1. ਸੰਖੇਪ ਜਾਣਕਾਰੀ
ਅਧਿਕਾਰਿਤ ਬੈਂਕਾਂ ਦੇ ਡੈਬਿਟ ਕਾਰਡ ਰਾਹੀਂ ਟੈਕਸ ਭੁਗਤਾਨ ਦਾ ਵਿਕਲਪ ਈ-ਫਾਈਲਿੰਗ ਪੋਰਟਲ www.incometax.gov.in 'ਤੇ ਸਾਰੇ ਕਰਦਾਤਾਵਾਂ ਲਈ ਉਪਲਬਧ ਹੈ। ਇਸ ਸੇਵਾ ਦੇ ਨਾਲ, ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਆਨਲਾਈਨ ਟੈਕਸ ਭੁਗਤਾਨ ਕਰਨ ਲਈ ਉਪਲਬਧ ਕਿਸੇ ਅਧਿਕਾਰਿਤ ਬੈਂਕ ਦੇ ਡੈਬਿਟ ਕਾਰਡ ਦੀ ਵਰਤੋਂ ਕਰਕੇ ਆਨਲਾਈਨ (ਪ੍ਰੀ-ਲੌਗਇਨ ਜਾਂ ਪੋਸਟ-ਲੌਗਇਨ ਮੋਡ ਵਿੱਚ) ਟੈਕਸ ਭੁਗਤਾਨ ਕਰ ਸਕਦੇ ਹੋ।
2. ਇਸ ਸੇਵਾ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ
ਤੁਸੀਂ ਪ੍ਰੀ-ਲੌਗਇਨ (ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰਨ ਤੋਂ ਪਹਿਲਾਂ) ਜਾਂ ਪੋਸਟ-ਲੌਗਇਨ (ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰਨ ਤੋਂ ਬਾਅਦ) ਮੋਡ ਵਿੱਚ "ਅਧਿਕਾਰਿਤ ਬੈਂਕਾਂ ਦੇ ਡੈਬਿਟ ਕਾਰਡ" ਦੀ ਵਰਤੋਂ ਕਰਕੇ ਟੈਕਸ ਭੁਗਤਾਨ ਕਰ ਸਕਦੇ ਹੋ।
|
ਵਿਕਲਪ |
ਜ਼ਰੂਰੀ ਸ਼ਰਤਾਂ |
|
ਪ੍ਰੀ-ਲੌਗਇਨ |
|
|
ਪੋਸਟ-ਲੌਗਇਨ |
|
ਮਹੱਤਵਪੂਰਨ ਨੋਟ: ਇੱਕ ਅਧਿਕਾਰਿਤ ਬੈਂਕ [DJ1] [DMG2] (ਈ-ਫਾਈਲਿੰਗ ਪੋਰਟਲ 'ਤੇ ਡੈਬਿਟ ਕਾਰਡ ਰਾਹੀਂ ਟੈਕਸ ਭੁਗਤਾਨ ਦੀ ਸੁਵਿਧਾ ਪ੍ਰਦਾਨ ਕਰਨ ਵਾਲੇ) ਦੁਆਰਾ ਜਾਰੀ ਕੀਤੇ ਡੈਬਿਟ ਕਾਰਡ ਵਾਲੇ ਕਰਦਾਤਾ ਟੈਕਸ ਭੁਗਤਾਨ ਲਈ ਇਸ ਮੋਡ ਦੀ ਵਰਤੋਂ ਕਰ ਸਕਦੇ ਹਨ। ਇਸ ਮੋਡ ਰਾਹੀਂ ਟੈਕਸ ਭੁਗਤਾਨ ਕਰਨ ਲਈ ਕੋਈ ਟ੍ਰਾਂਜੈਕਸ਼ਨ ਸ਼ੁਲਕ/ਫੀਸ ਲਾਗੂ ਨਹੀਂ ਹੈ। ਹੁਣ ਤੱਕ, ਕੇਨਰਾ ਬੈਂਕ, ICICI ਬੈਂਕ, ਇੰਡੀਅਨ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਡੈਬਿਟ ਕਾਰਡਾਂ ਨੂੰ ਡੈਬਿਟ ਕਾਰਡ ਮੋਡ ਰਾਹੀਂ ਈ-ਫਾਈਲਿੰਗ ਪੋਰਟਲ (ਈ-ਪੇ ਟੈਕਸ ਸੇਵਾ) 'ਤੇ ਟੈਕਸ ਭੁਗਤਾਨ ਲਈ ਪੇਸ਼ ਕੀਤਾ ਜਾ ਰਿਹਾ ਹੈ। ਹੋਰ ਬੈਂਕਾਂ ਲਈ, ਕਿਰਪਾ ਕਰਕੇ ਪੇਮੈਂਟ ਗੇਟਵੇ ਮੋਡ ਚੁਣੋ।
3. ਸਟੈੱਪ ਬਾਏ ਸਟੈੱਪ ਗਾਈਡ
3.1. ਨਵਾਂ ਚਲਾਨ ਫਾਰਮ (CRN) ਜਨਰੇਟ ਕਰਨ ਤੋਂ ਬਾਅਦ ਭੁਗਤਾਨ ਕਰੋ - ਪੋਸਟ-ਲੌਗਇਨ ਸੇਵਾ
ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰੋ।
