1. ਈ-ਪ੍ਰੋਸੀਡਿੰਗਸ ਕੀ ਹੈ?
ਈ-ਪ੍ਰੋਸੀਡਿੰਗਸ ਈ-ਫਾਈਲਿੰਗ ਪੋਰਟਲ ਦੀ ਵਰਤੋਂ ਕਰਕੇ ਏਂਡ ਟੂ ਏਂਡ ਤਰੀਕੇ ਨਾਲ ਕਾਰਵਾਈਆਂ ਕਰਨ ਲਈ ਇੱਕ ਇਲੈਕਟ੍ਰਾਨਿਕ ਪਲੇਟਫਾਰਮ ਹੈ। ਇਸ ਸੇਵਾ ਦੀ ਵਰਤੋਂ ਕਰਕੇ, ਕੋਈ ਵੀ ਰਜਿਸਟਰਡ ਉਪਭੋਗਤਾ (ਜਾਂ ਉਸਦਾ ਅਧਿਕਾਰਿਤ ਪ੍ਰਤੀਨਿਧੀ) ਆਮਦਨ ਕਰ ਵਿਭਾਗ ਦੁਆਰਾ ਜਾਰੀ ਕੀਤੇ ਗਏ ਕਿਸੇ ਵੀ ਨੋਟਿਸ / ਸੂਚਨਾ / ਪੱਤਰ ਨੂੰ ਦੇਖ ਸਕਦਾ ਹੈ ਅਤੇ ਇਸਦਾ ਜਵਾਬ ਸਬਮਿਟ ਕਰ ਸਕਦਾ ਹੈ।
2. ਈ-ਪ੍ਰੋਸੀਡਿੰਗਸ ਦੇ ਕੀ ਲਾਭ ਹਨ?
ਈ-ਪ੍ਰੋਸੀਡਿੰਗਸ ਆਮਦਨ ਕਰ ਵਿਭਾਗ ਦੁਆਰਾ ਜਾਰੀ ਕੀਤੇ ਗਏ ਸਾਰੇ ਨੋਟਿਸਾਂ / ਸੂਚਨਾਵਾਂ / ਪੱਤਰਾਂ ਦਾ ਇਲੈਕਟ੍ਰਾਨਿਕ ਤਰੀਕੇ ਨਾਲ ਜਵਾਬ ਦੇਣ ਦਾ ਇੱਕ ਅਸਾਨ ਤਰੀਕਾ ਹੈ। ਇਹ ਕਰਦਾਤਾ ਦੇ ਅਨੁਪਾਲਨ ਬੋਝ ਨੂੰ ਘੱਟ ਕਰਦਾ ਹੈ ਕਿਉਂਕਿ ਆਮਦਨ ਕਰ ਦਫ਼ਤਰ ਜਾਣ ਦੀ ਕੋਈ ਲੋੜ ਨਹੀਂ ਹੈ। ਇਸ ਤੋਂ ਇਲਾਵਾ, ਸਬਮਿਸ਼ਨਸ ਨੂੰ ਟ੍ਰੈਕ ਕਰਨਾ ਅਤੇ ਭਵਿੱਖ ਦੇ ਹਵਾਲੇ ਲਈ ਰਿਕਾਰਡ ਰੱਖਣਾ ਆਸਾਨ ਹੈ।
3. ਕੀ ਮੈਨੂੰ ਜਾਰੀ ਕੀਤੇ ਨੋਟਿਸ ਦਾ ਜਵਾਬ ਸਬਮਿਟ ਕਰਨ ਤੋਂ ਬਾਅਦ ਮੈਂ ਆਪਣਾ ਜਵਾਬ ਦੇਖ ਸਕਦਾ ਹਾਂ?
ਹਾਂ, ਤੁਸੀਂ ਆਪਣੇ ਦੁਆਰਾ ਜਾਂ ਤੁਹਾਡੇ ਅਧਿਕਾਰਿਤ ਪ੍ਰਤੀਨਿਧੀ ਦੁਆਰਾ ਸਬਮਿਟ ਕੀਤੇ ਗਏ ਜਵਾਬ ਨੂੰ ਦੇਖ ਸਕਦੇ ਹੋ।
4. ਜੇਕਰ ਮੈਨੂੰ ਜਾਰੀ ਕੀਤੇ ਧਾਰਾ 143(1)(a) ਦੇ ਤਹਿਤ ਸਮਾਯੋਜਨ ਸੰਬੰਧੀ ਦਿੱਤੇ ਗਏ ਮੇਰੇ ਜਵਾਬ ਬਾਰੇ ਕੋਈ ਸਵਾਲ ਉਠਾਇਆ ਗਿਆ ਹੈ ਤਾਂ ਮੈਂ ਕਿੱਥੇ ਦੇਖ ਸਕਦਾ ਹਾਂ?
