ਫਾਰਮ 2 ਯੂਜ਼ਰ ਮੈਨੂਅਲ
1. ਸੰਖੇਪ ਜਾਣਕਾਰੀ
ਐਕਟ ਦੀ ਧਾਰਾ 2(112) ਅਧੀਨ ਕੋਈ ਵੀ ਜ਼ੀਰੋ ਕੂਪਨ ਬਾਂਡ ਦੀ ਸੂਚਨਾ ਲਈ ਬੁਨਿਆਦੀ ਢਾਂਚਾ ਪੂੰਜੀ ਕੰਪਨੀ ਜਾਂ ਬੁਨਿਆਦੀ ਢਾਂਚਾ ਪੂੰਜੀ ਫੰਡ ਜਾਂ ਬੁਨਿਆਦੀ ਢਾਂਚਾ ਕਰਜ਼ ਫੰਡ ਜਾਂ ਪਬਲਿਕ ਸੈਕਟਰ ਦੀ ਕੰਪਨੀ ਵਜੋਂ ਕੋਈ ਅਦਾਰਾ ਫਾਰਮ ਨੰ. 2 ਵਿੱਚ ਅਰਜ਼ੀ ਫਾਈਲ ਕਰੇਗਾ।
2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ
• ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਇੱਕ ਰਜਿਸਟਰਡ ਉਪਭੋਗਤਾ ਹੋਣਾ ਚਾਹੀਦਾ ਹੈ।
• ਕਰਦਾਤਾ ਦੇ PAN ਦੀ ਸਥਿਤੀ "ਕਿਰਿਆਸ਼ੀਲ" ਹੋਣੀ ਚਾਹੀਦੀ ਹੈ।
• ਫਾਰਮ ਨੂੰ DSC ਵਿਧੀ ਰਾਹੀਂ ਪ੍ਰਮਾਣਿਤ ਕਰਨ ਲਈ ਤੁਹਾਡੇ ਕੋਲ ਵੈਧ DSC ਹੋਣਾ ਚਾਹੀਦਾ ਹੈ, ਅਤੇ ਉਹ ਈ-ਫਾਈਲਿੰਗ ਪੋਰਟਲ ‘ਤੇ ਰਜਿਸਟਰਡ ਹੋਣਾ ਚਾਹੀਦਾ ਹੈ ਅਤੇ ਉਸਦੀ ਮਿਆਦ ਸਮਾਪਤ ਨਾ ਹੋਈ ਹੋਵੇ।
3. ਫਾਰਮ ਬਾਰੇ
3.1 ਉਦੇਸ਼
ਇਹ ਫਾਰਮ ਕਰਦਾਤਾਵਾਂ ਨੂੰ ਐਕਟ ਦੀ ਧਾਰਾ 2(112) ਤਹਿਤ ਕੇਂਦਰ ਸਰਕਾਰ ਵੱਲੋਂ ਸਰਕਾਰੀ ਗਜ਼ਟ ਵਿੱਚ ਜ਼ੀਰੋ ਕੂਪਨ ਬਾਂਡ ਦੀ ਸੂਚਨਾ ਲਈ ਅਰਜ਼ੀ ਦੇਣ ਯੋਗ ਬਣਾਉਂਦਾ ਹੈ।
3.2 ਇਸ ਦੀ ਵਰਤੋਂ ਕੌਣ ਕਰ ਸਕਦਾ ਹੈ?
