Do not have an account?
Already have an account?

1. ਸੰਖੇਪ ਜਾਣਕਾਰੀ


ਆਮਦਨ ਕਰ  ਐਕਟ, 1961 ਦੀ ਧਾਰਾ 195 ਦੇ ਅਨੁਸਾਰ, ਆਮਦਨ ਕਰ  ਨਿਯਮ, 1962 ਦੇ ਨਿਯਮ 37BB ਦੇ ਨਾਲ ਪੜ੍ਹੇ ਗਏ, ਹਰੇਕ ਅਧਿਕਾਰਿਤ ਡੀਲਰ ਜੋ ਕਿਸੇ ਗੈਰ-ਨਿਵਾਸੀ ਨੂੰ ਜੋ ਇੱਕ ਕੰਪਨੀ ਨਹੀਂ ਹੈ ਜਾਂ ਵਿਦੇਸ਼ੀ ਕੰਪਨੀ ਨੂੰ ਭੁਗਤਾਨ ਕਰਦਾ ਹੈ, ਦੇ ਲਈ ਅਜਿਹੇ ਭੁਗਤਾਨਾਂ ਦੀ ਸਟੇਟਮੈਂਟ ਫਾਰਮ 15CC ਪੇਸ਼ ਕਰਨੀ ਜ਼ਰੂਰੀ ਹੈ।

ਇਸ ਨੂੰ ਉਸ ਵਿੱਤੀ ਸਾਲ ਜਿਸ ਨਾਲ ਅਜਿਹੀ ਸਟੇਟਮੈਂਟ ਸੰਬੰਧਿਤ ਹੈ, ਦੀ ਤਿਮਾਹੀ ਦੀ ਸਮਾਪਤੀ ਤੋਂ ਪੰਦਰਾਂ ਦਿਨਾਂ ਦੇ ਅੰਦਰ, ਇਲੈਕਟ੍ਰਾਨਿਕ ਤਰੀਕੇ ਨਾਲ ਆਮਦਨ ਕਰ ਵਿਭਾਗ ਦੇ ਸਮਰੱਥ ਅਧਿਕਾਰੀ ਨੂੰ ਪੇਸ਼ ਕੀਤਾ ਜਾਣਾ ਜ਼ਰੂਰੀ ਹੈ।

ਫਾਰਮ 15CC ਕੇਵਲ ਆਨਲਾਈਨ ਮੋਡ ਰਾਹੀਂ ਹੀ ਸਬਮਿਟ ਕੀਤਾ ਜਾ ਸਕਦਾ ਹੈ।


2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ

ਉਪਭੋਗਤਾ ਜ਼ਰੂਰੀ ਸ਼ਰਤਾਂ
ਰਿਪੋਰਟਿੰਗ ਸੰਸਥਾ
  • ਵੈਧ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ
  • RBI ਦੁਆਰਾ ਮਨਜ਼ੂਰਸ਼ੁਦਾ ਸੂਚੀ ਦੇ ਅਨੁਸਾਰ ਅਧਿਕਾਰਿਤ ਡੀਲਰ
  • ITDREIN ਜਨਰੇਟ ਕੀਤਾ ਗਿਆ ਹੈ
  • ਪੈਨ / ਟੈਨ ਐਕਟਿਵ ਹੈ
ਅਧਿਕਾਰਿਤ ਵਿਅਕਤੀ
  • ਵੈਧ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ
  • ITDREIN ਐਕਟਿਵ ਅਤੇ ਵੈਧ ਹੈ
  • ਪੈਨ / ਟੈਨ ਐਕਟਿਵ ਹੈ
  • ਵੈਧ ਡਿਜੀਟਲ ਸਿਗਨੇਚਰ ਸਰਟੀਫਿਕੇਟ
  • ਜਨਰੇਟ ਕੀਤੇ ITDREIN ਦੇ ਲਈ ਮੈਪ ਕੀਤਾ ਗਿਆ
  • ਫਾਰਮ 15CC ਫਾਈਲ ਕਰਨ ਲਈ ITDREIN ਅਕਾਊਂਟ ਦੀ ਬੇਨਤੀ ਨੂੰ ਐਕਟੀਵੇਟ ਕੀਤਾ ਗਿਆ ਹੈ


