Do not have an account?
Already have an account?

ਕਾਨੂੰਨੀ ਫਾਰਮ ਅਕਸਰ ਪੁੱਛੇ ਜਾਂਦੇ ਪ੍ਰਸ਼ਨ

ਫਾਰਮ 3CB-3CD

ਪ੍ਰਸ਼ਨ; ਫਾਰਮ 3CB-3CD ਜਮ੍ਹਾਂ ਕਰਦੇ ਸਮੇਂ, "ਯੂਨੀਕ ਡਾਕਿਊਮੈਂਟ ਆਇਡੈਂਟੀਫਿਕੇਸ਼ਨ ਨੰਬਰ" ਪੰਨਾ ਪ੍ਰਦਰਸ਼ਿਤ ਹੁੰਦਾ ਹੈ। ਹਾਲਾਂਕਿ ਅਸੀਂ ਟੈਕਸ ਆਡਿਟ ਰਿਪੋਰਟ ਨੂੰ ਅਪਲੋਡ ਕਰਨ ਤੋਂ ਪਹਿਲਾਂ ਵਿਧੀਵਤ UDIN ਲਿਆ ਹੈ, ਮੈਂ UDIN ਵੇਰਵੇ ਸ਼ਾਮਿਲ ਕਰਨ ਦੇ ਯੋਗ ਨਹੀਂ ਹਾਂ। ਕੀ ਮੈਨੂੰ ਇਸਦੀ ਬਜਾਏ "ਮੇਰੇ ਕੋਲ UDIN ਨਹੀਂ ਹੈ / ਮੈਂ ਬਾਅਦ ਵਿੱਚ ਅਪਡੇਟ ਕਰਾਂਗਾ" ਦੀ ਚੋਣ ਕਰਨੀ ਚਾਹੀਦੀ ਹੈ?

ਉੱਤਰ; UDIN ਲਈ ਬਲਕ ਅਪਲੋਡ ਸਹੂਲਤ ਸਿਰਫ਼ ਫਾਰਮ 15CB ਲਈ ਕਾਰਜਸ਼ੀਲ ਹੈ। ਇਸ ਸੁਵਿਧਾ ਨੂੰ ਜਲਦੀ ਹੀ ਚਾਲੂ ਕਰ ਦਿੱਤਾ ਜਾਵੇਗਾ। ਤੁਸੀਂ ਅਜੇ ਵੀ ਅੱਗੇ ਵਧ ਸਕਦੇ ਹੋ ਅਤੇ "ਮੇਰੇ ਕੋਲ UDIN ਨਹੀਂ ਹੈ / ਮੈਂ ਬਾਅਦ ਵਿੱਚ ਅਪਡੇਟ ਕਰਾਂਗਾ" ਦੀ ਚੋਣ ਕਰਕੇ ਫਾਰਮ ਫਾਈਲ ਕਰ ਸਕਦੇ ਹੋ। ਇੱਕ ਵਾਰ ਜਦੋਂ ਸਾਰੇ ਫਾਰਮਾਂ ਲਈ UDIN ਸੁਵਿਧਾ ਉਪਲਬਧ ਹੋ ਜਾਂਦੀ ਹੈ, ਤਾਂ ਤੁਸੀਂ ਪੋਰਟਲ ਵਿੱਚ ਇਸ ਨੂੰ ਅਪਡੇਟ ਕਰ ਸਕਦੇ ਹੋ।

 

ਫਾਰਮ 10 B

ਪ੍ਰਸ਼ਨ: ਮੈਂ ਫਾਰਮ 10B ਨੂੰ ਫਾਈਲ ਕਰਨ ਅਤੇ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰ ਰਿਹਾ/ਰਹੀ ਹਾਂ। ਹਾਲਾਂਕਿ ਜਮ੍ਹਾਂ ਕਰਨ 'ਤੇ, ਪੰਨੇ 'ਤੇ ਹੇਠਾਂ ਦਿੱਤੀ ਤਰੁੱਟੀ "ARN ਲਈ ਗਲਤ ਫਾਰਮੈਟ" ਪ੍ਰਦਰਸ਼ਿਤ ਹੁੰਦੀ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ; ਫਾਰਮ 10B ਫਾਈਲ ਕਰਨ ਤੋਂ ਪਹਿਲਾਂ, ਕਿਰਪਾ ਕਰਕੇ "ਮੇਰਾ ਪ੍ਰੋਫਾਈਲ" ਸੈਕਸ਼ਨ ਤੋਂ ਆਪਣੇ ਪ੍ਰੋਫਾਈਲ ਨੂੰ ਅਪਡੇਟ ਕਰੋ ਅਤੇ ਯਕੀਨੀ ਬਣਾਓ ਕਿ ਸਾਰੇ ਲਾਜ਼ਮੀ ਫੀਲਡ ਭਰੇ ਹੋਏ ਹਨ। ਆਪਣੇ ਪ੍ਰੋਫਾਈਲ ਵੇਰਵੇ ਅਪਡੇਟ ਕਰਨ ਤੋਂ ਬਾਅਦ, ਤੁਸੀਂ ਦੁਬਾਰਾ ਲੌਗਇਨ ਕਰ ਸਕਦੇ ਹੋ ਅਤੇ ਦੁਬਾਰਾ ਕੋਸ਼ਿਸ਼ ਕਰ ਸਕਦੇ ਹੋ।

 

ਫਾਰਮ 67

ਪ੍ਰਸ਼ਨ; ਮੈਨੂੰ ਫਾਰਮ 67 ਜਮ੍ਹਾਂ ਕਰਨ ਦੀ ਲੋੜ ਕਿਉਂ ਹੈ?

ਉੱਤਰ: ਜੇਕਰ ਤੁਸੀਂ ਭਾਰਤ ਤੋਂ ਬਾਹਰ ਕਿਸੇ ਦੇਸ਼ ਜਾਂ ਨਿਰਧਾਰਿਤ ਖੇਤਰ ਵਿੱਚ ਭੁਗਤਾਨ ਕੀਤੇ ਗਏ ਵਿਦੇਸ਼ੀ ਕਰ ਦੇ ਕ੍ਰੈਡਿਟ ਦਾ ਦਾਅਵਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਫਾਰਮ 67 ਜਮ੍ਹਾਂ ਕਰਨ ਦੀ ਲੋੜ ਹੋਵੇਗੀ। ਤੁਹਾਨੂੰ ਮੌਜੂਦਾ ਸਾਲ ਦੇ ਨੁਕਸਾਨ ਨੂੰ ਪਿੱਛੇ ਲੈ ਕੇ ਜਾਣ ਦੇ ਮਾਮਲੇ ਵਿੱਚ ਵੀ ਫਾਰਮ 67 ਜਮ੍ਹਾਂ ਕਰਨ ਦੀ ਲੋੜ ਹੋਵੇਗੀ, ਜਿਸ ਦੇ ਨਤੀਜੇ ਵਜੋਂ ਵਿਦੇਸ਼ੀ ਕਰ ਦਾ ਰਿਫੰਡ ਮਿਲੇਗਾ ਜਿਸਦੇ ਲਈ ਕਿਸੇ ਵੀ ਪਿਛਲੇ ਸਾਲਾਂ ਵਿੱਚ ਕ੍ਰੈਡਿਟ ਦਾ ਦਾਅਵਾ ਕੀਤਾ ਗਿਆ ਹੈ।

ਪ੍ਰਸ਼ਨ; ਉਹ ਕਿਹੜੇ ਤਰੀਕੇ ਹਨ ਜਿਨ੍ਹਾਂ ਨਾਲ ਫਾਰਮ 67 ਜਮ੍ਹਾਂ ਕੀਤਾ ਜਾ ਸਕਦਾ ਹੈ?
ਉੱਤਰ; ਫਾਰਮ 67 ਸਿਰਫ਼ ਈ-ਫਾਈਲਿੰਗ ਪੋਰਟਲ 'ਤੇ ਆਨਲਾਈਨ ਜਮ੍ਹਾਂ ਕੀਤਾ ਜਾ ਸਕਦਾ ਹੈ। ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰਨ ਤੋਂ ਬਾਅਦ, ਫਾਰਮ 67 ਚੁਣੋ, ਫਾਰਮ ਤਿਆਰ ਕਰੋ ਅਤੇ ਸਬਮਿਟ ਕਰੋ।

ਪ੍ਰਸ਼ਨ. ਫਾਰਮ 67 ਦੀ ਈ-ਤਸਦੀਕ ਕਿਵੇਂ ਕੀਤੀ ਜਾ ਸਕਦੀ ਹੈ?
ਉੱਤਰ; ਤੁਸੀਂ EVC ਜਾਂ DSC ਦੀ ਵਰਤੋਂ ਕਰਕੇ ਫਾਰਮ ਦੀ ਈ-ਤਸਦੀਕ ਕਰ ਸਕਦੇ ਹੋ। ਹੋਰ ਜਾਣਨ ਲਈ ਤੁਸੀਂ ਈ-ਤਸਦੀਕ ਕਿਵੇਂ ਕਰੀਏ
ਯੂਜ਼ਰ
ਮੈਨੂਅਲ ਦੇਖ ਸਕਦੇ ਹੋ।

ਪ੍ਰਸ਼ਨ; ਕੀ ਮੈਂ ਆਪਣੀ ਤਰਫੋਂ ਫਾਰਮ 67 ਫਾਈਲ ਕਰਨ ਲਈ ਇੱਕ ਅਧਿਕਾਰਿਤ ਪ੍ਰਤੀਨਿਧੀ ਨੂੰ ਸ਼ਾਮਿਲ ਕਰ ਸਕਦਾ ਹਾਂ?
ਉੱਤਰ; ਹਾਂ, ਤੁਸੀਂ ਆਪਣੀ ਤਰਫੋਂ ਫਾਰਮ 67 ਫਾਈਲ ਕਰਨ ਲਈ ਇੱਕ ਅਧਿਕਾਰਿਤ ਪ੍ਰਤੀਨਿਧੀ ਨੂੰ ਸ਼ਾਮਿਲ ਕਰ ਸਕਦੇ ਹੋ।

ਪ੍ਰਸ਼ਨ; ਫਾਰਮ 67 ਫਾਈਲ ਕਰਨ ਦੀ ਸਮਾਂ ਸੀਮਾ ਕੀ ਹੈ?
ਉੱਤਰ; ਫਾਰਮ 67 ਨੂੰ ਰਿਟਰਨ ਫਾਈਲ ਕਰਨ ਦੀ ਨਿਯਤ ਮਿਤੀ ਤੋਂ ਪਹਿਲਾਂ ਫਾਈਲ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਕਿ ਧਾਰਾ 139(1) ਦੇ ਤਹਿਤ ਨਿਰਧਾਰਿਤ ਕੀਤਾ ਗਿਆ ਹੈ

ਪ੍ਰਸ਼ਨ; ਜਦੋਂ ਮੈਂ ਕਾਨੂੰਨੀ ਫਾਰਮ ਫਾਈਲ ਕਰਦੇ ਸਮੇਂ ਅਟੈਚਮੈਂਟ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਤਾਂ ਪੰਨੇ 'ਤੇ ਕੁਝ ਤਰੁੱਟੀਆਂ ਪ੍ਰਦਰਸ਼ਿਤ ਹੋ ਰਹੀਆਂ ਹਨ। ਈ-ਫਾਈਲਿੰਗ ਪੋਰਟਲ 'ਤੇ ਅਟੈਚਮੈਂਟ ਅਪਲੋਡ ਕਰਦੇ ਸਮੇਂ ਮੈਨੂੰ ਕੀ ਧਿਆਨ ਵਿਚ ਰੱਖਣਾ ਚਾਹੀਦਾ ਹੈ?

