1. ਸੰਖੇਪ ਜਾਣਕਾਰੀ
ਮੇਰਾ ਡੀਮੈਟ ਅਕਾਊਂਟ ਸੇਵਾ ਉਹਨਾਂ ਰਜਿਸਟਰਡ ਈ-ਫਾਈਲਿੰਗ ਉਪਭੋਗਤਾਵਾਂ ਲਈ ਉਪਲਬਧ ਹੈ ਜਿਨ੍ਹਾਂ ਕੋਲ ਇੱਕ ਵੈਧ ਪੈਨ ਅਤੇ ਵੈਧ ਡੀਮੈਟ ਅਕਾਊਂਟ ਹੈ। ਇਹ ਸੇਵਾ ਤੁਹਾਨੂੰ ਇਹ ਕਰਨ ਦੀ ਸੁਵਿਧਾ ਦਿੰਦੀ ਹੈ:
- ਇੱਕ ਡੀਮੈਟ ਅਕਾਊਂਟ ਜੋੜੋ
- ਮੌਜੂਦਾ ਡੀਮੈਟ ਅਕਾਊਂਟ ਨੂੰ ਹਟਾਓ
- EVC ਨੂੰ ਕਾਰਜਸ਼ੀਲ ਜਾਂ ਅਕਿਰਿਆਸ਼ੀਲ ਕਰੋ
- ਡੀਮੈਟ ਅਕਾਊਂਟ ਨਾਲ ਲਿੰਕ ਕੀਤੇ ਸੰਪਰਕ ਵੇਰਵਿਆਂ ਦੇ ਅਨੁਸਾਰ ਪ੍ਰਾਇਮਰੀ ਸੰਪਰਕ ਵੇਰਵੇ ਅਪਡੇਟ ਕਰੋ
- ਅਸਫਲ ਡੀਮੈਟ ਅਕਾਊਂਟ ਨੂੰ ਦੁਬਾਰਾ-ਪ੍ਰਮਾਣਿਤ ਕਰੋ
2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ
- ਵੈਧ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ
- ਪੈਨ ਨਾਲ ਲਿੰਕ NSDL ਜਾਂ CDSL ਵਾਲਾ ਵੈਧ ਡੀਮੈਟ ਅਕਾਊਂਟ
- NSDL ਡਿਪਾਜ਼ਿਟਰੀ ਕਿਸਮ ਲਈ, ਤੁਹਾਡੇ ਕੋਲ ਇੱਕ DP ID ਅਤੇ ਕਲਾਇੰਟ ID ਹੋਣੀ ਚਾਹੀਦੀ ਹੈ
- CSDL ਡਿਪਾਜ਼ਿਟਰੀ ਕਿਸਮ ਲਈ, ਤੁਹਾਡੇ ਕੋਲ ਡੀਮੈਟ ਅਕਾਊਂਟ ਨੰਬਰ ਹੋਣਾ ਚਾਹੀਦਾ ਹੈ
- ਡੀਮੈਟ ਅਕਾਊਂਟ ਨਾਲ ਲਿੰਕ ਵੈਧ ਮੋਬਾਈਲ ਨੰਬਰ ਅਤੇ ਈਮੇਲ ID
3. ਸਟੈੱਪ-ਬਾਏ-ਸਟੈੱਪ ਗਾਈਡ
ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰੋ।
ਸਟੈੱਪ 2: ਆਪਣੇ ਡੈਸ਼ਬੋਰਡ ਦੇ ਉੱਪਰ ਸੱਜੇ ਕੋਨੇ 'ਤੇ, ਮੇਰਾ ਪ੍ਰੋਫਾਈਲ 'ਤੇ ਕਲਿੱਕ ਕਰੋ।
