Do not have an account?
Already have an account?

ਮੇਰਾ CA ਯੂਜ਼ਰ ਮੈਨੂਅਲ

 

 1. ਸੰਖੇਪ ਜਾਣਕਾਰੀ

ਮੇਰਾ CA ਸੇਵਾ ਈ-ਫਾਈਲਿੰਗ ਪੋਰਟਲ ਦੇ ਸਾਰੇ ਰਜਿਸਟਰਡ ਉਪਭੋਗਤਾਵਾਂ ਲਈ ਉਪਲਬਧ ਹੈ ਜੋ ਹੇਠ ਲਿਖੀਆਂ ਸ਼੍ਰੇਣੀਆਂ ਵਿੱਚ ਆਉਂਦੇ ਹਨ:

  • ਵਿਅਕਤੀਗਤ
  • ਹਿੰਦੂ ਅਣਵੰਡਿਆ ਪਰਿਵਾਰ (HUF)
  • ਕੰਪਨੀ, ਵਿਅਕਤੀਆਂ ਦੀ ਐਸੋਸੀਏਸ਼ਨ (AOP), ਵਿਅਕਤੀਆਂ ਦੀ ਸੰਸਥਾ (BOI), ਆਰਟੀਫਿਸ਼ੀਅਲ ਨਿਆਂਇਕ ਵਿਅਕਤੀ (AJP), ਟਰੱਸਟ, ਸਰਕਾਰ, ਸਥਾਨਕ ਅਥਾਰਿਟੀ (LA), ਫਰਮ
  • ਕਰ ਕਟੌਤੀਕਰਤਾ ਅਤੇ ਕਰ ਪ੍ਰਾਪਤਕਰਤਾ

ਇਸ ਸੇਵਾ ਦੇ ਨਾਲ, ਰਜਿਸਟਰਡ ਉਪਭੋਗਤਾ ਹੇਠ ਲਿਖੇ ਕਾਰਜ ਕਰ ਸਕਣਗੇ:

  • ਉਹਨਾਂ ਦੇ ਅਧਿਕਾਰਿਤ ਚਾਰਟਰਡ ਲੇਖਾਕਾਰ (CA) ਦੀ ਸੂਚੀ ਦੇਖ ਸਕਣਗੇ
  • CA ਨੂੰ ਫਾਰਮ ਅਸਾਈਨ ਕਰ ਸਕਣਗੇ
  • ਅਸਾਈਨ ਕੀਤੇ ਫਾਰਮ ਵਾਪਸ ਲੈ ਸਕਣਗੇ
  • CA ਨੂੰ ਕਿਰਿਆਸ਼ੀਲ ਕਰ ਸਕਣਗੇ
  • CA ਨੂੰ ਅਕਿਰਿਆਸ਼ੀਲ ਕਰ ਸਕਣਗੇ

2. ਇਸ ਸੇਵਾ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ

  • ਵੈਧ ਉਪਭੋਗਤਾ ID ਅਤੇ ਪਾਸਵਰਡ ਦੇ ਨਾਲ ਈ-ਫਾਈਲਿੰਗ ਪੋਰਟਲ ਦਾ ਰਜਿਸਟਰਡ ਉਪਭੋਗਤਾ
  • CA ਕੋਲ ਇੱਕ ਵੈਧ CA ਮੈਂਬਰਸ਼ਿਪ ਨੰਬਰ ਹੋਣਾ ਚਾਹੀਦਾ ਹੈ ਅਤੇ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਹੋਣਾ ਚਾਹੀਦਾ ਹੈ
  • ਵਿਅਕਤੀ ਦੇ ਮਾਮਲੇ ਵਿੱਚ, PAN ਨੂੰ ਆਧਾਰ ਨੰਬਰ ਨਾਲ ਲਿੰਕ ਕੀਤਾ ਗਿਆ ਹੈ (ਸਿਫਾਰਿਸ਼ ਕੀਤੀ ਜਾਂਦੀ ਹੈ)

3. ਕਦਮ-ਦਰ-ਕਦਮ ਗਾਈਡ

3.1 CA ਨੂੰ ਦੇਖੋ

ਕਦਮ 1:ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਦੇ ਹੋਏ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰੋ।

Data responsive

ਵਿਅਕਤੀਗਤ ਉਪਭੋਗਤਾਵਾਂ ਲਈ, ਜੇਕਰ PAN ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ ਤਾਂ ਤੁਹਾਨੂੰ ਇੱਕ ਪੌਪ-ਅੱਪ ਸੁਨੇਹਾ ਦਿਖਾਈ ਦੇਵੇਗਾ ਕਿ ਤੁਹਾਡਾ PAN ਅਸਮਰੱਥ ਹੋ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ।

PAN ਨੂੰ ਅਧਾਰ ਨਾਲ ਲਿੰਕ ਕਰਨ ਲਈ ਹੁਣੇ ਲਿੰਕ ਕਰੋ ਬਟਨ 'ਤੇ ਕਲਿੱਕ ਕਰੋ ਨਹੀਂ ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਕਦਮ 2: ਅਧਿਕਾਰਿਤ ਪਾਰਟਨਰ>ਮੇਰਾ ਚਾਰਟਰਡ ਲੇਖਾਕਾਰ 'ਤੇ ਕਲਿੱਕ ਕਰੋ.

