Do not have an account?
Already have an account?

ਐਕਸੈਸ ਕਰਨ ਸੰਬੰਧੀ ਸਟੇਟਮੈਂਟ

ਵਿਭਾਗ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਪੋਰਟਲ ਵਰਤੋਂ ਵਿੱਚ ਆਉਣ ਵਾਲੀ ਡਿਵਾਈਸ ਦੀ ਕਿਸਮ, ਤਕਨਾਲੋਜੀ ਜਾਂ ਸਮਰੱਥਾ ਦੇ ਬਾਵਜੂਦਸਾਰੇ ਉਪਭੋਗਤਾਵਾਂ ਲਈ ਪਹੁੰਚਯੋਗ ਹੈ। ਇਸ ਨੂੰ ਆਪਣੇ ਉਪਭੋਗਤਾਵਾਂ ਨੂੰ ਵੱਧ ਤੋਂ ਵੱਧ ਪਹੁੰਚ ਅਤੇ ਉਪਯੋਗਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਹੈ। ਇਸ ਪੋਰਟਲ ਨੂੰ ਕਈ ਤਰ੍ਹਾਂ ਦੀਆਂ ਡਿਵਾਈਸਾਂ ਜਿਵੇਂ ਕਿ ਡੈਸਕਟਾਪ/ਲੈਪਟਾਪ ਕੰਪਿਊਟਰ, ਵੈੱਬ-ਸਮਰਥਿਤ ਮੋਬਾਈਲ ਡਿਵਾਈਸਾਂ ਆਦਿ ਤੋਂ ਦੇਖਿਆ ਜਾ ਸਕਦਾ ਹੈ। ਵਿਭਾਗ ਦਾ ਉਦੇਸ਼ ਇਸ ਪੋਰਟਲ ਦੇ ਉਪਭੋਗਤਾਵਾਂ ਦੀ ਸਹਾਇਤਾ ਕਰਨ ਲਈ ਮਿਆਰਾਂ ਦੀ ਪਾਲਣਾ ਕਰਨਾ ਅਤੇ ਉਪਯੋਗਤਾ ਅਤੇ ਯੂਨੀਵਰਸਲ ਡਿਜ਼ਾਈਨ ਦੇ ਸਿਧਾਂਤਾਂ ਦੀ ਪਾਲਣਾ ਕਰਨਾ ਵੀ ਹੈ। ਇਹ ਪੋਰਟਲ ਭਾਰਤ ਸਰਕਾਰ ਦੀਆਂ ਵੈੱਬਸਾਈਟਾਂ ਲਈ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ ਅਤੇ ਵਰਲਡ ਵਾਈਡ ਵੈੱਬ ਕੰਸੋਰਟੀਅਮ (W3C) ਦੁਆਰਾ ਨਿਰਧਾਰਿਤ ਵੈੱਬ ਕੰਟੈਂਟ ਐਕਸੈਸੀਬਿਲਿਟੀ ਦਿਸ਼ਾ-ਨਿਰਦੇਸ਼ਾਂ (WCAG) 2.0 ਦੇ ਲੈਵਲ A ਦੀ ਵੀ ਪਾਲਣਾ ਕਰਦਾ ਹੈ। ਹਾਲਾਂਕਿ, ਉਪਭੋਗਤਾਵਾਂ ਨੂੰ ਸਾਵਧਾਨ ਕੀਤਾ ਜਾਂਦਾ ਹੈ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਮਾਮਲੇ ਵਿੱਚ ਵਿਭਾਗ ਕੋਲ ਇਸ ਪੋਰਟਲ ਦੇ ਕੰਮਕਾਜ ਨੂੰ ਵਿਵਸਥਿਤ ਕਰਨ, ਰੋਕਣ ਜਾਂ ਸੁਧਾਰ ਕਰਨ ਅਤੇ/ਜਾਂ ਇਸ ਪੋਰਟਲ ਅਤੇ ਇਸਦੇ ਉਪਭੋਗਤਾਵਾਂ ਦੀ ਸੁਰੱਖਿਆ ਅਤੇ ਗੁਣਵੱਤਾ ਦੇ ਹਿੱਤ ਵਿੱਚ ਕਿਸੇ ਵੀ ਉਪਭੋਗਤਾ ਦੇ ਐਕਸੈਸ ਜਾਂ ਲੌਗ-ਇਨ ਫੰਕਸ਼ਨੈਲਿਟੀ ਨੂੰ ਅਕਾਰਜਸ਼ੀਲ ਕਰਨ ਦਾ ਅਧਿਕਾਰ ਹੈ।

