1. ਸੰਖੇਪ ਜਾਣਕਾਰੀ
ਸੇਵਾ ਬੇਨਤੀ ਦੀ ਸੁਵਿਧਾ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾਵਾਂ ਲਈ ਉਪਲਬਧ ਹੈ। ਇਸ ਸੁਵਿਧਾ ਦੇ ਨਾਲ, ਤੁਸੀਂ ਹੇਠਾਂ ਲਿਖੀਆਂ ਸੇਵਾਵਾਂ ਲਈ ਬੇਨਤੀ ਕਰ ਸਕਦੇ ਹੋ:
- ਰਿਫੰਡ ਦੁਬਾਰਾ ਜਾਰੀ ਕਰਨਾ (ਰਿਫੰਡ ਜਾਰੀ ਕਰਨ ਵਿੱਚ ਅਸਫਲ ਹੋਣ ਦੇ ਮਾਮਲੇ ਵਿੱਚ)
- ITR-V ਦੇਰ ਨਾਲ ਜਮ੍ਹਾਂ ਕਰਨ ਦੇ ਕਾਰਨ ਦੇਰੀ ਲਈ ਮਾਫੀ (ਜੇਕਰ ਤੁਸੀਂ ITR ਫਾਈਲ ਕਰਨ ਦੇ 120/30 ਦਿਨਾਂ ਬਾਅਦ ITR-V ਜਮ੍ਹਾਂ ਕਰਦੇ ਹੋ)
- ਸਮਾਂ-ਰੋਕ ਲੱਗਣ ਤੋਂ ਬਾਅਦ ITR ਫਾਈਲ ਕਰਨ ਲਈ ਮਾਫੀ ਬੇਨਤੀ (ਜੇਕਰ ਤੁਸੀਂ ਆਖਰੀ ਮਿਤੀ ਤੋਂ ਪਹਿਲਾਂ ਆਪਣੀ ITR ਫਾਈਲ ਕਰਨ ਵਿੱਚ ਅਸਫਲ ਰਹਿੰਦੇ ਹੋ)
ਮਹੱਤਵਪੂਰਨ ਨੋਟ:
ਕਿਰਪਾ ਕਰਕੇ ਨੋਟ ਕਰੋ ਕਿ ਨੋਟੀਫਿਕੇਸ਼ਨ ਨੰ. 5/2022 ਮਿਤੀ 29.07.2022, 01/08/2022 ਤੋਂ ਲਾਗੂ ਈ-ਤਸਦੀਕ ਜਾਂ ITR-V ਜਮ੍ਹਾਂ ਕਰਨ ਦੀ ਸਮਾਂ-ਸੀਮਾ ਆਮਦਨ ਰਿਟਰਨ ਫਾਈਲ ਕਰਨ ਦੀ ਮਿਤੀ ਤੋਂ 30 ਦਿਨ ਹੋਵੇਗੀ।
ਹਾਲਾਂਕਿ, ਜਿੱਥੇ ਰਿਟਰਨ 31.07.2022 ਨੂੰ ਜਾਂ ਇਸ ਤੋਂ ਪਹਿਲਾਂ ਫਾਈਲ ਕੀਤੀ ਜਾਂਦੀ ਹੈ, 120 ਦਿਨਾਂ ਦੀ ਪਹਿਲਾਂ ਦੀ ਸਮਾਂ ਸੀਮਾ ਲਾਗੂ ਰਹੇਗੀ।
2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ
- ਵੈਧ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ
- ਬੈਂਕ ਖਾਤੇ ਰਾਹੀਂ EVC ਜਨਰੇਟ ਕਰਨ ਲਈ ਈ-ਫਾਈਲਿੰਗ ਵਿੱਚ ਪ੍ਰਮਾਣਿਤ ਅਤੇ EVC ਇਨੇਬਲਡ ਬੈਂਕ ਖਾਤਾ