ਸਟੈੱਪ 3: ਮੇਰਾ ਪ੍ਰੋਫਾਈਲ ਪੇਜ 'ਤੇ, ਡੀਮੈਟ ਅਕਾਊਂਟ 'ਤੇ ਕਲਿੱਕ ਕਰੋ।
ਤੁਸੀਂ ਡੀਮੈਟ ਅਕਾਊਂਟ ਜੋੜੋ ਵਿਕਲਪ ਦੇ ਨਾਲ ਸ਼ਾਮਿਲ ਕੀਤੇ, ਅਸਫਲ ਅਤੇ ਹਟਾਏ ਗਏ ਡੀਮੈਟ ਅਕਾਊਂਟ ਦੀ ਸੂਚੀ ਦੇਖ ਸਕੋਗੇ।
ਸਟੈੱਪ 4: ਜੇਕਰ ਤੁਸੀਂ ਕਰਨਾ ਚਾਹੁੰਦੇ ਹੋ -
| ਡੀਮੈਟ ਅਕਾਊਂਟ ਜੋੜੋ | ਸੈਕਸ਼ਨ 4.1 ਦੇਖੋ |
| ਡੀਮੈਟ ਅਕਾਊਂਟ ਹਟਾਓ | ਸੈਕਸ਼ਨ 4.2 ਦੇਖੋ |
| EVC ਨੂੰ ਕਾਰਜਸ਼ੀਲ ਜਾਂ ਅਕਿਰਿਆਸ਼ੀਲ ਕਰੋ | ਸੈਕਸ਼ਨ 4.3 ਦੇਖੋ |
| ਡੀਮੈਟ ਅਕਾਊਂਟ ਦੇ ਵੇਰਵਿਆਂ ਨਾਲ ਮੈਚ ਕਰਨ ਲਈ ਪ੍ਰਾਇਮਰੀ ਸੰਪਰਕ ਵੇਰਵੇ ਅਪਡੇਟ ਕਰੋ | ਸੈਕਸ਼ਨ 4.4 ਦੇਖੋ |
| ਅਸਫਲ ਡੀਮੈਟ ਅਕਾਊਂਟ ਨੂੰ ਦੁਬਾਰਾ-ਪ੍ਰਮਾਣਿਤ ਕਰੋ | ਸੈਕਸ਼ਨ 4.5 ਦੇਖੋ |
4.1 ਡੀਮੈਟ ਅਕਾਊਂਟ ਜੋੜੋ
ਸਟੈੱਪ 1: + ਡੀਮੈਟ ਅਕਾਊਂਟ ਜੋੜੋ 'ਤੇ ਕਲਿੱਕ ਕਰੋ।
ਸਟੈੱਪ 2: ਡਿਪਾਜ਼ਿਟਰੀ ਕਿਸਮ ਚੁਣੋ ਅਤੇ ਸੰਬੰਧਿਤ ਵੇਰਵੇ ਦਰਜ ਕਰੋ।
ਸਟੈੱਪ 2a: ਜੇਕਰ ਤੁਸੀਂ NSDL ਦੇ ਤੌਰ 'ਤੇ ਡਿਪਾਜ਼ਿਟਰੀ ਕਿਸਮ ਚੁਣਦੇ ਹੋ - ਸੰਬੰਧਿਤ ਵੇਰਵੇ (DP ID, ਕਲਾਇੰਟ ID ਅਤੇ ਸੰਪਰਕ ਵੇਰਵੇ - ਮੋਬਾਈਲ ਨੰਬਰ ਅਤੇ ਈਮੇਲ ID) ਦਰਜ ਕਰੋ।
ਸਟੈੱਪ 2b: ਜੇਕਰ ਤੁਸੀਂ CDSL ਦੇ ਤੌਰ 'ਤੇ ਡਿਪਾਜ਼ਿਟਰੀ ਕਿਸਮ ਚੁਣਦੇ ਹੋ - ਸੰਬੰਧਿਤ ਵੇਰਵੇ (ਡੀਮੈਟ ਅਕਾਊਂਟ ਨੰਬਰ ਅਤੇ ਸੰਪਰਕ ਵੇਰਵੇ - ਮੋਬਾਈਲ ਨੰਬਰ ਅਤੇ ਈਮੇਲ ID) ਦਰਜ ਕਰੋ ।
