Do not have an account?
Already have an account?

ਸਿਨੇਮਾਟੋਗ੍ਰਾਫ ਫਿਲਮ ਦਾ ਨਿਰਮਾਣ ਕਰਨ ਵਾਲੇ ਜਾਂ ਨਿਰਧਾਰਿਤ ਗਤੀਵਿਧੀ ਜਾਂ ਦੋਵਾਂ ਵਿੱਚ ਸ਼ਾਮਿਲ ਵਿਅਕਤੀ ਦੁਆਰਾ ਇਨਕਮ ਟੈਕਸ ਐਕਟ, 1961 ਦੀ ਧਾਰਾ 285B ਦੇ ਤਹਿਤ ਪੇਸ਼ ਕੀਤੀ ਜਾਣ ਵਾਲੀ ਸਟੇਟਮੈਂਟ।

 

ਪ੍ਰਸ਼ਨ 1:

ਈ-ਫਾਈਲਿੰਗ ਪੋਰਟਲ 'ਤੇ ਫਾਰਮ 52A ਕਿਸ ਨੂੰ ਫਾਈਲ ਕਰਨ ਦੀ ਲੋੜ ਹੈ?

ਉੱਤਰ:

ਕੋਈ ਵੀ ਵਿਅਕਤੀ ਜੋ ਕਿਸੇ ਵਿੱਤੀ ਸਾਲ ਦੇ ਪੂਰੇ ਜਾਂ ਕਿਸੇ ਹਿੱਸੇ ਦੌਰਾਨ ਕਿਸੇ ਸਿਨੇਮੈਟੋਗ੍ਰਾਫ ਫਿਲਮ ਦਾ ਨਿਰਮਾਣ ਕਰ ਰਿਹਾ ਹੈ, ਜਾਂ ਕਿਸੇ ਨਿਰਧਾਰਿਤ ਗਤੀਵਿਧੀ ਜਾਂ ਦੋਵਾਂ ਵਿੱਚ ਸ਼ਾਮਿਲ ਹੈ, ਉਸ ਦੁਆਰਾ ਕੀਤੇ ਗਏ ਜਾਂ ਉਸ ਦੁਆਰਾ ਹਰੇਕ ਅਜਿਹੇ ਵਿਅਕਤੀ ਨੂੰ ਕੀਤੇ ਜਾਣ ਵਾਲੇ ਕੁੱਲ ਪੰਜਾਹ ਹਜ਼ਾਰ ਰੁਪਏ ਤੋਂ ਵੱਧ ਦੇ ਸਾਰੇ ਭੁਗਤਾਨਾਂ ਦੇ ਵੇਰਵੇ ਜਮ੍ਹਾਂ ਕਰੇਗਾ, ਜੋ ਉਸ ਦੁਆਰਾ ਅਜਿਹੇ ਨਿਰਮਾਣ ਜਾਂ ਨਿਰਧਾਰਿਤ ਗਤੀਵਿਧੀ ਵਿੱਚ ਲੱਗੇ ਹੋਏ ਹਨ।

 

ਪ੍ਰਸ਼ਨ 2:

ਨਿਰਧਾਰਿਤ ਗਤੀਵਿਧੀਆਂ ਕੀ ਹਨ?

ਉੱਤਰ:

ਨਿਰਧਾਰਿਤ ਗਤੀਵਿਧੀ ਦਾ ਅਰਥ ਹੈ ਕੋਈ ਵੀ ਇਵੈਂਟ ਮੈਨੇਜਮੈਂਟ, ਡਾਕਿਊਮੈਂਟਰੀ ਪ੍ਰੋਡਕਸ਼ਨ, ਟੈਲੀਵਿਜ਼ਨ ਜਾਂ ਓਵਰ ਦ ਟੌਪ ਪਲੇਟਫਾਰਮਾਂ ਜਾਂ ਕਿਸੇ ਹੋਰ ਇਸੇ ਤਰ੍ਹਾਂ ਦੇ ਪਲੇਟਫਾਰਮ 'ਤੇ ਪ੍ਰਸਾਰਣ ਲਈ ਪ੍ਰੋਗਰਾਮਾਂ ਦਾ ਨਿਰਮਾਣ, ਸਪੋਰਟਸ ਇਵੈਂਟ ਮੈਨੇਜਮੈਂਟ, ਹੋਰ ਪ੍ਰਦਰਸ਼ਨ ਕਲਾਵਾਂ ਜਾਂ ਕੋਈ ਹੋਰ ਗਤੀਵਿਧੀ ਜਿਸ ਨੂੰ ਕੇਂਦਰ ਸਰਕਾਰ ਅਧਿਕਾਰਿਤ ਗਜ਼ਟ ਵਿੱਚ ਨੋਟੀਫਿਕੇਸ਼ਨ ਦੁਆਰਾ ਇਸ ਸੰਬੰਧ ਵਿੱਚ ਨਿਰਧਾਰਿਤ ਕਰ ਸਕਦੀ ਹੈ।