ਫਾਰਮ 2 ਇੱਕ ਅਰਜ਼ੀ-ਆਧਾਰਿਤ ਫਾਰਮ ਹੈ ਜੋ ਐਕਟ ਦੀ ਧਾਰਾ 2(112) ਅਧੀਨ ਬੁਨਿਆਦੀ ਢਾਂਚਾ ਪੂੰਜੀ ਕੰਪਨੀ ਜਾਂ ਬੁਨਿਆਦੀ ਢਾਂਚਾ ਪੂੰਜੀ ਫੰਡ ਜਾਂ ਬੁਨਿਆਦੀ ਢਾਂਚਾ ਕਰਜ਼ ਫੰਡ ਜਾਂ ਪਬਲਿਕ ਸੈਕਟਰ ਦੀ ਕੰਪਨੀ ਵਜੋਂ ਕਿਸੇ ਅਦਾਰੇ ਦੁਆਰਾ ਅਜਿਹੇ ਬਾਂਡ ਦੇ ਜਾਰੀ ਹੋਣ ਦੀ ਮਿਤੀ ਤੋਂ ਘੱਟੋ-ਘੱਟ ਤਿੰਨ ਮਹੀਨੇ ਪਹਿਲਾਂ ਜਾਰੀ ਕੀਤੇ ਜਾਣ ਵਾਲੇ ਕਿਸੇ ਵੀ ਜ਼ੀਰੋ ਕੂਪਨ ਬਾਂਡ ਦੀ ਸੂਚਨਾ ਲਈ ਫਾਈਲ ਕੀਤਾ ਜਾਂਦਾ ਹੈ।
3.3 ਫਾਰਮ ਦਾ ਸੰਖੇਪ ਵੇਰਵਾ
ਫਾਰਮ 2 ਵਿੱਚ ਚਾਰ ਭਾਗ ਹਨ:
1. ਭਾਗ A - ਅਰਜ਼ੀਕਰਤਾ ਦੇ ਵੇਰਵੇ
2. ਭਾਗ B - ਜਾਰੀ ਕੀਤੇ ਜਾਣ ਵਾਲੇ ਪ੍ਰਸਤਾਵਿਤ ਜ਼ੀਰੋ ਕੂਪਨ ਬਾਂਡ ਦੇ ਵੇਰਵੇ
3. ਅਟੈਚਮੈਂਟ
4. ਘੋਸ਼ਣਾ ਪੱਤਰ
4.ਸਟੈੱਪ ਬਾਏ ਸਟੈੱਪ ਗਾਈਡ
ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਲੌਗ ਇਨ ਕਰੋ।
ਸਟੈੱਪ 2: ਯੂਜ਼ਰ ID (PAN) ਅਤੇ ਪਾਸਵਰਡ ਦਰਜ ਕਰੋ।
ਸਟੈੱਪ 3: ਈ-ਫਾਈਲ >ਆਮਦਨ ਕਰ ਫਾਰਮ >ਆਮਦਨ ਕਰ ਫਾਰਮ ਫਾਈਲ ਕਰੋ 'ਤੇ ਜਾਓ।
ਸਟੈੱਪ 4: ਤਿੰਨ ਟੈਬਾਂ ਵਿੱਚੋਂ ਆਮਦਨ ਕਰ ਐਕਟ 2025 ਅਨੁਸਾਰ ਫਾਰਮ ਟੈਬ ਚੁਣੋ, ਫਾਰਮ 2 ਨੂੰ ਚੁਣੋ ਜਾਂ ਖੋਜੋ, ਅਤੇ ਹੁਣੇ ਫਾਈਲ ਕਰੋ ਬਟਨ ‘ਤੇ ਕਲਿੱਕ ਕਰੋ।
ਸਟੈੱਪ 5: PAN, ਜਮ੍ਹਾਂ ਕਰਨ ਦੀ ਵਿਧੀ, ਫਾਈਲਿੰਗ ਦੀ ਕਿਸਮ ਦੀ ਜਾਂਚ ਕਰੋ, ਲਾਗੂ ਕਰ ਸਾਲ (T.Y) ਚੁਣੋ ਅਤੇ ਜਾਰੀ ਰੱਖੋ ਬਟਨ ‘ਤੇ ਕਲਿੱਕ ਕਰੋ।
