1. ਈ-ਫਾਈਲਿੰਗ ਵੌਲਟ ਕੀ ਹੈ?
ਈ-ਫਾਈਲਿੰਗ ਵੌਲਟ ਸੇਵਾ ਰਜਿਸਟਰਡ ਉਪਭੋਗਤਾਵਾਂ ਲਈ ਦੂਜੇ-ਕਾਰਕ ਪ੍ਰਮਾਣੀਕਰਨ ਦੇ ਨਾਲ ਉਨ੍ਹਾਂ ਦੇ ਈ-ਫਾਈਲਿੰਗ ਖਾਤਿਆਂ 'ਤੇ ਉੱਚ ਸੁਰੱਖਿਆ ਨੂੰ ਕਾਰਜਸ਼ੀਲ ਕਰਨ ਲਈ ਉਪਲਬਧ ਹੈ। ਈ-ਫਾਈਲਿੰਗ ਵੌਲਟ ਦੀ ਵਰਤੋਂ ਤੁਹਾਡੇ ਈ-ਫਾਈਲਿੰਗ ਖਾਤਾ ਵਿੱਚ ਲੌਗ ਇਨ ਕਰਨ ਅਤੇ/ਜਾਂ ਪਾਸਵਰਡ ਰੀਸੈੱਟ ਕਰਨ ਲਈ ਕੀਤੀ ਜਾ ਸਕਦੀ ਹੈ। ਹਾਲਾਂਕਿ ਈ-ਫਾਈਲਿੰਗ ਵੌਲਟ ਸੇਵਾ ਦੀ ਵਰਤੋਂ ਕਰਨਾ ਲਾਜ਼ਮੀ ਨਹੀਂ ਹੈ, ਪਰ ਤੁਹਾਡੇ ਈ-ਫਾਈਲਿੰਗ ਖਾਤਾ ਨੂੰ ਸੁਰੱਖਿਅਤ ਕਰਨ ਲਈ ਇਸ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
2. ਦੂਜਾ-ਕਾਰਕ ਪ੍ਰਮਾਣੀਕਰਨ ਕੀ ਹੈ?
ਦੂਜਾ-ਕਾਰਕ ਪ੍ਰਮਾਣੀਕਰਨ ਤੁਹਾਡੇ ਈ-ਫਾਈਲਿੰਗ ਖਾਤਾ ਲਈ ਉੱਚ ਪੱਧਰੀ ਸੁਰੱਖਿਆ ਨੂੰ ਕਾਰਜਸ਼ੀਲ ਕਰਨ ਲਈ ਇੱਕ ਸੁਵਿਧਾ ਹੈ। ਇਹ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ ID ਅਤੇ ਪਾਸਵਰਡ ਨੂੰ ਪ੍ਰਮਾਣਿਤ ਕਰਨ ਤੋਂ ਇਲਾਵਾ ਸੁਰੱਖਿਆ ਦੇ ਇੱਕ ਹੋਰ ਪੱਧਰ ਨੂੰ ਯਕੀਨੀ ਬਣਾਉਂਦਾ ਹੈ। ਈ-ਫਾਈਲਿੰਗ ਵੌਲਟ ਸੇਵਾ ਦੀ ਵਰਤੋਂ ਕਰਕੇ, ਤੁਸੀਂ ਲੌਗਇਨ ਵਿਕਲਪ ਦੀ ਚੋਣ ਕਰ ਸਕਦੇ ਹੋ ਜੋ ਕਿ ਜਦੋਂ ਵੀ ਤੁਸੀਂ ਲੌਗਇਨ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਡਿਫੌਲਟ ਰੂਪ ਵਿੱਚ ਦਿਖਾਈ ਦੇਵੇਗਾ।
3. ਮੈਂ ਆਪਣੇ ਈ-ਫਾਈਲਿੰਗ ਖਾਤਾ ਲਈ ਉੱਚ ਸੁਰੱਖਿਆ ਨੂੰ ਕਿਵੇਂ ਕਾਰਜਸ਼ੀਲ ਕਰ ਸਕਦਾ ਹਾਂ?