ਤੁਸੀਂ ਈ-ਪ੍ਰੋਸੀਡਿੰਗਸ ਦੇ ਤਹਿਤ ਆਮਦਨ ਕਰ ਵਿਭਾਗ ਦੁਆਰਾ ਉਠਾਏ ਗਏ ਸਵਾਲਾਂ ਨੂੰ ਦੇਖ ਸਕਦੇ ਹੋ।
5. ਮੇਰਾ ਜਵਾਬ ਸਬਮਿਟ ਕਰੋ ਬਟਨ ਅਕਿਰਿਆਸ਼ੀਲ ਕਿਉਂ ਹੈ?
ਜਵਾਬ ਸਬਮਿਟ ਕਰੋ ਬਟਨ ਹੇਠਾਂ ਦਿੱਤੇ ਕਾਰਨਾਂ ਕਰਕੇ ਅਕਿਰਿਆਸ਼ੀਲ ਹੋ ਸਕਦਾ ਹੈ
CPC ਨੋਟਿਸਾਂ ਲਈ - ਜੇਕਰ ਜਵਾਬ ਦੇਣ ਦੀ ਨਿਯਤ ਮਿਤੀ ਖਤਮ ਹੋ ਗਈ ਹੈ।
ITBA ਨੋਟਿਸਾਂ ਲਈ - ਜੇਕਰ ਆਮਦਨ ਕਰ ਅਥਾਰਿਟੀ ਦੁਆਰਾ ਕਾਰਵਾਈ ਦੇ ਸਟੇਟਸ ਨੂੰ ਬੰਦ/ਬਲੌਕ ਕੀਤਾ ਗਿਆ ਹੈ।
6. ਕੀ ਮੈਂ ਈ-ਫਾਈਲਿੰਗ ਪੋਰਟਲ 'ਤੇ ਨੋਟਿਸ ਦਾ ਜਵਾਬ ਦੇਣ ਤੋਂ ਬਾਅਦ ਆਪਣੇ ਜਵਾਬ ਨੂੰ ਸੋਧ ਕਰ ਸਕਦਾ ਹਾਂ?
ਨਹੀਂ, ਈ-ਫਾਈਲਿੰਗ ਪੋਰਟਲ 'ਤੇ ਸਬਮਿਟ ਕਰਨ ਤੋਂ ਬਾਅਦ ਤੁਸੀਂ ਆਪਣੇ ਜਵਾਬ ਨੂੰ ਸੋਧ ਨਹੀਂ ਕਰ ਸਕਦੇ।
7. ਈ-ਪ੍ਰੋਸੀਡਿੰਗਸ ਦੇ ਤਹਿਤ ਮੈਂ ਕਿਹੜੇ ਨੋਟਿਸਾਂ ਦਾ ਜਵਾਬ ਦੇ ਸਕਦਾ ਹਾਂ?
ਆਮਦਨ ਕਰ ਵਿਭਾਗ ਅਤੇ CPC ਦੁਆਰਾ ਜਾਰੀ ਕੀਤੇ ਗਏ ਸਾਰੇ ਨੋਟਿਸ /ਸੂਚਨਾਵਾਂ / ਪੱਤਰ ਈ-ਪ੍ਰੋਸੀਡਿੰਗਸ ਦੇ ਤਹਿਤ ਉਪਲਬਧ ਕਰਵਾਏ ਗਏ ਹਨ ਜਿੱਥੇ ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਇਸ ਨੂੰ ਅਪਲੋਡ ਕਰਕੇ ਅਟੈਚਮੈਂਟਾਂ ਦੇ ਨਾਲ ਜਵਾਬ ਦੇਖ ਅਤੇ ਸਬਮਿਟ ਕਰ ਸਕਦੇ ਹੋ। ਤੁਸੀਂ ਇਸ ਸੇਵਾ ਰਾਹੀਂ ਹੇਠਾਂ ਦਿੱਤੇ ਨੋਟਿਸ ਦੇਖ ਸਕਦੇ ਹੋ ਅਤੇ ਉਨ੍ਹਾਂ ਦਾ ਜਵਾਬ ਸਬਮਿਟ ਕਰ ਸਕਦੇ ਹੋ
- ਧਾਰਾ 139(9) ਦੇ ਤਹਿਤ ਡਿਫੈਕਟਿਵ ਨੋਟਿਸ
- ਧਾਰਾ 143(1)(1)(a) ਦੇ ਤਹਿਤ ਪ੍ਰਥਮ ਦ੍ਰਿਸ਼ਟੀ ਪ੍ਰਤੱਖ ਸਮਾਯੋਜਨ
- ਧਾਰਾ 154 ਦੇ ਤਹਿਤ ਸੁਓ-ਮੋਟੋ ਸੋਧ
- ਆਮਦਨ ਕਰ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਨੋਟਿਸ
- ਸਪੱਸ਼ਟੀਕਰਨ ਦੀ ਮੰਗ ਸੰਬੰਧੀ ਸੂਚਨਾ
ਪਾਥ
ਡੈਸ਼ਬੋਰਡ/ਲੰਬਿਤ ਕਾਰਵਾਈ/ਈ-ਪ੍ਰੋਸੀਡਿੰਗ
8. ਜਵਾਬ ਸਬਮਿਟ ਕਰੋ ਸੁਵਿਧਾ ਦੇ ਤਹਿਤ ਅਟੈਚਮੈਂਟਾਂ ਦੀ ਸੰਖਿਆ/ਸਾਈਜ਼ ਮਨਜ਼ੂਰ ਸੀਮਾ ਤੋਂ ਵੱਧ ਹੈ, ਮੈਨੂੰ ਕੀ ਕਰਨਾ ਚਾਹੀਦਾ ਹੈ?