ਉੱਤਰ; – ਤਰੁੱਟੀ ਫਾਈਲ ਵਿੱਚ ਵਰਤੇ ਗਏ ਨੇਮਿੰਗ ਕਨਵੈਨਸ਼ਨ ਦੇ ਕਾਰਨ ਹੋ ਸਕਦੀ ਹੈ। ਕਿਰਪਾ ਕਰਕੇ ਫਾਈਲ ਦੇ ਨਾਮ ਵਿੱਚ ਕਿਸੇ ਵੀ ਵਿਸ਼ੇਸ਼ ਅੱਖਰ ਦੀ ਵਰਤੋਂ ਨਾ ਕਰੋ ਅਤੇ ਫਾਈਲ ਦਾ ਨਾਮ ਛੋਟਾ ਰੱਖੋ। ਇਸ ਤੋਂ ਇਲਾਵਾ ਅਟੈਚਮੈਂਟ ਦਾ ਆਕਾਰ 5 MB ਤੋਂ ਘੱਟ ਹੋਣਾ ਚਾਹੀਦਾ ਹੈ ਅਤੇ ਅਟੈਚਮੈਂਟ ਦਾ ਫਾਰਮੈਟ ਸਿਰਫ਼ PDF ਜਾਂ ਜ਼ਿਪ ਫਾਰਮੈਟ ਵਿੱਚ ਹੋਣਾ ਚਾਹੀਦਾ ਹੈ।

 

ਫਾਰਮ 29B ਅਤੇ 29C

ਪ੍ਰਸ਼ਨ; ਮੈਂ ਫਾਰਮ 29B ਅਪਲੋਡ ਨਹੀਂ ਕਰ ਪਾ ਰਿਹਾ। ਮੈਂ ਫਾਰਮ 29B ਕਿਵੇਂ ਫਾਈਲ ਕਰ ਸਕਦਾ ਹਾਂ ਅਤੇ ਜਮ੍ਹਾਂ ਕਰ ਸਕਦਾ ਹਾਂ?

ਉੱਤਰ; ਫਾਰਮ 29B ਈ-ਫਾਈਲਿੰਗ ਪੋਰਟਲ 'ਤੇ ਉਪਲਬਧ ਹੈ। ਫਾਰਮ 29B ਨੂੰ ਕਰਦਾਤਾ ਦੁਆਰਾ ਆਪਣੇ CA ਨੂੰ ਅਸਾਈਨ ਕਰਨਾ ਜ਼ਰੂਰੀ ਹੈ।

ਇੱਕ ਵਾਰ ਜਦੋਂ ਕਰਦਾਤਾ ਫਾਰਮ ਅਸਾਈਨ ਕਰਦਾ ਹੈ, CA ਇਸ ਫਾਰਮ ਨੂੰ ਆਪਣੀ ਵਰਕਲਿਸਟ ਵਿੱਚ ਐਕਸੈਸ ਕਰ ਸਕਦਾ ਹੈ।

ਪ੍ਰਸ਼ਨ; ਫਾਰਮ ਜਮ੍ਹਾਂ ਕਰਦੇ ਸਮੇਂ, ਪੇਜ "ਇਨਵੈਲਿਡ ਮੈਟਾਡੇਟਾ" ਤਰੁੱਟੀ ਪ੍ਰਦਰਸ਼ਿਤ ਕਰਦਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ; ਜੇਕਰ ਅਜਿਹੀ ਕੋਈ ਤਰੁੱਟੀ ਬਣੀ ਰਹਿੰਦੀ ਹੈ, ਤਾਂ ਇਸ ਗੱਲ ਦੀ ਸੰਭਾਵਨਾ ਹੁੰਦੀ ਹੈ ਕਿ ਚੁਣੇ ਗਏ ਕਰਦਾਤਾ ਜਾਂ ਫਾਈਲਿੰਗ ਦੀ ਕਿਸਮ (ਓਰਿਜਿਨਲ / ਸੰਸ਼ੋਧਿਤ) ਜਾਂ ਮੁਲਾਂਕਣ ਸਾਲ ਤੁਹਾਡੇ ਲੌਗਇਨ ਕ੍ਰੇਡੈਂਸ਼ੀਅਲਸ ਨਾਲ ਮੇਲ ਨਹੀਂ ਖਾਂਦਾ ਹੈ। ਤੁਹਾਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਜ਼ਿਕਰ ਕੀਤੇ ਮਾਪਦੰਡਾਂ ਨਾਲ ਸੰਬੰਧਿਤ ਕੋਈ ਬੇਮੇਲ ਨਾ ਹੋਵੇ।

ਪ੍ਰਸ਼ਨ: ਮੈਂ ਮੁਲਾਂਕਣ ਸਾਲ 2021-22 ਲਈ ਫਾਰਮ 29B ਫਾਈਲ ਕਰਨ ਵਿੱਚ ਅਸਮਰੱਥ ਹਾਂ। ਪੇਜ ਹੇਠ ਲਿਖੀ ਤਰੁੱਟੀ ਪ੍ਰਦਰਸ਼ਿਤ ਕਰ ਰਿਹਾ ਹੈ “ਸਬਮਿਸ਼ਨ ਫੇਲ: ਇਵੈਲਿਡ ਇਨਪੁਟ”। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ; ਇਹ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ “ਲੇਖਾਕਾਰ ਦੀ ਰਿਪੋਰਟ” ਫੀਲਡ ਦਾ ਭਾਗ 3 ਖਾਲੀ ਛੱਡ ਦਿੱਤਾ ਜਾਂਦਾ ਹੈ। ਜੇਕਰ ਫੀਲਡ ਲਾਗੂ ਨਹੀਂ ਹੁੰਦਾ ਹੈ, ਤਾਂ ਤੁਸੀਂ "ਲੇਖਾਕਾਰ ਲਈ ਰਿਪੋਰਟ" ਦੇ ਪੈਰਾ 3 ਦੇ ਹੇਠਾਂ ਦਿੱਤੇ ਗਏ ਟੈਕਸਟ ਬਾਕਸ ਵਿੱਚ "NA" ਦਰਜ ਕਰ ਸਕਦੇ ਹੋ ਅਤੇ ਫਾਰਮ ਨੂੰ ਦੁਬਾਰਾ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ।

ਪ੍ਰਸ਼ਨ; ਮੈਂ ਮੁਲਾਂਕਣ ਸਾਲ 2021-22 ਲਈ ਫਾਰਮ 29B ਫਾਈਲ ਕਰਨ ਵਿੱਚ ਅਸਮਰੱਥ ਹਾਂ। ਪੇਜ ਹੇਠਾਂ ਦਿੱਤੀ ਤਰੁੱਟੀ “ARN ਲਈ ਗਲਤ ਫਾਰਮੈਟ" ਪ੍ਰਦਰਸ਼ਿਤ ਕਰ ਰਿਹਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ; ਇਹ ਉਦੋਂ ਦੇਖਿਆ ਜਾਂਦਾ ਹੈ ਜਦੋਂ ਉਪਭੋਗਤਾ ਦਾ "ਪ੍ਰੋਫਾਈਲ" ਸਹੀ ਢੰਗ ਨਾਲ ਅਪਡੇਟ ਨਹੀਂ ਕੀਤਾ ਜਾਂਦਾ। ਕਿਰਪਾ ਕਰਕੇ ਯਕੀਨੀ ਬਣਾਓ ਕਿ ਫਾਰਮ ਅਤੇ ਤੁਹਾਡੇ ਪ੍ਰੋਫਾਈਲ ਵਿੱਚ ਭਰੀ ਗਈ ਜਾਣਕਾਰੀ ਵਿੱਚ ਕੋਈ ਬੇਮੇਲ ਨਹੀਂ ਹੈ। ਆਪਣੇ ਪ੍ਰੋਫਾਈਲ ਨੂੰ ਅਪਡੇਟ ਕਰਨ ਤੋਂ ਬਾਅਦ, ਈ-ਫਾਈਲਿੰਗ ਪੋਰਟਲ 'ਤੇ ਦੁਬਾਰਾ ਲੌਗਇਨ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ।

ਪ੍ਰਸ਼ਨ; ਫਾਰਮ 29B, ਭਾਗ C (ਧਾਰਾ 115JB ਦੀ ਉਪ-ਧਾਰਾ (2C) ਦੇ ਅਨੁਸਾਰ ਵਧਾਈ ਜਾਂ ਘਟਾਈ ਜਾਣ ਵਾਲੀ ਲੋੜੀਂਦੀ ਰਕਮ ਦੇ ਵੇਰਵੇ) ਫਾਈਲ ਕਰਦੇ ਸਮੇਂ, ਮੈਂ ਉਸ ਰਕਮ ਨੂੰ ਦਰਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਸ ਦੁਆਰਾ ਵਹੀ ਖਾਤਾ ਲਾਭ ਨੂੰ ਵਧਾਉਣ ਜਾਂ ਘਟਾਉਣ ਦੀ ਜ਼ਰੂਰਤ ਹੈ। ਹਾਲਾਂਕਿ, ਫਾਰਮ ਨੈਗੇਟਿਵ ਵੈਲਿਊ ਨੂੰ ਸਵੀਕਾਰ ਨਹੀਂ ਕਰ ਰਿਹਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ; ਸੰਭਾਵਨਾ ਹੈ ਕਿ ਤੁਸੀਂ ਫਾਰਮ 29B ਦੇ ਪੁਰਾਣੇ ਡ੍ਰਾਫਟ 'ਤੇ ਕੰਮ ਕਰ ਰਹੇ ਹੋ। ਕਿਰਪਾ ਕਰਕੇ ਡ੍ਰਾਫਟ ਨੂੰ ਹਟਾਓ ਅਤੇ ਇੱਕ ਨਵਾਂ ਫਾਰਮ ਫਾਈਲ ਕਰੋ।