Data responsive

ਕਦਮ 3: ਮੇਰਾ ਚਾਰਟਰਡ ਲੇਖਾਕਾਰ(s) ਸਫ਼ਾ ਦਿੱਖਦਾ ਹੈ। ਇਹ ਸੰਬੰਧਿਤ ਟੈਬਾਂ ਦੇ ਹੇਠਾਂ ਕਿਰਿਆਸ਼ੀਲ ਅਤੇ ਅਕਿਰਿਆਸ਼ੀਲ CA ਨੂੰ ਦਿਖਾਉਂਦਾ ਹੈ।

Data responsive


ਕਦਮ 4:ਸਾਰੇ ਮਿਲਦੇ-ਜੁਲਦੇ ਰਿਕਾਰਡ ਦੇਖਣ ਲਈਨਾਮ ਨਾਲ ਖੋਜੋਟੈਕਸਬਾਕਸ ਵਿੱਚ ਨਾਮ ਦਰਜ ਕਰੋ।

Data responsive

ਕਦਮ 5: ਕਿਸੇ ਨਿਸ਼ਚਿਤ CA ਨੂੰ ਅਸਾਈਨ ਕੀਤੇ ਗਏ ਸਾਰੇ ਫਾਰਮਾਂ ਦੀ ਸਥਿਤੀ ਅਤੇ ਵੇਰਵੇ ਦੇਖਣ ਲਈ ਅਸਾਈਨ ਕੀਤੇ ਗਏ ਫਾਰਮ 'ਤੇ ਕਲਿੱਕ ਕਰੋ।

Data responsive

ਮੇਰਾ/ਮੇਰੇ ਚਾਰਟਰਡ ਲੇਖਾਕਾਰ ਸਫ਼ੇ 'ਤੇ ਪਹੁੰਚਣ ਤੋਂ ਬਾਅਦ ਤੁਸੀਂ ਜੋ ਹੋਰ ਕਾਰਵਾਈਆਂ ਕਰ ਸਕਦੇ ਹੋ ਉਹ ਹੇਠ ਲਿਖੇ ਅਨੁਸਾਰ ਹਨ:

CA ਨੂੰ ਜੋੜੋ

ਸੈਕਸ਼ਨ 3.2 ਦੇਖੋ

CA ਨੂੰ ਫਾਰਮ ਸੌਂਪਣਾ

ਸੈਕਸ਼ਨ 3.3 ਦੇਖੋ

CA ਨੂੰ ਅਕਿਰਿਆਸ਼ੀਲ ਕਰੋ

ਸੈਕਸ਼ਨ 3.4 ਨੂੰ ਦੇਖੋ

CA ਨੂੰ ਕਿਰਿਆਸ਼ੀਲ ਕਰੋ

ਸੈਕਸ਼ਨ 3.5 ਨੂੰ ਦੇਖੋ

ਫਾਰਮ ਵਾਪਸ ਲਓ

ਸੈਕਸ਼ਨ 3.6 ਦੇਖੋ

3.2: CA ਜੋੜੋ

ਕਦਮ 1:CA ਨੂੰ ਫਾਰਮਾਂ ਨੂੰ ਅਸਾਈਨ ਕਰਨ ਲਈ, CA ਨੂੰ ਜੋੜਨਾ ਅਤੇ ਆਪਣੀ ਪ੍ਰੋਫਾਈਲ ਵਿੱਚ ਤੁਹਾਡੇ ਵੱਲੋਂ ਅਧਿਕਾਰਤ ਕਰਨਾ ਜ਼ਰੂਰੀ ਹੈ CA ਨੂੰ ਜੋੜੋ 'ਤੇ ਕਲਿੱਕ ਕਰੋ।

Data responsive

ਕਦਮ 2: ਚਾਰਟਰਡ ਲੇਖਾਕਾਰ (CA) ਨੂੰ ਜੋੜੋ ਸਫ਼ਾ ਦਿਖਦਾ ਹੈ। CA ਦਾ ਮੈਂਬਰਸ਼ਿਪ ਨੰਬਰ ਦਰਜ ਕਰੋ। CA ਦਾ ਨਾਮ ਡੇਟਾਬੇਸ ਤੋਂ ਆਪਣੇ ਆਪ ਭਰਿਆ ਜਾਂਦਾ ਹੈ।

