾਂਦੇ ਹਨ। ਆਪਣੇ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਪ੍ਰਾਪਤ ਹੋਏ ਵੱਖ-ਵੱਖ 6-ਅੰਕਾਂ ਦੇ OTP ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ:
- OTP ਕੇਵਲ 15 ਮਿੰਟ ਲਈ ਵੈਧ ਹੋਵੇਗਾ।
- ਤੁਹਾਡੇ ਕੋਲ ਸਹੀ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹੋਣਗੀਆਂ।
- ਸਕ੍ਰੀਨ 'ਤੇ OTP ਐਕਸਪਾਇਰੀ ਕਾਊਂਟਡਾਊਨ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦਾ ਸਮਾਂ ਕਦੋਂ ਸਮਾਪਤ ਹੋਵੇਗਾ।
- OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ 'ਤੇ, ਇੱਕ ਨਵਾਂ OTP ਜਨਰੇਟ ਹੋਵੇਗਾ ਅਤੇ ਤੁਹਾਨੂੰ ਭੇਜਿਆ ਜਾਵੇਗਾ।
ਸਟੈੱਪ 6: ਦਸਤਖ਼ਤ ਕੀਤੇ ਮੰਗ ਪੱਤਰ ਦੀ ਇੱਕ ਸਕੈਨ ਕੀਤੀ ਕਾਪੀ ਨੱਥੀ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
Requisition_Letter_For_Central_and_State_Government_departments_or_agencies

ਨੋਟ:
- ਇੱਕ ਸਿੰਗਲ ਅਟੈਚਮੈਂਟ ਦਾ ਵੱਧ ਤੋਂ ਵੱਧ ਸਾਈਜ਼ 5 MB ਹੋਣਾ ਚਾਹੀਦਾ ਹੈ।
- ਜੇਕਰ ਤੁਹਾਡੇ ਕੋਲ ਅਪਲੋਡ ਕਰਨ ਲਈ ਇੱਕ ਤੋਂ ਵੱਧ ਦਸਤਾਵੇਜ਼ ਹਨ, ਤਾਂ ਉਹਨਾਂ ਨੂੰ ਇੱਕ ਜ਼ਿਪਡ ਫੋਲਡਰ ਵਿੱਚ ਇਕੱਠੇ ਰੱਖੋ ਅਤੇ ਫੋਲਡਰ ਨੂੰ ਅਪਲੋਡ ਕਰੋ। ਜ਼ਿਪਡ ਫੋਲਡਰ ਵਿੱਚ ਸਾਰੀਆਂ ਅਟੈਚਮੈਂਟਾਂ ਦਾ ਅਧਿਕਤਮ ਸਾਈਜ਼ 50 MB ਹੋਣਾ ਚਾਹੀਦਾ ਹੈ।
ਸਟੈੱਪ 7: ਵੇਰਵਿਆਂ ਦੀ ਪੁਸ਼ਟੀ ਕਰੋ ਪੇਜ 'ਤੇ ਜੇਕਰ ਲੋੜ ਹੋਵੇ ਤਾਂ ਪੇਜ ਵਿੱਚ ਵੇਰਵਿਆਂ ਨੂੰ ਸੰਪਾਦਿਤ ਕਰੋ। ਪੰਨੇ ਵਿੱਚ ਦਿੱਤੇ ਵੇਰਵਿਆਂ ਨੂੰ ਪ੍ਰਮਾਣਿਤ ਕਰੋ ਅਤੇ ਪੁਸ਼ਟੀ ਕਰੋ 'ਤੇ ਕਲਿੱਕ ਕਰੋ।
ਸਟੈੱਪ 8: ਪਾਸਵਰਡ ਸੈੱਟ ਕਰੋ ਪੰਨੇ 'ਤੇ, ਪਾਸਵਰਡ ਸੈੱਟ ਕਰੋ ਅਤੇ ਪਾਸਵਰਡ ਦੀ ਪੁਸ਼ਟੀ ਕਰੋ ਟੈਕਸਟਬਾਕਸ ਦੋਵਾਂ ਵਿੱਚ ਆਪਣਾ ਲੋੜੀਂਦਾ ਪਾਸਵਰਡ ਦਰਜ ਕਰੋ ਅਤੇ ਰਜਿਸਟਰ ਕਰੋ 'ਤੇ ਕਲਿੱਕ ਕਰੋ।
ਨੋਟ:
- ਰੀਫ੍ਰੈਸ਼ ਕਰੋ ਜਾਂ ਵਾਪਿਸ ਜਾਓ 'ਤੇ ਕਲਿੱਕ ਨਾ ਕਰੋ।
- ਆਪਣਾ ਨਵਾਂ ਪਾਸਵਰਡ ਦਰਜ ਕਰਦੇ ਸਮੇਂ, ਪਾਸਵਰਡ ਨੀਤੀ ਨੂੰ ਧਿਆਨ ਰੱਖੋ:
- ਇਸ ਵਿੱਚ ਘੱਟੋ-ਘੱਟ 8 ਅੱਖਰ ਅਤੇ ਵੱਧ ਤੋਂ ਵੱਧ 14 ਅੱਖਰ ਹੋਣੇ ਚਾਹੀਦੇ ਹਨ।