 

ਫਾਰਮ 56F

ਪ੍ਰਸ਼ਨ; ਧਾਰਾ 10AA ਦੇ ਤਹਿਤ sez ਸੰਬੰਧੀ ਦਾਅਵਾ ਕਰਨ ਲਈ ਫਾਰਮ 56F ਫਾਈਲ ਕਰਦੇ ਸਮੇਂ, ਪੇਜ ਕੁਝ ਤਰੁੱਟੀਆਂ ਪ੍ਰਦਰਸ਼ਿਤ ਕਰ ਰਿਹਾ ਹੈ। 29 ਦਸੰਬਰ ਨੂੰ ਇੱਕ ਨੋਟੀਫਿਕੇਸ਼ਨ ਦੇ ਅਧਾਰ 'ਤੇ, 56F ਨੂੰ ਹਟਾ ਦਿੱਤਾ ਗਿਆ ਹੈ ਅਤੇ 56FF ਨਾਲ ਬਦਲ ਦਿੱਤਾ ਗਿਆ ਹੈ (ਸਿਰਫ ਮੁੜ ਨਿਵੇਸ਼ ਵੇਰਵਿਆਂ ਲਈ)। ਹਾਲਾਂਕਿ, 10A ਦੇ ਨਾਲ ਪੜ੍ਹੀ ਗਈ ਧਾਰਾ 10AA ਵਿੱਚ ਕੋਈ ਤਬਦੀਲੀ ਨਹੀਂ ਹੈ। ਕੀ ਮੈਨੂੰ 56F ਫਾਈਲ ਕਰਨ ਦੀ ਲੋੜ ਹੈ?

ਉੱਤਰ; ਦੋਵੇਂ ਫਾਰਮ ਪੋਰਟਲ ਵਿੱਚ ਉਪਭੋਗਤਾਵਾਂ ਲਈ ਉਪਲਬਧ ਹਨ। ਤੁਸੀਂ ਆਮਦਨ ਕਰ ਵਿਭਾਗ ਦੁਆਰਾ ਜਾਰੀ ਨੋਟੀਫਿਕੇਸ਼ਨ / ਮਾਰਗਦਰਸ਼ਨ ਅਤੇ ਐਕਟ / ਨਿਯਮਾਂ ਦੇ ਲਾਗੂ ਉਪਬੰਧ ਦੇ ਅਨੁਸਾਰ ਫਾਰਮ ਫਾਈਲ ਕਰ ਸਕਦੇ ਹੋ।

 

ਫਾਰਮ 10E

ਪ੍ਰਸ਼ਨ; ਮੈਨੂੰ ਫਾਰਮ 10E ਕਦੋਂ ਫਾਈਲ ਕਰਨਾ ਚਾਹੀਦਾ ਹੈ?
ਉੱਤਰ: ਆਪਣੀ ਆਮਦਨ ਕਰ ਰਿਟਰਨ ਫਾਈਲ ਕਰਨ ਤੋਂ ਪਹਿਲਾਂ ਫਾਰਮ 10E ਫਾਈਲ ਕਰਨਾ ਪਏਗਾ।

ਪ੍ਰਸ਼ਨ; ਕੀ ਫਾਰਮ 10E ਫਾਈਲ ਕਰਨਾ ਲਾਜ਼ਮੀ ਹੈ?
ਉੱਤਰ: ਹਾਂ, ਜੇਕਰ ਤੁਸੀਂ ਆਪਣੀ ਬਕਾਇਆ / ਪੇਸ਼ਗੀ ਆਮਦਨ 'ਤੇ ਕਰ ਵਿੱਚ ਰਾਹਤ ਦਾ ਦਾਅਵਾ ਕਰਨਾ ਚਾਹੁੰਦੇ ਹੋ ਤਾਂ ਫਾਰਮ 10E ਫਾਈਲ ਕਰਨਾ ਲਾਜ਼ਮੀ ਹੈ।

ਪ੍ਰਸ਼ਨ: ਜੇਕਰ ਮੈਂ ਫਾਰਮ 10E ਫਾਈਲ ਕਰਨ ਵਿੱਚ ਅਸਫਲ ਰਹਿੰਦਾ ਹਾਂ ਪਰ ਆਪਣੀ ITR ਵਿੱਚ ਧਾਰਾ 89 ਦੇ ਤਹਿਤ ਰਾਹਤ ਦਾ ਦਾਅਵਾ ਕਰਦਾ ਹਾਂ ਤਾਂ ਕੀ ਹੋਵੇਗਾ?
ਉੱਤਰ: ਜੇਕਰ ਤੁਸੀਂ ਫਾਰਮ 10E ਫਾਈਲ ਕਰਨ ਵਿੱਚ ਅਸਫਲ ਰਹਿੰਦੇ ਹੋ ਪਰ ਆਪਣੀ ITR ਵਿੱਚ ਧਾਰਾ 89 ਦੇ ਤਹਿਤ ਰਾਹਤ ਦਾ ਦਾਅਵਾ ਕਰਦੇ ਹੋ, ਤਾਂ ਤੁਹਾਡੀ ITR 'ਤੇ ਕਾਰਵਾਈ ਕੀਤੀ ਜਾਵੇਗੀ, ਹਾਲਾਂਕਿ ਧਾਰਾ 89 ਦੇ ਤਹਿਤ ਦਾਅਵਾ ਕੀਤੀ ਗਈ ਰਾਹਤ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਪ੍ਰਸ਼ਨ; ਮੈਨੂੰ ਕਿਵੇਂ ਪਤਾ ਲੱਗੇਗਾ ਕਿ ITD ਨੇ ਮੇਰੀ ITR ਵਿੱਚ ਮੇਰੇ ਦੁਆਰਾ ਦਾਅਵਾ ਕੀਤੀ ਰਾਹਤ ਨੂੰ ਅਸਵੀਕਾਰ ਕਰ ਦਿੱਤਾ ਹੈ?
ਉੱਤਰ; ਜੇਕਰ ਧਾਰਾ 89 ਦੇ ਤਹਿਤ ਤੁਹਾਡੇ ਵੱਲੋਂ ਦਾਅਵਾ ਕੀਤੀ ਗਈ ਰਾਹਤ ਨੂੰ ਮਨਜੂਰ ਨਹੀਂ ਕੀਤਾ ਜਾਂਦਾ ਹੈ, ਤਾਂ ਤੁਹਾਡੀ ITR ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਆਮਦਨ ਕਰ ਵਿਭਾਗ ਦੁਆਰਾ ਧਾਰਾ 143(1) ਦੇ ਤਹਿਤ ਇੱਕ ਸੂਚਨਾ ਰਾਹੀਂ ਇਸ ਬਾਰੇ ਸੂਚਿਤ ਕੀਤਾ ਜਾਵੇਗਾ।

ਪ੍ਰਸ਼ਨ; ਮੈਂ ਵਿੱਤੀ ਸਾਲ 2019-20 ਲਈ ਫਾਰਮ 10E ਫਾਈਲ ਕਰਦੇ ਸਮੇਂ ਆਮਦਨ ਦੇ ਵੇਰਵੇ ਸ਼ਾਮਿਲ ਕਰਨ ਵਿੱਚ ਅਸਮਰੱਥ ਹਾਂ। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ: ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਮੁਲਾਂਕਣ ਸਾਲ 2021-22 ਲਈ ਫਾਰਮ 10E ਫਾਈਲ ਕਰ ਰਹੇ ਹੋ। ਮੁਲਾਂਕਣ ਸਾਲ 2021-22 ਲਈ ਫਾਰਮ 10E ਫਾਈਲ ਕਰਨ ਲਈ, ਈ-ਫਾਈਲ>ਆਮਦਨ ਕਰ ਫਾਰਮ> ਆਮਦਨ ਕਰ ਫਾਰਮ ਫਾਈਲ ਕਰੋ 'ਤੇ ਕਲਿੱਕ ਕਰੋ। "ਕਾਰੋਬਾਰੀ/ਪੇਸ਼ੇਵਰ ਆਮਦਨ ਤੋਂ ਬਿਨਾਂ ਵਿਅਕਤੀ" ਟੈਬ ਨੂੰ ਲੱਭਣ ਲਈ ਹੇਠਾਂ ਸਕ੍ਰੋਲ ਕਰੋ ਹੁਣੇ ਫਾਈਲ ਕਰੋ 'ਤੇ ਕਲਿੱਕ ਕਰੋ। 2021-22 ਦੇ ਤੌਰ 'ਤੇ ਮੁਲਾਂਕਣ ਸਾਲ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

ਪ੍ਰਸ਼ਨ; ਮੈਂ ਮੁਲਾਂਕਣ ਸਾਲ 2021-22 ਲਈ ITR ਫਾਈਲ ਕਰ ਰਿਹਾ/ਰਹੀ ਹਾਂ। ਫਾਰਮ 10E ਫਾਈਲ ਕਰਦੇ ਸਮੇਂ ਮੈਨੂੰ ਮੁਲਾਂਕਣ ਸਾਲ ਵਜੋਂ ਕੀ ਚੁਣਨਾ ਚਾਹੀਦਾ ਹੈ?

ਉੱਤਰ; ਜੇਕਰ ਤੁਸੀਂ ਮੁਲਾਂਕਣ ਸਾਲ 2021-22 ਲਈ ਆਮਦਨ ਕਰ ਰਿਟਰਨ ਫਾਈਲ ਕਰ ਰਹੇ ਹੋ, ਤਾਂ ਤੁਹਾਨੂੰ ਫਾਰਮ 10E ਜਮ੍ਹਾਂ ਕਰਦੇ ਸਮੇਂ ਮੁਲਾਂਕਣ ਸਾਲ 2021-22 ਦੀ ਚੋਣ ਕਰਨ ਦੀ ਲੋੜ ਹੈ।

ਪ੍ਰਸ਼ਨ: ਫਾਰਮ 10E ਫਾਈਲ ਕਰਦੇ ਸਮੇਂ, ਮੈਂ ਮੁਲਾਂਕਣ ਸਾਲ ਵਿੱਚ ਲਾਗੂ ਹੋਣ ਵਾਲੇ ਟੈਕਸਾਂ ਨੂੰ ਦੇਖਣ ਵਿੱਚ ਅਸਮਰੱਥ ਹਾਂ। ਮੈਨੂੰ ਕਿਵੇਂ ਅੱਗੇ ਵਧਣਾ ਚਾਹੀਦਾ ਹੈ?