3. ਫਾਰਮ ਦੇ ਬਾਰੇ

3.1. ਉਦੇਸ਼

ਨਿਯਮ 37BB ਲਈ ਅਧਿਕਾਰਿਤ ਡੀਲਰਾਂ ਨੂੰ ਵਿੱਤੀ ਸਾਲ ਦੀ ਹਰੇਕ ਤਿਮਾਹੀ ਲਈ ਕੀਤੇ ਗਏ ਰਿਮਿਟੈਂਸ ਦੇ ਸੰਬੰਧ ਵਿੱਚ ਫਾਰਮ 15CC ਵਿੱਚ ਇੱਕ ਤਿਮਾਹੀ ਸਟੇਟਮੈਂਟ ਪੇਸ਼ ਕਰਨ ਦੀ ਲੋੜ ਹੁੰਦੀ ਹੈ।

ਫਾਰਮ 15CC ਫਾਈਲ ਕਰਨ ਤੋਂ ਪਹਿਲਾਂ, ਰਿਪੋਰਟਿੰਗ ਸੰਸਥਾ ਨੂੰ ਈ-ਫਾਈਲਿੰਗ ਪੋਰਟਲ 'ਤੇ ITDREIN (ਫਾਰਮ 15CC ਅਤੇ ਫਾਰਮ V ਜਮ੍ਹਾਂ ਕਰਨ ਲਈ ਆਮਦਨ ਕਰ ਵਿਭਾਗ ਦੁਆਰਾ ਜਾਰੀ ਕੀਤੀ ਗਈ ਯੂਨੀਕ ID) ਜਨਰੇਟ ਕਰਨ ਦੀ ਲੋੜ ਹੁੰਦੀ ਹੈ। ITDREIN ਨੂੰ ਸਫਲਤਾਪੂਰਵਕ ਜਨਰੇਟ ਕਰਨ ਤੋਂ ਬਾਅਦ, ਰਿਪੋਰਟਿੰਗ ਸੰਸਥਾ ਨੂੰ ਜਨਰੇਟ ਕੀਤੇ ITDREIN ਨੰਬਰ ਦੇ ਸੰਬੰਧ ਵਿੱਚ ਫਾਰਮ 15CC ਫਾਈਲ ਕਰਨ ਲਈ ਇੱਕ ਅਧਿਕਾਰਿਤ ਵਿਅਕਤੀ ਨੂੰ ਸ਼ਾਮਿਲ ਕਰਨ ਦੀ ਲੋੜ ਹੁੰਦੀ ਹੈ।

3.2. ਇਸ ਦੀ ਵਰਤੋਂ ਕੌਣ ਕਰ ਸਕਦਾ ਹੈ?

ITDREIN ਨੰਬਰ ਜਨਰੇਟ ਕਰਨ ਤੋਂ ਬਾਅਦ ਇੱਕ ਰਿਪੋਰਟਿੰਗ ਸੰਸਥਾ ਦੁਆਰਾ ਸ਼ਾਮਿਲ ਕੀਤੇ ਗਏ ਅਧਿਕਾਰਿਤ ਵਿਅਕਤੀ।

4. ਫਾਰਮ 'ਤੇ ਇੱਕ ਨਜ਼ਰ

ਫਾਰਮ 15CC ਦੇ ਤਿੰਨ ਭਾਗ ਹਨ:

  1. ਅਧਿਕਾਰਿਤ ਡੀਲਰ ਦੇ ਵੇਰਵੇ
  2. ਰਿਮਿਟੈਂਸ ਦੇ ਵੇਰਵੇ
  3. ਤਸਦੀਕ
Data responsive


4.1. ਅਧਿਕਾਰਿਤ ਡੀਲਰ ਦੇ ਵੇਰਵੇ

ਪਹਿਲੇ ਭਾਗ ਵਿੱਚ ਅਧਿਕਾਰਿਤ ਡੀਲਰ ਦਾ ਵੇਰਵਾ ਸ਼ਾਮਿਲ ਹੈ।

Data responsive


4.2. ਰਿਮਿਟੈਂਸ ਦੇ ਵੇਰਵੇ

ਅਗਲੇ ਭਾਗ ਵਿੱਚ ਕਿਸੇ ਗੈਰ-ਨਿਵਾਸੀ ਨੂੰ, ਜੋ ਇੱਕ ਕੰਪਨੀ ਨਹੀਂ ਹੈ ਜਾਂ ਵਿਦੇਸ਼ੀ ਕੰਪਨੀ ਨੂੰ ਭੇਜੇ ਗਏ ਰਿਮਿਟੈਂਸ ਦੇ ਵੇਰਵੇ ਸ਼ਾਮਿਲ ਹਨ। ਇਸ ਭਾਗ ਵਿੱਚ ਤੁਸੀਂ ਭੇਜਣ ਵਾਲੇ, ਪ੍ਰਾਪਤਕਰਤਾ ਅਤੇ ਉਸ ਸਥਾਨ ਦੇ ਵੇਰਵੇ ਸ਼ਾਮਿਲ ਕਰ ਸਕਦੇ ਹੋ ਜਿੱਥੇ ਰਿਮਿਟੈਂਸ ਪੂਰਾ ਕੀਤਾ ਗਿਆ ਹੈ।

