ਸੇਵਾ ਬੇਨਤੀ ਦੀ ਪੁਸ਼ਟੀ ਕਰੋ ਯੂਜ਼ਰ ਮੈਨੂਅਲ
1. ਸੰਖੇਪ ਜਾਣਕਾਰੀ
ERI ਦੀ ਸੇਵਾ ਬੇਨਤੀ ਦੀ ਤਸਦੀਕ ਕਰੋ ਸੇਵਾ ਈ-ਫਾਈਲਿੰਗ ਪੋਰਟਲ 'ਤੇ ਸਾਰੇ ਉਪਭੋਗਤਾਵਾਂ ਲਈ ਉਪਲਬਧ ਹੈ। ਇਸ ਸੇਵਾ ਦੀ ਵਰਤੋਂ ਕਰਕੇ, ਤੁਸੀਂ ਆਪਣੇ ਵੱਲੋਂ ਈ-ਫਾਈਲਿੰਗ ਪੋਰਟਲ 'ਤੇ ਰਿਟਰਨਾਂ ਅਤੇ ਫਾਰਮਾਂ ਨੂੰ ਦਾਇਰ ਕਰਨ ਸਮੇਤ ਖਾਸ ਕਾਰਵਾਈਆਂ ਕਰਨ ਦੌਰਾਨ ਈ-ਰਿਟਰਨ ਇੰਟਰਮੀਡੀਅਰੀ ਵੱਲੋਂ ਜਮ੍ਹਾਂ ਕੀਤੀ ਗਈ ਬੇਨਤੀ ਦੀ ਤਸਦੀਕ ਕਰ ਸਕੋਗੇ।
ERI ਆਪਣੇ ਕਲਾਇੰਟ ਵੱਲੋਂ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕਰ ਸਕਦੇ ਹਨ:
- ਕਲਾਇੰਟ (ਰਜਿਸਟਰਡ ਅਤੇ ਗੈਰ-ਰਜਿਸਟਰਡ ਉਪਭੋਗਤਾ) ਸ਼ਾਮਲ ਕਰੋ
- ਕਲਾਇੰਟ ਐਕਟੀਵੇਟ ਕਰੋ
- ਕਲਾਇੰਟ ਦੀ ਵੈਧਤਾ ਵਧਾਓ
- ਸੇਵਾ ਦੀ ਵੈਧਤਾ ਵਧਾਓ
- ਸੇਵਾ ਸ਼ਾਮਲ ਕਰੋ
- ITR-V ਜਮ੍ਹਾਂ ਕਰਨ ਵਿੱਚ ਦੇਰੀ ਦੇ ਲਈ ਮਾਫੀ ਦੀ ਬੇਨਤੀ
- ਅਧਿਕਾਰਿਤ ਪ੍ਰਤੀਨਿਧੀ ਸ਼ਾਮਿਲ ਕਰੋ
- ਕਿਸੇ ਹੋਰ ਵਿਅਕਤੀ ਨੂੰ ਆਪਣੇ ਵੱਲੋਂ ਕੰਮ ਕਰਨ ਲਈ ਅਧਿਕਾਰਿਤ ਕਰੋ
- ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਕਰੋ
- ਕਿਸੇ ਹੋਰ ਵਿਅਕਤੀ ਦੇ ਵੱਲੋਂ ਕੰਮ ਕਰਨ ਲਈ ਰਜਿਸਟਰ ਕਰੋ
- ਆਮਦਨ ਕਰ ਫਾਰਮ ਫਾਈਲ ਕਰੋ
- ਰਿਫੰਡ ਦੁਬਾਰਾ ਜਾਰੀ ਕਰਨ ਦੀ ਬੇਨਤੀ
- ਸੋਧ ਦੀ ਬੇਨਤੀ
- ਸਮਾਂ ਸੀਮਾ ਤੋਂ ਬਾਅਦ ITR ਫਾਈਲ ਕਰਨ ਲਈ ਮਾਫ਼ੀ ਬੇਨਤੀ
- ਬੈਂਕ ਖਾਤੇ ਦੇ ਪ੍ਰਮਾਣਿਤ ਸੰਪਰਕ ਵੇਰਵਿਆਂ ਅਨੁਸਾਰ ਪ੍ਰਾਇਮਰੀ ਸੰਪਰਕ ਵੇਰਵਿਆਂ ਨੂੰ ਅਪਡੇਟ ਕਰੋ
- ਡੀਮੈਟ ਖਾਤੇ ਦੇ ਪ੍ਰਮਾਣਿਤ ਸੰਪਰਕ ਵੇਰਵਿਆਂ ਅਨੁਸਾਰ ਪ੍ਰਾਇਮਰੀ ਸੰਪਰਕ ਵੇਰਵਿਆਂ ਨੂੰ ਅਪਡੇਟ ਕਰੋ।
ਤੁਹਾਡੇ ਕਲਾਇੰਟ ਦੁਆਰਾ ਤਸਦੀਕ ਕਰਨ ਤੋਂ ਬਾਅਦ ਹੀ, ERI ਦੁਆਰਾ ਜਮ੍ਹਾ ਕੀਤੀ ਗਈ ਬੇਨਤੀ ਪੂਰੀ ਕੀਤੀ ਜਾਵੇਗੀ।
2. ਇਸ ਸੇਵਾ ਦਾ ਲਾਭ ਉਠਾਉਣ ਲਈ ਜ਼ਰੂਰੀ ਸ਼ਰਤਾਂ
- ਵੈਧ ਅਤੇ ਕਿਰਿਆਸ਼ੀਲ PAN / TAN
