1. ਸੰਖੇਪ ਜਾਣਕਾਰੀ
ਚਲਾਨ ਸੋਧ ਸੇਵਾ ਈ-ਫਾਈਲਿੰਗ ਪੋਰਟਲ 'ਤੇ ਸਾਰੇ ਪੈਨ ਉਪਭੋਗਤਾਵਾਂ ਲਈ ਉਪਲਬਧ ਹੈ। ਇਸ ਸੇਵਾ ਦੇ ਨਾਲ, ਤੁਸੀਂ ਪੋਰਟਲ 'ਤੇ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਜਿਵੇਂ ਕਿ ਮੁਲਾਂਕਣ ਸਾਲ (A.Y.), ਲਾਗੂ ਟੈਕਸ (ਮੇਜਰ ਹੈੱਡ), ਅਤੇ ਭੁਗਤਾਨ ਦੀ ਕਿਸਮ (ਮਾਈਨਰ ਹੈੱਡ) ਲਈ ਭੁਗਤਾਨ ਕੀਤੇ ਗਏ ਚਲਾਨ ਨੂੰ ਠੀਕ ਕਰ ਸਕੋਗੇ।
2. ਇਸ ਸੇਵਾ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ
ਚਲਾਨ ਸੋਧ ਦੀ ਬੇਨਤੀ ਸਿਰਫ਼ ਪੋਸਟ-ਲੌਗਇਨ (ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰਨ ਤੋਂ ਬਾਅਦ) ਸਹੂਲਤ ਵਿੱਚ ਜਮ੍ਹਾਂ ਕੀਤੀ ਜਾ ਸਕਦੀ ਹੈ।
|
ਜ਼ਰੂਰੀ ਸ਼ਰਤਾਂ |
|
ਨੋਟ:
- ਮੁਲਾਂਕਣ ਸਾਲ 2020-21 ਤੋਂ ਬਾਅਦ ਦੇ ਸੰਬੰਧਿਤ ਚਲਾਨ ਇਸ ਸਮੇਂ ਈ-ਫਾਈਲਿੰਗ ਪੋਰਟਲ ਰਾਹੀਂ ਸੋਧ ਲਈ ਉਪਲਬਧ ਹਨ। ਕਿਰਪਾ ਕਰਕੇ ਪਿਛਲੇ ਸਾਲਾਂ ਨਾਲ ਸੰਬੰਧਿਤ ਚਲਾਨ ਸੋਧ ਲਈ ਅਧਿਕਾਰ ਖੇਤਰ ਦੇ ਮੁਲਾਂਕਣ ਅਧਿਕਾਰੀ ਨਾਲ ਸੰਪਰਕ ਕਰੋ।
- ਕਿਸੇ ਵੀ ਜਮ੍ਹਾਂ ਕੀਤੇ ਚਲਾਨ ਲਈ ਈ-ਫਾਈਲਿੰਗ ਪੋਰਟਲ 'ਤੇ ਚਲਾਨ ਸੋਧ ਦੀ ਬੇਨਤੀ ਲਈ ਸਿਰਫ਼ ਇੱਕ ਵਾਰ ਹੀ ਮਨਜ਼ੂਰੀ ਦਿੱਤੀ ਜਾਵੇਗੀ। ਜੇਕਰ ਉਪਭੋਗਤਾ ਚਲਾਨ ਵਿੱਚ ਹੋਰ ਸੋਧ ਕਰਨਾ ਚਾਹੁੰਦਾ ਹੈ, ਤਾਂ ਉਹ ਅਧਿਕਾਰ ਖੇਤਰ ਦੇ ਮੁਲਾਂਕਣ ਅਧਿਕਾਰੀ ਨਾਲ ਸੰਪਰਕ ਕਰ ਸਕਦਾ ਹੈ।
- ਚਲਾਨ ਸੋਧ ਦੀ ਬੇਨਤੀ ਸਿਰਫ਼ ਮਾਈਨਰ ਹੈੱਡ 100 (ਪੇਸ਼ਗੀ ਕਰ), 300 (ਸਵੈ-ਮੁਲਾਂਕਣ ਕਰ) ਅਤੇ 400 (ਨਿਯਮਿਤ ਮੁਲਾਂਕਣ ਕਰ ਦੇ ਰੂਪ ਵਿੱਚ ਮੰਗ ਭੁਗਤਾਨ) ਅਤੇ ਉਨ੍ਹਾਂ ਦੇ ਸੰਬੰਧਿਤ ਮੇਜਰ ਹੈੱਡਸ ਲਈ ਈ-ਫਾਈਲਿੰਗ ਪੋਰਟਲ ਰਾਹੀਂ ਜਮ੍ਹਾਂ ਕੀਤੀ ਜਾ ਸਕਦੀ ਹੈ। ਕਿਰਪਾ ਕਰਕੇ 100, 300 ਅਤੇ 400 ਤੋਂ ਇਲਾਵਾ ਹੋਰ ਮਾਈਨਰ ਹੈੱਡ ਲਈ ਅਧਿਕਾਰ ਖੇਤਰ ਦੇ ਮੁਲਾਂਕਣ ਅਧਿਕਾਰੀ ਕੋਲ ਚਲਾਨ ਸੋਧ ਦੀ ਬੇਨਤੀ ਜਮ੍ਹਾਂ ਕਰੋ
