1. ਸੰਖੇਪ ਜਾਣਕਾਰੀ
ਕੰਪਲਾਇੰਸ ਪੋਰਟਲ ਅਤੇ ਰਿਪੋਰਟਿੰਗ ਪੋਰਟਲ ਸੇਵਾ ਈ-ਫਾਈਲਿੰਗ ਪੋਰਟਲ ਪੋਸਟ ਲੌਗਇਨ 'ਤੇ ਸਾਰੇ ਰਜਿਸਟਰਡ ਉਪਭੋਗਤਾਵਾਂ ਲਈ ਉਪਲਬਧ ਹੈ। ਇਹ ਤੁਹਾਨੂੰ ਤੁਹਾਡੇ ਈ-ਫਾਈਲਿੰਗ ਅਕਾਊਂਟ ਤੋਂ ਸਿੰਗਲ ਸਾਈਨ ਓਨ (SSO) ਨਾਲ ਕੰਪਲਾਇੰਸ ਪੋਰਟਲ ਅਤੇ ਰਿਪੋਰਟਿੰਗ ਪੋਰਟਲ 'ਤੇ ਲੈ ਜਾਂਦੀ ਹੈ। ਇਹ ਸੇਵਾ ਤੁਹਾਨੂੰ ਨਿਮਨਲਿਖਿਤ ਕੰਮ ਕਰਨ ਦੇ ਯੋਗ ਬਣਾਉਂਦੀ ਹੈ:
- ਸਾਲਾਨਾ ਜਾਣਕਾਰੀ ਸਟੇਟਮੈਂਟ, ਈ-ਅਭਿਆਨ, ਈ-ਵੈਰੀਫਿਕੇਸ਼ਨ, ਈ-ਪ੍ਰੋਸੀਡਿੰਗਸ, ਅਤੇ DIN ਪ੍ਰਮਾਣੀਕਰਨ ਵਰਗੀਆਂ ਸੇਵਾਵਾਂ ਨੂੰ ਐਕਸੈਸ ਕਰਨ ਲਈ ਸਿੱਧਾ ਕੰਪਲਾਇੰਸ ਪੋਰਟਲ 'ਤੇ ਜਾਓ।
- ਕੰਪਲਾਇੰਸ ਪੋਰਟਲ 'ਤੇ ਸੰਬੰਧਿਤ ਵਿਭਾਗ 'ਤੇ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਸੰਬੰਧਿਤ ਈ-ਅਭਿਆਨ ਅਤੇ ਈ-ਵੈਰੀਫਿਕੇਸ਼ਨ ਦੀ ਐਕਟਿਵ ਗਿਣਤੀ ਦੇਖੋ
- ਆਪਣੇ ਈ-ਫਾਈਲਿੰਗ ਅਕਾਊਂਟ ਤੋਂ ਸਿੱਧਾ ਰਿਪੋਰਟਿੰਗ ਪੋਰਟਲ 'ਤੇ ਜਾਓ
2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ
- ਵੈਧ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ
- ਐਕਟਿਵ ਈ-ਅਭਿਆਨ ਜਾਂ ਈ-ਵੈਰੀਫਿਕੇਸ਼ਨ (ਕੰਪਲਾਇੰਸ ਪੋਰਟਲ ਲਈ)
3. ਸਟੈੱਪ-ਬਾਏ-ਸਟੈੱਪ ਗਾਈਡ
| ਕੰਪਲਾਇੰਸ ਪੋਰਟਲ ਲਈ (ਸਾਲਾਨਾ ਜਾਣਕਾਰੀ ਸਟੇਟਮੈਂਟ) | ਸੈਕਸ਼ਨ 3.1 ਦੇਖੋ |
| ਕੰਪਲਾਇੰਸ ਪੋਰਟਲ ਲਈ (ਈ-ਅਭਿਆਨ, ਈ-ਵੈਰੀਫਿਕੇਸ਼ਨ, ਈ-ਪ੍ਰੋਸੀਡਿੰਗਸ ਜਾਂ DIN ਪ੍ਰਮਾਣੀਕਰਨ) | ਸੈਕਸ਼ਨ 3.2 ਦੇਖੋ |
| ਰਿਪੋਰਟਿੰਗ ਪੋਰਟਲ ਲਈ | ਸੈਕਸ਼ਨ 3.3 ਦੇਖੋ |