ਤੁਸੀਂ ਹੇਠਾਂ ਦਿੱਤੇ ਤਰੀਕਿਆਂ ਵਿੱਚੋਂ ਕਿਸੇ ਇੱਕ ਤਰੀਕੇ ਨਾਲ ਦੂਜੇ-ਕਾਰਕ ਪ੍ਰਮਾਣੀਕਰਨ ਦੇ ਰੂਪ ਵਿੱਚ ਉੱਚ ਸੁਰੱਖਿਆ ਨੂੰ ਕਾਰਜਸ਼ੀਲ ਕਰ ਸਕਦੇ ਹੋ:
- ਨੈੱਟ ਬੈਂਕਿੰਗ
- ਡਿਜੀਟਲ ਦਸਤਖ਼ਤ ਸਰਟੀਫਿਕੇਟ (DSC)
- ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ OTP
- ਬੈਂਕ ਖਾਤਾ EVC
- ਡੀਮੈਟ ਖਾਤਾ EVC
4. ਕੀ ਮੈਂ ਆਪਣੇ ਈ-ਫਾਈਲਿੰਗ ਖਾਤਾ 'ਤੇ ਉੱਚ ਸੁਰੱਖਿਆ ਨੂੰ ਕਾਰਜਸ਼ੀਲ ਕਰ ਸਕਦਾ ਹਾਂ?
ਜੇਕਰ ਤੁਸੀਂ ਈ-ਫਾਈਲਿੰਗ ਪੋਰਟਲ ਦੇ ਰਜਿਸਟਰਡ ਉਪਭੋਗਤਾ ਹੋ, ਤਾਂ ਤੁਸੀਂ ਈ-ਫਾਈਲਿੰਗ ਵੌਲਟ ਸੁਵਿਧਾ ਦੀ ਵਰਤੋਂ ਕਰਕੇ ਆਪਣੇ ਈ-ਫਾਈਲਿੰਗ ਖਾਤਾ 'ਤੇ ਉੱਚ ਸੁਰੱਖਿਆ ਨੂੰ ਕਾਰਜਸ਼ੀਲ ਕਰ ਸਕਦੇ ਹੋ।
5. ਜੇਕਰ ਮੈਂ ਉੱਚ ਸੁਰੱਖਿਆ ਵਿਕਲਪਾਂ ਵਿੱਚੋਂ ਕੋਈ ਵੀ ਵਿਕਲਪ ਨਹੀਂ ਚੁਣਦਾ ਤਾਂ ਮੈਂ ਕਿਵੇਂ ਲੌਗਇਨ ਕਰ ਸਕਦਾ ਹਾਂ?
ਜੇਕਰ ਤੁਸੀਂ ਉੱਚ ਸੁਰੱਖਿਆ ਲਈ ਕੋਈ ਵੀ ਵਿਕਲਪ ਨਹੀਂ ਚੁਣਦੇ ਹੋ, ਤਾਂ ਤੁਸੀਂ ਡਿਫੌਲਟ ਉਪਭੋਗਤਾ ID ਅਤੇ ਪਾਸਵਰਡ ਅਤੇ ਵੱਖ-ਵੱਖ ਲੌਗਇਨ ਵਿਧੀਆਂ ਵਿੱਚੋਂ ਇੱਕ ਦੀ ਵਰਤੋਂ ਕਰਕੇ ਲੌਗਇਨ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਲੌਗਇਨ ਸੰਬੰਧੀ ਯੂਜ਼ਰ ਮੈਨੂਅਲ ਦੇਖੋ।
6. ਜੇਕਰ ਮੈਂ ਈ-ਫਾਈਲਿੰਗ ਵੌਲਟ ਪਾਸਵਰਡ ਰੀਸੈੱਟ ਵਿਕਲਪ ਵਿੱਚੋਂ ਕਿਸੇ ਵੀ ਵਿਕਲਪ ਦੀ ਚੋਣ ਨਹੀਂ ਕਰਦਾ ਤਾਂ ਮੈਂ ਆਪਣਾ ਪਾਸਵਰਡ ਕਿਵੇਂ ਰੀਸੈੱਟ ਕਰ ਸਕਦਾ ਹਾਂ?
