TAN ਵੇਰਵਿਆਂ ਦੀ ਜਾਣਕਾਰੀ ਪ੍ਰਾਪਤ ਕਰੋ
(ਇੱਕ ਕਲਿੱਕ ਵਿੱਚ TAN ਸੰਬੰਧੀ ਜਾਣਕਾਰੀ ਉਪਲਬਧ)
(ਇੱਕ ਕਲਿੱਕ ਵਿੱਚ TAN ਸੰਬੰਧੀ ਜਾਣਕਾਰੀ ਉਪਲਬਧ)
TAN ਦੇ ਵੇਰਵੇ ਜਾਣੋ ਅਕਸਰ ਪੁੱਛੇ ਜਾਂਦੇ ਪ੍ਰਸ਼ਨ
1. TAN ਕੀ ਹੈ?
TAN ਦਾ ਮਤਲਬ ਟੈਕਸ ਕਟੌਤੀ ਅਤੇ ਉਗਰਾਹੀ ਖਾਤਾ ਨੰਬਰ) ਹੈ। ਇਹ ITD ਦੁਆਰਾ ਜਾਰੀ ਕੀਤਾ ਜਾਣ ਵਾਲਾ 10-ਅੰਕਾਂ ਦਾ ਅੰਕਅੱਖਰੀ ਨੰਬਰ ਹੁੰਦਾ ਹੈ।
2. TAN ਕਿਸ ਨੂੰ ਪ੍ਰਾਪਤ ਕਰਨ ਦੀ ਲੋੜ ਹੈ?
TAN ਉਨ੍ਹਾਂ ਸਾਰੇ ਵਿਅਕਤੀਆਂ ਲਈ ਪ੍ਰਾਪਤ ਕਰਨਾ ਲਾਜ਼ਮੀ ਹੈ ਜੋ ਸਰੋਤ ’ਤੇ ਕਰ ਕੱਟਣ ਲਈ ਜ਼ਿੰਮੇਵਾਰ ਹਨ ਜਾਂ ਜਿਨ੍ਹਾਂ ਲਈ ਸਰੋਤ ’ਤੇ ਟੈਕਸ ਇਕੱਠਾ ਕਰਨਾ ਜ਼ਰੂਰੀ ਹੈ। TDS/TCS ਰਿਟਰਨ, ਕਿਸੇ ਵੀ TDS/TCS ਭੁਗਤਾਨ ਚਲਾਨ, TDS/TCS ਸਰਟੀਫਿਕੇਟਾਂ ਅਤੇ ITD ਨਾਲ ਹੋਣ ਵਾਲੇ ਹੋਰ ਨਿਰਧਾਰਤ ਦਸਤਾਵੇਜ਼ਾਂ ਵਿੱਚ TAN ਦਾ ਵੇਰਵਾ ਦੇਣਾ ਲਾਜ਼ਮੀ ਹੈ।
3. ਕੀ "TAN ਦੇ ਵੇਰਵੇ ਜਾਣੋ" ਸੇਵਾ ਦੀ ਵਰਤੋਂ ਕਰਨ ਲਈ ਮੇਰਾ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ ਹੋਣਾ ਜ਼ਰੂਰੀ ਹੈ?
ਨਹੀਂ। ਰਜਿਸਟਰਡ ਅਤੇ ਗੈਰ-ਰਜਿਸਟਰਡ ਦੋਵੇਂ ਤਰ੍ਹਾਂ ਦੇ ਉਪਭੋਗਤਾ ਇਸ ਸੇਵਾ ਦੀ ਵਰਤੋਂ ਕਰ ਸਕਦੇ ਹਨ। ਈ-ਫਾਈਲਿੰਗ ਪੋਰਟਲ ਦੇ ਹੋਮਪੇਜ ’ਤੇ ਕੁਇੱਕ ਲਿੰਕਸ ਸੈਕਸ਼ਨ ਵਿੱਚ ‘TAN ਦੇ ਵੇਰਵੇ ਜਾਣੋ’ ’ਤੇ ਕਲਿੱਕ ਕਰਕੇ ਲੌਗਇਨ ਕੀਤੇ ਬਿਨਾਂ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
4. ਮੈਨੂੰ ਆਪਣੇ ਕਰ ਕਟੌਤੀਕਰਤਾ ਦੇ TAN ਵੇਰਵਿਆਂ ਦੀ ਵਰਤੋਂ ਕਿਸ ਮਕਸਦ ਲਈ ਕਰਨੀ ਪਵੇਗੀ?