Data responsive

ਕਦਮ 3:CA ਨੂੰ ਜੋੜਨ ਲਈ ਪੁਸ਼ਟੀ ਕਰੋ

Data responsive

ਭਵਿੱਖ ਦੇ ਹਵਾਲੇ ਲਈ ਲੈਣ-ਦੇਣ ID ਦੇ ਨਾਲ ਇੱਕ ਸਫਲਤਾ ਸੁਨੇਹਾ ਦਿਖਾਇਆ ਜਾਂਦਾ ਹੈ।
 

Data responsive

3.3 CA ਨੂੰ ਫਾਰਮ ਅਸਾਈਨ ਕਰੋ

ਕਦਮ 1: ਮੇਰੇ ਚਾਰਟਰਡ ਲੇਖਾਕਾਰ ਸਫ਼ੇ ਵਿੱਚ, CA ਕਿਰਿਆਸ਼ੀਲ ਕਰੋ ਟੈਬ ਵਿੱਚ ਲੋੜੀਂਦੇ CA ਸਾਹਮਣੇ ਅਸਾਈਨ ਕੀਤੇ ਗਏ ਫਾਰਮ 'ਤੇ ਕਲਿੱਕ ਕਰੋ।

Data responsive

ਕਦਮ 2:ਅਸਾਈਨ ਕੀਤੇ ਗਏ ਫਾਰਮ ਸਫ਼ੇ 'ਤੇ ਫਾਰਮ ਜੋੜੋ'ਤੇ ਕਲਿੱਕ ਕਰੋ।

Data responsive

ਕਦਮ 3: “ਆਮਦਨ ਕਰ ਐਕਟ 1961 ਦੇ ਅਨੁਸਾਰ ਫਾਰਮ, ਫਾਰਮ ਦਾ ਨਾਂ, ਮੁਲਾਂਕਣ ਦਾ ਸਾਲ, ਫਾਈਲਿੰਗ ਦੀ ਕਿਸਮ ਚੁਣੋ ਅਤੇ ਆਮਦਨ ਕਰ ਐਕਟ 1961 ਫਾਰਮਾਂ ਨੂੰ ਜੋੜਨ ਲਈ ਕਲਿੱਕ ਕਰੋ।

 

“ਆਮਦਨ ਕਰ ਐਕਟ 2025 ਅਨੁਸਾਰ ਫਾਰਮ, ਫਾਰਮ ਦਾ ਨਾਮ, ਕਰ ਸਾਲ, ਦਾਖਲ ਕਰਨ ਦੀ ਕਿਸਮ ” ਦੀ ਚੋਣ ਕਰੋ ਅਤੇ ਆਮਦਨ ਕਰ ਐਕਟ 2025 ਦੇ ਫਾਰਮ ਅਸਾਈਨ ਕਰਨ ਲਈ 'ਜੋੜੋ' 'ਤੇ ਕਲਿੱਕ ਕਰੋ।

Data responsive

ਕਦਮ 4: ਅਸਾਈਨ ਫਾਰਮਾਂ ਸਫ਼ਾ ਚੁਣੇ ਹੋਏ ਫਾਰਮ ਨੂੰ ਜੋੜ ਕੇ ਦਿਖਾਈ ਦੇਵੇਗਾ। ਦਿਖਾਈ ਗਈ ਜਾਣਕਾਰੀ ਦੀ ਸਮੀਖਿਆ ਕਰੋ ਅਤੇ ਸਬਮਿਟ 'ਤੇ ਕਲਿੱਕ ਕਰੋ।

 

Data responsive

ਲੈਣ-ਦੇਣ ID ਦੇ ਨਾਲ ਇੱਕ ਸਫਲਤਾ ਸੁਨੇਹਾਂ ਦਿਖਾਈ ਦਿੰਦਾ ਹੈ।

Data responsive


3.4 CA ਨੂੰ ਅਕਿਰਿਆਸ਼ੀਲ ਕਰੋ

ਕਦਮ 1: ਮੇਰਾ ਚਾਰਟਰਡ ਲੇਖਾਕਾਰ ਪੇਜ 'ਤੇ, ਕਿਰਿਆਸ਼ੀਲ ਟੈਬ ਦੇ ਤਹਿਤ ਲੋੜੀਂਦੇ ਕਿਰਿਆਸ਼ੀਲ CA ਦੇ ਸਾਹਮਣੇ ਅਕਿਰਿਆਸ਼ੀਲ ਕਰੋ 'ਤੇ ਕਲਿੱਕ ਕਰੋ।