ਵਿਸ਼ੇਸ਼ਤਾਵਾਂ

ਆਈਕਨ

ਟੈਕਸਟ ਨੂੰ ਆਈਕਨਾਂ ਦੇ ਨਾਲ ਦਰਸਾਇਆ ਗਿਆ ਹੈ, ਜਿੱਥੇ ਵੀ ਉਚਿਤ ਹੋਵੇ ਤਾਂ ਜੋ ਸਿੱਖਣ ਵਿੱਚ ਅਸਮਰੱਥਾ ਵਾਲੇ ਉਪਭੋਗਤਾਵਾਂ ਨੂੰ ਜਾਣਕਾਰੀ ਨੂੰ ਅਸਾਨੀ ਨਾਲ ਸਮਝਣ ਦੇ ਯੋਗ ਬਣਾਇਆ ਜਾ ਸਕੇ। ਮੁੱਖ ਨੈਵੀਗੇਸ਼ਨ ਵਿਕਲਪਾਂ ਦੇ ਨਾਲ-ਨਾਲ ਪ੍ਰਿੰਟ, ਈਮੇਲ, ਆਦਿ ਵਰਗੀਆਂ ਮਹੱਤਵਪੂਰਨ ਸੁਵਿਧਾਵਾਂ ਲਈ ਟੈਕਸਟ ਲੇਬਲਾਂ ਦੇ ਨਾਲ ਆਈਕਨ ਪ੍ਰਦਾਨ ਕੀਤੇ ਗਏ ਹਨ।

ਫਾਈਲ ਟਾਈਪ ਅਤੇ ਫਾਈਲ ਸਾਈਜ਼ ਦੀ ਪਛਾਣ

ਵਿਕਲਪਿਕ ਫਾਈਲ ਕਿਸਮਾਂ ਬਾਰੇ ਜਾਣਕਾਰੀ, ਜਿਵੇਂ ਕਿ ਫਾਈਲ ਸਾਈਜ਼ ਦੇ ਨਾਲ PDF, ਲਿੰਕ ਟੈਕਸਟ ਦੇ ਅੰਦਰ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਉਪਭੋਗਤਾਵਾਂ ਨੂੰ ਇਸ ਦੀ ਪਛਾਣ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਲਿੰਕਾਂ ਦੇ ਨਾਲ ਵੱਖ-ਵੱਖ ਫਾਈਲ ਕਿਸਮਾਂ ਦੇ ਆਈਕਨ ਦਿੱਤੇ ਗਏ ਹਨ। ਇਸ ਨਾਲ ਉਪਭੋਗਤਾਵਾਂ ਨੂੰ ਇਹ ਫੈਸਲਾ ਕਰਨ ਵਿੱਚ ਮਦਦ ਮਿਲਦੀ ਹੈ ਕਿ ਉਹ ਲਿੰਕ ਨੂੰ ਐਕਸੈਸ ਕਰਨਾ ਚਾਹੁੰਦੇ ਹਨ ਜਾਂ ਨਹੀਂ। ਉਦਾਹਰਣ ਦੇ ਲਈ, ਜੇ ਕੋਈ ਲਿੰਕ ਇੱਕ PDF ਫਾਈਲ ਖੋਲ੍ਹਦਾ ਹੈ, ਤਾਂ ਲਿੰਕ ਟੈਕਸਟ ਇਸਦਾ ਫਾਈਲ ਸਾਈਜ਼ ਅਤੇ ਫਾਈਲ ਪ੍ਰਕਾਰ ਨਿਰਧਾਰਿਤ ਕਰਦਾ ਹੈ।

ਸਿਰਲੇਖ

ਵੈੱਬ ਪੇਜ ਦੇ ਕੰਟੈਂਟ ਨੂੰ ਉਚਿਤ ਸਿਰਲੇਖਾਂ ਅਤੇ ਉਪ-ਸਿਰਲੇਖਾਂ ਦੀ ਵਰਤੋਂ ਕਰਕੇ ਵਿਵਸਥਿਤ ਕੀਤਾ ਗਿਆ ਹੈ ਜੋ ਪੜ੍ਹਨਯੋਗ ਬਣਤਰ ਪ੍ਰਦਾਨ ਕਰਦੇ ਹਨ। H1 ਮੁੱਖ ਸਿਰਲੇਖ ਨੂੰ ਦਰਸਾਉਂਦਾ ਹੈ, ਜਦੋਂ ਕਿ H2 ਉਪ-ਸਿਰਲੇਖ ਨੂੰ ਦਰਸਾਉਂਦਾ ਹੈ।