ਯਕੀਨੀ ਬਣਾਓ ਕਿ ਤੁਸੀਂ ਆਮਦਨ ਦੇ ਸਾਰੇ ਵੇਰਵੇ ਭਰੇ ਹਨ (ਸਾਰਣੀ A ਵਿੱਚ ਪਿਛਲੇ ਸਾਲ ਦੇ ਆਮਦਨ ਦੇ ਵੇਰਵਿਆਂ ਸਮੇਤ)। ਸਲੈਬ ਦਰ ਦੇ ਅਧਾਰ 'ਤੇ ਟੈਕਸ ਆਪਣੇ ਆਪ ਹੀ ਪ੍ਰਦਰਸ਼ਿਤ ਹੋ ਜਾਣਗੇ। ਪੁਸ਼ਟੀ ਕਰੋ ਕਿ ਪੋਰਟਲ 'ਤੇ ਉਪਲਬਧ ਵੇਰਵਿਆਂ ਅਨੁਸਾਰ ਆਮਦਨ ਤੁਹਾਡੀ ਗਣਨਾ ਨਾਲ ਮੇਲ ਖਾਂਦੀ ਹੈ ਜਾਂ ਨਹੀਂ ਅਤੇ ਸੰਬੰਧਿਤ ਸਾਰਣੀ ਵਿੱਚ ਕਰ ਦੀ ਰਕਮ ਸ਼ਾਮਿਲ ਕਰੋ।

 

ਫਾਰਮ 10IE

ਪ੍ਰਸ਼ਨ; ਮੈਨੂੰ ਫਾਰਮ 10IE ਕਦੋਂ ਫਾਈਲ ਕਰਨਾ ਚਾਹੀਦਾ ਹੈ?
ਉੱਤਰ: ਆਪਣੀ ਆਮਦਨ ਕਰ ਰਿਟਰਨ ਫਾਈਲ ਕਰਨ ਤੋਂ ਪਹਿਲਾਂ ਫਾਰਮ 10IE ਫਾਈਲ ਕਰਨਾ ਪਏਗਾ।

ਪ੍ਰਸ਼ਨ; ਕੀ ਫਾਰਮ 10IE ਫਾਈਲ ਕਰਨਾ ਲਾਜ਼ਮੀ ਹੈ?
ਉੱਤਰ; ਹਾਂ, ਜੇਕਰ ਤੁਸੀਂ ਨਵੀਂ ਟੈਕਸ ਰੇਜੀਮ ਦੀ ਚੋਣ ਕਰਨਾ ਚਾਹੁੰਦੇ ਹੋ ਅਤੇ ਤੁਹਾਡੀ ਆਮਦਨ "ਕਾਰੋਬਾਰ ਅਤੇ ਪੇਸ਼ੇ ਦੇ ਲਾਭ ਅਤੇ ਮੁਨਾਫ਼ੇ" ਸਿਰਲੇਖ ਅਧੀਨ ਹੈ ਤਾਂ ਫਾਰਮ 10IE ਫਾਈਲ ਕਰਨਾ ਲਾਜ਼ਮੀ ਹੈ।

ਪ੍ਰਸ਼ਨ; ਜੇਕਰ ਫਾਰਮ 10IE ਮੇਰੇ 'ਤੇ ਲਾਗੂ ਹੁੰਦਾ ਹੈ ਅਤੇ ਮੈਂ ITR ਫਾਈਲ ਕਰਨ ਤੋਂ ਪਹਿਲਾਂ ਇਸ ਨੂੰ ਫਾਈਲ ਕਰਨ ਵਿੱਚ ਅਸਫਲ ਰਹਿੰਦਾ ਹਾਂ, ਤਾਂ ਕੀ ਹੋਵੇਗਾ?
ਉੱਤਰ; ਜੇਕਰ ਤੁਸੀਂ ਆਪਣੀ ITR ਫਾਈਲ ਕਰਨ ਤੋਂ ਪਹਿਲਾਂ ਫਾਰਮ 10IE ਫਾਈਲ ਨਹੀਂ ਕਰਦੇ ਹੋ, ਤਾਂ ਤੁਸੀਂ ਨਵੀਂ ਟੈਕਸ ਰੇਜੀਮ ਦੀ ਚੋਣ ਨਹੀਂ ਕਰ ਸਕਦੇ।

ਪ੍ਰਸ਼ਨ; ਫਾਰਮ 10IE ਜਮ੍ਹਾਂ ਕਰਦੇ ਸਮੇਂ, "ਇਨਵੈਲਿਡ ਇਨਪੁਟ" ਜਾਂ "ਸਬਮਿਸ਼ਨ ਫੇਲ!" ਪ੍ਰਦਰਸ਼ਿਤ ਹੁੰਦਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ; ਫਾਰਮ 10-IE ਫਾਈਲ ਕਰਨ ਤੋਂ ਪਹਿਲਾਂ, ਕਿਰਪਾ ਕਰਕੇ "ਮੇਰਾ ਪ੍ਰੋਫਾਈਲ" ਦੇ ਅੰਤਰਗਤ "ਸੰਪਰਕ ਵੇਰਵੇ" (ਜਾਂ "ਮੁੱਖ ਵਿਅਕਤੀ ਦੇ ਵੇਰਵੇ" ਜੇਕਰ ਤੁਸੀਂ ਇੱਕ HUF ਹੋ) ਨੂੰ ਅਪਡੇਟ ਕਰੋ ਅਤੇ ਇਹ ਸੁਨਿਸ਼ਚਿਤ ਕਰੋ ਕਿ ਸਾਰੇ ਲਾਜ਼ਮੀ ਫੀਲਡ ਭਰੇ ਹੋਏ ਹਨ।

ਆਪਣੇ ਪ੍ਰੋਫਾਈਲ ਤੋਂ ਆਪਣੇ ਸੰਪਰਕ ਵੇਰਵਿਆਂ ਨੂੰ ਅਪਡੇਟ ਕਰਨ ਤੋਂ ਬਾਅਦ, ਤੁਸੀਂ ਦੁਬਾਰਾ ਲੌਗਇਨ ਕਰ ਸਕਦੇ ਹੋ ਅਤੇ ਦੁਬਾਰਾ ਕੋਸ਼ਿਸ਼ ਕਰ ਸਕਦੇ ਹੋ।

ਪ੍ਰਸ਼ਨ; ਫਾਰਮ 10IE ਫਾਈਲ ਕਰਦੇ ਸਮੇਂ, AO ਵੇਰਵੇ ਜਾਂ ਜਨਮ ਮਿਤੀ/ਇਨਕਾਰਪੋਰੇਸ਼ਨ ਪਹਿਲਾਂ ਤੋਂ ਭਰਿਆ ਜਾਂਦਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ: ਕਿਰਪਾ ਕਰਕੇ "ਡ੍ਰਾਫਟ ਹਟਾਓ" 'ਤੇ ਕਲਿੱਕ ਕਰਕੇ ਫਾਰਮ ਦੇ ਪੁਰਾਣੇ ਡ੍ਰਾਫਟ ਨੂੰ ਹਟਾ ਦਿਓ ਅਤੇ ਫਾਰਮ 10-IE ਦੁਬਾਰਾ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰੋ।

ਪ੍ਰਸ਼ਨ; ਫਾਰਮ 10IE ਜਮ੍ਹਾਂ ਕਰਦੇ ਸਮੇਂ, ਤਸਦੀਕ ਟੈਬ ਦੇ ਹੇਠਾਂ HUF ਦੇ ਕਰਤਾ ਦਾ ਅਹੁਦਾ ਪਹਿਲਾਂ ਤੋਂ ਭਰਿਆ ਹੋਇਆ ਨਹੀਂ ਆ ਰਿਹਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ; ਤੁਹਾਨੂੰ "ਮੇਰਾ ਪ੍ਰੋਫਾਈਲ" ਸੈਕਸ਼ਨ ਦੇ ਅੰਤਰਗਤ "ਮੁੱਖ ਵਿਅਕਤੀ ਦੇ ਵੇਰਵੇ" ਨੂੰ ਅਪਡੇਟ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਈ-ਫਾਈਲਿੰਗ ਪੋਰਟਲ 'ਤੇ ਮੁੜ-ਲੌਗਇਨ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ।

ਪ੍ਰਸ਼ਨ; ਮੇਰੀ ਕੋਈ ਕਾਰੋਬਾਰੀ ਆਮਦਨ ਨਹੀਂ ਹੈ। ਫਾਰਮ 10IE ਫਾਈਲ ਕਰਦੇ ਸਮੇਂ, ਮੈਂ "ਮੁੱਢਲੀ ਜਾਣਕਾਰੀ" ਟੈਬ ਦੇ ਅੰਤਰਗਤ "ਨਹੀਂ" ਦੀ ਚੋਣ ਕਰਨ ਵਿੱਚ ਅਸਮਰੱਥ ਹਾਂ। ਮੈਨੂੰ ਕੀ ਕਰਨਾ ਚਾਹੀਦਾ ਹੈ?

ਜੇਕਰ ਤੁਹਾਡੀ ਕੋਈ ਕਾਰੋਬਾਰੀ ਆਮਦਨ ਨਹੀਂ ਹੈ ਅਤੇ ਤੁਹਾਨੂੰ ITR 1/ ITR 2 ਫਾਈਲ ਕਰਨ ਦੀ ਲੋੜ ਹੈ, ਤਾਂ ਆਮਦਨ ਕਰ ਐਕਟ, 1961 ਦੀ ਧਾਰਾ 115 BAC ਦੇ ਤਹਿਤ ਨਵੀਂ ਟੈਕਸ ਰੇਜੀਮ ਦੀ ਚੋਣ ਕਰਨ ਲਈ ਫਾਰਮ 10-IE ਫਾਈਲ ਕਰਨ ਦੀ ਕੋਈ ਲੋੜ ਨਹੀਂ ਹੈ। ਜੇਕਰ ਤੁਹਾਡੀ ਕਾਰੋਬਾਰੀ ਆਮਦਨ ਹੈ, ਤਾਂ ਧਾਰਾ 115 BAC, ਦੇ ਤਹਿਤ ਲਾਭ ਲੈਣ ਦੇ ਵਿਕਲਪ ਦਾ ਸੰਬੰਧਿਤ ITR ਫਾਰਮ (ITR 1/ITR 2) ਫਾਈਲ ਕਰਦੇ ਸਮੇਂ ਦਾਅਵਾ ਕੀਤਾ ਜਾ ਸਕਦਾ ਹੈ।

 