- ਡੀਮੈਟ ਖਾਤਾ ਰਾਹੀਂ EVC ਜਨਰੇਟ ਕਰਨ ਲਈ ਈ-ਫਾਈਲਿੰਗ ਵਿੱਚ ਪ੍ਰਮਾਣਿਤ ਅਤੇ EVC ਇਨੇਬਲਡ ਡੀਮੈਟ ਖਾਤਾ
- ਨੈੱਟ ਬੈਂਕਿੰਗ ਰਾਹੀਂ EVC ਜਨਰੇਟ ਕਰਨ ਲਈ ਪੈਨ ਨੂੰ ਬੈਂਕ ਖਾਤੇ ਨਾਲ ਲਿੰਕ ਕੀਤਾ ਗਿਆ
ਇਸ ਤੋਂ ਇਲਾਵਾ, ਹਰੇਕ ਬੇਨਤੀ ਕਿਸਮ ਲਈ ਜ਼ਰੂਰੀ ਸ਼ਰਤਾਂ ਲਈ ਹੇਠਾਂ ਦਿੱਤੀ ਸਾਰਣੀ ਦੇਖੋ:
| ਬੇਨਤੀ ਕਿਸਮ | ਪੂਰਵ-ਸ਼ਰਤ |
| ਰਿਫੰਡ ਦੁਬਾਰਾ ਜਾਰੀ ਕਰਨ ਦੀ ਬੇਨਤੀ ਲਈ |
|
ITR-V ਜਮ੍ਹਾਂ ਕਰਨ ਵਿੱਚ ਦੇਰੀ ਲਈ ਮਾਫੀ ਦੀ ਬੇਨਤੀ ਜਮ੍ਹਾਂ ਕਰਨ ਲਈ |
|
| ਸਮਾਂ ਰੋਕ ਮਿਤੀ ਤੋਂ ਬਾਅਦ ITR ਫਾਈਲ ਕਰਨ ਲਈ ਮਾਫੀ ਦੀ ਬੇਨਤੀ ਜਮ੍ਹਾਂ ਕਰਨ ਲਈ |
|
3. ਸਟੈੱਪ-ਬਾਏ-ਸਟੈੱਪ ਗਾਈਡ
3.1. ਰਿਫੰਡ ਦੁਬਾਰਾ ਜਾਰੀ ਕਰਨ ਦੀ ਬੇਨਤੀ
ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰੋ।
ਸਟੈੱਪ 2: ਆਪਣੇ ਡੈਸ਼ਬੋਰਡ 'ਤੇ, ਸੇਵਾਵਾਂ>ਰਿਫੰਡ ਰੀਇਸ਼ੂ 'ਤੇ ਕਲਿੱਕ ਕਰੋ।
ਸਟੈੱਪ 3: ਰਿਫੰਡ ਰੀਇਸ਼ੂ ਪੇਜ 'ਤੇ, ਤੁਹਾਡੇ ਵੱਲੋਂ ਕੀਤੀਆਂ ਗਈਆਂ ਰੀਫੰਡ ਦੁਬਾਰਾ ਜਾਰੀ ਕਰਨ ਦੀਆਂ ਬੇਨਤੀਆਂ ਦੇ ਵੇਰਵੇ ਅਤੇ ਸਟੇਟਸ ਪ੍ਰਦਰਸ਼ਿਤ ਹੁੰਦਾ ਹੈ। ਰਿਫੰਡ ਦੁਬਾਰਾ ਜਾਰੀ ਕਰਨ ਲਈ ਇੱਕ ਨਵੀਂ ਬੇਨਤੀ ਕਰਨ ਲਈ, ਰਿਫੰਡ ਦੁਬਾਰਾ ਜਾਰੀ ਕਰਨ ਦੀ ਬੇਨਤੀ ਕਰੋ 'ਤੇ ਕਲਿੱਕ ਕਰੋ।