ਹਰੇਕ ਵੈੱਬ ਪੇਜ ਲਈ ਇੱਕ ਉਚਿਤ ਨਾਮ ਦਿੱਤਾ ਗਿਆ ਹੈ ਜੋ ਪੇਜ ਦੇ ਕੰਟੈਂਟ ਨੂੰ ਆਸਾਨੀ ਨਾਲ ਸਮਝਣ ਵਿੱਚ ਮਦਦ ਕਰਦਾ ਹੈ।

ਦ੍ਰਿਸ਼ਟੀ ਦੋਸ਼ ਵਾਲੇ ਵਰਤੋਂਕਾਰਾਂ ਲਈ ਇਮੇਜ ਦਾ ਇੱਕ ਸੰਖੇਪ ਵੇਰਵਾ ਪ੍ਰਦਾਨ ਕੀਤਾ ਗਿਆ ਹੈ। ਜੇਕਰ ਤੁਸੀਂ ਇੱਕ ਅਜਿਹੇ ਬ੍ਰਾਊਜ਼ਰ ਦੀ ਵਰਤੋਂ ਕਰ ਰਹੇ ਹੋ ਜੋ ਸਿਰਫ਼ ਟੈਕਸਟ ਨੂੰ ਸਪੋਰਟ ਕਰਦਾ ਹੈ ਜਾਂ ਇਮੇਜ ਡਿਸਪਲੇ ਨੂੰ ਬੰਦ ਕਰ ਦਿੱਤਾ ਹੈ, ਤਾਂ ਵੀ ਤੁਸੀਂ ਇਮੇਜ ਦੀ ਗੈਰ-ਮੌਜੂਦਗੀ ਵਿੱਚ ਵਿਕਲਪਿਕ ਟੈਕਸਟ ਨੂੰ ਪੜ੍ਹ ਕੇ ਜਾਣ ਸਕਦੇ ਹੋ ਕਿ ਇਹ ਇਮੇਜ ਕਿਸ ਬਾਰੇ ਹੈ।

ਐਕਸਪਲੀਸਿਟ ਫਾਰਮ ਲੇਬਲ ਐਸੋਸੀਏਸ਼ਨ

ਇੱਕ ਲੇਬਲ ਇਸਦੇ ਸੰਬੰਧਿਤ ਕੰਟਰੋਲ ਨਾਲ ਜੁੜਿਆ ਹੁੰਦਾ ਹੈ, ਜਿਵੇਂ ਕਿ ਟੈਕਸਟ ਬਾਕਸ, ਚੈੱਕਬਾਕਸ, ਰੇਡੀਓ ਬਟਨ, ਅਤੇ ਡ੍ਰੌਪ-ਡਾਉਨ ਲਿਸਟ। ਇਹ ਸਹਾਇਕ ਡਿਵਾਈਸਾਂ ਨੂੰ ਫਾਰਮ 'ਤੇ ਕੰਟਰੋਲਸ ਲਈ ਲੇਬਲਾਂ ਦੀ ਪਛਾਣ ਕਰਨ ਦੇ ਯੋਗ ਬਣਾਉਂਦਾ ਹੈ।

ਫਾਰਮਾਂ ਲਈ ਨਿਰਦੇਸ਼ ਟੈਕਸਟ ਅਤੇ ਤਰੁੱਟੀ ਸੰਦੇਸ਼ ਗਤੀਸ਼ੀਲ ਤੌਰ 'ਤੇ ਪ੍ਰਦਰਸ਼ਿਤ ਕੀਤੇ ਜਾਂਦੇ ਹਨ, ਭਾਵ, ਜਦੋਂ ਵਰਤੋਂਕਾਰ ਫਾਰਮ ਨੂੰ ਨੈਵੀਗੇਟ ਕਰ ਰਿਹਾ ਹੁੰਦਾ ਹੈ ਅਤੇ ਫਾਰਮ ਭਰ ਰਿਹਾ ਹੁੰਦਾ ਹੈ।