ਸਟੈੱਪ 6: ਆਓ ਸ਼ੁਰੂ ਕਰੀਏ ‘ਤੇ ਕਲਿੱਕ ਕਰੋ।
ਸਟੈੱਪ 7: ਆਓ ਸ਼ੁਰੂ ਕਰੀਏ ‘ਤੇ ਕਲਿੱਕ ਕਰਨ ‘ਤੇ ਉਪਭੋਗਤਾ ਨੂੰ ਪੈਨਲ ਸਕ੍ਰੀਨ ‘ਤੇ ਲਿਆਂਦਾ ਜਾਵੇਗਾ। ਅੱਗੇ ਵਧਣ ਲਈ ਪਹਿਲਾ ਪੈਨਲ ਭਾਗ A - ਅਰਜ਼ੀਕਰਤਾ ਦੇ ਵੇਰਵੇ ਚੁਣੋ। ਸੰਬੰਧਿਤ ਵੇਰਵੇ ਭਰੋ, ਜਾਂਚ ਕਰੋ ਅਤੇ ਸੇਵ ਤੇ ਕਲਿੱਕ ਕਰੋ।
ਨੋਟ:
1. ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ “ਮੇਰਾ ਪ੍ਰੋਫਾਈਲ” ਭਾਗ ਹੇਠਾਂ ਸਾਰੇ ਲਾਜ਼ਮੀ ਵੇਰਵੇ, ਜਿਸ ਵਿੱਚ ਪਤਾ ਵੀ ਸ਼ਾਮਲ ਹੈ, ਪੂਰੇ ਕੀਤੇ ਗਏ ਹਨ। ਤੁਸੀਂ “ਮੇਰਾ ਪ੍ਰੋਫਾਈਲ” ਲਿੰਕ ‘ਤੇ ਕਲਿੱਕ ਕਰਕੇ ਆਪਣੇ ਸੰਪਰਕ ਅਤੇ ਪਤੇ ਦੇ ਵੇਰਵੇ ਅਪਡੇਟ ਕਰ ਸਕਦੇ ਹੋ।
2. ਫੀਲਡ 2 ਵਿੱਚ ਡ੍ਰੌਪਡਾਊਨ ਵਿੱਚੋਂ ਸ਼੍ਰੇਣੀ ਚੁਣੋ। ਡ੍ਰੌਪਡਾਊਨ ਦੇ ਮੁੱਲ ਹੇਠ ਲਿਖੇ ਹਨ –
• ਬੁਨਿਆਦੀ ਪੂੰਜੀ ਕੰਪਨੀ
• ਬੁਨਿਆਦੀ ਪੂੰਜੀ ਫੰਡ
• ਬੁਨਿਆਦੀ ਕਰਜ਼ਾ ਫੰਡ
• ਪਬਲਿਕ ਸੈਕਟਰ ਦੀ ਕੰਪਨੀ
ਸਟੈੱਪ8: ਪਹਿਲਾ ਪੈਨਲ ਸੇਵ ਕਰਨ ਤੋਂ ਬਾਅਦ ਦੂਜਾ ਪੈਨਲ ਚੁਣੋ, ਭਾਗ B - ਜਾਰੀ ਕੀਤੇ ਜਾਣ ਵਾਲੇ ਪ੍ਰਸਤਾਵਿਤ ਜ਼ੀਰੋ ਕੂਪਨ ਬਾਂਡ ਦੇ ਵੇਰਵੇ। ਸੰਬੰਧਿਤ ਵੇਰਵੇ ਭਰੋ, ਜਾਂਚ ਕਰੋ ਅਤੇ ਸੇਵ ‘ਤੇ ਕਲਿੱਕ ਕਰੋ।
ਨੋਟ:
1. ਕ੍ਰਮ ਸੰਖਿਆ 8 ਅਧੀਨ ਕੀਤੇ ਜਾਣ ਵਾਲੇ ਨਿਵੇਸ਼ ਦੇ ਵੇਰਵੇ, ਲੋੜੀਂਦੇ ਫੀਲਡ ਭਰੋ, ਅਤੇ ਅੱਗੇ ਵਧਣ ਲਈ ਜੋੜੋ ‘ਤੇ ਕਲਿੱਕ ਕਰੋ।