ਫਾਰਮ 10BA

ਪ੍ਰਸ਼ਨ; ਫਾਰਮ 10BA ਜਮ੍ਹਾਂ ਕਰਦੇ ਸਮੇਂ, ਪੇਜ ਇਹ ਤਰੁੱਟੀ ਪ੍ਰਦਰਸ਼ਿਤ ਕਰਦਾ ਹੈ: “ਤਰੁੱਟੀ: ਕਿਰਪਾ ਕਰਕੇ ਵੈਧ ਵੈਲਿਊ ਦਰਜ ਕਰੋ”।ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ: ਜੇਕਰ ਤੁਹਾਨੂੰ ਫਾਰਮ ਜਮ੍ਹਾਂ ਕਰਦੇ ਸਮੇਂ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਯਕੀਨੀ ਬਣਾਓ ਕਿ ਪ੍ਰੋਫਾਈਲ ਨੂੰ ਅਪਡੇਟ ਕਰਨ ਲਈ ਦੱਸੇ ਗਏ ਸਟੈੱਪ ਪੂਰੇ ਹੋ ਗਏ ਹਨ। ਇਸ ਤੋਂ ਇਲਾਵਾ, "ਡ੍ਰਾਫਟ ਹਟਾਓ" 'ਤੇ ਕਲਿੱਕ ਕਰਕੇ ਫਾਰਮ ਦੇ ਪੁਰਾਣੇ ਡ੍ਰਾਫਟ ਨੂੰ ਹਟਾਓ। ਈ-ਫਾਈਲਿੰਗ ਪੋਰਟਲ 'ਤੇ ਦੁਬਾਰਾ ਲੌਗਇਨ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ।

 

ਫਾਰਮ 35

ਪ੍ਰਸ਼ਨ: ਫਾਰਮ 35 ਜਮ੍ਹਾਂ ਕਰਦੇ ਸਮੇਂ, ਅਪੀਲ ਫੀਸ ਦੇ ਚਲਾਨ ਵੇਰਵੇ ਦਰਜ ਕਰਦੇ ਸਮੇਂ ਪੇਜ ਇਹ ਤਰੁੱਟੀ ਪ੍ਰਦਰਸ਼ਿਤ ਕਰਦਾ ਹੈ "ਅਪੀਲ ਫੀਸ ਦਾ ਭੁਗਤਾਨ 250, 500 ਜਾਂ 1000 ਰੁਪਏ ਵਿੱਚੋਂ ਕੋਈ ਇੱਕ" ਹੋਣਾ ਚਾਹੀਦਾ ਹੈ ਜੋ ਵੀ ਮਾਮਲਾ ਹੋਵੇ। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ: 4 ਪੈਨਲ ਖੋਲ੍ਹੋ, ਭਾਵ, "ਅਪੀਲ ਦੇ ਵੇਰਵੇ"

  • ਕਿਰਪਾ ਕਰਕੇ ਯਕੀਨੀ ਬਣਾਓ ਕਿ ਲਾਜ਼ਮੀ ਫੀਲਡ ਜਿਵੇਂ ਕਿ "ਮੁਲਾਂਕਣ ਕੀਤੀ ਆਮਦਨ ਦੀ ਰਕਮ" ਆਦਿ ਨੂੰ ਅਪਡੇਟ ਕੀਤਾ ਗਿਆ ਹੈ।
  • TDS ਅਪੀਲ ਦੇ ਮਾਮਲੇ ਵਿੱਚ, ਇਸ ਨੂੰ "ਲਾਗੂ ਨਹੀਂ" ਦੇ ਰੂਪ ਵਿੱਚ ਚੁਣਿਆ ਜਾ ਸਕਦਾ ਹੈ।

ਇੱਕ ਵਾਰ ਇਹ ਫੀਲਡ ਅਪਡੇਟ ਹੋ ਜਾਂਦੇ ਹਨ, ਤਾਂ 7ਵੇਂ ਪੈਨਲ ਭਾਵ "ਅਪੀਲ ਫਾਈਲ ਕਰਨ ਦੇ ਵੇਰਵੇ" 'ਤੇ ਜਾਓ ਅਤੇ ਚਲਾਨ ਦੇ ਵੇਰਵਿਆਂ ਨੂੰ ਹਟਾਉਣ ਅਤੇ ਦੁਬਾਰਾ ਦਰਜ ਕਰਨ ਦੀ ਕੋਸ਼ਿਸ਼ ਕਰੋ।

 

ਫਾਰਮ 10-IC

ਪ੍ਰਸ਼ਨ: ਫਾਰਮ 10IC ਫਾਈਲ ਕਰਦੇ ਸਮੇਂ, ਮੈਂ “ਕੀ ਧਾਰਾ 115BA ਦੀ ਉਪ-ਧਾਰਾ (4) ਦੇ ਤਹਿਤ ਵਿਕਲਪ ਦੀ ਵਰਤੋਂ ਫਾਰਮ 10-IB ਵਿੱਚ ਕੀਤੀ ਗਈ ਹੈ?" ਲਈ "ਹਾਂ" ਦੀ ਚੋਣ ਕੀਤੀ ਸੀ ਫਿਰ ਵੀ, ਪਹਿਲਾਂ ਤੋਂ ਭਰੇ ਹੋਏ "ਪਿਛਲਾ ਸਾਲ" ਅਤੇ "ਫਾਰਮ 10-IB ਫਾਈਲ ਕਰਨ ਦੀ ਮਿਤੀ" ਫੀਲਡ ਮੌਜੂਦ ਨਹੀਂ ਸਨ। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ: ਤੁਹਾਨੂੰ 'ਡ੍ਰਾਫਟ' ਫਾਰਮ 10-IC ਨੂੰ ਹਟਾ ਦੇਣਾ ਚਾਹੀਦਾ ਹੈ ਜੋ ਪਹਿਲਾਂ ਹੀ 'ਆਮਦਨ ਕਰ ਫਾਰਮ ਫਾਈਲ ਕਰੋ' ਵਿੱਚ ਸੇਵ ਕੀਤਾ ਹੈ ਅਤੇ ਫਾਰਮ ਦੀ ਨਵੀਂ ਫਾਈਲਿੰਗ ਸ਼ੁਰੂ ਕਰਨੀ ਚਾਹੀਦੀ ਹੈ।

ਪ੍ਰਸ਼ਨ: ਫਾਰਮ 10IC ਫਾਈਲ ਕਰਦੇ ਸਮੇਂ, ਇੱਕ ਵਾਰ ਜਦੋਂ ਮੈਂ "ਕੀ ਧਾਰਾ 115BA ਦੀ ਉਪ-ਧਾਰਾ (4) ਦੇ ਤਹਿਤ ਫਾਰਮ 10-IB ਵਿੱਚ ਵਿਕਲਪ ਦੀ ਵਰਤੋਂ ਕੀਤੀ ਗਈ ਹੈ?" ਦੇ ਲਈ "ਹਾਂ" ਦੀ ਚੋਣ ਕੀਤੀ ਹੈ, ਤਾਂ "ਮੈਂ ਧਾਰਾ 115BA ਦੀ ਉਪ-ਧਾਰਾ (4) ਦੇ ਤਹਿਤ ਵਰਤੇ ਗਏ ਵਿਕਲਪ ਨੂੰ ਵਾਪਿਸ ਲੈਂਦਾ ਹਾਂ"...... ਲਈ ਚੈੱਕ ਬਾਕਸ ਸੇਵ ਨਹੀਂ ਹੋ ਰਿਹਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ: ਤੁਹਾਨੂੰ 'ਡ੍ਰਾਫਟ' ਫਾਰਮ 10-IC ਨੂੰ ਹਟਾ ਦੇਣਾ ਚਾਹੀਦਾ ਹੈ ਜੋ ਪਹਿਲਾਂ ਹੀ “ਆਮਦਨ ਕਰ ਫਾਰਮ ਫਾਈਲ ਕਰੋ" ਵਿੱਚ ਸੇਵ ਕੀਤਾ ਹੈ ਅਤੇ ਫਾਰਮ ਦੀ ਨਵੀਂ ਫਾਈਲਿੰਗ ਸ਼ੁਰੂ ਕਰਨੀ ਚਾਹੀਦੀ ਹੈ।

 

ਫਾਰਮ 10-IB ਅਤੇ 10-ID

ਪ੍ਰਸ਼ਨ: ਫਾਰਮ 10-IB, ਫਾਈਲ ਕਰਦੇ ਸਮੇਂ, ਕੰਪਨੀ ਦੇ ਮੁੱਢਲੇ ਵੇਰਵੇ "ਮੇਰਾ ਪ੍ਰੋਫਾਈਲ" ਤੋਂ ਸਹੀ ਢੰਗ ਨਾਲ ਆਟੋ-ਪੋਪੂਲੇਟ ਨਹੀਂ ਕੀਤੇ ਗਏ ਸਨ। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ: ਤੁਹਾਨੂੰ 'ਡ੍ਰਾਫਟ' ਫਾਰਮ 10-IB ਨੂੰ ਹਟਾ ਦੇਣਾ ਚਾਹੀਦਾ ਹੈ ਜੋ ਪਹਿਲਾਂ ਹੀ “ਆਮਦਨ ਕਰ ਫਾਰਮ ਫਾਈਲ ਕਰੋ” ਵਿੱਚ ਸੇਵ ਕੀਤਾ ਹੈ ਅਤੇ ਫਾਰਮ ਦੀ ਨਵੀਂ ਫਾਈਲਿੰਗ ਸ਼ੁਰੂ ਕਰਨੀ ਚਾਹੀਦੀ ਹੈ।

ਪ੍ਰਸ਼ਨ: ਫਾਰਮ 10-ID ਫਾਈਲ ਕਰਦੇ ਸਮੇਂ, "ਮੁਲਾਂਕਣ ਅਧਿਕਾਰੀ" ਦੇ ਵੇਰਵੇ "ਮੇਰਾ ਪ੍ਰੋਫਾਈਲ" ਤੋਂ ਆਟੋ-ਪੋਪੂਲੇਟ ਨਹੀਂ ਹੋ ਰਹੇ ਸਨ। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ: ਤੁਹਾਨੂੰ 'ਡ੍ਰਾਫਟ' ਫਾਰਮ 10-ID ਨੂੰ ਹਟਾ ਦੇਣਾ ਚਾਹੀਦਾ ਹੈ - ਜਿਸ ਨੂੰ ਪਹਿਲਾਂ ਹੀ “ਆਮਦਨ ਕਰ ਫਾਰਮ ਫਾਈਲ ਕਰੋ" ਵਿੱਚ ਸੇਵ ਕੀਤਾ ਹੈ ਅਤੇ ਫਾਰਮ ਦੀ ਨਵੀਂ ਫਾਈਲਿੰਗ ਸ਼ੁਰੂ ਕਰਨੀ ਚਾਹੀਦੀ ਹੈ।

 

ਫਾਰਮ 10DA

ਪ੍ਰਸ਼ਨ: ਮੈਂ ਫਾਰਮ 10DA ਜਮ੍ਹਾਂ ਕਰਨ ਵਿੱਚ ਅਸਮਰੱਥ ਹਾਂ ਕਿਉਂਕਿ ਹੇਠਾਂ ਦਿੱਤਾ ਤਰੁੱਟੀ ਸੰਦੇਸ਼ 'ਜਮ੍ਹਾਂ ਕਰਨ ਵਿੱਚ ਅਸਫਲ' ਦਿਖਾਈ ਦਿੰਦਾ ਹੈ। ਮੈਨੂੰ ਕਿਵੇਂ ਅੱਗੇ ਵਧਣਾ ਚਾਹੀਦਾ ਹੈ?