ਇਕਸਾਰ ਨੈਵੀਗੇਸ਼ਨ ਵਿਧੀ

ਸਮੁੱਚੀ ਵੈੱਬਸਾਈਟ ਵਿੱਚ ਨੈਵੀਗੇਸ਼ਨ ਦੇ ਇਕਸਾਰ ਤਰੀਕਿਆਂ ਅਤੇ ਪੇਸ਼ਕਾਰੀ ਦੀ ਸ਼ੈਲੀ ਨੂੰ ਸ਼ਾਮਿਲ ਕੀਤਾ ਗਿਆ ਹੈ। • ਕੀਬੋਰਡ ਸਪੋਰਟ: ਟੈਬ ਅਤੇ ਸ਼ਿਫਟ + ਟੈਬ ਕੀਜ਼ ਨੂੰ ਦਬਾ ਕੇ ਕੀਬੋਰਡ ਦੀ ਵਰਤੋਂ ਕਰਕੇ ਵੈੱਬਸਾਈਟ ਨੂੰ ਬ੍ਰਾਊਜ਼ ਕੀਤਾ ਜਾ ਸਕਦਾ ਹੈ।

ਵੈੱਬ ਪੇਜਾਂ 'ਤੇ ਟੈਕਸਟ ਦਾ ਸਾਈਜ਼ ਜਾਂ ਤਾਂ ਬ੍ਰਾਊਜ਼ਰ ਰਾਹੀਂ ਜਾਂ, ਐਕਸੈਸੀਬਿਲਿਟੀ ਆਪਸ਼ਨ ਪੇਜ ਰਾਹੀਂ ਜਾਂ ਹਰੇਕ ਪੇਜ ਦੇ ਸਿਖਰ ਉੱਤੇ ਮੌਜੂਦ ਟੈਕਸਟ ਸਾਈਜ਼ਿੰਗ ਆਈਕਨ ਉੱਤੇ ਕਲਿੱਕ ਕਰਕੇ ਬਦਲਿਆ ਜਾ ਸਕਦਾ ਹੈ। ਕੰਟਰਾਸਟ ਸਕੀਮ ਨੂੰ ਐਡਜਸਟ ਕਰੋ: ਵੈੱਬਸਾਈਟ ਦ੍ਰਿਸ਼ਟੀ ਦੋਸ਼, ਜਿਵੇਂ ਕਿ ਕਲਰ ਬਲਾਈਂਡਨੈੱਸ, ਵਾਲੇ ਉਪਭੋਗਤਾਵਾਂ ਨੂੰ ਵੈੱਬ ਪੇਜ ਦੀ ਜਾਣਕਾਰੀ ਨੂੰ ਆਸਾਨੀ ਨਾਲ ਦੇਖਣ ਦੇ ਯੋਗ ਬਣਾਉਣ ਲਈ, ਸਹੂਲਤ ਪ੍ਰਦਾਨ ਕਰਦੀ ਹੈ। ਵੈੱਬ ਪੇਜਾਂ ਦੇ ਕੰਟ੍ਰਾਸਟ ਨੂੰ ਬਦਲਣ ਲਈ ਸਹੂਲਤ ਉਪਲਬਧ ਹੈ।

ਐਕਸੈਸੀਬਿਲਿਟੀ ਆਪਸ਼ਨ

ਸਕ੍ਰੀਨ ਡਿਸਪਲੇ ਨੂੰ ਕੰਟਰੋਲ ਕਰਨ ਲਈ ਈ-ਫਾਈਲਿੰਗ ਵੈੱਬਸਾਈਟ ਦੁਆਰਾ ਪ੍ਰਦਾਨ ਕੀਤੇ ਗਏ ਐਕਸੈਸੀਬਿਲਿਟੀ ਆਪਸ਼ਨਾਂ ਦੀ ਵਰਤੋਂ ਕਰੋ। ਇਹ ਵਿਕਲਪ ਸਪੱਸ਼ਟ ਵਿਜ਼ੀਬਿਲਿਟੀ ਅਤੇ ਬਿਹਤਰ ਪੜ੍ਹਨਯੋਗਤਾ ਲਈ ਟੈਕਸਟ ਦੇ ਸਾਈਜ਼ ਅਤੇ ਕਲਰ ਸਕੀਮ ਨੂੰ ਬਦਲਣ ਦੀ ਇਜਾਜ਼ਤ ਦਿੰਦੇ ਹਨ।

