ਇਹ ਈ-ਫਾਈਲਿੰਗ ਵੈੱਬਸਾਈਟ (ਇਸ ਤੋਂ ਬਾਅਦ “ਪੋਰਟਲ”ਵਜੋਂ ਜਾਣੀ ਜਾਂਦੀ ਹੈ) ਨੂੰ ਆਮਦਨ ਕਰ ਵਿਭਾਗ (ਇਸ ਤੋਂ ਬਾਅਦ “ਵਿਭਾਗ” ਵਜੋਂ ਜਾਣਿਆ ਜਾਂਦਾ ਹੈ) ਦੁਆਰਾ ਡਿਜ਼ਾਈਨ ਅਤੇ ਮੇਨਟੇਨ ਕੀਤਾ ਗਿਆ ਹੈ। ਇਸ ਪੋਰਟਲ ਜਾਂ ਇਸ ਦੇ ਕਿਸੇ ਵੀ ਹਿੱਸੇ ਦੀ ਦੁਰਵਰਤੋਂ ਦੀ ਸਖ਼ਤ ਮਨਾਹੀ ਹੈ ਅਤੇ ਇਸਦੇ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਹਾਲਾਂਕਿ ਇਸ ਪੋਰਟਲ 'ਤੇ ਕੰਟੈਂਟ ਦੀ ਸਟੀਕਤਾ ਅਤੇ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਯਤਨ ਕੀਤੇ ਗਏ ਹਨ, ਪਰ ਇਸ ਨੂੰ ਕਾਨੂੰਨੀ ਤੌਰ 'ਤੇ ਮੰਨਣਯੋਗ ਜ਼ਰੂਰੀ ਸਟੇਟਮੈਂਟ ਵਜੋਂ ਨਹੀਂ ਸਮਝਿਆ ਜਾਣਾ ਚਾਹੀਦਾ ਅਤੇ/ਜਾਂ ਕਿਸੇ ਕਾਨੂੰਨੀ ਉਦੇਸ਼ਾਂ ਲਈ ਨਹੀਂ ਵਰਤਿਆ ਜਾਣਾ ਚਾਹੀਦਾ।
ਇਹ ਨਿਯਮ ਅਤੇ ਸ਼ਰਤਾਂ ਭਾਰਤ ਦੇ ਲਾਗੂ ਕਾਨੂੰਨਾਂ ਅਨੁਸਾਰ ਨਿਯੰਤਰਿਤ ਅਤੇ ਸਮਝੀਆਂ ਜਾਣਗੀਆਂ। ਇਨ੍ਹਾਂ ਨਿਯਮਾਂ ਅਤੇ ਸ਼ਰਤਾਂ ਦੇ ਤਹਿਤ ਪੈਦਾ ਹੋਣ ਵਾਲਾ ਕੋਈ ਵੀ ਵਿਵਾਦ ਭਾਰਤ ਦੀਆਂ ਅਦਾਲਤਾਂ ਦੇ ਵਿਸ਼ੇਸ਼ ਅਧਿਕਾਰ ਖੇਤਰ ਦੇ ਅਧੀਨ ਹੋਵੇਗਾ।