Data responsive

ਕਦਮ 2: CA ਨੂੰ ਅਕਿਰਿਆਸ਼ੀਲ ਕਰੋ ਪੇਜ 'ਤੇ, ਅਕਿਰਿਆਸ਼ੀਲ ਕਰਨ ਦੇ ਕਾਰਨ ਦੀ ਚੋਣ ਕਰੋ ਅਤੇ ਜਾਰੀ ਰੱਖੋ'ਤੇ ਕਲਿੱਕ ਕਰੋ।

 

Data responsive

ਲੈਣ-ਦੇਣ ID ਦੇ ਨਾਲ ਇੱਕ ਸਫਲਤਾ ਸੁਨੇਹਾਂ ਦਿਖਾਈ ਦਿੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਹਵਾਲੇ ਲਈ ਲੈਣ-ਦੇਣ ID ਨੋਟ ਕਰ ਲਓ।

Data responsive

3.5 CA ਨੂੰ ਕਿਰਿਆਸ਼ੀਲ ਕਰੋ

ਕਦਮ 1: ਮੇਰਾ ਚਾਰਟਰਡ ਲੇਖਾਕਾਰ ਪੇਜ ਤੋਂ ਇੱਕ ਅਕਿਰਿਆਸ਼ੀਲ CA ਨੂੰ ਕਿਰਿਆਸ਼ੀਲ ਕਰੋ ਅਕਿਰਿਆਸ਼ੀਲ ਟੈਬ ਦੇ ਤਹਿਤ ਸੰਬੰਧਿਤ CA ਦੇ ਸਾਹਮਣੇ ਕਿਰਿਆਸ਼ੀਲ ਕਰੋ 'ਤੇ ਕਲਿੱਕ ਕਰੋ।

Data responsive

ਕਦਮ 2: ਚਾਰਟਰਡ ਲੇਖਾਕਾਰ ਜੋੜੋ ਪੇਜ CA ਜਿਸਨੂੰ ਕਿਰਿਆਸ਼ੀਲ ਕਰਨਾ ਹੈ, ਉਸ ਦੇ ਪਹਿਲਾਂ ਤੋਂ ਭਰੇ ਹੋਏ ਵੇਰਵੇ ਨੂੰ ਦਿਖਾਉਂਦਾ ਹੋਇਆ ਦਿਖੇਗਾ।

Data responsive

ਕਦਮ 3: ਪੁਸ਼ਟੀ ਕਰੋ'ਤੇ ਕਲਿੱਕ ਕਰੋ ਜੇ ਦਰਜ ਕੀਤੇ ਹੋਏ ਵੇਰਵੇ ਸਹੀ ਹਨ। ਨਹੀਂ ਤਾਂ ਰੱਦ ਕਰੋ 'ਤੇ ਕਲਿੱਕ ਕਰੋ।

Data responsive

ਲੈਣ-ਦੇਣ ID ਦੇ ਨਾਲ ਇੱਕ ਸਫਲਤਾ ਦਿਖਾਈ ਦਿੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਹਵਾਲੇ ਲਈ ਲੈਣ-ਦੇਣ ID ਨੋਟ ਕਰ ਲਓ।

Data responsive

3.6 ਫਾਰਮ ਵਾਪਸ ਲਓ

ਕਦਮ 1: ਕਿਰਿਆਸ਼ੀਲ ਕਰੋ ਟੈਬ ਦੇ ਤਹਿਤ ਅਸਾਈਨ ਕੀਤੇ ਫਾਰਮ 'ਤੇ ਕਲਿੱਕ ਕਰੋ।

Data responsive

ਕਦਮ 2: ਵਾਪਸ ਲੈਣ ਲਈ ਸੰਬੰਧਿਤ ਫਾਰਮ ਸਾਹਮਣੇ ਵਾਪਸ ਲਓ 'ਤੇ ਕਲਿੱਕ ਕਰੋ।

Data responsive

ਕਦਮ 3:ਫਾਰਮ ਨੂੰ ਵਾਪਸ ਲੈਣ ਲਈ ਪੁਸ਼ਟੀ ਕਰੋ 'ਤੇ ਕਲਿੱਕ ਕਰੋ।

Data responsive

ਇੱਕ ਸਫਲਤਾ ਸੁਨੇਹਾਂ ਦਿਖਾਇਆ ਜਾਂਦਾ ਹੈ ਕਿ ਚੁਣਿਆ ਗਿਆ ਫਾਰਮ ਵਾਪਸ ਲੈ ਲਿਆ ਗਿਆ ਹੈ, CA ਫਾਰਮ 'ਤੇ ਕੋਈ ਅਗਲੀ ਕਾਰਵਾਈ ਨਹੀਂ ਕਰ ਸਕਦਾ।

Data responsive