ਇੱਕ ਸਿੰਗਲ ਅਟੈਚਮੈਂਟ ਦਾ ਅਧਿਕਤਮ ਮਨਜ਼ੂਰ ਸਾਈਜ਼ 5 MB ਹੈ। ਜੇਕਰ ਤੁਹਾਡੇ ਕੋਲ ਅਪਲੋਡ ਕਰਨ ਲਈ 1 ਤੋਂ ਵੱਧ ਦਸਤਾਵੇਜ਼ ਹਨ, ਤਾਂ ਤੁਸੀਂ 10 ਤੱਕ ਅਟੈਚਮੈਂਟ ਦੀ ਸੰਖਿਆ ਚੁਣ ਸਕਦੇ ਹੋ। ਸਾਰੀਆਂ ਅਟੈਚਮੈਂਟਾਂ ਦਾ ਅਧਿਕਤਮ ਸਾਈਜ਼ 50 MB ਤੋਂ ਵੱਧ ਨਹੀਂ ਹੋਣਾ ਚਾਹੀਦਾ। ਜੇਕਰ ਸਿੰਗਲ ਦਸਤਾਵੇਜ਼ ਦਾ ਸਾਈਜ਼ ਮਨਜ਼ੂਰ ਸੀਮਾ ਤੋਂ ਵੱਧ ਜਾਂਦਾ ਹੈ, ਤਾਂ ਤੁਸੀਂ ਫਾਈਲ ਦਾ ਸਾਈਜ਼ ਘਟਾ ਕੇ ਦਸਤਾਵੇਜ਼ ਨੂੰ ਅਨੁਕੂਲ ਬਣਾ ਸਕਦੇ ਹੋ।
9. ਡਿਫੈਕਟਿਵ ਰਿਟਰਨ ਕੀ ਹੈ?
ਰਿਟਰਨ ਜਾਂ ਅਨੁਸੂਚੀ ਵਿੱਚ ਅਧੂਰੀ ਜਾਂ ਅਸੰਗਤ ਜਾਣਕਾਰੀ ਦੇ ਕਾਰਨ ਜਾਂ ਕਿਸੇ ਹੋਰ ਕਾਰਨ ਕਰਕੇ ਰਿਟਰਨ ਨੂੰ ਤਰੁੱਟੀਪੂਰਨ ਮੰਨਿਆ ਜਾ ਸਕਦਾ ਹੈ।
10. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰੀ ਰਿਟਰਨ ਤਰੁੱਟੀਪੂਰਨ ਹੈ?
ਜੇਕਰ ਤੁਹਾਡੀ ਰਿਟਰਨ ਤਰੁੱਟੀਪੂਰਨ ਪਾਈ ਜਾਂਦੀ ਹੈ, ਤਾਂ ਆਮਦਨ ਕਰ ਵਿਭਾਗ ਤੁਹਾਨੂੰ ਤੁਹਾਡੀ ਰਜਿਸਟਰਡ ਈਮੇਲ ID 'ਤੇ ਈਮੇਲ ਰਾਹੀਂ ਆਮਦਨ ਕਰ ਐਕਟ ਦੀ ਧਾਰਾ 139(9) ਦੇ ਤਹਿਤ ਇੱਕ ਡਿਫੈਕਟਿਵ ਨੋਟਿਸ ਭੇਜੇਗਾ ਅਤੇ ਇਸ ਨੂੰ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਕੇ ਦੇਖਿਆ ਜਾ ਸਕਦਾ ਹੈ।
11. ਕੀ ਮੈਂ ਈ-ਫਾਈਲਿੰਗ ਪੋਰਟਲ 'ਤੇ ਜਵਾਬ ਸਬਮਿਟ ਕਰਨ ਤੋਂ ਬਾਅਦ ਆਪਣਾ ਜਵਾਬ ਅਪਡੇਟ ਕਰ ਸਕਦਾ ਹਾਂ ਜਾਂ ਵਾਪਿਸ ਲੈ ਸਕਦਾ ਹਾਂ?