ਜੇਕਰ ਤੁਸੀਂ ਈ-ਫਾਈਲਿੰਗ ਵੌਲਟ ਪਾਸਵਰਡ ਰੀਸੈੱਟ ਵਿਕਲਪ ਨਹੀਂ ਚੁਣਦੇ ਹੋ, ਤਾਂ ਤੁਸੀਂ ਈ-ਫਾਈਲਿੰਗ OTP ਦੀ ਵਰਤੋਂ ਕਰਕੇ ਡਿਫੌਲਟ ਵਿਕਲਪ ਦਾ ਉਪਯੋਗ ਕਰਕੇ ਪਾਸਵਰਡ ਰੀਸੈੱਟ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਪਾਸਵਰਡ ਭੁੱਲ ਗਏ ਸੰਬੰਧੀ ਯੂਜ਼ਰ ਮੈਨੂਅਲ ਦੇਖੋ।
7. ਕੀ ਮੈਂ ਈ-ਫਾਈਲਿੰਗ ਵੌਲਟ ਲਈ ਸੁਰੱਖਿਆ ਦੀਆਂ ਇੱਕ ਤੋਂ ਵੱਧ ਵਿਧੀਆਂ ਦੀ ਵਰਤੋਂ ਕਰ ਸਕਦਾ ਹਾਂ?
ਹਾਲਾਂਕਿ ਲੌਗਇਨ ਅਤੇ ਪਾਸਵਰਡ ਰੀਸੈੱਟ ਕਰਨ ਲਈ ਤੁਹਾਡੇ ਦੁਆਰਾ ਕਈ ਉੱਚ ਸੁਰੱਖਿਆ ਵਿਧੀਆਂ ਦੀ ਚੋਣ ਕੀਤੀ ਜਾ ਸਕਦੀ ਹੈ, ਤੁਹਾਨੂੰ ਅਸਲ ਵਿੱਚ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰਨ ਜਾਂ ਆਪਣਾ ਪਾਸਵਰਡ ਰੀਸੈੱਟ ਕਰਨ ਸਮੇਂ ਚੁਣੇ ਗਏ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨ ਦੀ ਲੋੜ ਹੁੰਦੀ ਹੈ।
8. ਨਵੇਂ ਈ-ਫਾਈਲਿੰਗ ਪੋਰਟਲ ਵਿੱਚ, ਕੀ ਮੈਨੂੰ ਆਪਣੇ ਉੱਚ ਸੁਰੱਖਿਆ ਵਿਕਲਪਾਂ ਨੂੰ ਦੁਬਾਰਾ ਚੁਣਨਾ ਪਵੇਗਾ ਜਾਂ ਕੀ ਇਹ ਉਹੀ ਹੈ ਜੋ ਪੁਰਾਣੇ ਪੋਰਟਲ ਵਿੱਚ ਮੌਜੂਦ ਸੀ?
ਤੁਹਾਨੂੰ ਨਵੇਂ ਪੋਰਟਲ ਵਿੱਚ ਦੁਬਾਰਾ ਉੱਚ ਸੁਰੱਖਿਆ ਵਿਕਲਪਾਂ ਦੀ ਚੋਣ ਕਰਨੀ ਪਵੇਗੀ ਕਿਉਂਕਿ ਤਕਨੀਕੀ ਕਾਰਨਾਂ ਕਰਕੇ ਉਹੀ ਸੂਚਨਾ ਮਾਈਗ੍ਰੇਟ ਨਹੀਂ ਕੀਤੀ ਜਾਂਦੀ ਹੈ। ਜੇਕਰ ਤੁਸੀਂ ਉੱਚ ਸੁਰੱਖਿਆ ਵਿਕਲਪ ਦੇ ਤੌਰ 'ਤੇ DSC ਦੀ ਚੋਣ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲਾਂ ਨਵੇਂ ਈ-ਫਾਈਲਿੰਗ ਪੋਰਟਲ 'ਤੇ DSC ਨੂੰ ਰਜਿਸਟਰ ਕਰਨਾ ਪਵੇਗਾ।