ਟੈਕਸਟ ਦਾ ਸਾਈਜ਼ ਬਦਲਣਾ

ਟੈਕਸਟ ਦੇ ਸਾਈਜ਼ ਨੂੰ ਬਦਲਣ ਦਾ ਮਤਲਬ ਟੈਕਸਟ ਨੂੰ ਇਸਦੇ ਸਟੈਂਡਰਡ ਸਾਈਜ਼ ਤੋਂ ਛੋਟਾ ਜਾਂ ਵੱਡਾ ਦਿਖਾਉਣਾ ਹੈ। ਟੈਕਸਟ ਦਾ ਸਾਈਜ਼ ਸੈੱਟ ਕਰਨ ਲਈ ਤਿੰਨ ਵਿਕਲਪ ਦਿੱਤੇ ਗਏ ਹਨ ਜੋ ਪੜ੍ਹਨਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ। ਇਹ ਵਿਕਲਪ ਹਨ:

ਵੈੱਬਸਾਈਟ ਤੁਹਾਨੂੰ ਹਰੇਕ ਪੇਜ ਦੇ ਸਿਖਰ 'ਤੇ ਮੌਜੂਦ ਟੈਕਸਟ ਸਾਈਜ਼ ਆਈਕਨ 'ਤੇ ਕਲਿੱਕ ਕਰਕੇ ਦੋ ਵੱਖ-ਵੱਖ ਤਰੀਕਿਆਂ ਨਾਲ ਟੈਕਸਟ ਦਾ ਸਾਈਜ਼ ਬਦਲਣ ਦੀ ਇਜਾਜ਼ਤ ਦਿੰਦੀ ਹੈ। ਟੈਕਸਟ ਸਾਈਜ਼ ਆਈਕਨ, ਹੇਠ ਲਿਖੇ ਵੱਖ-ਵੱਖ ਵਿਕਲਪ ਆਈਕਨਾਂ ਦੇ ਰੂਪ ਵਿੱਚ ਪ੍ਰਦਾਨ ਕੀਤੇ ਗਏ ਹਨ ਜੋ ਹਰੇਕ ਪੇਜ ਦੇ ਸਿਖਰ 'ਤੇ ਉਪਲਬਧ ਹਨ:

ਟੈਕਸਟ ਸਾਈਜ਼ ਆਈਕਨ

ਹੇਠ ਲਿਖੇ ਵੱਖ-ਵੱਖ ਵਿਕਲਪ ਆਈਕਨ ਦੇ ਰੂਪ ਵਿੱਚ ਪ੍ਰਦਾਨ ਕੀਤੇ ਗਏ ਹਨ ਜੋ ਹਰੇਕ ਪੇਜ ਦੇ ਸਿਖਰ 'ਤੇ ਉਪਲਬਧ ਹਨ:
[ A- ] ਟੈਕਸਟ ਦਾ ਸਾਈਜ਼ ਘਟਾਓ: ਟੈਕਸਟ ਦਾ ਸਾਈਜ਼ ਦੋ ਪੱਧਰਾਂ ਤੱਕ ਘਟਾਉਣ ਦੀ ਇਜਾਜ਼ਤ ਦਿੰਦਾ ਹੈ
[ A ] ਨਾਰਮਲ ਟੈਕਸਟ ਸਾਈਜ਼: ਡਿਫੌਲਟ ਟੈਕਸਟ ਸਾਈਜ਼ ਸੈੱਟ ਕਰਨ ਦੀ ਅਨੁਮਤੀ ਦਿੰਦਾ ਹੈ
[ A+ ] ਟੈਕਸਟ ਦਾ ਸਾਈਜ਼ ਵਧਾਓ: ਟੈਕਸਟ ਦਾ ਸਾਈਜ਼ ਦੋ ਪੱਧਰਾਂ ਤੱਕ ਵਧਾਉਣ ਦੀ ਇਜਾਜ਼ਤ ਦਿੰਦਾ ਹੈ