ਨਹੀਂ, ਇੱਕ ਵਾਰ ਈ-ਫਾਈਲਿੰਗ ਪੋਰਟਲ 'ਤੇ ਸਬਮਿਟ ਕਰਨ ਤੋਂ ਬਾਅਦ ਤੁਸੀਂ ਆਪਣੇ ਜਵਾਬ ਨੂੰ ਅਪਡੇਟ ਨਹੀਂ ਕਰ ਸਕਦੇ ਜਾਂ ਵਾਪਿਸ ਨਹੀਂ ਲੈ ਸਕਦੇ।
12. ਕੀ ਮੈਂ ਕਿਸੇ ਹੋਰ ਵਿਅਕਤੀ ਨੂੰ ਮੇਰੇ ਡਿਫੈਕਟਿਵ ਨੋਟਿਸ ਦਾ ਜਵਾਬ ਦੇਣ ਲਈ ਅਧਿਕਾਰਿਤ ਕਰ ਸਕਦਾ ਹਾਂ?
ਹਾਂ, ਤੁਸੀਂ ਧਾਰਾ 139(9) ਦੇ ਤਹਿਤ ਡਿਫੈਕਟਿਵ ਨੋਟਿਸ ਦਾ ਜਵਾਬ ਦੇਣ ਲਈ ਕਿਸੇ ਹੋਰ ਵਿਅਕਤੀ ਨੂੰ ਅਧਿਕਾਰਿਤ ਕਰ ਸਕਦੇ ਹੋ।
13. ਕੀ ਮੈਂ ITR ਫਾਰਮ ਵਿੱਚ ਤਰੁੱਟੀ ਨੂੰ ਆਨਲਾਈਨ ਠੀਕ ਕਰ ਸਕਦਾ ਹਾਂ?
ਹਾਂ, ਤੁਸੀਂ ITR ਫਾਰਮ ਵਿੱਚ ਤਰੁੱਟੀ ਨੂੰ ਆਨਲਾਈਨ ਸਹੀ ਕਰਕੇ ਜਵਾਬ ਸਬਮਿਟ ਕਰ ਸਕਦੇ ਹੋ।
14. ਉਹ ਸਮਾਂ ਸੀਮਾ ਕਿੰਨੀ ਹੈ ਜਿਸ ਦੇ ਅੰਦਰ ਮੈਂ ਆਮਦਨ ਕਰ ਵਿਭਾਗ ਦੁਆਰਾ ਭੇਜੇ ਗਏ ਡਿਫੈਕਟਿਵ ਨੋਟਿਸ ਦਾ ਜਵਾਬ ਦੇ ਸਕਦਾ ਹਾਂ?
ਜੇਕਰ ਤੁਹਾਡੀ ਰਿਟਰਨ ਤਰੁੱਟੀਪੂਰਨ ਪਾਈ ਜਾਂਦੀ ਹੈ, ਤਾਂ ਤੁਹਾਨੂੰ ਨੋਟਿਸ ਮਿਲਣ ਦੀ ਮਿਤੀ ਤੋਂ 15 ਦਿਨ ਦਾ ਸਮਾਂ ਮਿਲੇਗਾ ਜਾਂ ਉਸ ਸਮਾਂ ਅਵਧੀ ਦੇ ਰੂਪ ਵਿੱਚ ਸਮਾਂ ਮਿਲੇਗਾ ਜੋ ਤੁਹਾਡੇ ਦੁਆਰਾ ਫਾਈਲ ਕੀਤੀ ਗਈ ਰਿਟਰਨ ਵਿੱਚ ਤਰੁੱਟੀ ਨੂੰ ਠੀਕ ਕਰਨ ਲਈ ਨੋਟਿਸ ਵਿੱਚ ਨਿਰਧਾਰਿਤ ਕੀਤੀ ਗਈ ਹੈ। ਹਾਲਾਂਕਿ, ਤੁਸੀਂ ਮੁਲਤਵੀ ਕਰਨ ਦੀ ਮੰਗ ਕਰ ਸਕਦੇ ਹੋ ਅਤੇ ਸਮਾਂ ਵਧਾਉਣ ਲਈ ਬੇਨਤੀ ਕਰ ਸਕਦੇ ਹੋ।
15. ਜੇਕਰ ਮੈਂ ਡਿਫੈਕਟਿਵ ਨੋਟਿਸ ਦਾ ਜਵਾਬ ਨਹੀਂ ਦਿੰਦਾ ਹਾਂ, ਤਾਂ ਕੀ ਹੋਵੇਗਾ?