- ਇੱਕ ਈ-ਰਿਟਰਨ ਇੰਟਰਮੀਡੀਏਰੀ ਨੇ ਇੱਕ ਬੇਨਤੀ ਸ਼ੁਰੂ ਕੀਤੀ ਹੋਣੀ ਚਾਹੀਦੀ ਹੈ
- ERI ਦੁਆਰਾ ਜਮ੍ਹਾਂ ਕੀਤੀ ਬੇਨਤੀ ਦੀ ਟ੍ਰਾਂਜੈਕਸ਼ਨ ID
- ਬੇਨਤੀ ਦੀ ਤਸਦੀਕ ਕਰਨ ਵੇਲੇ ਜਮ੍ਹਾਂ ਕੀਤੀ ਬੇਨਤੀ ਦੀ ਟ੍ਰਾਂਜੈ਼ਕਸ਼ਨ ID ਵੈਧ/ਕਿਰਿਆਸ਼ੀਲ ਹੋਣੀ ਚਾਹੀਦੀ ਹੈ
3. ਕਦਮ-ਦਰ-ਕਦਮ ਗਾਈਡ
ਕਦਮ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ ਅਤੇ ਸੇਵਾ ਬੇਨਤੀ ਦੀ ਤਸਦੀਕ ਕਰੋ 'ਤੇ ਕਲਿੱਕ ਕਰੋ।
ਕਦਮ 2: ਸੇਵਾ ਬੇਨਤੀ ਦੀ ਤਸਦੀਕ ਕਰੋ ਪੰਨੇ 'ਤੇ, ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਤੁਹਾਡੀ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਪ੍ਰਾਪਤ ਬੇਨਤੀ ਦਾ ਟ੍ਰਾਂਜੈਕਸ਼ਨ ID ਅਤੇ PAN / TAN ਦਰਜ ਕਰੋ। ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ।
ਨੋਟ: ਜੇਕਰ ਤੁਸੀਂ ਪੋਰਟਲ 'ਤੇ ਰਜਿਸਟਰਡ ਨਹੀਂ ਹੋ, ਤਾਂ ਬੇਨਤੀ ਜਮ੍ਹਾਂ ਕਰਨ ਦੌਰਾਨ ERI ਦੁਆਰਾ ਪ੍ਰਦਾਨ ਕੀਤੇ ਗਏ ਆਪਣੇ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਪ੍ਰਾਪਤ ਟ੍ਰਾਂਜੈਕਸ਼ਨ ID ਦਰਜ ਕਰੋ।
ਕਦਮ 3: ਸਫਲ ਪ੍ਰਮਾਣਿਕਤਾ ਤੋਂ ਬਾਅਦ,ਜਾਰੀ ਰੱਖੋ' ਤੇ ਕਲਿੱਕ ਕਰੋ।
ਕਦਮ 4: ਤਸਦੀਕ ਦਾ ਤਰੀਕਾ ERI ਦੁਆਰਾ ਜਮ੍ਹਾਂ ਕੀਤੀ ਗਈ ਬੇਨਤੀ ਦੀ ਕਿਸਮ 'ਤੇ ਨਿਰਭਰ ਕਰੇਗਾ।
| ਜਮ੍ਹਾਂ ਕੀਤੀ ਗਈ ਬੇਨਤੀ ਦੀ ਕਿਸਮ | ਤਸਦੀਕ ਦੀ ਵਿਧੀ |
|
ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਮੋਬਾਈਲ ਨੰਬਰ ਅਤੇ ਈਮੇਲ ID'ਤੇ 6-ਅੰਕਾਂ ਦਾ OTP ਪ੍ਰਾਪਤ ਹੋਇਆ। |
|
ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਦੋ ਵੱਖਰੇ 6-ਅੰਕਾਂ ਵਾਲੇ OTP ਪ੍ਰਾਪਤ ਹੋਏ। |
|
ਈ-ਤਸਦੀਕ |