ਸਟੈੱਪ 3: ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ।
ਡੀਮੈਟ ਅਕਾਊਂਟ ਜੋੜਨ ਦੀ ਬੇਨਤੀ ਸਫਲਤਾਪੂਰਵਕ ਸਬਮਿਟ ਹੋਣ ਤੋਂ ਬਾਅਦ ਇੱਕ ਪੌਪਅਪ ਸੰਦੇਸ਼ ਦਿਖਾਈ ਦੇਵੇਗਾ।
ਸਟੈੱਪ 4: ਬੰਦ ਕਰੋ 'ਤੇ ਕਲਿੱਕ ਕਰੋ। ਡੀਮੈਟ ਅਕਾਊਂਟ ਦੇ ਵੇਰਵੇ ਜੋੜੇ ਗਏ ਡੀਮੈਟ ਅਕਾਊਂਟ ਟੈਬ ਦੇ ਹੇਠਾਂ ਪ੍ਰਦਰਸ਼ਿਤ ਕੀਤੇ ਜਾਣਗੇ ਅਤੇ ਤੁਸੀਂ ਨਵੇਂ ਜੋੜੇ ਗਏ ਡੀਮੈਟ ਅਕਾਊਂਟ ਦਾ ਸਟੇਟਸ ਪ੍ਰਮਾਣੀਕਰਨ ਹੋ ਰਿਹਾ ਹੈ ਦੇ ਰੂਪ ਵਿੱਚ ਦੇਖ ਸਕੋਗੇ।
ਪ੍ਰਮਾਣੀਕਰਨ ਸਫਲ ਹੋ ਜਾਣ ਤੋਂ ਬਾਅਦ, ਡੀਮੈਟ ਅਕਾਊਂਟ ਦੇ ਵੇਰਵੇ ਜੋੜਿਆ ਗਿਆ ਡੀਮੈਟ ਅਕਾਊਂਟ ਟੈਬ ਦੇ ਹੇਠਾਂ ਪ੍ਰਮਾਣਿਤ ਅਤੇ EVC ਇਨੇਬਲਡ ਸਟੇਟਸ ਦੇ ਨਾਲ ਪ੍ਰਦਰਸ਼ਿਤ ਕੀਤੇ ਜਾਣਗੇ। ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਪ੍ਰਮਾਣੀਕਰਨ ਦਾ ਸਟੇਟਸ ਪ੍ਰਾਪਤ ਹੋਵੇਗਾ।
ਨੋਟ:
- EVC ਨੂੰ ਇੱਕ ਸਮੇਂ ਵਿੱਚ ਇੱਕ ਡੀਮੈਟ ਅਕਾਊਂਟ ਲਈ ਕਾਰਜਸ਼ੀਲ ਕੀਤਾ ਜਾ ਸਕਦਾ ਹੈ। ਜੇਕਰ ਕੋਈ ਵੀ ਡੀਮੈਟ ਅਕਾਊਂਟਸ ਪਹਿਲਾਂ ਹੀ ਜੋੜੇ ਗਏ ਹਨ, ਤਾਂ ਨਵੇਂ ਜੋੜੇ ਗਏ ਡੀਮੈਟ ਅਕਾਊਂਟ ਦੇ ਸਟੇਟਸ ਨੂੰ ਪ੍ਰਮਾਣਿਤ ਸਟੇਟਸ ਵਜੋਂ ਅਪਡੇਟ ਕੀਤਾ ਜਾਵੇਗਾ।