2. ਕ੍ਰਮ ਸੰਖਿਆ 6 6 ਅਧੀਨ ਬਾਂਡ ਦੀ ਜੀਵਨ ਮਿਆਦ, ਬਾਂਡ ਦੀ ਅਧਿਕਤਮ ਜੀਵਨ ਮਿਆਦ ਕੇਵਲ 20 ਸਾਲ ਹੋ ਸਕਦੀ ਹੈ।
ਉਪ-ਸਿਰਲੇਖ “A” ਤਹਿਤ ਫੀਲਡ 8 ਦੇ ਜਿਸ ਇਕਾਈ ਵਿੱਚ ਨਿਵੇਸ਼ ਪ੍ਰਸਤਾਵਿਤ ਹੈ ਉਸ ਦੇ ਵੇਰਵੇ ਵਿੱਚ ਕਿਰਪਾ ਕਰਕੇ ਨਾਮ, ਇਕਾਈ ਦੀ ਕਿਸਮ, ਉਸਦਾ ਸਥਾਈ ਖਾਤਾ ਨੰਬਰ, ਪਤਾ ਅਤੇ ਕਾਰੋਬਾਰ ਦੀ ਕਿਸਮ ਸੰਬੰਧੀ ਵੇਰਵੇ ਪ੍ਰਦਾਨ ਕਰੋ।
ਉਪ-ਸਿਰਲੇਖ “B” ਤਹਿਤ ਫੀਲਡ 8 ਦੇ ਪ੍ਰੋਜੈਕਟ ਦੇ ਵੇਰਵੇ ਵਿੱਚ ਲੋੜੀਂਦੇ ਖੇਤਰ ਭਰੋ ਜਿਵੇਂ ਕਿ ਪ੍ਰੋਜੈਕਟ ਦਾ ਪਤਾ/ਸਥਾਨ ਦੇ ਵੇਰਵੇ ਅਤੇ ਪ੍ਰੋਜੈਕਟ ਤੇ ਕਾਰਵਾਈਆਂ ਸ਼ੁਰੂ ਕਰਨ ਦੀ ਯੋਜਿਤ ਮਿਤੀ, ਅਤੇ ਅੱਗੇ ਵਧਣ ਲਈ 'ਜੋੜੋ' ‘ਤੇ ਕਲਿੱਕ ਕਰੋ।
ਉਪ-ਸਿਰਲੇਖ “C” ਤਹਿਤ ਫੀਲਡ 8 ਦੇ ਨਿਵੇਸ਼ ਦੇ ਸਰੋਤ ਵਿੱਚ ਸੰਬੰਧਿਤ ਵੇਰਵੇ ਭਰੋ, ਜਾਂਚ ਕਰੋ ਅਤੇ ਸੇਵ ‘ਤੇ ਕਲਿੱਕ ਕਰੋ।
ਸਬ-ਸਿਰਲੇਖ “D” ਤਹਿਤ ਫੀਲਡ 8 ਦੇ ਪ੍ਰੋਜੈਕਟ ਦੇ ਪ੍ਰਦਰਸ਼ਨ ਪ੍ਰਬੰਧਨ ਲਈ ਜ਼ਿੰਮੇਵਾਰ ਪ੍ਰਬੰਧਨ ਦੇ ਵੇਰਵੇ ਵਿੱਚ ਕਿਰਪਾ ਕਰਕੇ ਪ੍ਰਬੰਧਨ ਪ੍ਰਬੰਧਨ ਪਦ, ਨਾਮ, ਉਸਦਾ ਸਥਾਈ ਖਾਤਾ ਨੰਬਰ, ਯੋਗਤਾ ਅਤੇ ਅਨੁਭਵ ਅਤੇ ਪ੍ਰਦਰਸ਼ਨ ਸੰਬੰਧੀ ਵੇਰਵੇ ਪ੍ਰਦਾਨ ਕਰੋ।
ਸਬ-ਸਿਰਲੇਖ “E” ਤਹਿਤ ਫੀਲਡ 8 ਦੇ ਜ਼ੀਰੋ ਕੂਪਨ ਬਾਂਡ ਜਾਰੀ ਕਰਕੇ ਪ੍ਰਾਪਤ ਕੀਤੇ ਗਏ ਫੰਡਾਂ ਦੀ ਰਕਮ ਜੋ ਪ੍ਰੋਜੈਕਟ ਵਾਰ ਨਿਵੇਸ਼ ਕੀਤੀ ਜਾਣੀ ਹੈ, ਵਿੱਚ ਸੰਬੰਧਿਤ ਵੇਰਵੇ ਭਰੋ, ਜਾਂਚ ਕਰੋ ਅਤੇ ਸੇਵ ‘ਤੇ ਕਲਿੱਕ ਕਰੋ।