- ਈ-ਫਾਈਲਿੰਗ ਪੋਰਟਲ 'ਤੇ ਮੇਜਰ ਹੈੱਡ (ਲਾਗੂ ਟੈਕਸ) ਨੂੰ ਬਦਲਣ ਲਈ ਕਰਦਾਤਾ ਦੁਆਰਾ ਸੋਧ ਦੀ ਬੇਨਤੀ ਲਈ ਸਮਾਂ ਅਵਧੀ ਚਲਾਨ ਜਮ੍ਹਾਂ ਕਰਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਹੋਵੇਗੀ।
- ਈ-ਫਾਈਲਿੰਗ ਪੋਰਟਲ 'ਤੇ ਮਾਈਨਰ ਹੈੱਡ (ਭੁਗਤਾਨ ਦੀ ਕਿਸਮ) ਨੂੰ ਬਦਲਣ ਲਈ ਕਰਦਾਤਾ ਦੁਆਰਾ ਸੋਧ ਦੀ ਬੇਨਤੀ ਲਈ ਸਮਾਂ ਅਵਧੀ ਚਲਾਨ ਜਮ੍ਹਾਂ ਕਰਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਹੋਵੇਗੀ।
- ਈ-ਫਾਈਲਿੰਗ ਪੋਰਟਲ 'ਤੇ ਮੁਲਾਂਕਣ ਸਾਲ ਨੂੰ ਬਦਲਣ ਲਈ ਕਰਦਾਤਾ ਦੁਆਰਾ ਸੋਧ ਦੀ ਬੇਨਤੀ ਲਈ ਸਮਾਂ ਅਵਧੀ ਚਲਾਨ ਜਮ੍ਹਾਂ ਕਰਨ ਦੀ ਮਿਤੀ ਤੋਂ 7 ਦਿਨਾਂ ਦੇ ਅੰਦਰ ਹੋਵੇਗੀ।
3. ਸਟੈੱਪ ਬਾਏ ਸਟੈੱਪ ਗਾਈਡ
|
ਚਲਾਨ ਸੋਧ ਬੇਨਤੀ ਤਿਆਰ ਕਰੋ |
ਸੈਕਸ਼ਨ 3.1 ਦੇਖੋ |
|
ਚਲਾਨ ਸੋਧ ਬੇਨਤੀ ਦਾ ਸਟੇਟਸ ਚੈੱਕ ਕਰੋ |
ਸੈਕਸ਼ਨ 3.2 ਦੇਖੋ |
3.1. ਚਲਾਨ ਸੋਧ ਬੇਨਤੀ ਤਿਆਰ ਕਰੋ (ਪੋਸਟ ਲੌਗਇਨ)
ਸਟੈੱਪ 1: ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰੋ।
ਵਿਅਕਤੀਗਤ ਉਪਭੋਗਤਾਵਾਂ ਲਈ, ਜੇਕਰ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ, ਤਾਂ ਤੁਸੀਂ ਇੱਕ ਪੌਪ-ਅਪ ਸੰਦੇਸ਼ ਦੇਖੋਗੇ ਕਿ ਤੁਹਾਡਾ ਪੈਨ ਅਕਿਰਿਆਸ਼ੀਲ ਹੋ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ।
ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ, ਹੁਣੇ ਲਿੰਕ ਕਰੋ ਬਟਨ 'ਤੇ ਕਲਿੱਕ ਕਰੋ, ਨਹੀਂ ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 2: ਡੈਸ਼ਬੋਰਡ 'ਤੇ, ਸੇਵਾਵਾਂ > ਚਲਾਨ ਸੋਧ 'ਤੇ ਕਲਿੱਕ ਕਰੋ।
ਸਟੈੱਪ 3: ਚਲਾਨ ਸੋਧ ਪੇਜ 'ਤੇ, ਇੱਕ ਨਵੀਂ ਚਲਾਨ ਸੋਧ ਬੇਨਤੀ ਬਣਾਉਣ ਲਈ + ਚਲਾਨ ਸੋਧ ਬੇਨਤੀ ਤਿਆਰ ਕਰੋ ਵਿਕਲਪ 'ਤੇ ਕਲਿੱਕ ਕਰੋ।