ਸਟੈੱਪ 2: ਡੈਸ਼ਬੋਰਡ 'ਤੇ, ਈ-ਫਾਈਲ > ਈ-ਪੇ ਟੈਕਸ 'ਤੇ ਕਲਿੱਕ ਕਰੋ। ਤੁਹਾਨੂੰ ਈ-ਪੇ ਟੈਕਸ 'ਤੇ ਨੈਵੀਗੇਟ ਕੀਤਾ ਜਾਵੇਗਾ। ਈ-ਪੇ ਟੈਕਸ ਪੇਜ 'ਤੇ, ਆਨਲਾਈਨ ਟੈਕਸ ਭੁਗਤਾਨ ਸ਼ੁਰੂ ਕਰਨ ਲਈ ਨਵਾਂ ਭੁਗਤਾਨ ਵਿਕਲਪ 'ਤੇ ਕਲਿੱਕ ਕਰੋ।
ਸਟੈੱਪ 3: ਨਵਾਂ ਭੁਗਤਾਨ ਪੇਜ 'ਤੇ, ਤੁਹਾਡੇ 'ਤੇ ਲਾਗੂ ਟੈਕਸ ਭੁਗਤਾਨ ਟਾਇਲ 'ਤੇ ਅੱਗੇ ਵਧੋ 'ਤੇ ਕਲਿੱਕ ਕਰੋ।
ਸਟੈੱਪ 4: ਲਾਗੂ ਟੈਕਸ ਭੁਗਤਾਨ ਟਾਇਲ ਦੀ ਚੋਣ ਕਰਨ ਤੋਂ ਬਾਅਦ, ਮੁਲਾਂਕਣ ਸਾਲ, ਮਾਈਨਰ ਹੈੱਡ, ਹੋਰ ਵੇਰਵੇ (ਜਿਵੇਂ ਲਾਗੂ ਹੋਵੇ) ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 5: ਟੈਕਸ ਬ੍ਰੇਕਅਪ ਦੇ ਵੇਰਵੇ ਜੋੜੋ ਪੇਜ 'ਤੇ, ਟੈਕਸ ਭੁਗਤਾਨ ਦੀ ਕੁੱਲ ਰਕਮ ਦਾ ਬ੍ਰੇਕਅਪ ਸ਼ਾਮਿਲ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 6: ਭੁਗਤਾਨ ਮੋਡ ਦੀ ਚੋਣ ਕਰੋ ਪੇਜ 'ਤੇ, ਡੈਬਿਟ ਕਾਰਡ ਮੋਡ ਚੁਣੋ ਅਤੇ ਵਿਕਲਪਾਂ ਵਿੱਚੋਂ ਬੈਂਕ ਦਾ ਨਾਮ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ: ਕਿਰਪਾ ਕਰਕੇ ਧਿਆਨ ਦਿਓ ਕਿ ਕਰਦਾਤਾ ਜਿਨ੍ਹਾਂ ਕੋਲ ਅਧਿਕਾਰਿਤ ਬੈਂਕ ਦੁਆਰਾ ਜਾਰੀ ਡੈਬਿਟ ਕਾਰਡ ਹੈ (ਜੋ ਈ-ਫਾਈਲਿੰਗ ਪੋਰਟਲ 'ਤੇ ਡੈਬਿਟ ਕਾਰਡ ਰਾਹੀਂ ਟੈਕਸ ਭੁਗਤਾਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ), ਉਹ ਟੈਕਸ ਭੁਗਤਾਨ ਲਈ ਇਸ ਮੋਡ ਦੀ ਵਰਤੋਂ ਕਰ ਸਕਦੇ ਹਨ। ਇਸ ਮੋਡ ਰਾਹੀਂ ਟੈਕਸ ਭੁਗਤਾਨ ਕਰਨ ਲਈ ਕੋਈ ਟ੍ਰਾਂਜੈਕਸ਼ਨ ਸ਼ੁਲਕ/ਫੀਸ ਲਾਗੂ ਨਹੀਂ ਹੈ। ਹੁਣ ਤੱਕ, ਕੇਨਰਾ ਬੈਂਕ, ICICI ਬੈਂਕ, ਇੰਡੀਅਨ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਡੈਬਿਟ ਕਾਰਡਾਂ ਨੂੰ ਡੈਬਿਟ ਕਾਰਡ ਮੋਡ ਰਾਹੀਂ ਈ-ਫਾਈਲਿੰਗ ਪੋਰਟਲ (ਈ-ਪੇ ਟੈਕਸ ਸੇਵਾ) 'ਤੇ ਟੈਕਸ ਭੁਗਤਾਨ ਲਈ ਪੇਸ਼ ਕੀਤਾ ਜਾ ਰਿਹਾ ਹੈ। ਹੋਰ ਬੈਂਕਾਂ ਲਈ, ਕਿਰਪਾ ਕਰਕੇ ਪੇਮੈਂਟ ਗੇਟਵੇ ਮੋਡ ਚੁਣੋ।
ਸਟੈੱਪ 7: ਪ੍ਰੀਵਿਊ ਅਤੇ ਭੁਗਤਾਨ ਕਰੋ ਪੇਜ 'ਤੇ, ਵੇਰਵਿਆਂ ਅਤੇ ਟੈਕਸ ਬ੍ਰੇਕ ਅਪ ਵੇਰਵਿਆਂ ਦੀ ਤਸਦੀਕ ਕਰੋ ਅਤੇ ਹੁਣੇ ਭੁਗਤਾਨ ਕਰੋ 'ਤੇ ਕਲਿੱਕ ਕਰੋ।