- ਜੇਕਰ ਤੁਸੀਂ ਆਪਣੇ ਡੀਮੈਟ ਅਕਾਊਂਟ ਨੂੰ ਪ੍ਰਮਾਣਿਤ ਕਰਨ ਦੇ ਯੋਗ ਨਹੀਂ ਹੋ, ਤਾਂ ਅਸਫਲਤਾ ਦੇ ਕਾਰਨ ਦੇ ਨਾਲ ਇੱਕ ਸੰਦੇਸ਼ ਪ੍ਰਦਰਸ਼ਿਤ ਕੀਤਾ ਜਾਵੇਗਾ। ਦੁਬਾਰਾ ਪ੍ਰਮਾਣਿਤ ਕਰੋ ਬਟਨ 'ਤੇ ਕਲਿੱਕ ਕਰੋ ਅਤੇ ਤੁਹਾਨੂੰ ਡੀਮੈਟ ਅਕਾਊਂਟ ਜੋੜੋ ਪੇਜ 'ਤੇ ਲਿਜਾਇਆ ਜਾਵੇਗਾ ਜਿੱਥੇ ਤੁਹਾਨੂੰ ਵੇਰਵਿਆਂ ਨੂੰ ਸੰਪਾਦਿਤ ਕਰਨ ਅਤੇ ਡੀਮੈਟ ਅਕਾਊਂਟ ਨੂੰ ਦੁਬਾਰਾ ਪ੍ਰਮਾਣਿਤ ਕਰਨ ਦੀ ਲੋੜ ਹੋਵੇਗੀ।
4.2 ਡੀਮੈਟ ਅਕਾਊਂਟਸ ਹਟਾਓ
ਸਟੈੱਪ 1: ਜੋੜੇ ਗਏ ਡੀਮੈਟ ਅਕਾਊਂਟ ਟੈਬ ਦੇ ਹੇਠਾਂ, ਜਿਸ ਅਕਾਊਂਟ ਨੂੰ ਤੁਸੀਂ ਹਟਾਉਣਾ ਚਾਹੁੰਦੇ ਹੋ ਉਸ ਲਈ ਡੀਮੈਟ ਅਕਾਊਂਟ ਹਟਾਓ 'ਤੇ ਕਲਿੱਕ ਕਰੋ ।
ਸਟੈੱਪ 2: ਅਕਾਊਂਟ ਨੂੰ ਹਟਾਉਣ ਦਾ ਕਾਰਨ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ: ਜੇਕਰ ਤੁਸੀਂ ਕਾਰਨ ਕੋਈ ਹੋਰ ਕਾਰਨ ਹੈ ਚੁਣਦੇ ਹੋ, ਤਾਂ ਟੈਕਸਟ ਬਾਕਸ ਵਿੱਚ ਕਾਰਨ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਡੀਮੈਟ ਅਕਾਊਂਟ ਨੂੰ ਸਫਲਤਾਪੂਰਵਕ ਹਟਾਉਣ 'ਤੇ ਇੱਕ ਪੌਪਅਪ ਸੰਦੇਸ਼ ਦਿਖਾਈ ਦੇਵੇਗਾ ਅਤੇ ਡੀਮੈਟ ਅਕਾਊਂਟ ਨੂੰ ਹਟਾਏ ਗਏ ਡੀਮੈਟ ਅਕਾਊਂਟ ਟੈਬ ਵਿੱਚ ਭੇਜ ਦਿੱਤਾ ਜਾਵੇਗਾ।
4.3. EVC ਨੂੰ ਕਾਰਜਸ਼ੀਲ ਅਤੇ ਅਕਿਰਿਆਸ਼ੀਲ ਕਰੋ
ਸਟੈੱਪ 1: ਉਸ ਅਕਾਊਂਟ ਲਈ EVC ਕਾਰਜਸ਼ੀਲ ਕਰੋ 'ਤੇ ਕਲਿੱਕ ਕਰੋ ਜਿਸਦੇ ਲਈ ਤੁਸੀਂ EVC ਨੂੰ ਕਾਰਜਸ਼ੀਲ ਕਰਨਾ ਚਾਹੁੰਦੇ ਹੋ।
ਸਟੈੱਪ 2: ਇੱਕ ਪੁਸ਼ਟੀਕਰਨ ਪੌਪਅਪ ਦਿਖਾਈ ਦੇਵੇਗਾ। ਜਾਰੀ ਰੱਖੋ 'ਤੇ ਕਲਿੱਕ ਕਰੋ।ਜੇ ਹੇਠਾਂ ਲਿਖੀਆਂ ਦੋ ਸ਼ਰਤਾਂ ਪੂਰੀਆਂ ਹੁੰਦੀਆਂ ਹਨ ਤਾਂ ਚੁਣੇ ਗਏ ਡੀਮੈਟ ਅਕਾਊਂਟ ਲਈ EVC ਨੂੰ ਕਾਰਜਸ਼ੀਲ ਕੀਤਾ ਜਾਵੇਗਾ:
- ਚੁਣੇ ਗਏ ਅਕਾਊਂਟ ਲਈ ਡਿਪਾਜ਼ਿਟਰੀ ਦੁਆਰਾ ਮੋਬਾਈਲ ਨੰਬਰ ਦੀ ਪੁਸ਼ਟੀ ਕੀਤੀ ਜਾਂਦੀ ਹੈ
- ਕਿਸੇ ਵੀ ਹੋਰ ਡੀਮੈਟ ਅਕਾਊਂਟ ਲਈ EVC ਕਾਰਜਸ਼ੀਲ ਨਹੀਂ ਹੈ
ਨੋਟ: ਜੇਕਰ ਤੁਹਾਡਾ ਮੋਬਾਈਲ ਨੰਬਰ ਪ੍ਰਮਾਣਿਤ ਨਹੀਂ ਹੈ, ਤਾਂ ਤੁਹਾਨੂੰ ਮੋਬਾਈਲ ਨੰਬਰ ਨੂੰ ਡੀਮੈਟ ਅਕਾਊਂਟ ਨਾਲ ਲਿੰਕ ਕਰਨ ਦੀ ਲੋੜ ਹੋਵੇਗੀ।
ਸਟੈੱਪ 3: ਜੇਕਰ EVC ਪਹਿਲਾਂ ਹੀ ਇੱਕ ਡੀਮੈਟ ਅਕਾਊਂਟ ਲਈ ਕਾਰਜਸ਼ੀਲ ਹੈ (ਅਤੇ ਤੁਸੀਂ ਕਿਸੇ ਹੋਰ ਡੀਮੈਟ ਅਕਾਊਂਟ ਲਈ EVC ਨੂੰ ਕਾਰਜਸ਼ੀਲ ਕਰਨ ਦੀ ਕੋਸ਼ਿਸ਼ ਕਰਦੇ ਹੋ), ਤਾਂ ਇੱਕ ਪੌਪਅਪ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ ਜਿਸ ਵਿੱਚ ਇਸ ਬਾਰੇ ਸੂਚਨਾ ਦਿੱਤੀ ਜਾਂਦੀ ਹੈ। EVC ਨੂੰ ਕਾਰਜਸ਼ੀਲ ਕਰਨ ਲਈ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 4: ਉਸ ਅਕਾਊਂਟ ਲਈ EVC ਨੂੰ ਅਕਿਰਿਆਸ਼ੀਲ ਕਰੋ 'ਤੇ ਕਲਿੱਕ ਕਰੋ ਜਿਸਦੇ ਲਈ ਤੁਸੀਂ EVC ਨੂੰ ਅਕਿਰਿਆਸ਼ੀਲ ਕਰਨਾ ਚਾਹੁੰਦੇ ਹੋ।
ਸਟੈੱਪ 5: ਇੱਕ ਪੁਸ਼ਟੀਕਰਨ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ। ਜਾਰੀ ਰੱਖੋ 'ਤੇ ਕਲਿੱਕ ਕਰੋ।
ਚੁਣੇ ਗਏ ਖਾਤੇ ਤੋਂ EVC ਨੂੰ ਅਕਿਰਿਆਸ਼ੀਲ ਕਰ ਦਿੱਤਾ ਜਾਵੇਗਾ ਅਤੇ ਸਟੇਟਸ ਨੂੰ ਪ੍ਰਮਾਣਿਤ ਵਜੋਂ ਅਪਡੇਟ ਕੀਤਾ ਜਾਵੇਗਾ।