ਉੱਤਰ: ਤੁਹਾਨੂੰ ਪੁਰਾਣੇ ਫਾਰਮ ਨੂੰ ਵਾਪਿਸ ਲੈਣਾ/ਹਟਾ ਦੇਣਾ ਚਾਹੀਦਾ ਹੈ ਜੋ ਪਹਿਲਾਂ ਹੀ "ਆਮਦਨ ਕਰ ਫਾਰਮ ਫਾਈਲ ਕਰੋ" ਵਿੱਚ ਸੇਵ ਕੀਤਾ ਹੈ ਅਤੇ ਫਾਰਮ ਦੀ ਨਵੀਂ ਫਾਈਲਿੰਗ ਸ਼ੁਰੂ ਕਰਨੀ ਚਾਹੀਦੀ ਹੈ। ਇਹ ਸੁਨਿਸ਼ਚਿਤ ਕਰੋ ਕਿ ਐਡਰੈੱਸ ਫੀਲਡ ਸਮੇਤ ਸਾਰੇ ਫੀਲਡ ਤਸਦੀਕ ਪੈਨਲ ਵਿੱਚ ਪੂਰੀ ਤਰ੍ਹਾਂ ਅਪਡੇਟ ਕੀਤੇ ਗਏ ਹਨ ਅਤੇ ਫਾਰਮ ਜਮ੍ਹਾਂ ਕਰਨ ਦੀ ਦੁਬਾਰਾ ਕੋਸ਼ਿਸ਼ ਕਰੋ।

 

ਫਾਰਮ 10 IF

ਪ੍ਰਸ਼ਨ; ਮੇਰਾ ਪੈਨ ਕਰਨਾਟਕ ਕ੍ਰੈਡਿਟ ਕੋ-ਆਪਰੇਟਿਵ ਸੋਸਾਇਟੀਆਂ ਐਕਟ, 1959 ਦੇ ਤਹਿਤ ਰਜਿਸਟਰਡ ਇੱਕ ਕ੍ਰੈਡਿਟ ਕੋ-ਆਪਰੇਟਿਵ ਬੈਂਕ ਵਜੋਂ ਰਜਿਸਟਰਡ ਹੈ। ਧਾਰਾ 115BAD ਦੇ ਅਨੁਸਾਰ, ਮੈਂ ਟੈਕਸ ਦੀ ਘੱਟ ਦਰ ਦੀ ਚੋਣ ਕਰਨਾ ਚਾਹੁੰਦਾ ਹਾਂ। ਭਾਵੇਂ ਕਿ ਸਾਰੀਆਂ ਸ਼ਰਤਾਂ ਪੂਰੀਆਂ ਹੋ ਗਈਆਂ ਹਨ ਜਿਵੇਂ ਕਿ ਧਾਰਾ 115BAD ਵਿੱਚ ਦੱਸਿਆ ਗਿਆ ਹੈ, ਮੈਂ ਅਜੇ ਵੀ ਉਕਤ ਫਾਰਮ 10-IF ਫਾਈਲ ਕਰਨ ਵਿੱਚ ਅਸਮਰੱਥ ਹਾਂ। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ: ਧਾਰਾ 115BAD ਦੇ ਅਨੁਸਾਰ ਇਸ ਧਾਰਾ ਦਾ ਲਾਭ ਸਿਰਫ਼ ਸਹਿਕਾਰੀ ਸੋਸਾਇਟੀਆਂ ਨੂੰ ਹੀ ਦਿੱਤਾ ਜਾਵੇਗਾ। ਇਹ ਸੰਭਾਵਨਾ ਹੈ ਕਿ ਤੁਸੀਂ ਇੱਕ ਆਰਟੀਫਿਸ਼ੀਅਲ ਨਿਆਂਇਕ ਵਿਅਕਤੀ ਅਧਾਰ ਵਜੋਂ ਰਜਿਸਟਰਡ ਹੋ ਨਾ ਕਿ AOP ਦੇ ਰੂਪ ਵਿੱਚ। ਇਸ ਲਈ, ਫਾਰਮ 10IF ਫਾਈਲ ਕਰਨ ਲਈ ਉਪਲਬਧ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ NSDL ਰਾਹੀਂ ਵੇਰਵਿਆਂ ਨੂੰ ਅਪਡੇਟ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ

 

ਆਮ ਸਵਾਲ

ਪ੍ਰਸ਼ਨ: ਬੈਂਕ ਖਾਤੇ ਦੇ ਪ੍ਰਮਾਣੀਕਰਨ ਦੀ ਲੋੜ ਕਿਉਂ ਹੈ? ਮੇਰਾ ਬੈਂਕ ਖਾਤਾ ਪਹਿਲਾਂ ਤੋਂ ਪ੍ਰਮਾਣਿਤ ਕਿਉਂ ਨਹੀਂ ਹੋ ਰਿਹਾ ਹੈ?

ਉੱਤਰ:

  • ਆਮਦਨ ਕਰ ਰਿਫੰਡ ਪ੍ਰਾਪਤ ਕਰਨ ਲਈ ਸਿਰਫ਼ ਪਹਿਲਾਂ ਤੋਂ ਪ੍ਰਮਾਣਿਤ ਬੈਂਕ ਖਾਤੇ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਈ-ਤਸਦੀਕ ਦੇ ਉਦੇਸ਼ ਲਈ EVC (ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ) ਨੂੰ ਕਾਰਜਸ਼ੀਲ ਬਣਾਉਣ ਲਈ ਵਿਅਕਤੀਗਤ ਕਰਦਾਤਾ ਦੁਆਰਾ ਪੂਰਵ-ਪ੍ਰਮਾਣਿਤ ਬੈਂਕ ਖਾਤੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਈ-ਤਸਦੀਕ ਦੀ ਵਰਤੋਂ ਆਮਦਨ ਕਰ ਰਿਟਰਨਾਂ ਅਤੇ ਹੋਰ ਫਾਰਮਾਂ, ਈ-ਕਾਰਵਾਈਆਂ, ਰਿਫੰਡ ਦੁਬਾਰਾ ਜਾਰੀ ਕਰਨ, ਪਾਸਵਰਡ ਰੀਸੈੱਟ ਕਰਨ ਅਤੇ ਈ-ਫਾਈਲਿੰਗ ਅਕਾਊਂਟ ਵਿੱਚ ਸੁਰੱਖਿਅਤ ਲੌਗਇਨ ਲਈ ਕੀਤੀ ਜਾ ਸਕਦੀ ਹੈ
  • ਸਫਲ ਪੂਰਵ-ਪ੍ਰਮਾਣੀਕਰਨ ਲਈ, ਤੁਹਾਡੇ ਕੋਲ ਈ-ਫਾਈਲਿੰਗ ਨਾਲ ਰਜਿਸਟਰਡ ਇੱਕ ਵੈਧ ਪੈਨ ਹੋਣਾ ਚਾਹੀਦਾ ਹੈ, ਅਤੇ ਪੈਨ ਨਾਲ ਲਿੰਕ ਇੱਕ ਐਕਟਿਵ ਬੈਂਕ ਖਾਤਾ ਹੋਣਾ ਚਾਹੀਦਾ ਹੈ।
  • ਜੇਕਰ ਪ੍ਰਮਾਣੀਕਰਨ ਅਸਫਲ ਹੋ ਜਾਂਦਾ ਹੈ, ਤਾਂ ਵੇਰਵੇ ਅਸਫਲ ਬੈਂਕ ਖਾਤੇ ਦੇ ਤਹਿਤ ਪ੍ਰਦਰਸ਼ਿਤ ਕੀਤੇ ਜਾਂਦੇ ਹਨ। ਤੁਸੀਂ ਅਸਫਲ ਬੈਂਕ ਖਾਤੇ ਸੈਕਸ਼ਨ ਵਿੱਚ ਬੈਂਕ ਲਈ ਮੁੜ-ਪ੍ਰਮਾਣਿਤ ਕਰੋ 'ਤੇ ਕਲਿੱਕ ਕਰ ਸਕਦੇ ਹੋ।
  • ਹਾਲਾਂਕਿ, ਪ੍ਰਮਾਣੀਕਰਨ ਲਈ ਅੱਗੇ ਵਧਣ ਤੋਂ ਪਹਿਲਾਂ ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ ਤੁਹਾਡਾ KYC ਤੁਹਾਡੇ ਬੈਂਕਰ ਵੱਲੋਂ ਵੀ ਪੂਰਾ ਹੋ ਗਿਆ ਹੈ, ਨਹੀਂ ਤਾਂ ਇਹ ਦੁਬਾਰਾ ਤਰੁੱਟੀ ਦਿਖਾ ਸਕਦਾ ਹੈ।

ਪ੍ਰਸ਼ਨ: ਈ-ਫਾਈਲਿੰਗ ਪੋਰਟਲ 'ਤੇ ਰਜਿਸਟਰ ਕਰਦੇ ਸਮੇਂ ਨਾਮ ਦਾ ਫਾਰਮੈਟ ਕੀ ਹੈ?