ਕਦਮ 5a: 6-ਅੰਕਾਂ ਵਾਲੇ OTP/OTP ਦਰਜ ਕਰੋ (ਹੋਰ ਵੇਰਵਿਆਂ ਲਈ ਕਦਮ 4 ਵਿੱਚ ਸਾਰਣੀ ਵੇਖੋ)। ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ:
- OTP ਕੇਵਲ 15 ਮਿੰਟ ਲਈ ਵੈਧ ਹੋਵੇਗਾ।
- ਤੁਹਾਡੇ ਕੋਲ ਸਹੀ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹਨ।
- ਸਕ੍ਰੀਨ 'ਤੇ OTP ਦੀ ਮਿਆਦ ਖਤਮ ਦੀ ਤਾਰੀਖ ਕਾਊਂਟਡਾਊਨ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦੀ ਮਿਆਦ ਕਦੋਂ ਖਤਮ ਹੋਵੇਗੀ।
- OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ ਨਾਲ ਨਵਾਂ OTP ਜਨਰੇਟ ਕਰਕੇ ਭੇਜਿਆ ਜਾਵੇਗਾ।
- ਜੇਕਰ ਤੁਸੀਂ ਇੱਕ ਗੈਰ-ਰਜਿਸਟਰਡ ਉਪਭੋਗਤਾ ਹੋ ਤਾਂ ਤੁਹਾਨੂੰ ਕਲਾਇੰਟ ਵਜੋਂ ਸ਼ਾਮਲ ਕਰਦੇ ਸਮੇਂ, ਤੁਹਾਡੇ ERI ਦੁਆਰਾ ਪ੍ਰਦਾਨ ਕੀਤੇ ਗਏ ਮੋਬਾਈਲ ਨੰਬਰ ਅਤੇ ਤੁਹਾਡੀ ਈਮੇਲ ID 'ਤੇ ਪ੍ਰਾਪਤ ਹੋਏ ਦੋ ਵੱਖਰੇ 6-ਅੰਕਾਂ ਵਾਲੇ OTP ਦਾਖਲ ਕਰਨੇ ਪੈਣਗੇ।
ਕਦਮ 5b: ਜੇਕਰ ERI ਨੇ ਤੁਹਾਡੀ ਵੱਲੋਂ ਆਮਦਨ ਕਰ ਫਾਰਮ ਫਾਈਲ ਕਰਨ, ਰਿਫੰਡ ਦੁਬਾਰਾ-ਇਸ਼ੂ ਦੀ ਬੇਨਤੀ, ਸੁਧਾਰ ਦੀ ਬੇਨਤੀ, ਜਾਂ ਸਮਾਂ ਸੀਮਾ ਲੰਘਣ ਤੋਂ ਬਾਅਦ ITR ਫਾਈਲ ਕਰਨ ਲਈ ਦੇਰੀ ਮੁਆਫ਼ੀ ਦੀ ਬੇਨਤੀ ਵਰਗੀਆਂ ਸੇਵਾਵਾਂ ਲਈ ਬੇਨਤੀ ਕੀਤੀ ਹੈ, ਤਾਂ ਤੁਹਾਨੂੰ ਉਪਲਬਧ ਵਿਕਲਪਾਂ ਦੀ ਵਰਤੋਂ ਕਰਕੇ ਬੇਨਤੀ ਦੀ ਈ-ਤਸਦੀਕ ਕਰਨੀ ਪਵੇਗੀ।
ਨੋਟ: ਹੋਰ ਜਾਣਨ ਲਈ ਈ-ਤਸਦੀਕ ਕਿਵੇਂ ਕਰੀਏ ਯੂਜ਼ਰ ਮੈਨੂਅਲ ਵੇਖੋ।
ਸਫਲ ਤਸਦੀਕ ਹੋਣ 'ਤੇ, ਇੱਕ ਟ੍ਰਾਂਜੈਕਸ਼ਨ ID ਦੇ ਨਾਲ ਇੱਕ ਸਫਲਤਾ ਸੁਨੇਹਾ ਦਿਖਾਇਆ ਜਾਵੇਗਾ। ਕਿਰਪਾ ਕਰਕੇ ਭਵਿੱਖ ਦੇ ਹਵਾਲੇ ਲਈ ਟ੍ਰਾਂਜੈਕਸ਼ਨ ID ਨੂੰ ਨੋਟ ਕਰੋ। ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰ ਕੀਤੇ ਤੁਹਾਡੇ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਸੁਨੇਹਾ ਵੀ ਪ੍ਰਾਪਤ ਹੋਵੇਗਾ।
4. ਸੰਬੰਧਿਤ ਵਿਸ਼ੇ