3.1 ਕੰਪਲਾਇੰਸ ਪੋਰਟਲ (ਸਾਲਾਨਾ ਜਾਣਕਾਰੀ ਸਟੇਟਮੈਂਟ)
ਸਲਾਨਾ ਜਾਣਕਾਰੀ ਸਟੇਟਮੈਂਟ ਕਰਦਾਤਾ ਦੇ ਵਿੱਤੀ ਲੈਣ-ਦੇਣ (ਭੁਗਤਾਨ ਕੀਤੇ ਕਰ, ਮੰਗ ਅਤੇ ਰਿਫੰਡ, ਲੰਬਿਤ ਅਤੇ ਮੁਕੰਮਲ ਕਾਰਵਾਈਆਂ, ਹੋਰ ਜਾਣਕਾਰੀ ਸਮੇਤ) ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਦੀ ਹੈ।
ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰੋ।
ਸਟੈੱਪ 2: ਆਪਣੇ ਡੈਸ਼ਬੋਰਡ 'ਤੇ, ਲੰਬਿਤ ਕਾਰਵਾਈਆਂ > ਸਾਲਾਨਾ ਜਾਣਕਾਰੀ ਸਟੇਟਮੈਂਟ 'ਤੇ ਕਲਿੱਕ ਕਰੋ।
ਨੋਟ: ਸਲਾਨਾ ਜਾਣਕਾਰੀ ਸਟੇਟਮੈਂਟ ਲੰਬਿਤ ਕਾਰਵਾਈਆਂ ਤੋਂ ਇੱਕ ਵੱਖਰੀ ਸੇਵਾ ਵਜੋਂ ਐਕਸੈਸ ਕੀਤੀ ਜਾ ਸਕਦੀ ਹੈ। ਹਾਲਾਂਕਿ, ਇਹ ਕੰਪਲਾਇੰਸ ਪੋਰਟਲ 'ਤੇ ਵੀ ਐਕਸੈਸ ਕੀਤੀ ਜਾ ਸਕਦੀ ਹੈ।
ਸਟੈੱਪ 3: ਇੱਕ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ, ਜਿਸ ਵਿੱਚ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਨੂੰ ਕੰਪਲਾਇੰਸ ਪੋਰਟਲ 'ਤੇ ਲਿਜਾਇਆ ਜਾਵੇਗਾ। ਅੱਗੇ ਵਧੋ 'ਤੇ ਕਲਿੱਕ ਕਰੋ।ਤੁਹਾਨੂੰ ਕੰਪਲਾਇੰਸ ਪੋਰਟਲ 'ਤੇ ਲਿਜਾਇਆ ਜਾਵੇਗਾ, ਜਿੱਥੇ ਤੁਸੀਂ ਆਪਣੀ ਸਾਲਾਨਾ ਜਾਣਕਾਰੀ ਸਟੇਟਮੈਂਟ ਨੂੰ ਐਕਸੈਸ ਕਰ ਸਕੋਗੇ।
3.2 ਕੰਪਲਾਇੰਸ ਪੋਰਟਲ (ਈ-ਅਭਿਆਨ, ਈ-ਵੈਰੀਫਿਕੇਸ਼ਨ, ਈ-ਪ੍ਰੋਸੀਡਿੰਗਸ ਜਾਂ DIN ਪ੍ਰਮਾਣੀਕਰਨ)
ਕਰਦਾਤਾਵਾਂ ਨੂੰ ਐਕਟਿਵ ਈ-ਅਭਿਆਨ, ਈ-ਵੈਰੀਫਿਕੇਸ਼ਨ ਅਤੇ ਈ-ਪ੍ਰੋਸੀਡਿੰਗਸ ਬਾਰੇ ਵਿਭਾਗ ਦੀਆਂ ਸੂਚਨਾਵਾਂ, ਅਤੇ DIN ਪ੍ਰਮਾਣੀਕਰਨ ਲਈ ਜਵਾਬ ਦੇਣ ਲਈ ਕੰਪਲਾਇੰਸ ਪੋਰਟਲ 'ਤੇ ਜਾਣ ਦੀ ਲੋੜ ਹੋ ਸਕਦੀ ਹੈ।
ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰੋ।
ਸਟੈੱਪ 2: ਆਪਣੇ ਡੈਸ਼ਬੋਰਡ 'ਤੇ, ਲੰਬਿਤ ਕਾਰਵਾਈਆਂ>ਕੰਪਲਾਇੰਸ ਪੋਰਟਲ 'ਤੇ ਕਲਿੱਕ ਕਰੋ।
ਸਟੈੱਪ 3: ਈ-ਅਭਿਆਨ, ਈ-ਵੈਰੀਫਿਕੇਸ਼ਨ, ਈ-ਪ੍ਰੋਸੀਡਿੰਗਸ ਜਾਂ DIN ਪ੍ਰਮਾਣੀਕਰਨ ਵਿੱਚੋਂ ਕੋਈ ਇੱਕ ਚੁਣੋ। ਅੱਗੇ ਵਧਣ ਲਈ ਹੇਠਾਂ ਦਿੱਤੀ ਸਾਰਣੀ ਦੇਖੋ:
| ਈ-ਅਭਿਆਨ | ਸਟੈੱਪ 3a ਦੀ ਪਾਲਣਾ ਕਰੋ |
| ਈ-ਵੈਰੀਫਿਕੇਸ਼ਨ | ਸਟੈੱਪ 3b ਦੀ ਪਾਲਣਾ ਕਰੋ |
| ਈ-ਪ੍ਰੋਸੀਡਿੰਗਸ | ਸਟੈੱਪ 3c ਦੀ ਪਾਲਣਾ ਕਰੋ |
| DIN ਪ੍ਰਮਾਣੀਕਰਨ | ਸਟੈੱਪ 3d ਦੀ ਪਾਲਣਾ ਕਰੋ |
ਸਟੈੱਪ 3a: ਜੇਕਰ ਤੁਸੀਂ ਈ-ਅਭਿਆਨ ਚੁਣਦੇ ਹੋ, ਤਾਂ ਅਗਲਾ ਪੇਜ ਤੁਹਾਨੂੰ ਮਹੱਤਵਪੂਰਨ ਟ੍ਰਾਂਜੈਕਸ਼ਨ, ਰਿਟਰਨ ਨਾ ਫਾਈਲ ਕਰਨਾ, ਅਤੇ ਵੱਧ ਮੁੱਲ ਵਾਲੇ ਟ੍ਰਾਂਜੈਕਸ਼ਨ ਦੇ ਸੰਦਰਭ ਵਿੱਚ ਐਕਟਿਵ ਅਭਿਆਨ ਦੀ ਗਿਣਤੀ ਦਿਖਾਏਗਾ। ਅੱਗੇ ਵਧੋ 'ਤੇ ਕਲਿੱਕ ਕਰੋ।ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਅਗਲੀਆਂ ਕਾਰਵਾਈਆਂ ਲਈ ਤੁਹਾਨੂੰ ਕੰਪਲਾਇੰਸ ਪੋਰਟਲ 'ਤੇ ਲਿਜਾਇਆ ਜਾਵੇਗਾ।
ਸਟੈੱਪ 3b: ਜੇਕਰ ਤੁਸੀਂ ਈ-ਵੈਰੀਫਿਕੇਸ਼ਨ ਚੁਣਦੇ ਹੋ, ਤਾਂ ਅਗਲਾ ਪੇਜ ਤੁਹਾਨੂੰ ਤੁਹਾਡੀ ਐਕਟਿਵ ਈ-ਵੈਰੀਫਿਕੇਸ਼ਨ ਗਿਣਤੀ ਦਿਖਾਏਗਾ। ਅੱਗੇ ਵਧੋ 'ਤੇ ਕਲਿੱਕ ਕਰੋ।ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਅਗਲੀਆਂ ਕਾਰਵਾਈਆਂ ਲਈ ਤੁਹਾਨੂੰ ਕੰਪਲਾਇੰਸ ਪੋਰਟਲ 'ਤੇ ਲਿਜਾਇਆ ਜਾਵੇਗਾ।