ਜੇਕਰ ਤੁਸੀਂ ਨਿਰਧਾਰਿਤ ਅਵਧੀ ਦੇ ਅੰਦਰ ਡਿਫੈਕਟਿਵ ਨੋਟਿਸ ਦਾ ਜਵਾਬ ਦੇਣ ਵਿੱਚ ਅਸਫਲ ਰਹਿੰਦੇ ਹੋ ਤਾਂ ਤੁਹਾਡੀ ਰਿਟਰਨ ਨੂੰ ਅਵੈਧ ਮੰਨਿਆ ਜਾ ਸਕਦਾ ਹੈ ਅਤੇ ਇਸ ਲਈ ਆਮਦਨ ਕਰ ਐਕਟ ਦੇ ਅਨੁਸਾਰ ਜੋ ਵੀ ਮਾਮਲਾ ਹੋਵੇ, ਜੁਰਮਾਨਾ, ਵਿਆਜ, ਹਾਨੀਆਂ ਨੂੰ ਅੱਗੇ ਨਾ ਲਿਜਾਣਾ, ਵਿਸ਼ੇਸ਼ ਛੋਟਾਂ ਦੀ ਹਾਨੀ ਵਰਗੇ ਨਤੀਜੇ ਹੋ ਸਕਦੇ ਹਨ।
16. ਮੈਨੂੰ ਧਾਰਾ 139(9) ਦੇ ਤਹਿਤ ਡਿਫੈਕਟਿਵ ਰਿਟਰਨ ਬਾਰੇ ਸੂਚਿਤ ਕੀਤਾ ਗਿਆ ਹੈ। ਕੀ ਮੈਂ ਉਸ ਮੁਲਾਂਕਣ ਸਾਲ ਲਈ ਨਵੀਂ ਰਿਟਰਨ ਵਜੋਂ ਰਿਟਰਨ ਫਾਈਲ ਕਰ ਸਕਦਾ ਹਾਂ?
ਹਾਂ, ਜੇਕਰ ਕਿਸੇ ਵਿਸ਼ੇਸ਼ ਮੁਲਾਂਕਣ ਸਾਲ ਵਿੱਚ ਰਿਟਰਨ ਫਾਈਲ ਕਰਨ ਲਈ ਦਿੱਤਾ ਗਿਆ ਸਮਾਂ ਖਤਮ ਨਹੀਂ ਹੋਇਆ ਹੈ ਤਾਂ ਤੁਸੀਂ ਜਾਂ ਤਾਂ ਨਵੀਂ / ਸੰਸ਼ੋਧਿਤ ਰਿਟਰਨ ਦੇ ਤੌਰ 'ਤੇ ਰਿਟਰਨ ਫਾਈਲ ਕਰ ਸਕਦੇ ਹੋ ਜਾਂ ਵਿਕਲਪਿਕ ਤੌਰ 'ਤੇ ਤੁਸੀਂ ਧਾਰਾ 139 ਦੇ ਤਹਿਤ ਨੋਟਿਸ ਦਾ ਜਵਾਬ ਦੇਣ ਦਾ ਵਿਕਲਪ ਵੀ ਚੁਣ ਸਕਦੇ ਹੋ। ਹਾਲਾਂਕਿ, ਇੱਕ ਵਾਰ ਜਦੋਂ ਕਿਸੇ ਵਿਸ਼ੇਸ਼ ਮੁਲਾਂਕਣ ਸਾਲ ਲਈ ਰਿਟਰਨ ਫਾਈਲ ਕਰਨ ਲਈ ਦਿੱਤਾ ਗਿਆ ਸਮਾਂ ਖਤਮ ਹੋ ਜਾਂਦਾ ਹੈ, ਤਾਂ ਤੁਸੀਂ ਰਿਟਰਨ ਨੂੰ ਨਵੀਂ /ਸੰਸ਼ੋਧਿਤ ਰਿਟਰਨ ਦੇ ਤੌਰ 'ਤੇ ਫਾਈਲ ਨਹੀਂ ਕਰ ਸਕੋਗੇ ਅਤੇ ਤੁਹਾਨੂੰ ਧਾਰਾ 139(9) ਦੇ ਤਹਿਤ ਨੋਟਿਸ ਦਾ ਜਵਾਬ ਦੇਣਾ ਪਵੇਗਾ। ਜੇਕਰ ਤੁਸੀਂ ਨੋਟਿਸ ਦਾ ਜਵਾਬ ਦੇਣ ਵਿੱਚ ਅਸਮਰੱਥ ਹੋ, ਤਾਂ ਰਿਟਰਨ ਨੂੰ ਅਵੈਧ ਮੰਨਿਆ ਜਾਵੇਗਾ ਜਾਂ ਉਸ ਮੁਲਾਂਕਣ ਸਾਲ ਲਈ ਫਾਈਲ ਨਹੀਂ ਕੀਤਾ ਜਾਵੇਗਾ।
17. ਕੁਝ ਆਮ ਤਰੁੱਟੀਆਂ ਕਿਹੜੀਆਂ ਹਨ ਜੋ ਰਿਟਰਨ ਨੂੰ ਤਰੁੱਟੀਪੂਰਨ ਬਣਾਉਂਦੀਆਂ ਹਨ?