ਸਟੈੱਪ 4: ਤੁਹਾਨੂੰ ਚਲਾਨ ਵਿੱਚ ਸੋਧ ਲਈ ਸੰਬੰਧਿਤ ਐਟ੍ਰੀਬਿਊਟ ਦੀ ਚੋਣ ਕਰਨੀ ਪਵੇਗੀ। ਉਚਿਤ ਵਿਕਲਪ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 5: ਚਲਾਨ ਸੋਧ ਬੇਨਤੀ ਬਣਾਉਣ ਲਈ ਤੁਹਾਨੂੰ ਮੁਲਾਂਕਣ ਸਾਲ ਜਾਂ ਚਲਾਨ ਆਇਡੈਂਟੀਫਿਕੇਸ਼ਨ ਨੰਬਰ (CIN) ਦੀ ਚੋਣ ਕਰਨ ਦੀ ਲੋੜ ਹੈ। ਅੱਗੇ ਵਧਣ ਲਈ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 6: ਇੱਕ ਵਾਰ ਸੰਬੰਧਿਤ ਚਲਾਨ ਚੁਣਨ ਤੋਂ ਬਾਅਦ, ਚਲਾਨ ਵਿੱਚ ਸੋਧ ਪੇਜ 'ਤੇ, ਚਲਾਨ ਐਟਰੀਬਿਊਟ ਨੂੰ ਸਹੀ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 7: ਤਬਦੀਲੀਆਂ ਦੇ ਸਾਰਾਂਸ਼ ਦੀ ਤਸਦੀਕ ਕਰੋ ਅਤੇ ਜੇਕਰ ਤਬਦੀਲੀਆਂ ਸਹੀ ਢੰਗ ਨਾਲ ਅਪਡੇਟ ਕੀਤੀਆਂ ਗਈਆਂ ਹਨ, ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 8: ਤੁਹਾਨੂੰ ਹੁਣ ਆਧਾਰ OTP, DSC, EVC ਜਾਂ ਹੋਰ ਵਿਕਲਪਾਂ ਰਾਹੀਂ ਚਲਾਨ ਸੋਧ ਬੇਨਤੀ ਦੀ ਈ-ਤਸਦੀਕ ਕਰਨ ਦੀ ਲੋੜ ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਈ-ਤਸਦੀਕ ਕਿਵੇਂ ਕਰੀਏ ਯੂਜ਼ਰ ਮੈਨੂਅਲ | ਆਮਦਨ ਕਰ ਵਿਭਾਗ ਦੇਖੋ।
ਸਟੈੱਪ 9: ਈ-ਵੈਰੀਫਿਕੇਸ਼ਨ ਤੋਂ ਬਾਅਦ, ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਕੀਤਾ ਜਾਵੇਗਾ। ਚਲਾਨ ਸੋਧ ਦਾ ਸਟੇਟਸ ਜਾਣਨ ਲਈ ਤੁਸੀਂ ਚਲਾਨ ਸੋਧ ਸਟੇਟਸ ਦੇਖੋ 'ਤੇ ਕਲਿੱਕ ਕਰ ਸਕਦੇ ਹੋ।
3.2. ਚਲਾਨ ਸੋਧ ਬੇਨਤੀ ਦਾ ਸਟੇਟਸ ਚੈੱਕ ਕਰੋ
ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰੋ।
ਸਟੈੱਪ 2:ਲੌਗਇਨ ਤੋਂ ਬਾਅਦ, ਸੇਵਾਵਾਂ ਟੈਬ 'ਤੇ ਜਾਓ, ਅਤੇ ਚਲਾਨ ਸੋਧ 'ਤੇ ਕਲਿੱਕ ਕਰੋ।
ਸਟੈੱਪ 3: ਤੁਸੀਂ ਆਪਣੇ ਦੁਆਰਾ ਕੀਤੀਆਂ ਗਈਆਂ ਚਲਾਨ ਸੋਧ ਬੇਨਤੀਆਂ ਦੇ ਵੇਰਵੇ ਦੇਖ ਸਕਦੇ ਹੋ ਅਤੇ ਉਨ੍ਹਾਂ ਦਾ ਸਟੇਟਸ ਚੈੱਕ ਕਰ ਸਕਦੇ ਹੋ।