Data responsive


ਤੁਸੀਂ ਇੱਕ ਟੈਂਪਲੇਟ (ਉਸੇ ਪੇਜ 'ਤੇ ਉਪਲਬਧ) ਦੀ ਵਰਤੋਂ ਕਰਕੇ ਇੱਕ ਤੋਂ ਵੱਧ ਰਿਮਿਟੈਂਸ ਦੇ ਵੇਰਵੇ ਅਪਲੋਡ ਕਰਨ ਲਈ ਇੱਕ .csv ਫਾਈਲ ਦੀ ਵਰਤੋਂ ਕਰ ਸਕਦੇ ਹੋ। ਖਾਲੀ ਟੈਂਪਲੇਟ ਨੂੰ ਡਾਊਨਲੋਡ ਕਰਨ ਲਈ CSV ਟੈਂਪਲੇਟ ਡਾਊਨਲੋਡ ਕਰੋ 'ਤੇ ਕਲਿੱਕ ਕਰੋ। CSV ਫਾਈਲ ਨੂੰ ਅਪਡੇਟ ਕਰਨ ਤੋਂ ਬਾਅਦ, ਵੇਰਵੇ ਅਪਲੋਡ ਕਰਨ ਲਈ CSV ਫਾਈਲ ਅਟੈਚ ਕਰੋ 'ਤੇ ਕਲਿੱਕ ਕਰੋ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ CSV ਟੈਂਪਲੇਟ ਭਰਨ ਲਈ ਨਿਰਦੇਸ਼ ਡਾਊਨਲੋਡ ਕਰੋ।

4.3. ਤਸਦੀਕ

ਅੰਤਿਮ ਭਾਗ ਵਿੱਚ ਫਾਰਮ 15CC ਦੇ ਲਈ ਇੱਕ ਸਵੈ-ਘੋਸ਼ਣਾ ਪੱਤਰ ਫਾਰਮ ਸ਼ਾਮਿਲ ਹੈ।

Data responsive

 

5. ਐਕਸੈਸ ਅਤੇ ਸਬਮਿਟ ਕਿਵੇਂ ਕਰਨਾ ਹੈ

ਤੁਸੀਂ ਹੇਠਾਂ ਦਿੱਤੇ ਤਰੀਕਿਆਂ ਰਾਹੀਂ ਫਾਰਮ 15CC ਭਰ ਸਕਦੇ ਅਤੇ ਸਬਮਿਟ ਕਰ ਸਕਦੇ ਹੋ:

  • ਆਨਲਾਈਨ ਮੋਡ - ਈ-ਫਾਈਲਿੰਗ ਪੋਰਟਲ ਦੁਆਰਾ

ਆਨਲਾਈਨ ਮੋਡ ਰਾਹੀਂ ਫਾਰਮ 15CC ਭਰਨ ਅਤੇ ਸਬਮਿਟ ਕਰਨ ਲਈ ਹੇਠਾਂ ਦਿੱਤੇ ਸਟੈੱਪਸ ਦੀ ਪਾਲਣਾ ਕਰੋ।


5.1. ਫਾਰਮ 15CC ਸਬਮਿਟ ਕਰਨਾ (ਆਨਲਾਈਨ ਮੋਡ)

ਸਟੈੱਪ 1: ITDREIN, ਆਪਣੀ ਉਪਭੋਗਤਾ ID (ਪੈਨ) ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ 'ਤੇ ਲੌਗ ਇਨ ਕਰੋ।

Data responsive


ਸਟੈੱਪ 2: ਆਪਣੇ ਡੈਸ਼ਬੋਰਡ 'ਤੇ, ਈ-ਫਾਈਲ > ਆਮਦਨ ਕਰ ਫਾਰਮ > ਆਮਦਨ ਕਰ ਫਾਰਮ ਫਾਈਲ ਕਰੋ 'ਤੇ ਕਲਿੱਕ ਕਰੋ।

Data responsive


ਸਟੈੱਪ 3: ਆਮਦਨ ਕਰ ਫਾਰਮ ਫਾਈਲ ਕਰੋ ਪੇਜ 'ਤੇ, ਫਾਰਮ 15CC ਫਾਈਲ ਕਰੋ ਚੁਣੋ।ਵਿਕਲਪਿਕ ਤੌਰ 'ਤੇ, ਫਾਰਮ ਲੱਭਣ ਲਈ ਸਰਚ ਬਾਕਸ ਵਿੱਚ ਫਾਰਮ 15CC ਦਰਜ ਕਰੋ।