ਸਟੈੱਪ 4: ਰਿਫੰਡ ਦੁਬਾਰਾ ਜਾਰੀ ਕਰਨ ਦੀ ਬੇਨਤੀ ਕਰੋ ਪੇਜ 'ਤੇ, ਉਹ ਰਿਕਾਰਡ ਚੁਣੋ ਜਿਸ ਲਈ ਤੁਸੀਂ ਰਿਫੰਡ ਦੁਬਾਰਾ ਜਾਰੀ ਕਰਨ ਦੀ ਬੇਨਤੀ ਜਮ੍ਹਾਂ ਕਰਨਾ ਚਾਹੁੰਦੇ ਹੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 5: ਇੱਕ ਬੈਂਕ ਖਾਤਾ ਚੁਣੋ ਪੇਜ 'ਤੇ, ਉਸ ਬੈਂਕ ਖਾਤੇ ਦੀ ਚੋਣ ਕਰੋ ਜਿੱਥੇ ਤੁਸੀਂ ਰਿਫੰਡ ਪ੍ਰਾਪਤ ਕਰਨਾ ਚਾਹੁੰਦੇ ਹੋ ਅਤੇ ਤਸਦੀਕ ਲਈ ਅੱਗੇ ਵਧੋ 'ਤੇ ਕਲਿੱਕ ਕਰੋ।
ਨੋਟ:
- ਜੇਕਰ ਚੁਣਿਆ ਹੋਇਆ ਬੈਂਕ ਖਾਤਾ ਪਹਿਲਾਂ ਹੀ ਪ੍ਰਮਾਣਿਤ ਹੈ ਤਾਂ ਤੁਸੀਂ ਸਿੱਧੇ ਤਸਦੀਕ ਲਈ ਅੱਗੇ ਵਧ ਸਕਦੇ ਹੋ।
- ਜੇਕਰ ਤੁਹਾਡਾ ਚੁਣਿਆ ਹੋਇਆ ਬੈਂਕ ਖਾਤਾ ਪ੍ਰਮਾਣਿਤ ਨਹੀਂ ਹੈ, ਤਾਂ ਤੁਸੀਂ ਈ-ਫਾਈਲਿੰਗ ਪੋਰਟਲ ਰਾਹੀਂ ਬੈਂਕ ਖਾਤੇ ਨੂੰ ਆਨਲਾਈਨ ਪੂਰਵ-ਪ੍ਰਮਾਣਿਤ ਕਰ ਸਕਦੇ ਹੋ।
- ਤੁਸੀਂ ECS ਮੈਂਡੇਟ ਫਾਰਮ ਦੁਆਰਾ ਇਸ ਨੂੰ ਔਫਲਾਈਨ ਪ੍ਰਮਾਣਿਤ ਕਰ ਸਕਦੇ ਹੋ। ਆਪਣੇ ਬੈਂਕ ਖਾਤੇ ਦੀ ਔਫਲਾਈਨ ਤਸਦੀਕ ਕਰਨ ਲਈ ਹੇਠਾਂ ਦਿੱਤੇ ਗਏ ਸਟੈੱਪਸ ਦੀ ਪਾਲਣਾ ਕਰੋ:
- ECS ਮੈਂਡੇਟ ਫਾਰਮ ਡਾਊਨਲੋਡ ਕਰੋ।
- ਫਾਰਮ ਦਾ ਪ੍ਰਿੰਟ ਆਊਟ ਲਓ ਅਤੇ ਜ਼ਰੂਰੀ ਵੇਰਵੇ ਭਰੋ।
- ਸਰਕਾਰੀ ਬੈਂਕ ਤੋਂ ਬੈਂਕ ਦੀ ਮੋਹਰ ਨਾਲ ਦਸਤਖਤ ਕੀਤਾ ਫਾਰਮ ਪ੍ਰਾਪਤ ਕਰੋ।
- ਦਸਤਖਤ ਕੀਤੇ ਫਾਰਮ ਦੀ ਸਕੈਨ ਕੀਤੀ ਕਾਪੀ ਅਪਲੋਡ ਕਰੋ।
- ਤੁਸੀਂ ਦੁਬਾਰਾ ਪ੍ਰਮਾਣਿਤ ਕਰੋ 'ਤੇ ਕਲਿੱਕ ਕਰਕੇ ਬੈਂਕ ਖਾਤੇ ਨੂੰ ਦੁਬਾਰਾ ਪ੍ਰਮਾਣਿਤ ਕਰਨ ਦੀ ਚੋਣ ਕਰ ਸਕਦੇ ਹੋ।
ਸਟੈੱਪ 6: ਬੈਂਕ ਵੇਰਵਿਆਂ ਦੀ ਸਫਲਤਾਪੂਰਵਕ ਤਸਦੀਕ ਕਰਨ ਤੋਂ ਬਾਅਦ, ਈ-ਵੈਰੀਫਾਈ ਪੇਜ 'ਤੇ ਆਪਣੇ ਤਰਜੀਹੀ ਵਿਕਲਪ ਦੀ ਚੋਣ ਕਰੋ।