- ਇਸ ਵਿੱਚ ਵੱਡੇ ਅਤੇ ਛੋਟੇ ਅੱਖਰ ਦੋਵੇਂ ਸ਼ਾਮਿਲ ਹੋਣੇ ਚਾਹੀਦੇ ਹਨ।
- ਇਸ ਵਿੱਚ ਇੱਕ ਨੰਬਰ ਹੋਣਾ ਚਾਹੀਦਾ ਹੈ।
- ਇਸ ਵਿੱਚ ਇੱਕ ਵਿਸ਼ੇਸ਼ ਅੱਖਰ ਹੋਣਾ ਚਾਹੀਦਾ ਹੈ (ਜਿਵੇਂ ਕਿ @#$%)।

ਸਟੈੱਪ 9: ITD ਤੋਂ ਮਨਜ਼ੂਰੀ ਮਿਲਣ 'ਤੇ, ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਤੁਹਾਡੀ ਪ੍ਰਾਇਮਰੀ ਈਮੇਲ ID 'ਤੇ ਫਾਰਮੈਟ (EXTPXXXXXX) ਦੀ ਬਾਹਰੀ ਏਜੰਸੀ ਉਪਭੋਗਤਾ ID ਵਾਲੀ ਈਮੇਲ ਪ੍ਰਾਪਤ ਹੋਵੇਗੀ।
ਰਜਿਸਟ੍ਰੇਸ਼ਨ ਦੌਰਾਨ ਪ੍ਰਾਪਤ ਹੋਈ ਉਪਭੋਗਤਾ ID ਅਤੇ ਤੁਹਾਡੇ ਦੁਆਰਾ ਸੈੱਟ ਕੀਤੇ ਪਾਸਵਰਡ ਨਾਲ ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਦੇ ਯੋਗ ਹੋਵੋਗੇ।
3.2 ਈ-ਫਾਈਲਿੰਗ ਪੋਰਟਲ 'ਤੇ ਆਨਬੋਰਡਿੰਗ
ਈ-ਫਾਈਲਿੰਗ ਪੋਰਟਲ 'ਤੇ ਰਜਿਸਟ੍ਰੇਸ਼ਨ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ, ਤੁਹਾਨੂੰ ਜ਼ਰੂਰੀ ਵੇਰਵੇ ਸਾਂਝੇ ਕਰਕੇ ਆਮਦਨ ਕਰ ਵਿਭਾਗ ਵਿੱਚ ਸਮਰੱਥ ਅਧਿਕਾਰੀ ਤੋਂ ਮਨਜ਼ੂਰੀ ਲੈਣੀ ਪਵੇਗੀ।
ਸਟੈੱਪ 1: ਆਪਣੇ IP ਐਡਰੈੱਸ ਦੇ ਵੇਰਵੇ efilingwebmanager@incometax.gov.in 'ਤੇ ਇਸ ਵਿਸ਼ੇ ਨਾਲ ਸਾਂਝੇ ਕਰੋ: ਬਾਹਰੀ ਏਜੰਸੀ- ਟੈਸਟਿੰਗ ਲਈ UAT ਸਰੋਤ IP ਵੇਰਵੇ।
ਸਟੈੱਪ 2: ਤੁਹਾਨੂੰ ਇੱਕ ਟੈਸਟਿੰਗ ਪੋਰਟਲ 'ਤੇ ਅਸਥਾਈ ਤੌਰ 'ਤੇ ਰਜਿਸਟਰ ਕੀਤਾ ਜਾਵੇਗਾ। ਤੁਹਾਨੂੰ URL, ਤਕਨੀਕੀ ਵੇਰਵਿਆਂ, ਟੈਸਟ ਦ੍ਰਿਸ਼ਾਂ, ਟੈਸਟ ਡੇਟਾ ਅਤੇ ਟੈਸਟ ਰਿਪੋਰਟ ਟੈਂਪਲੇਟ ਦੇ ਨਾਲ ਸੰਬੰਧਿਤ API ਗੇਟਵੇ ਪ੍ਰਮਾਣੀਕਰਨ ਕ੍ਰੇਡੈਂਸ਼ੀਅਲਸ ਪ੍ਰਦਾਨ ਕੀਤੇ ਜਾਣਗੇ।
ਸਟੈੱਪ 3: ਤੁਹਾਨੂੰ ਆਮਦਨ ਕਰ ਵਿਭਾਗ ਵਿੱਚ ਸਮਰੱਥ ਅਧਿਕਾਰੀ ਤੋਂ ਮਨਜ਼ੂਰੀ ਲੈਣ ਲਈ ਅੰਤਿਮ UAT ਟੈਸਟ ਰਿਪੋਰਟ efilingwebmanager@incometax.gov.in 'ਤੇ ਈਮੇਲ ਵਿਸ਼ੇ: ਬਾਹਰੀ ਏਜੰਸੀ- ITD ਦੀ ਮਨਜ਼ੂਰੀ ਲਈ UAT ਟੈਸਟ ਰਿਪੋਰਟ ਦੇ ਨਾਲ ਸਾਂਝੀ ਕਰਨੀ ਪਏਗੀ।
ਸਟੈੱਪ 4: ਆਮਦਨ ਕਰ ਵਿਭਾਗ ਵਿੱਚ ਸਮਰੱਥ ਅਧਿਕਾਰੀ ਦੁਆਰਾ ਮਨਜ਼ੂਰੀ ਤੋਂ ਬਾਅਦ ਹੀ, ਈ-ਫਾਈਲਿੰਗ ਪੋਰਟਲ ਦੇ API ਗੇਟਵੇ ਪ੍ਰਮਾਣੀਕਰਨ ਕ੍ਰੇਡੈਂਸ਼ੀਅਲਸ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ।