Do not have an account?
Already have an account?

ਆਧਾਰ ਲਿੰਕ ਕਰੋ


(ਆਧਾਰ ਲਿੰਕ ਕਰੋ-ਆਪਣੀ ਕਰ ਯਾਤਰਾ ਆਸਾਨ ਬਣਾਓ)


(ਆਧਾਰ ਲਿੰਕ ਕਰੋ-ਆਪਣੀ ਕਰ ਯਾਤਰਾ ਆਸਾਨ ਬਣਾਓ)

Frequently Asked Questions

ਆਧਾਰ ਲਿੰਕ ਕਰੋ ਅਕਸਰ ਪੁੱਛੇ ਜਾਂਦੇ ਪ੍ਰਸ਼ਨ

1. ਆਧਾਰ ਅਤੇ PAN ਨੂੰ ਲਿੰਕ ਕਰਨ ਦੀ ਲੋੜ ਕਿਸਨੂੰ ਹੈ?

ਆਮਦਨ ਕਰ ਐਕਟ, 1961 ਦੀ ਧਾਰਾ 139AA(2A) ਦੇ ਅਨੁਸਾਰ, ਹਰੇਕ ਵਿਅਕਤੀ ਜਿਸ ਨੂੰ 1 ਜੁਲਾਈ 2017 ਤੱਕ ਇੱਕ PAN ਅਲਾਟ ਕੀਤਾ ਗਿਆ ਸੀ ਅਤੇ ਉਹ ਆਧਾਰ ਪ੍ਰਾਪਤ ਕਰਨ ਦੇ ਯੋਗ ਹੈ, ਉਸ ਦੇ ਲਈ ਨਿਰਧਾਰਿਤ ਤਰੀਕੇ ਨਾਲ ਆਪਣੇ ਆਧਾਰ ਨੰਬਰ ਦੀ ਜਾਣਕਾਰੀ ਦੇਣਾ ਲਾਜ਼ਮੀ ਹੈ।

ਸ਼ੁਰੂ ਵਿੱਚ, ਜੇਕਰ PAN ਨੂੰ 30 ਜੂਨ 2023 ਤੱਕ ਆਧਾਰ ਨਾਲ ਲਿੰਕ ਨਾ ਕੀਤਾ ਜਾਂਦਾ, ਤਾਂ ਇਹ ਅਸਮਰੱਥ ਹੋ ਸਕਦਾ ਸੀ।

ਬਾਅਦ ਵਿੱਚ ਇਸ ਆਖਰੀ ਮਿਤੀ ਨੂੰ ਦੇਰੀ ਨਾਲ ਲਿੰਕ ਕਰਨ ਲਈ ₹1,000 ਦੀ ਨਿਰਧਾਰਿਤ ਫੀਸ ਦੇ ਭੁਗਤਾਨ ਨਾਲ, 31 ਮਈ 2024 ਤੱਕ ਵਧਾ ਦਿੱਤਾ ਗਿਆ ਸੀ।

ਬਾਅਦ ਵਿੱਚ ਮਿਲੀ ਰਾਹਤ (ਨੋਟੀਫਿਕੇਸ਼ਨ ਨੰ. 26/2025 ਮਿਤੀ 3 ਅਪ੍ਰੈਲ 2025):

ਆਧਾਰ ਐਨਰੋਲਮੈਂਟ ID ਦੇ ਅਧਾਰ 'ਤੇ PAN ਅਲਾਟ ਕਰਵਾਉਣ ਵਾਲੇ ਵਿਅਕਤੀਆਂ ਨੂੰ ਇੱਕ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਅਜਿਹੇ ਵਿਅਕਤੀਆਂ ਲਈ 31 ਦਸੰਬਰ 2025 ਨੂੰ ਜਾਂ ਇਸ ਤੋਂ ਪਹਿਲਾਂ ਆਪਣੇ ਅਸਲ ਆਧਾਰ ਨੰਬਰ ਦੀ ਵਰਤੋਂ ਕਰਕੇ PAN-ਆਧਾਰ ਲਿੰਕ ਕਰਨਾ ਲਾਜ਼ਮੀ ਹੈ।

ਅਸਫਲ ਹੋਣ ਦੀ ਸੂਰਤ ਵਿੱਚ, PAN 1 ਜਨਵਰੀ 2026 ਤੋਂ ਪ੍ਰਭਾਵੀ ਰੂਪ ਵਿੱਚ ਅਸਮਰੱਥ ਹੋ ਜਾਵੇਗਾ।

ਹਾਲਾਂਕਿ, ਸੂਚਿਤ ਛੋਟ ਵਾਲੀਆਂ ਸ਼੍ਰੇਣੀਆਂ ਦੇ ਅਧੀਨ ਆਉਣ ਵਾਲੇ ਵਿਅਕਤੀ PAN ਦੇ ਅਸਮਰੱਥ ਹੋਣ ਦੇ ਨਤੀਜਿਆਂ ਤੋਂ ਪ੍ਰਭਾਵਿਤ ਨਹੀਂ ਹੋਣਗੇ।

ਕਿਰਪਾ ਕਰਕੇ ਨੋਟ ਕਰੋ:

ਸਰਕਾਰ ਨੇ ਪਹਿਲਾਂ ਵਿਅਕਤੀਆਂ ਨੂੰ ਅਸਲ ਆਧਾਰ ਨੰਬਰ ਦੀ ਬਜਾਏ ਆਧਾਰ ਐਨਰੋਲਮੈਂਟ ID ਦੀ ਵਰਤੋਂ ਕਰਕੇ PAN ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ, ਕੇਂਦਰੀ ਬਜਟ 2025 ਵਿੱਚ 1 ਅਕਤੂਬਰ 2024 ਤੋਂ ਇਸ ਪ੍ਰਬੰਧ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ। ਵਿੱਤੀ ਲੈਣ-ਦੇਣ ਵਿੱਚ ਸ਼ੁੱਧਤਾ ਨੂੰ ਯਕੀਨੀ ਬਣਾਉਣ ਅਤੇ ਧੋਖਾਧੜੀ ਨੂੰ ਰੋਕਣ ਲਈ, CBDT ਹੁਣ ਅਜਿਹੇ ਸਾਰੇ PAN ਧਾਰਕਾਂ ਲਈ ਆਪਣੇ ਰਿਕਾਰਡ ਨੂੰ ਅੱਪਡੇਟ ਕਰਨਾ ਲਾਜ਼ਮੀ ਕਰ ਰਿਹਾ ਹੈ।

ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਦੇਖੋ। ਨੋਟੀਫਿਕੇਸ਼ਨ ਨੰ. 26/2025 ਮਿਤੀ 3 ਅਪ੍ਰੈਲ 2025

2. ਆਧਾਰ-PAN ਲਿੰਕ ਕਰਨਾ ਕਿਸ ਲਈ ਲਾਜ਼ਮੀ ਨਹੀਂ ਹੈ?

ਆਧਾਰ-PAN ਲਿੰਕ ਕਰਨ ਦੀ ਲੋੜ ਅਜਿਹੇ ਕਿਸੇ ਵੀ ਵਿਅਕਤੀ 'ਤੇ ਲਾਗੂ ਨਹੀਂ ਹੁੰਦੀ ਜੋ:

  • ਅਸਾਮ, ਜੰਮੂ ਅਤੇ ਕਸ਼ਮੀਰ ਅਤੇ ਮੇਘਾਲਿਆ ਰਾਜਾਂ ਦਾ ਨਿਵਾਸੀ ਹੋਵੇ;
  • ਆਮਦਨ ਕਰ ਐਕਟ, 1961 ਦੇ ਅਨੁਸਾਰ ਇੱਕ ਗੈਰ-ਨਿਵਾਸੀ ਹੋਵੇ;
  • ਪਿਛਲੇ ਸਾਲ ਦੌਰਾਨ ਕਿਸੇ ਵੀ ਸਮੇਂ ਅੱਸੀ ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋਵੇ; ਜਾਂ
  • ਭਾਰਤ ਦਾ ਨਾਗਰਿਕ ਨਾ ਹੋਵੇ।

 

ਨੋਟ:

  • ਦਿੱਤੀਆਂ ਗਈਆਂ ਛੋਟਾਂ ਵਿੱਚ, ਇਸ ਵਿਸ਼ੇ 'ਤੇ ਸਰਕਾਰ ਦੇ ਅਗਲੇ ਨੋਟੀਫਿਕੇਸ਼ਨਾਂ ਦੇ ਅਧਾਰ 'ਤੇ ਬਦਲਾਅ ਕੀਤੇ ਜਾ ਸਕਦੇ ਹਨ।
  • ਵਧੇਰੇ ਜਾਣਕਾਰੀ ਲਈ ਮਾਲੀਆ ਵਿਭਾਗ ਦੇ ਨੋਟੀਫਿਕੇਸ਼ਨ ਨੰ. 37/2017 ਮਿਤੀ 11ਵੀਂਮਈ 2017 ਨੂੰ ਦੇਖੋ"
  • ਹਾਲਾਂਕਿ, ਉਪਰੋਕਤ ਕਿਸੇ ਵੀ ਸ਼੍ਰੇਣੀ ਵਿੱਚ ਆਉਣ ਵਾਲੇ ਉਪਭੋਗਤਾ, ਜੋ ਆਪਣੀ ਮਰਜ਼ੀ ਨਾਲ ਆਧਾਰ ਨੂੰ PAN ਨਾਲ ਲਿੰਕ ਕਰਨਾ ਚਾਹੁੰਦੇ ਹਨ, ਉਹਨਾਂ ਲਈ ਨਿਰਧਾਰਿਤ ਰਕਮ ਦੀ ਫੀਸ ਦਾ ਭੁਗਤਾਨ ਕਰਨਾ ਲਾਜ਼ਮੀ ਹੈ।

3. ਆਧਾਰ ਅਤੇ ਪੈਨ ਨੂੰ ਕਿਵੇਂ ਲਿੰਕ ਕਰਨਾ ਹੈ?

ਦੋਵੇਂ ਰਜਿਸਟਰਡ ਅਤੇ ਗੈਰ-ਰਜਿਸਟਰਡ ਉਪਭੋਗਤਾ ਆਮਦਨ ਕਰ ਈ-ਫਾਈਲਿੰਗ ਪੋਰਟਲ 'ਤੇ ਬਿਨਾਂ ਲੌਗਇਨ ਕੀਤੇ ਵੀ ਆਪਣੇ ਆਧਾਰ ਅਤੇ PAN ਨੂੰ ਲਿੰਕ ਕਰ ਸਕਦੇ ਹਨ। ਆਧਾਰ ਅਤੇ PAN ਨੂੰ ਲਿੰਕ ਕਰਨ ਲਈ ਤੁਸੀਂ ਈ-ਫਾਈਲਿੰਗ ਹੋਮ ਪੰਨੇ 'ਤੇ ਦਿੱਤੇ ਕੁਇੱਕ ਲਿੰਕ ‘ਆਧਾਰ ਲਿੰਕ ਕਰੋ’ ਦੀ ਵਰਤੋਂ ਕਰ ਸਕਦੇ ਹੋ।

4. ਜੇਕਰ ਮੈਂ ਆਧਾਰ ਅਤੇ PAN ਨੂੰ ਲਿੰਕ ਨਹੀਂ ਕਰਦਾ ਹਾਂ ਤਾਂ ਕੀ ਹੋਵੇਗਾ?

ਜੇਕਰ ਤੁਸੀਂ 30 ਜੂਨ 2023 ਤੱਕ ਆਪਣੇ PAN ਨੂੰ ਆਧਾਰ ਨਾਲ ਲਿੰਕ ਨਹੀਂ ਕਰਦੇ ਹੋ, ਤਾਂ ਇਹ ਅਸਮਰੱਥ ਹੋ ਜਾਵੇਗਾ ਅਤੇ PAN ਦੇ ਅਸਮਰੱਥ ਹੋਣ ਕਾਰਨ ਹੇਠ ਲਿਖੇ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ:

  1. ਐਕਟ ਦੇ ਉਪਬੰਧਾਂ ਦੇ ਤਹਿਤ ਬਣਦੀ ਕਰ ਦੀ ਕੋਈ ਵੀ ਰਕਮ ਜਾਂ ਉਸਦੇ ਕਿਸੇ ਹਿੱਸੇ ਦਾ ਰਿਫੰਡ ਉਸਨੂੰ ਨਹੀਂ ਦਿੱਤਾ ਜਾਵੇਗਾ;
  2. ਅਜਿਹੇ ਰਿਫੰਡ 'ਤੇ ਉਸ ਮਿਆਦ ਲਈ ਵਿਆਜ ਨਹੀਂ ਦਿੱਤਾ ਜਾਵੇਗਾ, ਜੋ ਨਿਯਮ 114AAA ਦੇ ਉਪ-ਨਿਯਮ (4) ਦੇ ਤਹਿਤ ਨਿਰਧਾਰਿਤ ਮਿਤੀ ਤੋਂ ਸ਼ੁਰੂ ਹੁੰਦੀ ਹੈ ਅਤੇ ਉਸ ਮਿਤੀ 'ਤੇ ਖਤਮ ਹੁੰਦੀ ਹੈ ਜਿਸ ਦਿਨ ਇਹ ਦੁਬਾਰਾ ਸਮਰੱਥ ਹੁੰਦਾ ਹੈ;
  3. ਜਿੱਥੇ ਅਜਿਹੇ ਵਿਅਕਤੀ ਦੇ ਮਾਮਲੇ ਵਿੱਚ ਅਧਿਆਇ XVII-B ਦੇ ਤਹਿਤ ਕਰ ਕੱਟਣਯੋਗ ਹੈ, ਉੱਥੇ ਧਾਰਾ 206AA ਦੇ ਉਪਬੰਧਾਂ ਦੇ ਅਨੁਸਾਰ, ਅਜਿਹਾ ਕਰ ਉੱਚ ਦਰ 'ਤੇ ਕੱਟਿਆ ਜਾਵੇਗਾ;
  4. ਜਿੱਥੇ ਅਜਿਹੇ ਵਿਅਕਤੀ ਦੇ ਮਾਮਲੇ ਵਿੱਚ ਅਧਿਆਇ XVII-BB ਦੇ ਤਹਿਤ ਸਰੋਤ 'ਤੇ ਕਰ ਵਸੂਲਣਯੋਗ ਹੈ, ਉੱਥੇ ਧਾਰਾ 206CC ਦੇ ਉਪਬੰਧਾਂ ਦੇ ਅਨੁਸਾਰ, ਅਜਿਹਾ ਕਰ ਉੱਚ ਦਰ 'ਤੇ ਵਸੂਲਿਆ ਜਾਵੇਗਾ।

ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ 2023 ਦੇ ਸਰਕੂਲਰ ਨੰ. 03 ਮਿਤੀ 28<sup></sup> ਮਾਰਚ 2023 ਅਤੇ ਨੋਟੀਫਿਕੇਸ਼ਨ ਨੰ. 26/2025 ਮਿਤੀ 3<sup></sup> ਅਪ੍ਰੈਲ, 2025 ਨੂੰ ਦੇਖੋ।

5. ਮੈਂ ਆਪਣੇ ਆਧਾਰ ਨੂੰ PAN ਨਾਲ ਲਿੰਕ ਨਹੀਂ ਸਕਿਆ ਕਿਉਂਕਿ ਆਧਾਰ ਅਤੇ PAN ਵਿੱਚ ਮੇਰੇ ਨਾਮ/ਫ਼ੋਨ ਨੰਬਰ/ਜਨਮ ਮਿਤੀ ਵਿੱਚ ਫਰਕ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

ਆਪਣੇ ਵੇਰਵਿਆਂ ਨੂੰ PAN ਜਾਂ ਆਧਾਰ ਡੇਟਾਬੇਸ ਵਿੱਚੋਂ ਕਿਸੇ ਇੱਕ ਵਿੱਚ ਠੀਕ ਕਰੋ ਤਾਂ ਜੋ ਦੋਵਾਂ ਵਿਚਲੇ ਵੇਰਵੇ ਇੱਕ ਸਮਾਨ ਹੋ ਜਾਣ।

PAN ਵਿੱਚ ਆਪਣੇ ਨਾਮ ਨੂੰ ਅੱਪਡੇਟ ਕਰਨ ਲਈ, ਕਿਰਪਾ ਕਰਕੇ ਪ੍ਰੋਟੀਅਨ ਨਾਲ https://www.onlineservices.nsdl.com/paam/endUserRegisterContact.html ਜਾਂ UTIITSL ਨਾਲ https://www.pan.utiitsl.com/ 'ਤੇ ਸੰਪਰਕ ਕਰੋ। 

ਆਧਾਰ ਕਾਰਡ ਵਿੱਚ ਆਪਣੇ ਨਾਮ ਨੂੰ ਅੱਪਡੇਟ ਕਰਨ ਲਈ, ਕਿਰਪਾ ਕਰਕੇ UIDAI ਨਾਲ https://uidai.gov.in/en/my-aadhaar/updateaadhaar.html. ਤੁਸੀਂ ਆਪਣੇ ਆਧਾਰ ਨੰਬਰ ਲਈ ਵਿਸ਼ੇਸ਼ ਤੌਰ 'ਤੇ ਡੇਟਾ ਐਕਸਟਰੈਕਸ਼ਨ ਦੀ ਬੇਨਤੀ ਕਰਨ ਲਈ UIDAI ਹੈਲਪਡੈਸਕ ਨੂੰ ਮੇਲ ਰਾਹੀਂ (authsupport@uidai.net.in)ਉੱਤੇ ਵੀ ਮੇਲ ਭੇਜ ਸਕਦੇ ਹੋ।

ਜੇਕਰ ਲਿੰਕ ਕਰਨ ਦੀ ਬੇਨਤੀ ਹਾਲੇ ਵੀ ਅਸਫਲ ਰਹਿੰਦੀ ਹੈ, ਤਾਂ ਤੁਹਾਨੂੰ PAN ਸੇਵਾ ਪ੍ਰਦਾਤਾ (ਪ੍ਰੋਟੀਅਨ ਅਤੇ UTIITSL) ਦੇ ਵਿਸ਼ੇਸ਼ ਕੇਂਦਰਾਂ 'ਤੇ ਬਾਇਓਮੀਟ੍ਰਿਕ ਅਧਾਰਿਤ ਪ੍ਰਮਾਣਿਕਤਾ ਦੇ ਵਿਕਲਪ ਦਾ ਲਾਭ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਨੂੰ ਆਪਣਾ PAN, ਆਧਾਰ, ਅਦਾ ਕੀਤੀ ਫੀਸ (1000 ਰੁਪਏ) ਦੀ ਚਲਾਨ ਕਾਪੀ ਨਾਲ ਲੈ ਕੇ ਜਾਣੀ ਚਾਹੀਦੀ ਹੈ ਅਤੇ ਕੇਂਦਰ 'ਤੇ ਲੋੜੀਂਦੇ ਬਾਇਓਮੀਟ੍ਰਿਕ ਪ੍ਰਮਾਣਿਕਤਾ ਚਾਰਜ ਦਾ ਭੁਗਤਾਨ ਕਰਕੇ ਇਸ ਸਹੂਲਤ ਦਾ ਲਾਭ ਲੈਣਾ ਚਾਹੀਦਾ ਹੈ। ਬਾਇਓਮੀਟ੍ਰਿਕ ਪ੍ਰਮਾਣਿਕਤਾ ਲਈ ਅਧਿਕਾਰਿਤ ਸੇਵਾ ਪ੍ਰਦਾਤਾ ਦੇ ਵੇਰਵਿਆਂ ਲਈ, ਪ੍ਰੋਟੀਅਨ/UTIITSL ਦੀਆਂ ਸੰਬੰਧਿਤ ਵੈੱਬਸਾਈਟਾਂ 'ਤੇ ਜਾਇਆ ਜਾ ਸਕਦਾ ਹੈ।

6. ਜੇਕਰ ਮੇਰਾ PAN ਅਸਮਰੱਥ ਹੋ ਜਾਂਦਾ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਅਸਮਰੱਥ PAN ਦੇ ਇਹ ਨਤੀਜੇ 1 ਜੁਲਾਈ 2023 ਤੋਂ ਲਾਗੂ ਹੋਣਗੇ ਅਤੇ PAN ਦੇ ਦੁਬਾਰਾ ਸਮਰੱਥ ਹੋਣ ਤੱਕ ਜਾਰੀ ਰਹਿਣਗੇ। ਆਧਾਰ ਨੰਬਰ ਦੀ ਜਾਣਕਾਰੀ ਦੇ ਕੇ PAN ਨੂੰ ਦੁਬਾਰਾ ਸਮਰੱਥ ਕਰਨ ਲਈ ਇੱਕ ਹਜ਼ਾਰ ਰੁਪਏ ਦੀ ਫੀਸ ਲਾਗੂ ਰਹੇਗੀ।

ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ 2023 ਦੇ ਸਰਕੂਲਰ ਨੰ. 03 ਮਿਤੀ 28ਮਾਰਚ 2023 ਅਤੇ ਨੂੰ ਦੇਖੋ। ਨੋਟੀਫਿਕੇਸ਼ਨ ਨੰ. 26/2025 ਮਿਤੀ 3<sup></sup> ਅਪ੍ਰੈਲ, 2025

ਬੇਦਾਅਵਾ:

ਇਹ ਅਕਸਰ ਪੁੱਛੇ ਜਾਣ ਵਾਲੇ ਸਵਾਲ ਸਿਰਫ਼ ਜਾਣਕਾਰੀ ਅਤੇ ਆਮ ਮਾਰਗਦਰਸ਼ਨ ਦੇ ਉਦੇਸ਼ਾਂ ਲਈ ਜਾਰੀ ਕੀਤੇ ਗਏ ਹਨ। ਕਰਦਾਤਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਮਾਮਲਿਆਂ 'ਤੇ ਲਾਗੂ ਹੋਣ ਵਾਲੀ ਸਹੀ ਜਾਣਕਾਰੀ, ਵਿਆਖਿਆ ਅਤੇ ਸਪੱਸ਼ਟੀਕਰਨ ਲਈ ਆਮਦਨ ਕਰ (I.T.) ਐਕਟ ਦੇ ਸੰਬੰਧਿਤ ਸਰਕੂਲਰਾਂ, ਨੋਟੀਫਿਕੇਸ਼ਨਾਂ, ਨਿਯਮਾਂ ਅਤੇ ਉਪਬੰਧਾਂ ਨੂੰ ਦੇਖ ਸਕਦੇ ਹਨ। ਇਹਨਾਂ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਅਧਾਰ 'ਤੇ ਕੀਤੇ ਗਏ ਫੈਸਲਿਆਂ ਅਤੇ/ਜਾਂ ਕੀਤੀਆਂ ਗਈਆਂ ਕਾਰਵਾਈਆਂ ਲਈ ਵਿਭਾਗ ਜ਼ਿੰਮੇਵਾਰ ਨਹੀਂ ਹੋਵੇਗਾ।

Detailed guides and documentation