ਸਟੈੱਪ 3c: ਜੇਕਰ ਤੁਸੀਂ ਈ-ਪ੍ਰੋਸੀਡਿੰਗਸ ਚੁਣਦੇ ਹੋ, ਤਾਂ ਤੁਹਾਨੂੰ ਈ-ਪ੍ਰੋਸੀਡਿੰਗਸ ਪੇਜ 'ਤੇ ਲਿਜਾਇਆ ਜਾਵੇਗਾ, ਜਿੱਥੇ ਤੁਹਾਨੂੰ ਅੱਗੇ ਵਧੋ 'ਤੇ ਕਲਿੱਕ ਕਰਨ ਦੀ ਲੋੜ ਹੈ।ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਅਗਲੀਆਂ ਕਾਰਵਾਈਆਂ ਲਈ ਤੁਹਾਨੂੰ ਕੰਪਲਾਇੰਸ ਪੋਰਟਲ 'ਤੇ ਲਿਜਾਇਆ ਜਾਵੇਗਾ।
ਸਟੈੱਪ 3d: ਜੇਕਰ ਤੁਸੀਂ DIN ਪ੍ਰਮਾਣੀਕਰਨ ਚੁਣਦੇ ਹੋ, ਤਾਂ ਤੁਹਾਨੂੰ DIN ਪ੍ਰਮਾਣੀਕਰਨ ਪੇਜ 'ਤੇ ਲਿਜਾਇਆ ਜਾਵੇਗਾ, ਜਿੱਥੇ ਤੁਹਾਨੂੰ ਅੱਗੇ ਵਧੋ 'ਤੇ ਕਲਿੱਕ ਕਰਨ ਦੀ ਲੋੜ ਹੈ।ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਅਗਲੀਆਂ ਕਾਰਵਾਈਆਂ ਲਈ ਤੁਹਾਨੂੰ ਕੰਪਲਾਇੰਸ ਪੋਰਟਲ 'ਤੇ ਲਿਜਾਇਆ ਜਾਵੇਗਾ।
3.3 ਰਿਪੋਰਟਿੰਗ ਪੋਰਟਲ
ਰਿਪੋਰਟਿੰਗ ਪੋਰਟਲ ਰਿਪੋਰਟਿੰਗ ਸੰਸਥਾਵਾਂ ਨੂੰ ਆਮਦਨ ਕਰ ਵਿਭਾਗ ਨੂੰ ਵਿਸ਼ੇਸ਼ ਸਟੇਟਮੈਂਟਾਂ ਪੇਸ਼ ਕਰਨ ਦੇ ਸਮਰੱਥ ਬਣਾਉਂਦਾ ਹੈ, ਜੋ ਰਿਪੋਰਟਿੰਗ ਪੋਰਟਲ ਨੂੰ ਐਕਸੈਸ ਕਰਕੇ ਕੀਤਾ ਜਾ ਸਕਦਾ ਹੈ।
ਸਟੈੱਪ 1: ਆਪਣੀ ਵੈਧ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ 'ਤੇ ਲੌਗ ਇਨ ਕਰੋ।
ਸਟੈੱਪ 2: ਆਪਣੇ ਡੈਸ਼ਬੋਰਡ 'ਤੇ, ਲੰਬਿਤ ਕਾਰਵਾਈਆਂ> ਰਿਪੋਰਟਿੰਗ ਪੋਰਟਲ 'ਤੇ ਕਲਿੱਕ ਕਰੋ।
ਸਟੈੱਪ 3: ਇੱਕ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ, ਜਿਸ ਵਿੱਚ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਨੂੰ ਰਿਪੋਰਟਿੰਗ ਪੋਰਟਲ 'ਤੇ ਲਿਜਾਇਆ ਜਾਵੇਗਾ। ਅੱਗੇ ਵਧੋ 'ਤੇ ਕਲਿੱਕ ਕਰੋ।ਤੁਹਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਅਗਲੀਆਂ ਕਾਰਵਾਈਆਂ ਲਈ ਤੁਹਾਨੂੰ ਰਿਪੋਰਟਿੰਗ ਪੋਰਟਲ 'ਤੇ ਲਿਜਾਇਆ ਜਾਵੇਗਾ।