ਕਿਸੇ ਵੀ ਅਜਿਹੇ ਵਿਅਕਤੀ ਦੇ TAN ਦੀ ਤਸਦੀਕ ਕਰਨਾ ਇੱਕ ਚੰਗੀ ਆਦਤ ਹੈ ਜੋ ਤੁਹਾਡੇ ਵੱਲੋਂ ਸਰੋਤ ’ਤੇ ਕਰ ਦੀ ਕਟੌਤੀ (TDS) ਕਰਦਾ ਹੈ। ਆਪਣੇ ਫਾਰਮ 16/16A/26AS ਨੂੰ ਦੇਖੋ ਅਤੇ ਤੁਹਾਨੂੰ ਵਿੱਤੀ ਸਾਲ ਲਈ TDS ਦੇ ਵੇਰਵੇ ਦਿਖਾਈ ਦੇਣਗੇ। ‘TAN ਦੇ ਵੇਰਵੇ ਜਾਣੋ’ ਸੇਵਾ ਦੀ ਵਰਤੋਂ ਕਰਕੇ, ਤੁਸੀਂ ਇਹ ਤਸਦੀਕ ਕਰ ਸਕਦੇ ਹੋ ਕਿ ਕੀ ਰਕਮ ਸਹੀ ਵਿਅਕਤੀ ਦੁਆਰਾ ਕੱਟੀ ਗਈ ਹੈ। ਇਸ ਤੋਂ ਇਲਾਵਾ, ਕਿਸੇ ਵੀ TDS ਦੇ ਮਾਮਲੇ ਵਿੱਚ ਆਪਣੀ ਆਮਦਨ ਕਰ ਰਿਟਰਨ (ITR) ਫਾਈਲ ਕਰਦੇ ਸਮੇਂ ਤੁਹਾਨੂੰ TAN ਦਾ ਵੇਰਵਾ ਦੇਣਾ ਪਵੇਗਾ।
5. ਜੇਕਰ ਮੇਰੇ ਰੁਜ਼ਗਾਰਦਾਤਾ ਨੇ TAN ਪ੍ਰਾਪਤ ਨਹੀਂ ਕੀਤਾ ਹੈ ਤਾਂ ਕੀ ਹੋਵੇਗਾ?
ਰੁਜ਼ਗਾਰਦਾਤਾ ਨੂੰ TAN ਪ੍ਰਾਪਤ ਨਾ ਕਰਨ ਅਤੇ/ਜਾਂ ਨਾ ਲਿਖਣ ਕਾਰਨ ਆਮਦਨ ਕਰ ਐਕਟ, 2025 ਦੀ ਸਬੰਧਤ ਧਾਰਾ ਦੇ ਤਹਿਤ ਜੁਰਮਾਨਾ ਦੇਣਾ ਪਵੇਗਾ। ਇਸ ਤੋਂ ਇਲਾਵਾ, ਰੁਜ਼ਗਾਰਦਾਤਾ TDS (ਜੇਕਰ ਕੱਟਿਆ ਗਿਆ ਹੈ) ਜਮ੍ਹਾਂ ਨਹੀਂ ਕਰਵਾ ਸਕੇਗਾ ਅਤੇ ਇਸ ਲਈ TDS ਸਟੇਟਮੈਂਟ ਵੀ ਫਾਈਲ ਨਹੀਂ ਕਰ ਸਕੇਗਾ। ਜੇਕਰ ਤੁਹਾਡੀ ਤਨਖਾਹ ਕਰ ਯੋਗ ਦਾਇਰੇ ਵਿੱਚ ਆਉਂਦੀ ਹੈ ਅਤੇ ਤੁਹਾਡੇ ਰੁਜ਼ਗਾਰਦਾਤਾ ਨੇ TDS ਨਹੀਂ ਕੱਟਿਆ ਹੈ, ਤਾਂ ਤੁਹਾਨੂੰ ਨਿਯਮਾਂ ਅਨੁਸਾਰ ਖੁਦ-ਮੁਲਾਂਕਣ ਕਰ ਅਤੇ/ਜਾਂ ਪੇਸ਼ਗੀ ਕਰ ਦੇਣਾ ਪੈ ਸਕਦਾ ਹੈ।
6. ਕੀ ਸਰਕਾਰੀ ਕਰ ਕਟੌਤੀਕਰਤਾਵਾਂ ਲਈ TAN ਲਈ ਅਪਲਾਈ ਕਰਨਾ ਲਾਜ਼ਮੀ ਹੈ?
ਹਾਂ।
7. ਕੀ ਸਰੋਤ ’ਤੇ ਕਰ ਇਕੱਠਾ ਕਰਨ ਦੇ ਮਕਸਦ ਲਈ ਇੱਕ ਵੱਖਰਾ TAN ਪ੍ਰਾਪਤ ਕਰਨਾ ਜ਼ਰੂਰੀ ਹੈ?
ਜੇਕਰ ਇੱਕ TAN ਪਹਿਲਾਂ ਹੀ ਅਲਾਟ ਕੀਤਾ ਜਾ ਚੁੱਕਾ ਹੈ, ਤਾਂ TAN ਪ੍ਰਾਪਤ ਕਰਨ ਲਈ ਕੋਈ ਵੱਖਰੀ ਅਰਜ਼ੀ ਦੇਣ ਦੀ ਲੋੜ ਨਹੀਂ ਹੈ। TCS ਲਈ ਸਾਰੀਆਂ ਰਿਟਰਨਾਂ, ਚਲਾਨਾਂ ਅਤੇ ਸਰਟੀਫਿਕੇਟਾਂ ਵਿੱਚ ਇਹੀ ਨੰਬਰ ਲਿਖਿਆ ਜਾ ਸਕਦਾ ਹੈ।