Data responsive


ਸਟੈੱਪ 4: ਫਾਰਮ 15CC ਪੇਜ 'ਤੇ, ਫਾਈਲਿੰਗ ਟਾਈਪ, ਵਿੱਤੀ ਸਾਲ (F.Y.) ਅਤੇ ਤਿਮਾਹੀ ਚੁਣੋ। ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 5: ਨਿਰਦੇਸ਼ ਪੇਜ 'ਤੇ, ਆਓ ਸ਼ੁਰੂ ਕਰੀਏ 'ਤੇ ਕਲਿੱਕ ਕਰੋ।

Data responsive


ਸਟੈੱਪ 6: ਆਓ ਸ਼ੁਰੂ ਕਰੀਏ 'ਤੇ ਕਲਿੱਕ ਕਰਨ 'ਤੇ, ਫਾਰਮ 15CC ਦਿਖਾਈ ਦਿੰਦਾ ਹੈ। ਸਾਰੇ ਲੋੜੀਂਦੇ ਵੇਰਵੇ ਭਰੋ ਅਤੇ ਪ੍ਰੀਵਿਊ 'ਤੇ ਕਲਿੱਕ ਕਰੋ।

Data responsive


ਸਟੈੱਪ 7: ਪ੍ਰੀਵਿਊ ਪੇਜ 'ਤੇ, ਵੇਰਵਿਆਂ ਦੀ ਪੁਸ਼ਟੀ ਕਰੋ ਅਤੇ ਈ-ਵੈਰੀਫਾਈ ਕਰਨ ਲਈ ਅੱਗੇ ਵਧੋ 'ਤੇ ਕਲਿੱਕ ਕਰੋ।

Data responsive


ਸਟੈੱਪ 8: ਸਬਮਿਟ ਕਰਨ ਲਈ ਹਾਂ 'ਤੇ ਕਲਿੱਕ ਕਰੋ।

Data responsive


ਸਟੈੱਪ 9: ਹਾਂ 'ਤੇ ਕਲਿੱਕ ਕਰਨ 'ਤੇ, ਤੁਹਾਨੂੰ ਈ-ਵੈਰੀਫਾਈ ਪੇਜ 'ਤੇ ਲਿਜਾਇਆ ਜਾਵੇਗਾ ਜਿੱਥੇ ਤੁਸੀਂ ਡਿਜੀਟਲ ਸਿਗਨੇਚਰ ਸਰਟੀਫਿਕੇਟ ਦੀ ਵਰਤੋਂ ਕਰਕੇ ਤਸਦੀਕ ਕਰ ਸਕਦੇ ਹੋ


ਨੋਟ: ਵਧੇਰੇ ਜਾਣਕਾਰੀ ਲਈ ਈ-ਵੈਰੀਫਾਈ ਕਿਵੇਂ ਕਰਨਾ ਹੈਸੰਬੰਧੀ ਯੂਜ਼ਰ ਮੈਨੂਅਲ ਦੇਖੋ

ਸਫਲਤਾਪੂਰਵਕ ਈ-ਵੈਰੀਫਿਕੇਸ਼ਨ ਤੋਂ ਬਾਅਦ, ਇੱਕ ਟ੍ਰਾਂਜੈਕਸ਼ਨ ID ਅਤੇ ਐਕਨੋਲੇਜਮੈਂਟ ਰਸੀਦ ਨੰਬਰ ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਸੰਦਰਭ ਲਈ ਟ੍ਰਾਂਜੈਕਸ਼ਨ ID ਅਤੇ ਐਕਨੋਲੇਜਮੈਂਟ ਰਸੀਦ ਨੰਬਰ ਨੋਟ ਕਰ ਲਓ। ਤੁਹਾਨੂੰ (ਅਤੇ ਰਿਪੋਰਟਿੰਗ ਸੰਸਥਾ) ਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਈਮੇਲ ID ਅਤੇ ਮੋਬਾਈਲ ਨੰਬਰ (ਨੰਬਰਾਂ) 'ਤੇ ਇੱਕ ਪੁਸ਼ਟੀਕਰਨ ਸੰਦੇਸ਼ ਵੀ ਪ੍ਰਾਪਤ ਹੋਵੇਗਾ।

Data responsive


6. ਸੰਬੰਧਿਤ ਵਿਸ਼ੇ