ਉੱਤਰ: ਜੇਕਰ ਤੁਸੀਂ ਇੱਕ ਵਿਅਕਤੀਗਤ ਉਪਭੋਗਤਾ ਹੋ, ਤਾਂ ਤੁਹਾਨੂੰ ਪੈਨ ਵਿੱਚ ਦਿਖਾਈ ਦੇਣ ਵਾਲੇ ਨਾਮ ਦੇ ਫਾਰਮੈਟ ਅਨੁਸਾਰ ਨਾਮ ਦਰਜ ਕਰਨ ਦੀ ਲੋੜ ਹੈ:

  • ਪਹਿਲਾ ਨਾਮ
  • ਵਿਚਕਾਰਲਾ ਨਾਮ
  • ਉਪਨਾਮ

ਪ੍ਰਸ਼ਨ: ਮੈਂ DSC ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨ ਵਿੱਚ ਅਸਮਰੱਥ ਹਾਂ। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ: ਇਹ ਵਿਕਲਪ ਸਿਰਫ਼ ਉਸ ਸਥਿਤੀ ਵਿੱਚ ਕਾਰਜਸ਼ੀਲ ਹੁੰਦਾ ਹੈ ਜਿੱਥੇ ਕਰਦਾਤਾ ਦੁਆਰਾ ਪ੍ਰੋਫਾਈਲ ਵਿੱਚ DSC ਪਹਿਲਾਂ ਹੀ ਰਜਿਸਟਰਡ ਹੈ। ਜੇਕਰ ਤੁਸੀਂ DSC ਦੀ ਵਰਤੋਂ ਕਰਕੇ ਪਾਸਵਰਡ ਰੀਸੈੱਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪਾਸਵਰਡ ਰੀਸੈੱਟ ਕਰਨ ਲਈ ਇਸਦੀ ਵਰਤੋਂ ਕਰਨ ਤੋਂ ਪਹਿਲਾਂ DSC ਨੂੰ ਰਜਿਸਟਰ ਕਰਨ ਦੀ ਲੋੜ ਹੈ। ਤੁਸੀਂ ਇਸਦੇ ਲਈ ਉਪਲਬਧ ਹੋਰ ਵਿਕਲਪਾਂ ਦੀ ਵਰਤੋਂ ਕਰ ਸਕਦੇ ਹੋ।

ਪ੍ਰਸ਼ਨ: ਮੈਂ ਰਜਿਸਟਰਡ ਮੋਬਾਈਲ ਨੰਬਰ 'ਤੇ ਆਧਾਰ OTP ਜਾਂ ਈ-ਫਾਈਲਿੰਗ OTP ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨ ਵਿੱਚ ਅਸਮਰੱਥ ਹਾਂ। ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ: ਜੇਕਰ ਤੁਸੀਂ ਵਿਕਲਪਾਂ ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨ ਵਿੱਚ ਅਸਮਰੱਥ ਹੋ, ਤਾਂ ਹੇਠਾਂ ਦਿੱਤੇ ਦਸਤਾਵੇਜ਼ efilingwebmanager@incometax.gov.in 'ਤੇ ਸਾਂਝੇ ਕਰੋ।

  • ਜੇਕਰ ਤੁਸੀਂ ਵਿਅਕਤੀਗਤ ਉਪਭੋਗਤਾ ਹੋ:
  • ਤੁਹਾਡੇ ਪੈਨ ਦੀ ਸਕੈਨ ਕੀਤੀ ਕਾਪੀ
  • ਪਛਾਣ ਪ੍ਰਮਾਣ ਦੀ ਸਕੈਨ ਕੀਤੀ PDF ਕਾਪੀ (ਜਿਵੇਂ ਕਿ ਪਾਸਪੋਰਟ/ਵੋਟਰ ਪਛਾਣ ਪੱਤਰ/ਡਰਾਈਵਿੰਗ ਲਾਇਸੈਂਸ/ਆਧਾਰ ਕਾਰਡ/ਫੋਟੋ ਸਮੇਤ ਬੈਂਕ ਪਾਸਬੁੱਕ)
  • ਪਤੇ ਦੇ ਸਬੂਤ ਦੀ ਸਕੈਨ ਕੀਤੀ PDF ਕਾਪੀ (ਜਿਵੇਂ ਕਿ ਪਾਸਪੋਰਟ/ਵੋਟਰ ਪਛਾਣ ਪੱਤਰ/ਡਰਾਈਵਿੰਗ ਲਾਇਸੈਂਸ/ਆਧਾਰ ਕਾਰਡ/ਫੋਟੋ ਸਮੇਤ ਬੈਂਕ ਪਾਸਬੁੱਕ)
  • ਕਾਰਨ ਦੱਸ ਕੇ ਪਾਸਵਰਡ ਰੀਸੈੱਟ ਕਰਨ ਦੀ ਬੇਨਤੀ ਕਰਨ ਵਾਲਾ ਪੱਤਰ (OTP ਜਨਰੇਟ ਕਰਨ ਲਈ ਤੁਹਾਨੂੰ ਆਪਣੀ ਈਮੇਲ ID ਅਤੇ ਇੱਕ ਭਾਰਤੀ ਸੰਪਰਕ ਨੰਬਰ ਪ੍ਰਦਾਨ ਕਰਨਾ ਚਾਹੀਦਾ ਹੈ)
  • ਜੇਕਰ ਤੁਸੀਂ ਕਾਰਪੋਰੇਟ ਉਪਭੋਗਤਾ ਹੋ:
    • ਕੰਪਨੀ ਦੇ ਪੈਨ ਕਾਰਡ ਦੀ ਸਕੈਨ ਕੀਤੀ ਕਾਪੀ ਜਾਂ AO/ਪੈਨ ਸੇਵਾ ਪ੍ਰਦਾਤਾ/ਸਥਾਨਕ ਕੰਪਿਊਟਰ ਸੈਂਟਰ ਦੁਆਰਾ ਜਾਰੀ ਪੈਨ ਅਲਾਟਮੈਂਟ ਪੱਤਰ।
    • ਕੰਪਨੀ ਦੇ ਸ਼ਾਮਿਲ ਹੋਣ ਦੀ ਮਿਤੀ ਦੇ ਸਬੂਤ ਦੀ ਸਕੈਨ ਕੀਤੀ ਕਾਪੀ।
    • ਮੁੱਖ ਸੰਪਰਕ ਦੇ ਪੈਨ ਦੀ ਸਕੈਨ ਕੀਤੀ ਕਾਪੀ (ਇਨਕਮ ਟੈਕਸ ਐਕਟ-1961 ਦੀ ਧਾਰਾ 140 ਦੇ ਅਨੁਸਾਰ ਆਮਦਨ ਦੀ ਰਿਟਰਨ 'ਤੇ ਦਸਤਖ਼ਤ ਕਰਨ ਲਈ ਜ਼ਿੰਮੇਵਾਰ ਵਿਅਕਤੀ)
    • ਸਰਕਾਰੀ ਏਜੰਸੀਆਂ ਦੁਆਰਾ ਜਾਰੀ ਮੁੱਖ ਸੰਪਰਕ ਦੇ ਇੱਕ ਹੋਰ ਪਛਾਣ ਪ੍ਰਮਾਣ ਦੀ ਕਾਪੀ (ਪਾਸਪੋਰਟ/ਵੋਟਰ ਪਛਾਣ ਪੱਤਰ/ਡਰਾਈਵਿੰਗ ਲਾਇਸੈਂਸ/ਆਧਾਰ ਕਾਰਡ ਆਦਿ ਜੇ ਕੋਈ ਹੈ)
    • ਕੰਪਨੀ ਦੇ ਦਫ਼ਤਰ ਲਈ ਪਤੇ ਦਾ ਸਬੂਤ ਭਾਵ ਕੰਪਨੀ ਦੇ ਨਾਮ 'ਤੇ ਜਾਰੀ ਜਿਵੇਂ ਕਿ ਬਿਜਲੀ ਦਾ ਬਿੱਲ/ਟੈਲੀਫੋਨ ਬਿੱਲ/ਬੈਂਕ ਪਾਸਬੁੱਕ/ਕਿਰਾਇਆ ਇਕਰਾਰਨਾਮਾ ਆਦਿ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਦਸਤਾਵੇਜ਼।
    • ਮੁੱਖ ਸੰਪਰਕ ਦੀ ਨਿਯੁਕਤੀ ਦਾ ਸਬੂਤ, ਜੇਕਰ ਮੈਨੇਜਿੰਗ ਡਾਇਰੈਕਟਰ / ਡਾਇਰੈਕਟਰਾਂ ਤੋਂ ਇਲਾਵਾ ਕਿਸੇ ਹੋਰ ਦੁਆਰਾ ਬੇਨਤੀ ਕੀਤੀ ਜਾਂਦੀ ਹੈ।
    • ਕੰਪਨੀ ਦੇ ਲੈਟਰਹੈੱਡ 'ਤੇ ਕੰਪਨੀ ਦੇ ਪਾਸਵਰਡ ਨੂੰ ਰੀਸੈੱਟ ਕਰਨ ਲਈ ਇੱਕ ਬੇਨਤੀ ਪੱਤਰ ਜਿਸ ਉੱਤੇ ਮੁੱਖ ਸੰਪਰਕ ਦੁਆਰਾ ਸਹੀ ਦਸਤਖ਼ਤ ਕੀਤੇ ਗਏ ਹਨ। ਸਾਰੇ ਸੂਚੀਬੱਧ ਦਸਤਾਵੇਜ਼ ਮੁੱਖ ਸੰਪਰਕ ਦੁਆਰਾ ਸਵੈ-ਤਸਦੀਕ ਕੀਤੇ ਜਾਣੇ ਚਾਹੀਦੇ ਹਨ। ਇੱਕ ਵਾਰ ਜਦੋਂ ਦਸਤਾਵੇਜ਼ ਪ੍ਰਮਾਣਿਤ ਹੋ ਜਾਂਦੇ ਹਨ, ਤਾਂ ਰੀਸੈੱਟ ਪਾਸਵਰਡ ਉਸ ਮੇਲ ID ਰਾਹੀਂ ਸਾਂਝਾ ਕੀਤਾ ਜਾਵੇਗਾ ਜਿਸ ਤੋਂ ਬੇਨਤੀ ਪ੍ਰਾਪਤ ਕੀਤੀ ਗਈ ਹੈ।

ਪ੍ਰਸ਼ਨ: DSC ਰਾਹੀਂ ਇਨਕਮ ਟੈਕਸ ਪੋਰਟਲ ਵਿੱਚ ਰਜਿਸਟਰ ਕਰਦੇ ਸਮੇਂ ਕਿਹੜੇ ਕੁਝ ਮਹੱਤਵਪੂਰਨ ਨੁਕਤਿਆਂ 'ਤੇ ਵਿਚਾਰ ਕਰਨਾ ਚਾਹੀਦਾ ਹੈ?