ਕਲਰ ਸਕੀਮ ਨੂੰ ਬਦਲਣਾ

ਕੰਟ੍ਰਾਸਟ ਸਕੀਮ ਨੂੰ ਬਦਲਣ ਤੋਂ ਭਾਵ ਇੱਕ ਉਚਿਤ ਬੈਕਗ੍ਰਾਉਂਡ ਅਤੇ ਟੈਕਸਟ ਕਲਰ ਨੂੰ ਲਾਗੂ ਕਰਨਾ ਹੈ ਜੋ ਸਪੱਸ਼ਟ ਪੜ੍ਹਨਯੋਗਤਾ ਨੂੰ ਯਕੀਨੀ ਬਣਾਉਂਦਾ ਹੈ। ਕੰਟ੍ਰਾਸਟ ਸਕੀਮ ਨੂੰ ਬਦਲਣ ਲਈ ਦੋ ਵਿਕਲਪ ਦਿੱਤੇ ਗਏ ਹਨ। ਇਹ ਵਿਕਲਪ ਹਨ:

ਹਾਈ ਕੰਟ੍ਰਾਸਟ: ਪੜ੍ਹਨਯੋਗਤਾ ਨੂੰ ਬਿਹਤਰ ਬਣਾਉਣ ਲਈ ਬੈਕਗ੍ਰਾਊਂਡ ਦੇ ਤੌਰ 'ਤੇ ਕਾਲਾ ਰੰਗ ਅਤੇ ਸਕ੍ਰੀਨ 'ਤੇ ਫੋਰਗ੍ਰਾਊਂਡ ਟੈਕਸਟ 'ਤੇ ਉਚਿਤ ਰੰਗ ਲਾਗੂ ਕਰਦਾ ਹੈ
ਨਾਰਮਲ ਕੰਟ੍ਰਾਸਟ: ਡਿਫੌਲਟ ਕੰਟ੍ਰਾਸਟ ਸੈੱਟ ਕਰਨ ਲਈ ਬੈਕਗ੍ਰਾਊਂਡ ਦੇ ਤੌਰ ਤੇ ਸਫੈਦ ਰੰਗ ਅਤੇ ਫੋਰਗ੍ਰਾਊਂਡ ਟੈਕਸਟ 'ਤੇ ਕਾਲਾ ਰੰਗ ਲਾਗੂ ਕਰਦਾ ਹੈ।

ਵੈੱਬਸਾਈਟ ਤੁਹਾਨੂੰ ਹਰੇਕ ਪੇਜ ਦੇ ਸਿਖਰ 'ਤੇ ਮੌਜੂਦ ਕੰਟ੍ਰਾਸਟ ਸਕੀਮ ਆਈਕਨਾਂ 'ਤੇ ਕਲਿੱਕ ਕਰਕੇ ਅਤੇ ਐਕਸੈਸੀਬਿਲਟੀ ਆਪਸ਼ਨ ਪੇਜ ਦੇ ਜ਼ਰੀਏ ਦੋ ਵੱਖ-ਵੱਖ ਤਰੀਕਿਆਂ ਨਾਲ ਕੰਟ੍ਰਾਸਟ ਸਕੀਮ ਨੂੰ ਬਦਲਣ ਦੀ ਇਜਾਜ਼ਤ ਦਿੰਦੀ ਹੈ।

ਕੰਟ੍ਰਾਸਟ ਸਕੀਮ ਆਈਕਨ

ਦੋ ਕੰਟ੍ਰਾਸਟ ਸਕੀਮ ਵਿਕਲਪ ਆਈਕਨਾਂ ਦੇ ਰੂਪ ਵਿੱਚ ਪ੍ਰਦਾਨ ਕੀਤੇ ਗਏ ਹਨ ਜੋ ਹਰੇਕ ਪੇਜ ਦੇ ਸਿਖਰ 'ਤੇ ਉਪਲਬਧ ਹਨ:

[ Contrast icon ] ਹਾਈ ਕੰਟ੍ਰਾਸਟ ਵਿਊ: ਬੈਕਗ੍ਰਾਊਂਡ 'ਤੇ ਕਾਲਾ ਰੰਗ ਅਤੇ ਫੋਰਗ੍ਰਾਊਂਡ 'ਤੇ ਉਚਿਤ ਰੰਗ ਲਾਗੂ ਕਰਦਾ ਹੈ
[ Contrast icon ] ਨਾਰਮਲ ਕੰਟ੍ਰਾਸਟ ਵਿਊ: ਬੈਕਗ੍ਰਾਊਂਡ 'ਤੇ ਸਫੈਦ ਰੰਗ ਅਤੇ ਫੋਰਗ੍ਰਾਊਂਡ 'ਤੇ ਕਾਲਾ ਰੰਗ ਲਾਗੂ ਕਰਦਾ ਹੈ