ਨੋਟ: ਵਧੇਰੇ ਜਾਣਕਾਰੀ ਲਈ ਈ-ਵੈਰੀਫਾਈ ਕਿਵੇਂ ਕਰਨਾ ਹੈ ਸੰਬੰਧੀ ਯੂਜ਼ਰ ਮੈਨੂਅਲ ਦੇਖੋ।
ਸਫਲਤਾਪੂਰਵਕ ਈ-ਵੈਰੀਫਿਕੇਸ਼ਨ ਤੋਂ ਬਾਅਦ, ਇੱਕ ਟ੍ਰਾਂਜੈਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੋਵੇਗਾ। ਕਿਰਪਾ ਕਰਕੇ ਭਵਿੱਖ ਦੇ ਸੰਦਰਭ ਲਈ ਟ੍ਰਾਂਜੈਕਸ਼ਨ ID ਨੋਟ ਕਰ ਲਓ। ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਸੰਦੇਸ਼ ਵੀ ਪ੍ਰਾਪਤ ਹੋਵੇਗਾ।
ਨੋਟ: ਜੇਕਰ ਤੁਸੀਂ ਰਿਫੰਡ ਦੁਬਾਰਾ ਜਾਰੀ ਕਰਨ ਦੀ ਬੇਨਤੀ ਦੇਖੋ 'ਤੇ ਕਲਿੱਕ ਕਰਦੇ ਹੋ, ਤਾਂ ਤੁਹਾਨੂੰ ਰਿਫੰਡ ਦੁਬਾਰਾ ਜਾਰੀ ਕਰਨ ਦੀ ਬੇਨਤੀ ਦੇਖੋ ਪੇਜ 'ਤੇ ਲਿਜਾਇਆ ਜਾਵੇਗਾ ਜਿੱਥੇ ਤੁਸੀਂ ਜਮ੍ਹਾ ਕੀਤੀਆਂ ਬੇਨਤੀਆਂ ਦਾ ਸਟੇਟਸ ਵੀ ਦੇਖ ਸਕਦੇ ਹੋ।
3.2. ਤੁਹਾਡੀ ITR ਦੀ ਤਸਦੀਕ ਵਿੱਚ ਦੇਰੀ ਲਈ ਮਾਫੀ ਬੇਨਤੀ
ਸਟੈੱਪ 1 ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰੋ।
ਸਟੈੱਪ 2: ਤੁਹਾਡੇ ਡੈਸ਼ਬੋਰਡ 'ਤੇ, ਸੇਵਾਵਾਂ >ਮਾਫੀ ਦੀ ਬੇਨਤੀ 'ਤੇ ਕਲਿੱਕ ਕਰੋ।
ਸਟੈੱਪ 3: ਮਾਫੀ ਦੀ ਬੇਨਤੀ ਪੇਜ 'ਤੇ, ITR-V ਦੀ ਸਬਮਿਸ਼ਨ ਵਿੱਚ ਦੇਰੀ ਵਿਕਲਪ ਨੂੰ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ: ਜੇਕਰ ਤੁਸੀਂ ਫਾਈਲ ਕਰਨ ਦੇ 120/30 ਦਿਨਾਂ ਦੇ ਅੰਦਰ ਆਪਣੀ ITR ਦੀ ਈ-ਤਸਦੀਕ ਨਹੀਂ ਕੀਤੀ ਹੈ ਤਾਂ ITR-V ਜਮ੍ਹਾਂ ਕਰਨ ਵਿੱਚ ਦੇਰੀ ਦੀ ਚੋਣ ਕਰੋ।
ਸਟੈੱਪ 4: ITR-V ਜਮ੍ਹਾਂ ਕਰਨ ਵਿੱਚ ਦੇਰੀ ਪੇਜ 'ਤੇ, ਮਾਫੀ ਬੇਨਤੀ ਕ੍ਰੀਏਟ ਕਰੋ 'ਤੇ ਕਲਿੱਕ ਕਰੋ।