ਸਟੈੱਪ 9: ਦੂਜਾ ਪੈਨਲ ਸੇਵ ਕਰਨ ਤੋਂ ਬਾਅਦ ਤੀਜਾ ਪੈਨਲ ਅਟੈਚਮੈਂਟ ਚੁਣੋ। ਕਿਰਪਾ ਕਰਕੇ ਇਸ ਪੈਨਲ ਅਟੈਚਮੈਂਟ ਵਿੱਚ ਸੰਬੰਧਿਤ ਦਸਤਾਵੇਜ਼ ਅਟੈਚ ਕਰੋ ਅਤੇ ਸੇਵ ‘ਤੇ ਕਲਿੱਕ ਕਰੋ।
ਸਟੈੱਪ 10: ਤੀਜਾ ਪੈਨਲ ਸੇਵ ਕਰਨ ਤੋਂ ਬਾਅਦ “ਘੋਸ਼ਣਾ ਪੱਤਰ” ਪੈਨਲ ਚੁਣੋ। ਘੋਸ਼ਣਾ ਪੈਨਲ ਦੀ ਪੁਸ਼ਟੀ ਕਰੋ ਅਤੇ ਸੇਵ ‘ਤੇ ਕਲਿੱਕ ਕਰੋ।
ਸਟੈੱਪ 11:। ਘੋਸ਼ਣਾ ਪੱਤਰ ਪੈਨਲ ਸੇਵ ਕਰਨ ਤੋਂ ਬਾਅਦ ਪੈਨਲ ਦੀ ਸਥਿਤੀ ਪੂਰੀ ਹੋਈ ਵਜੋਂ ਦਿਖਾਈ ਦੇਵੇਗੀ ਅਤੇ ਪ੍ਰੀਵਿਊ ਬਟਨ ਸਮਰੱਥ ਹੋ ਜਾਵੇਗਾ
ਸਟੈੱਪ 12: ਪ੍ਰੀਵਿਊ ਪੇਜ ‘ਤੇ ਵੇਰਵਿਆਂ ਦੀ ਜਾਂਚ ਕਰੋ ਅਤੇ ਈ-ਤਸਦੀਕ ਲਈ ਅੱਗੇ ਵਧੋ ਤੇ ਕਲਿੱਕ ਕਰੋ।
ਨੋਟ: “ਡਾਊਨਲੋਡ” ਬਟਨ ‘ਤੇ ਕਲਿੱਕ ਕਰਕੇ ਉਪਭੋਗਤਾ ਪ੍ਰੀਵਿਊ PDF ਡਾਊਨਲੋਡ ਕਰ ਸਕਦਾ ਹੈ ਅਤੇ ਈ-ਤਸਦੀਕ ਕਰਨ ਤੋਂ ਪਹਿਲਾਂ ਵੇਰਵਿਆਂ ਦੀ ਜਾਂਚ ਕਰ ਸਕਦਾ ਹੈ।
ਸਟੈੱਪ 13: ਈ-ਤਸਦੀਕ ਲਈ ਅੱਗੇ ਵਧੋ ਬਟਨ ‘ਤੇ ਕਲਿੱਕ ਕਰਨ ਤੋਂ ਬਾਅਦ ਇੱਕ ਪੁਸ਼ਟੀਕਰਨ ਪੌਪਅੱਪ ਦਿਖਾਈ ਦੇਵੇਗਾ ਜਿਸ ਵਿੱਚ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਈ-ਤਸਦੀਕ ਕਰਨ ਲਈ ਅੱਗੇ ਵਧਣਾ ਚਾਹੁੰਦੇ ਹੋ। ਹਾਂ ‘ਤੇ ਕਲਿੱਕ ਕਰੋ।
ਸਟੈੱਪ 14: ਹਾਂ ‘ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਈ-ਤਸਦੀਕ ਪੰਨੇ ‘ਤੇ ਲਿਆਂਦਾ ਜਾਵੇਗਾ, ਜਿੱਥੇ ਤੁਸੀਂ ਸਿਰਫ਼ DSC ਦੀ ਵਰਤੋਂ ਕਰਕੇ ਫਾਰਮ 2 ਦੀ ਤਸਦੀਕ ਕਰ ਸਕਦੇ ਹੋ।
ਨੋਟ: ਹੋਰ ਜਾਣਨ ਲਈ ਈ-ਵੈਰੀਫਾਈ ਕਿਵੇਂ ਕਰੀਏ ਯੂਜ਼ਰ ਮੈਨੂਅਲ ਵੇਖੋ।
ਸਟੈੱਪ 15: ਸਫਲ ਈ-ਤਸਦੀਕ ਤੋਂ ਬਾਅਦ ਇੱਕ ਸਫਲਤਾ ਸੰਦੇਸ਼ ਦਿਖਾਇਆ ਜਾਵੇਗਾ ਜਿਸ ਨਾਲ ਟ੍ਰਾਂਜ਼ੈਕਸ਼ਨ ID ਅਤੇ ਐਕਨਾਲਜਮੈਂਟ ਰਸੀਦ ਨੰਬਰ ਹੋਵੇਗਾ। ਕਿਰਪਾ ਕਰਕੇ ਭਵਿੱਖ ਲਈ ਟ੍ਰਾਂਜ਼ੈਕਸ਼ਨ ID ਅਤੇ ਐਕਨਾਲਜਮੈਂਟ ਰਸੀਦ ਨੰਬਰ ਨੋਟ ਕਰ ਲਓ। ਤੁਹਾਨੂੰ ਈ-ਤਸਦੀਕ ਪੋਰਟਲ ‘ਤੇ ਰਜਿਸਟਰ ਕੀਤੇ ਗਏ ਈਮੇਲ ID ਅਤੇ ਮੋਬਾਈਲ ਨੰਬਰ ‘ਤੇ ਵੀ ਪੁਸ਼ਟੀਕਰਨ ਸੰਦੇਸ਼ ਮਿਲੇਗਾ।
ਐਕਨੋਲੇਜਮੈਂਟ ਰਸੀਦ ਡਾਊਨਲੋਡ ਕਰਨ ਲਈ ਡਾਊਨਲੋਡ ਕਰੋ ਬਟਨ ‘ਤੇ ਕਲਿੱਕ ਕਰੋ।
ਫਾਰਮ 2 ਦੀ ਸਫਲ ਸਬਮਿਸ਼ਨ ਤੋਂ ਬਾਅਦ ਉਪਭੋਗਤਾ ਭਰਿਆ ਹੋਇਆ ਫਾਰਮ ਵੇਖ ਸਕਦਾ ਹੈ। ਡੈਸ਼ਬੋਰਡ ‘ਤੇ ਜਾ ਕੇ ਈ-ਫਾਈਲ > ਆਮਦਨ ਕਰ ਫਾਰਮ ਫਾਈਲ ਕਰੋ > ਫਾਈਲ ਕੀਤੇ ਫਾਰਮ ਵੇਖੋ > ਆਮਦਨ ਕਰ ਐਕਟ 2025 ਹੇਠ ਦਾਖਲ ਕੀਤਾ ਫਾਰਮ ਵੇਖੋ ਟੈਬ ‘ਤੇ ਕਲਿੱਕ ਕਰੋ।
ਨੋਟ: ਹੋਰ ਜਾਣਕਾਰੀ ਲਈ ਦਾਖਲ ਕੀਤਾ ਫਾਰਮ ਵੇਖਣ ਵਾਲਾ ਯੂਜ਼ਰ ਮੈਨੂਅਲ ਵੇਖੋ।
5.ਸੰਬੰਧਿਤ ਵਿਸ਼ੇ
6. ਸ਼ਬਦਾਵਲੀ
| ਸੰਖੇਪ/ਸੰਖਿਪਤ ਰੂਪ | ਵੇਰਵਾ/ਪੂਰਾ ਫਾਰਮ |
| DSC | ਡਿਜੀਟਲ ਦਸਤਖ਼ਤ ਸਰਟੀਫਿਕੇਟ |
| EVC | ਇਲੈਕਟ੍ਰਾਨਿਕ ਤਸਦੀਕ ਸਰਟੀਫਿਕੇਟ |
| ARN | ਐਕਨੋਲੇਜਮੈਂਟ ਰਸੀਦ ਨੰਬਰ |
| PY | ਪਿਛਲਾ ਸਾਲ |
| FY | ਵਿੱਤੀ ਸਾਲ |
| TY | ਕਰ ਸਾਲ |