ਇੱਕ ਰਿਟਰਨ ਨੂੰ ਤਰੁੱਟੀਪੂਰਨ ਬਣਾਉਣ ਵਾਲੀਆਂ ਕੁਝ ਆਮ ਤਰੁੱਟੀਆਂ ਹੇਠਾਂ ਲਿਖੀਆਂ ਹਨ:
- TDS ਲਈ ਕ੍ਰੈਡਿਟ ਦਾ ਦਾਅਵਾ ਕੀਤਾ ਗਿਆ ਹੈ ਪਰ ਸੰਬੰਧਿਤ ਰਸੀਦਾਂ/ਆਮਦਨ ਨੂੰ ਕਰਾਧਾਨ ਲਈ ਪੇਸ਼ ਨਹੀਂ ਕੀਤਾ ਗਿਆ ਹੈ
- ਫਾਰਮ 26AS ਵਿੱਚ ਦਰਸਾਈਆਂ ਗਈਆਂ ਕੁੱਲ ਰਸੀਦਾਂ, ਜਿਨ੍ਹਾਂ 'ਤੇ TDS ਲਈ ਕ੍ਰੈਡਿਟ ਦਾ ਦਾਅਵਾ ਕੀਤਾ ਗਿਆ ਹੈ, ਆਮਦਨ ਦੀ ਰਿਟਰਨ ਵਿੱਚ, ਆਮਦਨ ਦੇ ਸਾਰੇ ਸਿਰਲੇਖਾਂ ਦੇ ਤਹਿਤ ਦਰਸਾਈਆਂ ਗਈਆਂ ਰਸੀਦਾਂ ਦੀ ਕੁੱਲ ਸੰਖਿਆ ਨਾਲੋਂ ਵੱਧ ਹਨ।
- ਸਕਲ ਕੁੱਲ ਆਮਦਨ ਅਤੇ ਆਮਦਨ ਦੇ ਸਾਰੇ ਸਿਰਲੇਖ ਨਿਲ ਜਾਂ 0 ਦੇ ਰੂਪ ਵਿੱਚ ਦਰਜ ਕੀਤੇ ਗਏ ਹਨ ਪਰ ਕਰ ਦੇਣਦਾਰੀ ਦੀ ਗਣਨਾ ਕੀਤੀ ਗਈ ਹੈ ਅਤੇ ਭੁਗਤਾਨ ਕੀਤਾ ਗਿਆ ਹੈ।
- ITR ਵਿੱਚ ਕਰਦਾਤਾ ਦਾ ਨਾਮ ਪੈਨ ਡੇਟਾਬੇਸ ਦੇ ਅਨੁਸਾਰ ਨਾਮ ਨਾਲ ਮੇਲ ਨਹੀਂ ਖਾਂਦਾ ਹੈ।
- ਕਾਰੋਬਾਰ ਜਾਂ ਪੇਸ਼ੇ ਦੇ ਲਾਭ ਅਤੇ ਮੁਨਾਫ਼ੇ ਸਿਰਲੇਖ ਦੇ ਤਹਿਤ ਆਮਦਨ ਵਾਲੇ ਕਰਦਾਤਾ ਪਰ ਉਸ ਨੇ ਬੈਲੇਂਸ ਸ਼ੀਟ ਅਤੇ ਲਾਭ ਅਤੇ ਹਾਨੀ ਖਾਤਾ ਨਹੀਂ ਭਰਿਆ ਹੈ।
18. ਸਪੱਸ਼ਟੀਕਰਨ ਦੀ ਮੰਗ ਸੰਬੰਧੀ ਸੂਚਨਾ ਕੀ ਹੈ?
ਸਪੱਸ਼ਟੀਕਰਨ ਦੀ ਮੰਗ ਸੰਬੰਧੀ ਸੂਚਨਾ ਕਰਦਾਤਾ ਨੂੰ ਭੇਜੀ ਜਾਂਦੀ ਹੈ, ਜੇਕਰ ਅਜਿਹੇ ਮਾਮਲੇ ਹੁੰਦੇ ਹਨ ਜਿੱਥੇ ਰਿਟਰਨ ਦੀ ਅਨੁਸੂਚੀ ਜਾਂ ਅਨੁਬੰਧ ਦੇ ਤਹਿਤ ਪ੍ਰਦਾਨ ਕੀਤੀ ਗਈ ਜਾਣਕਾਰੀ ਨਾਕਾਫ਼ੀ ਜਾਂ ਅਪੂਰਨ ਹੈ ਅਤੇ ਕਰਦਾਤਾ ਦੁਆਰਾ ਕੀਤੇ ਗਏ ਕੁਝ ਦਾਅਵਿਆਂ ਬਾਰੇ ਸਪੱਸ਼ਟੀਕਰਨ ਦੀ ਲੋੜ ਹੈ।
19. ਕੀ ਮੈਨੂੰ ਈ-ਪ੍ਰੋਸੀਡਿੰਗਸ ਸੇਵਾ ਦੀ ਵਰਤੋਂ ਕਰਕੇ ਜਵਾਬ ਦੇਖਣ ਅਤੇ ਸਬਮਿਟ ਕਰਨ ਲਈ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਦੀ ਲੋੜ ਹੈ?