ਸਟੈੱਪ 5: ITR ਚੁਣੋ ਪੇਜ 'ਤੇ, ਉਸ ਰਿਕਾਰਡ ਦੀ ਚੋਣ ਕਰੋ ਜਿਸ ਲਈ ਤੁਸੀਂ ITR-V ਦੀ ਸਬਮਿਸ਼ਨ ਵਿੱਚ ਦੇਰੀ ਲਈ ਇੱਕ ਮਾਫੀ ਦੀ ਬੇਨਤੀ ਕਰਨਾ ਚਾਹੁੰਦੇ ਹੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 6: ਦੇਰੀ ਦਾ ਕਾਰਨ ਪ੍ਰਦਾਨ ਕਰੋ ਪੇਜ 'ਤੇ, ਆਪਣੀ ਦੇਰੀ ਦਾ ਕਾਰਨ ਚੁਣੋ ਅਤੇ ਜਮ੍ਹਾਂ ਕਰੋ 'ਤੇ ਕਲਿੱਕ ਕਰੋ।
ਟ੍ਰਾਂਜੈਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਸੰਦਰਭ ਲਈ ਟ੍ਰਾਂਜੈਕਸ਼ਨ ID ਨੋਟ ਕਰ ਲਓ। ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਸੰਦੇਸ਼ ਵੀ ਪ੍ਰਾਪਤ ਹੋਵੇਗਾ।
3.3. ਸਮਾਂ-ਰੋਕ ਤੋਂ ਬਾਅਦ ITR ਫਾਈਲ ਕਰਨ ਲਈ ਮਾਫੀ ਦੀ ਬੇਨਤੀ
ਸਟੈੱਪ 1 ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰੋ।
ਸਟੈੱਪ 2: ਤੁਹਾਡੇ ਡੈਸ਼ਬੋਰਡ'ਤੇ, ਸੇਵਾਵਾਂ >ਮਾਫੀ ਦੀ ਬੇਨਤੀ 'ਤੇ ਕਲਿੱਕ ਕਰੋ।
ਸਟੈੱਪ 3: ਮਾਫੀ ਦੀ ਬੇਨਤੀ ਪੇਜ 'ਤੇ, ਸਮਾਂ-ਰੋਕ ਤੋਂ ਬਾਅਦ ITR ਫਾਈਲ ਕਰਨ ਦੀ ਇਜਾਜ਼ਤ ਦਿਓ ਵਿਕਲਪ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 4: ਸਮਾਂ-ਰੋਕ ਤੋਂ ਬਾਅਦ ਫਾਈਲਿੰਗ [ਧਾਰਾ 119(2)(b) ਦੇ ਤਹਿਤ] ਪੇਜ 'ਤੇ, ਮਾਫੀ ਦੀ ਬੇਨਤੀ ਕ੍ਰੀਏਟ ਕਰੋ 'ਤੇ ਕਲਿੱਕ ਕਰੋ।
ਸਟੈੱਪ 5: ਵੇਰਵੇ ਦਰਜ ਕਰੋ ਅਤੇ ITR ਅਪਲੋਡ ਕਰੋ ਪੇਜ 'ਤੇ, ਨਿਮਨਲਿਖਿਤ ਵੇਰਵੇ ਦਰਜ ਕਰੋ ਅਤੇ ਜਮ੍ਹਾਂ ਕਰੋ 'ਤੇ ਕਲਿੱਕ ਕਰੋ:
- ਵਿਕਲਪਾਂ ਵਿੱਚੋਂ ਬੇਨਤੀ ਸ਼੍ਰੇਣੀ, ਮੁਲਾਂਕਣ ਸਾਲ, ITR, ਕਲੇਮ ਵੈਲਿਊ, ਫਾਈਲਿੰਗ ਦੀ ਕਿਸਮ, ਦੇਰੀ ਦਾ ਕਾਰਨ ਅਤੇ ITR ਕਿਸਮ ਦੀ ਚੋਣ ਕਰੋ
- ਆਪਣੀ ITR (PDF / XLS) ਅਪਲੋਡ ਕਰੋ ਜਿਸ ਲਈ ਤੁਸੀਂ ITR ਅਪਲੋਡ ਕਰੋ ਵਿਕਲਪ (ਅਧਿਕਤਮ ਆਕਾਰ 5 MB ਹੋਣਾ ਚਾਹੀਦਾ ਹੈ) 'ਤੇ ਕਲਿੱਕ ਕਰਕੇ ਦੇਰੀ ਦੀ ਮਾਫੀ ਸੰਬੰਧੀ ਬੇਨਤੀ ਜਮ੍ਹਾਂ ਕਰਨਾ ਚਾਹੁੰਦੇ ਹੋ
- ਸਹਾਇਕ ਦਸਤਾਵੇਜ਼ (PDF /XLS) ਅਪਲੋਡ ਕਰੋ, ਜਿਸ ਲਈ ਤੁਸੀਂ ਦਸਤਾਵੇਜ਼ ਅਪਲੋਡ ਕਰੋ ਵਿਕਲਪ 'ਤੇ ਕਲਿੱਕ ਕਰਕੇ ਦੇਰੀ ਦੀ ਮਾਫੀ ਸੰਬੰਧੀ ਬੇਨਤੀ ਜਮ੍ਹਾਂ ਕਰਨਾ ਚਾਹੁੰਦੇ ਹੋ ਅਤੇ ਦਸਤਾਵੇਜ਼ ਵੇਰਵਾ ਦੀ ਚੋਣ ਕਰੋ (ਅਧਿਕਤਮ 5 ਫਾਈਲਾਂ ਅਪਲੋਡ ਕੀਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿੱਚੋਂ ਹਰੇਕ 5 MB ਤੋਂ ਵੱਧ ਨਹੀਂ ਹੋਣੀ ਚਾਹੀਦੀ
ਸਟੈੱਪ 6: ਸਫਲਤਾਪੂਰਵਕ ਸਬਮਿਟ ਕਰਨ ਤੋਂ ਬਾਅਦ, ਈ-ਵੈਰੀਫਾਈ ਪੇਜ 'ਤੇ ਆਪਣਾ ਤਰਜੀਹੀ ਵਿਕਲਪ ਚੁਣੋ।
ਨੋਟ: ਵਧੇਰੇ ਜਾਣਕਾਰੀ ਲਈ ਈ-ਵੈਰੀਫਾਈ ਕਿਵੇਂ ਕਰਨਾ ਹੈ ਸੰਬੰਧੀ ਯੂਜ਼ਰ ਮੈਨੂਅਲ ਦੇਖੋ।
ਸਫਲਤਾਪੂਰਵਕ ਈ-ਵੈਰੀਫਿਕੇਸ਼ਨ ਤੋਂ ਬਾਅਦ, ਇੱਕ ਟ੍ਰਾਂਜੈਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੋਵੇਗਾ। ਕਿਰਪਾ ਕਰਕੇ ਭਵਿੱਖ ਦੇ ਸੰਦਰਭ ਲਈ ਟ੍ਰਾਂਜੈਕਸ਼ਨ ID ਨੋਟ ਕਰ ਲਓ। ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਈਮੇਲ ID 'ਤੇ ਇੱਕ ਪੁਸ਼ਟੀਕਰਨ ਸੰਦੇਸ਼ ਵੀ ਪ੍ਰਾਪਤ ਹੋਵੇਗਾ।