4.4. ਡੀਮੈਟ ਅਕਾਊਂਟ ਦੇ ਵੇਰਵਿਆਂ ਨਾਲ ਮੈਚ ਕਰਨ ਲਈ ਪ੍ਰਾਇਮਰੀ ਸੰਪਰਕ ਵੇਰਵੇ ਅਪਡੇਟ ਕਰੋ
ਸਟੈੱਪ 1: ਜੇਕਰ ਤੁਹਾਡਾ ਮੋਬਾਈਲ ਨੰਬਰ ਜਾਂ ਈਮੇਲ ID ਤੁਹਾਡੇ ਡੀਮੈਟ ਅਕਾਊਂਟ ਨਾਲ ਪ੍ਰਮਾਣਿਤ ਹੈ ਅਤੇ ਪ੍ਰਾਇਮਰੀ ਸੰਪਰਕ ਵੇਰਵੇ ਵੱਖਰੇ ਹਨ, ਤਾਂ ਇੱਕ !(ਚੇਤਾਵਨੀ ਚਿੰਨ੍ਹ) ਇੱਕ ਸੰਦੇਸ਼ ਦੇ ਨਾਲ ਤਸਦੀਕ ਕੀਤੇ ਮੋਬਾਈਲ ਨੰਬਰ/ਈਮੇਲ ID ਦੇ ਅੱਗੇ ਪ੍ਰਦਰਸ਼ਿਤ ਕੀਤਾ ਜਾਵੇਗਾ। ਮੋਬਾਈਲ ਨੰਬਰ/ਈਮੇਲ ID ਨੂੰ ਅਪਡੇਟ ਕਰਨ ਲਈ ਪ੍ਰਦਰਸ਼ਿਤ ਸੰਦੇਸ਼ ਵਿੱਚ ਹਾਈਪਰਲਿੰਕ 'ਤੇ ਕਲਿੱਕ ਕਰੋ।
ਸਟੈੱਪ 2: ਸਿੰਕ੍ਰੋਨਾਈਜ਼ ਜੋੜੇ ਗਏ ਡੀਮੈਟ ਸੰਪਰਕ ਵੇਰਵੇ ਪੇਜ 'ਤੇ, ਡੀਮੈਟ ਅਕਾਊਂਟ ਨਾਲ ਰਜਿਸਟਰਡ ਮੋਬਾਈਲ ਨੰਬਰ ਜਾਂ ਈਮੇਲ ID 'ਤੇ ਪ੍ਰਾਪਤ 6-ਅੰਕਾਂ ਦਾ OTP ਦਰਜ ਕਰੋ ਅਤੇ ਸਬਮਿਟ ਕਰੋ 'ਤੇ ਕਲਿੱਕ ਕਰੋ।
ਨੋਟ:
- OTP ਕੇਵਲ 15 ਮਿੰਟ ਲਈ ਵੈਧ ਹੋਵੇਗਾ।
- ਤੁਹਾਡੇ ਕੋਲ ਸਹੀ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹਨ।
- ਸਕ੍ਰੀਨ 'ਤੇ OTP ਐਕਸਪਾਇਰੀ ਕਾਊਂਟਡਾਊਨ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦਾ ਸਮਾਂ ਕਦੋਂ ਸਮਾਪਤ ਹੋਵੇਗਾ।
- OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ 'ਤੇ, ਇੱਕ ਨਵਾਂ OTP ਜਨਰੇਟ ਹੋਵੇਗਾ ਅਤੇ ਤੁਹਾਨੂੰ ਭੇਜਿਆ ਜਾਵੇਗਾ।
- ਜੇਕਰ ਤੁਸੀਂ ਆਪਣਾ ਮੋਬਾਈਲ ਨੰਬਰ ਅਪਡੇਟ ਕਰ ਰਹੇ ਹੋ, ਤਾਂ ਤੁਹਾਨੂੰ ਡੀਮੈਟ ਅਕਾਊਂਟ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ OTP ਪ੍ਰਾਪਤ ਹੋਵੇਗਾ।
- ਜੇਕਰ ਤੁਸੀਂ ਆਪਣੀ ਈਮੇਲ ID ਅਪਡੇਟ ਕਰ ਰਹੇ ਹੋ, ਤਾਂ ਤੁਹਾਨੂੰ ਡੀਮੈਟ ਅਕਾਊਂਟ ਨਾਲ ਰਜਿਸਟਰਡ ਈਮੇਲ ID 'ਤੇ OTP ਪ੍ਰਾਪਤ ਹੋਵੇਗਾ।
ਸਫਲਤਾਪੂਰਵਕ ਪ੍ਰਮਾਣੀਕਰਨ ਹੋਣ ਤੋਂ ਬਾਅਦ, ਈ-ਫਾਈਲਿੰਗ ਪੋਰਟਲ 'ਤੇ ਡੀਮੈਟ ਵੇਰਵਿਆਂ ਦੇ ਅਨੁਸਾਰ ਸੰਪਰਕ ਵੇਰਵੇ ਸਫਲਤਾਪੂਰਵਕ ਅਪਡੇਟ ਕੀਤੇ ਜਾਣ ਤੋਂ ਬਾਅਦ, ਇੱਕ ਪੌਪਅਪ ਸੰਦੇਸ਼ ਦਿਖਾਈ ਦੇਵੇਗਾ।
4.5. ਅਸਫਲ ਡੀਮੈਟ ਅਕਾਊਂਟ ਨੂੰ ਦੁਬਾਰਾ-ਪ੍ਰਮਾਣਿਤ ਕਰੋ
ਸਟੈੱਪ 1: ਅਸਫਲ ਡੀਮੈਟ ਅਕਾਊਂਟ ਟੈਬ ਦੇ ਹੇਠਾਂ, ਉਹ ਡੀਮੈਟ ਅਕਾਊਂਟ ਚੁਣੋ ਜਿਸ ਨੂੰ ਤੁਸੀਂ ਪ੍ਰਮਾਣਿਤ ਕਰਨਾ ਚਾਹੁੰਦੇ ਹੋ।
ਸਟੈੱਪ 2:ਦੁਬਾਰਾ ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ।
ਸਟੈੱਪ 3: ਪਹਿਲਾਂ ਤੋਂ ਭਰੇ ਵੇਰਵਿਆਂ ਨੂੰ ਸੰਪਾਦਿਤ ਕਰੋ ਅਤੇ ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ।
ਬੇਨਤੀ ਦੇ ਸਫਲਤਾਪੂਰਵਕ ਸਬਮਿਟ ਹੋਣ 'ਤੇ ਇੱਕ ਪੌਪਅਪ ਸੰਦੇਸ਼ ਪ੍ਰਦਰਸ਼ਿਤ ਹੋਵੇਗਾ ਅਤੇ ਦੁਬਾਰਾ-ਪ੍ਰਮਾਣਿਤ ਡੀਮੈਟ ਅਕਾਊਂਟ ਨੂੰ ਪ੍ਰਮਾਣੀਕਰਨ ਹੋ ਰਿਹਾ ਹੈ ਸਟੇਟਸ ਦੇ ਨਾਲ ਜੋੜੇ ਗਏ ਡੀਮੈਟ ਅਕਾਊਂਟ ਟੈਬ ਵਿੱਚ ਭੇਜਿਆ ਜਾਵੇਗਾ।