ਹਾਂ, ਤੁਹਾਨੂੰ ਈ-ਪ੍ਰੋਸੀਡਿੰਗਸ ਸੇਵਾ ਦੀ ਵਰਤੋਂ ਕਰਕੇ ਜਵਾਬ ਦੇਖਣ ਅਤੇ ਸਬਮਿਟ ਕਰਨ ਲਈ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਦੀ ਲੋੜ ਹੋਵੇਗੀ।
20. ਕੀ ਮੈਨੂੰ ਦਿੱਤੇ ਗਏ ਜਵਾਬ / ਸਬਮਿਸ਼ਨ ਦੀ ਈ-ਤਸਦੀਕ ਕਰਨ ਦੀ ਲੋੜ ਹੈ?
ਨਹੀਂ, ਤੁਹਾਨੂੰ ਤੁਹਾਡੇ ਦੁਆਰਾ ਸਬਮਿਟ ਕੀਤੇ ਗਏ ਜਵਾਬ ਦੀ ਈ-ਤਸਦੀਕ ਕਰਨ ਦੀ ਲੋੜ ਨਹੀਂ ਹੈ।
21. ਕੀ ਮੈਂ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕੀਤੇ ਬਿਨਾਂ ਸਪੱਸ਼ਟੀਕਰਨ ਦੀ ਮੰਗ ਸੰਬੰਧੀ ਨੋਟਿਸ ਦਾ ਜਵਾਬ ਦੇ ਸਕਦਾ ਹਾਂ?
ਨਹੀਂ, ਤੁਹਾਨੂੰ ਸਪੱਸ਼ਟੀਕਰਨ ਦੀ ਮੰਗ ਸੰਬੰਧੀ ਸੂਚਨਾ ਦਾ ਜਵਾਬ ਦੇਣ ਲਈ ਲੌਗਇਨ ਕਰਨ ਦੀ ਲੋੜ ਹੋਵੇਗੀ। ਤੁਸੀਂ ਨਾ ਤਾਂ ਨੋਟਿਸ ਦੇਖ ਸਕੋਗੇ ਅਤੇ ਨਾ ਹੀ ਤੁਹਾਨੂੰ ਜਾਰੀ ਕੀਤੇ ਗਏ ਨੋਟਿਸ ਦਾ ਜਵਾਬ ਸਬਮਿਟ ਕਰ ਸਕੋਗੇ।
22. ਕੀ ਕੋਈ ਹੋਰ ਵਿਅਕਤੀ ਆਮਦਨ ਕਰ ਅਥਾਰਿਟੀ ਦੁਆਰਾ ਮੈਨੂੰ ਜਾਰੀ ਕੀਤੇ ਗਏ ਨੋਟਿਸਾਂ ਲਈ ਈ-ਪ੍ਰੋਸੀਡਿੰਗਸ ਸੇਵਾ ਦੀ ਵਰਤੋਂ ਕਰਕੇ ਮੇਰੀ ਤਰਫੋਂ ਜਵਾਬ ਦੇ ਸਕਦਾ ਹੈ?
ਹਾਂ, ਤੁਸੀਂ ਈ-ਪ੍ਰੋਸੀਡਿੰਗਸ ਸੇਵਾ ਦੀ ਵਰਤੋਂ ਕਰਕੇ ਆਪਣੀ ਤਰਫੋਂ ਕਿਸੇ ਨੋਟਿਸ ਦਾ ਜਵਾਬ ਦੇਣ ਲਈ ਇੱਕ ਅਧਿਕਾਰਿਤ ਪ੍ਰਤੀਨਿਧੀ ਨੂੰ ਸ਼ਾਮਿਲ ਕਰ ਸਕਦੇ ਹੋ।
23. ਕੀ ਮੈਂ ਪਹਿਲਾਂ ਤੋਂ ਸ਼ਾਮਿਲ ਕੀਤੇ / ਮੌਜੂਦਾ ਅਧਿਕਾਰਿਤ ਪ੍ਰਤੀਨਿਧੀ ਨੂੰ ਹਟਾ ਸਕਦਾ ਹਾਂ?