ਉੱਤਰ: ਹੈਲਪਡੈਸਕ ਨੂੰ ਸਮੱਸਿਆ ਦੀ ਰਿਪੋਰਟ ਕਰਨ ਤੋਂ ਪਹਿਲਾਂ ਤੁਹਾਨੂੰ ਹੇਠਾਂ ਦਿੱਤੀਆਂ ਪੂਰਵ-ਲੋੜਾਂ ਚੈੱਕ ਕਰਨੀਆਂ ਚਾਹੀਦੀਆਂ ਹਨ:

  • ਨਵੀਨਤਮ ਐਮਬ੍ਰਿਜ ਐਪਲੀਕੇਸ਼ਨ ਇੰਸਟਾਲ ਹੋਣੀ ਚਾਹੀਦੀ ਹੈ
  • ਅਪਡੇਟ ਕੀਤੇ ਈ-ਮੁਦਰਾ ਟੋਕਨ ਡਰਾਈਵਰ ਅਪਡੇਟ ਕੀਤੇ ਗਏ ਹਨ
  • ਤੁਸੀਂ ਟੋਕਨ ਮੈਨੇਜਰ ਵਿੱਚ ਲੌਗਇਨ ਕੀਤਾ ਹੈ
  • ਲੋਕਲ ਹੋਸਟ ਈ-ਮੁਦਰਾ ਨੂੰ ਸਿਸਟਮ ਐਡਮਿਨ ਦੁਆਰਾ ਵ੍ਹਾਈਟਲਿਸਟ ਕੀਤਾ ਗਿਆ ਹੈ
  • ਪ੍ਰੋਫਾਈਲ ਅਤੇ ਸੰਪਰਕ ਵੇਰਵੇ (ਲਾਜ਼ਮੀ ਫੀਲਡ) ਅਪਡੇਟ ਕੀਤੇ ਗਏ ਹਨ (ਲੌਗ ਆਊਟ ਕਰੋ ਅਤੇ ਇਸ ਨੂੰ ਅਪਡੇਟ ਕਰਨ ਤੋਂ ਬਾਅਦ ਦੁਬਾਰਾ ਲੌਗਇਨ ਕਰੋ)
  • ਇਹ ਸੁਨਿਸ਼ਚਿਤ ਕਰੋ ਕਿ ਇੱਕ ਡੋਂਗਲ (ਈ-ਟੋਕਨ) ਵਿੱਚ ਇੱਕ DSC ਹੋਣਾ ਚਾਹੀਦਾ ਹੈ

ਪ੍ਰਸ਼ਨ:" ਮੈਂ DSC ਨੂੰ ਦੁਬਾਰਾ ਰਜਿਸਟਰ ਕਰਨ ਦੀ ਕੋਸ਼ਿਸ਼ ਕਰ ਰਿਹਾ/ਰਹੀ ਹਾਂ ਪਰ ਪੈਨ ਬੇਮੇਲ ਹੋਣ ਦੀ ਤਰੁੱਟੀ ਆ ਰਹੀ ਹੈ? ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ: ਕਿਉਂਕਿ DSC ਪਹਿਲਾਂ ਹੀ ਪੋਰਟਲ ਵਿੱਚ ਰਜਿਸਟਰਡ ਹੈ, ਤੁਹਾਨੂੰ ਇਸ ਨੂੰ ਦੁਬਾਰਾ ਰਜਿਸਟਰ ਕਰਨ ਦੀ ਲੋੜ ਨਹੀਂ ਹੈ। ਇੱਕ ਵਾਰ ਜਦੋਂ ਉਹ 'ਸਰਟੀਫਿਕੇਟ ਦੇਖੋ' ਦੇ ਤਹਿਤ ਰਜਿਸਟਰਡ DSC ਦੇਖਣ ਦੇ ਯੋਗ ਹੋ ਜਾਂਦਾ ਹੈ, ਤਾਂ ਤੁਸੀਂ ਫਾਰਮ / ITR ਦੀ ਈ-ਤਸਦੀਕ ਕਰਨ ਲਈ ਅੱਗੇ ਵਧ ਸਕਦੇ ਹੋ।

ਪ੍ਰਸ਼ਨ: ਮੈਂ ਪਿਛਲੇ ਈ-ਫਾਈਲਿੰਗ ਪੋਰਟਲ ਵਿੱਚ ਆਪਣਾ DSC ਰਜਿਸਟਰਡ ਕੀਤਾ ਸੀ। ਕੀ ਮੈਨੂੰ ਇਸ ਨੂੰ ਨਵੇਂ ਪੋਰਟਲ ਵਿੱਚ ਵੀ ਦੁਬਾਰਾ ਰਜਿਸਟਰ ਕਰਨ ਦੀ ਲੋੜ ਹੈ?

ਉੱਤਰ: ਹਾਂ।

ਪ੍ਰਸ਼ਨ: ਮੈਂ ਇੱਕ ਗੈਰ-ਵਿਅਕਤੀਗਤ ਉਪਭੋਗਤਾ ਹਾਂ। ਜੇਕਰ DSC ਰਜਿਸਟਰਡ ਦੇ ਤੌਰ 'ਤੇ ਨਹੀਂ ਦਿਖਾਈ ਦੇ ਰਿਹਾ ਹੈ ਅਤੇ "ਮੁੱਖ ਵਿਅਕਤੀ ਦੇ ਵੇਰਵੇ" ਦੇ ਅੰਤਰਗਤ ਵੈਧਤਾ ਫੀਲਡ ਖਾਲੀ ਦਿਖਾਈ ਦੇ ਰਿਹਾ ਹੈ, ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ: ਤੁਸੀਂ ਹੇਠਾਂ ਦਿੱਤੇ ਸਟੈੱਪ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ:

  • ਮੁੱਖ ਸੰਪਰਕ ਵਿੱਚ, ਪ੍ਰੋਫਾਈਲ (ਭਾਵ ਵਿਅਕਤੀਗਤ ਉਪਭੋਗਤਾ) ਦੇ ਵੇਰਵੇ ਪ੍ਰਾਪਤ ਕੀਤੇ DSC ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ - ਈਮੇਲ ID, ਟੋਕਨ ਨਾਮ ਅਤੇ DSC ਦੀ ਵੈਧਤਾ
  • ਤੁਸੀਂ ਉਸੇ ਮੁੱਖ ਵਿਅਕਤੀ ਨੂੰ ਦੁਬਾਰਾ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ
  • ਜਦੋਂ ਪੁੱਛਿਆ ਜਾਂਦਾ ਹੈ ਕਿ ਉਸੇ ਮੁੱਖ ਵਿਅਕਤੀ ਨੂੰ ਸ਼ਾਮਿਲ ਨਹੀਂ ਕੀਤਾ ਜਾ ਸਕਦਾ - ਕਿਰਪਾ ਕਰਕੇ ਵਿਕਲਪ- "ਲੈਫਟ" ਨੂੰ ਚੁਣ ਕੇ 'ਮੁੱਖ ਵਿਅਕਤੀ' ਨੂੰ ਹਟਾਓ ਅਤੇ ਉਸੇ ਮੁੱਖ ਵਿਅਕਤੀ ਨੂੰ ਵਾਪਿਸ ਸ਼ਾਮਿਲ ਕਰੋ।
  • ਜੇ ਗੈਰ-ਵਿਅਕਤੀਗਤ ਪ੍ਰੋਫਾਈਲ ਵਿੱਚ ਇੱਕ ਤੋਂ ਵੱਧ ਮੁੱਖ ਵਿਅਕਤੀ ਸ਼ਾਮਿਲ ਕੀਤੇ ਜਾਂਦੇ ਹਨ, ਤਾਂ ਤੁਹਾਨੂੰ ਫਾਰਮ / ITR ਦੀ ਈ-ਤਸਦੀਕ ਕਰਨ ਤੋਂ ਪਹਿਲਾਂ ਮੁੱਖ ਸੰਪਰਕ ਦੇ ਰੂਪ ਵਿੱਚ ਸਹੀ "ਮੁੱਖ ਵਿਅਕਤੀ" ਦੀ ਚੋਣ ਕਰਨ ਦੀ ਲੋੜ ਹੁੰਦੀ ਹੈ।

ਪ੍ਰਸ਼ਨ: ਜਦੋਂ ਪ੍ਰਥਮ ਦ੍ਰਿਸ਼ਟੀ 'ਤੇ ਅਧਾਰਿਤ ਸਮਾਯੋਜਨ ਲਈ ਧਾਰਾ 143(1)(a) ਦੇ ਤਹਿਤ ਸੰਚਾਰ ਜਾਰੀ ਕੀਤਾ ਜਾਂਦਾ ਹੈ, ਤਾਂ ਕੀ ਮੈਂ ਸੋਧ ਦਾਇਰ ਕਰ ਸਕਦਾ ਹਾਂ?

ਉੱਤਰ: ਤੁਹਾਨੂੰ ਹੇਠ ਲਿਖਿਆਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ:

  • ਜਦੋਂ PFA ਲਈ ਧਾਰਾ 143(1)(a) ਦੇ ਤਹਿਤ ਸੰਚਾਰ ਜਾਰੀ ਕੀਤਾ ਜਾਂਦਾ ਹੈ, ਤਾਂ ਸਹਿਮਤੀ/ਅਸਹਿਮਤੀ ਲਈ ਜਵਾਬ ਦਾਖਲ ਕੀਤਾ ਜਾਣਾ ਚਾਹੀਦਾ ਹੈ;
  • ਇੱਕ ਵਾਰ ਜਦੋਂ ਰਿਟਰਨ ਦੀ ਪ੍ਰਕਿਰਿਆ ਹੋ ਜਾਂਦੀ ਹੈ ਅਤੇ ਧਾਰਾ 143(1) ਦੇ ਤਹਿਤ ਸੂਚਨਾ ਤਿਆਰ ਕੀਤੀ ਜਾਂਦੀ ਹੈ ਤਾਂ ਤੁਸੀਂ ਸੋਧ ਦਾਇਰ ਕਰਨ ਦੀ ਚੋਣ ਕਰ ਸਕਦੇ ਹੋ।

ਪ੍ਰਸ਼ਨ: ਕੀ ਮੈਂ ਫਾਈਲ ਕਰਨ ਤੋਂ ਬਾਅਦ ਸੋਧ ਵਾਪਿਸ ਲੈ ਸਕਦਾ ਹਾਂ?

ਉੱਤਰ: ਨਹੀਂ। ਆਨਲਾਈਨ ਫਾਈਲ ਕੀਤੀ ਗਈ ਸੋਧ ਦੀ ਅਰਜ਼ੀ ਵਾਪਿਸ ਨਹੀਂ ਲਈ ਜਾ ਸਕਦੀ।

ਪ੍ਰਸ਼ਨ: ਜੇਕਰ ਸੋਧ ਦਾਇਰ ਕੀਤੀ ਗਈ ਹੈ, ਤਾਂ ਕੀ ਮੈਂ ਦੁਬਾਰਾ ਸੋਧ ਦਾਇਰ ਕਰ ਸਕਦਾ ਹਾਂ?

ਉੱਤਰ: ਪਿਛਲੀ ਸੋਧ ਦੀ ਬੇਨਤੀ 'ਤੇ ਕਾਰਵਾਈ ਹੋਣ ਤੋਂ ਬਾਅਦ ਅਤੇ ਧਾਰਾ 154 ਦੇ ਤਹਿਤ ਆਦੇਸ਼ ਜਾਰੀ ਕੀਤੇ ਜਾਣ ਤੋਂ ਬਾਅਦ ਤੁਸੀਂ ਦੁਬਾਰਾ ਸੋਧ ਦਾਇਰ ਕਰ ਸਕਦੇ ਹੋ।