ਹਾਂ, ਤੁਸੀਂ ਆਪਣੇ ਦੁਆਰਾ ਅਧਿਕਾਰਿਤ ਪ੍ਰਤੀਨਿਧੀ ਨੂੰ ਹਟਾ ਸਕਦੇ ਹੋ ਜਾਂ ਵਾਪਿਸ ਲੈ ਸਕਦੇ ਹੋ।
24. ਕੀ ਮੈਨੂੰ ਜਾਰੀ ਕੀਤੇ ਗਏ ਨੋਟਿਸ ਦਾ ਜਵਾਬ ਦੇਣ ਲਈ ਮੈਂ ਦੋ ਅਧਿਕਾਰਿਤ ਪ੍ਰਤੀਨਿਧੀਆਂ ਨੂੰ ਸ਼ਾਮਿਲ ਕਰ ਸਕਦਾ ਹਾਂ?
ਨਹੀਂ, ਤੁਹਾਡੇ ਕੋਲ ਕਾਰਵਾਈ ਲਈ ਇੱਕ ਸਮੇਂ ਵਿੱਚ ਕੇਵਲ ਇੱਕ ਅਧਿਕਾਰਿਤ ਪ੍ਰਤੀਨਿਧੀ ਕਿਰਿਆਸ਼ੀਲ ਹੋ ਸਕਦਾ ਹੈ।
25. ਮੈਂ ਇੱਕ ਸੰਸ਼ੋਧਿਤ ਰਿਟਰਨ ਫਾਈਲ ਕੀਤੀ ਹੈ। ਕੀ ਮੈਨੂੰ ਅਜੇ ਵੀ ਮੇਰੇ ਲਈ ਜਾਰੀ ਕੀਤੀ ਗਈ ਸਪੱਸ਼ਟੀਕਰਨ ਦੀ ਮੰਗ ਸੰਬੰਧੀ ਸੂਚਨਾ ਦਾ ਜਵਾਬ ਦੇਣ ਦੀ ਲੋੜ ਹੈ?
ਨਹੀਂ, ਜੇਕਰ ਤੁਸੀਂ ਪਹਿਲਾਂ ਹੀ ਉਸੇ ਮੁਲਾਂਕਣ ਸਾਲ ਲਈ ਸੰਸ਼ੋਧਿਤ ਰਿਟਰਨ ਫਾਈਲ ਕਰ ਚੁੱਕੇ ਹੋ ਤਾਂ ਇਸਦੇ ਲਈ ਜਵਾਬ ਸਬਮਿਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 'ਇਸ ਨੋਟਿਸ ਦੇ ਲਈ ਸੰਸ਼ੋਧਿਤ ਰਿਟਰਨ ਫਾਈਲ ਕਰ ਦਿੱਤੀ ਗਈ ਹੈ; ਕਿਸੇ ਹੋਰ ਕਾਰਵਾਈ ਦੀ ਲੋੜ ਨਹੀਂ ਹੈ' ਦਰਸਾਉਂਦੇ ਹੋਏ ਇੱਕ ਸੰਦੇਸ਼ ਪ੍ਰਦਰਸ਼ਿਤ ਕੀਤਾ ਜਾਵੇਗਾ।
26. ਕੀ ਮੈਨੂੰ ਜਾਰੀ ਕੀਤੀ ਗਈ ਸਪੱਸ਼ਟੀਕਰਨ ਦੀ ਮੰਗ ਸੰਬੰਧੀ ਸੂਚਨਾ ਦਾ ਜਵਾਬ ਦੇਣਾ ਮੇਰੇ ਲਈ ਲਾਜ਼ਮੀ ਹੈ? ਜੇਕਰ ਹਾਂ, ਤਾਂ ਉਹ ਸਮਾਂ ਸੀਮਾ ਕੀ ਹੈ ਜਿਸ ਦੇ ਅੰਦਰ ਮੈਨੂੰ ਆਪਣਾ ਜਵਾਬ ਸਬਮਿਟ ਕਰਨਾ ਚਾਹੀਦਾ ਹੈ?
ਤੁਹਾਨੂੰ ਜਾਰੀ ਕੀਤੇ ਗਏ ਸੰਚਾਰ ਵਿੱਚ ਦੱਸੀ ਨਿਯਤ ਮਿਤੀ ਦੇ ਅਨੁਸਾਰ ਆਪਣਾ ਜਵਾਬ ਸਬਮਿਟ ਕਰਨਾ / ਪ੍ਰਦਾਨ ਕਰਨਾ ਚਾਹੀਦਾ ਹੈ। ਜੇਕਰ ਨਿਯਤ ਮਿਤੀ ਲੰਘ ਗਈ ਹੈ ਅਤੇ ਕੋਈ ਜਵਾਬ ਨਹੀਂ ਪ੍ਰਦਾਨ ਕੀਤਾ ਗਿਆ ਹੈ, ਤਾਂ CPC ਉਹਨਾਂ ਕੋਲ ਉਪਲਬਧ ਜਾਣਕਾਰੀ ਦੇ ਨਾਲ ਰਿਟਰਨ ਦੀ ਪ੍ਰਕਿਰਿਆ ਕਰੇਗਾ।