 

ਪ੍ਰਸ਼ਨ 3:

ਫਾਰਮ 52A ਫਾਈਲ ਕਰਨ ਦੀ ਨਿਯਤ ਮਿਤੀ ਕੀ ਹੈ?

ਉੱਤਰ:

ਫਾਰਮ 52A ਨੂੰ ਪਿਛਲੇ ਸਾਲ ਦੀ ਸਮਾਪਤੀ ਤੋਂ 60 ਦਿਨਾਂ ਦੇ ਅੰਦਰ ਪੇਸ਼ ਕਰਨਾ ਜ਼ਰੂਰੀ ਹੈ।

 

ਪ੍ਰਸ਼ਨ 4:

ਫਾਰਮ 52A ਫਾਈਲ ਕਰਨ ਲਈ ਜ਼ਰੂਰੀ ਸ਼ਰਤਾਂ ਕੀ ਹਨ?

ਉੱਤਰ:

ਫਾਰਮ 52A ਫਾਈਲ ਕਰਨ ਲਈ ਹੇਠ ਲਿਖੀਆਂ ਜ਼ਰੂਰੀ ਸ਼ਰਤਾਂ ਹਨ:

  • ਕਰਦਾਤਾ ਕੋਲ ਪੈਨ ਹੋਣਾ ਚਾਹੀਦਾ ਹੈ
  • ਕਰਦਾਤਾ ਦਾ ਪੈਨ ਕਿਰਿਆਸ਼ੀਲ ਹੋਣਾ ਚਾਹੀਦਾ ਹੈ ਅਤੇ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਹੋਣਾ ਚਾਹੀਦਾ ਹੈ

 

ਪ੍ਰਸ਼ਨ 5:

ਈ-ਫਾਈਲਿੰਗ ਪੋਰਟਲ 'ਤੇ ਫਾਰਮ 52A ਫਾਈਲ ਕਰਨ ਦੀ ਪ੍ਰਕਿਰਿਆ ਕੀ ਹੈ?

ਉੱਤਰ:

ਈ-ਫਾਈਲਿੰਗ ਪੋਰਟਲ 'ਤੇ ਆਨਲਾਈਨ ਫਾਰਮ 52A ਫਾਈਲ ਕਰਨ ਲਈ ਹੇਠ ਲਿਖੇ ਸਟੈੱਪ ਹਨ:

ਸਟੈੱਪ 1: ਕਰਦਾਤਾ ਨੂੰ ਇਨਕਮ ਟੈਕਸ ਪੋਰਟਲ ਯਾਨੀ www.incometax.gov.in 'ਤੇ ਉਪਭੋਗਤਾ ID ਵਜੋਂ ਪੈਨ ਦੀ ਵਰਤੋਂ ਕਰਕੇ ਲੌਗਇਨ ਕਰਨਾ ਪਏਗਾ।

ਸਟੈੱਪ 2: ਈ-ਫਾਈਲ à ਆਮਦਨ ਕਰ ਫਾਰਮ à ਆਮਦਨ ਕਰ ਫਾਰਮ ਫਾਈਲ ਕਰੋ à ਕਾਰੋਬਾਰੀ/ ਪੇਸ਼ੇਵਰ ਆਮਦਨ ਵਾਲੇ ਵਿਅਕਤੀ à ਫਾਰਮ 52A 'ਤੇ ਜਾਓ

ਸਟੈੱਪ 3: 4 ਪੈਨਲਾਂ ਵਿੱਚ ਲੋੜੀਂਦੇ ਵੇਰਵੇ ਭਰੋ, "ਮੁੱਢਲੀ ਜਾਣਕਾਰੀ", "ਭਾਗ - A", "ਭਾਗ - B", "ਤਸਦੀਕ" ਅਤੇ ਜਿੱਥੇ ਵੀ ਲਾਗੂ ਹੋਵੇ, CSV ਫਾਈਲਾਂ ਜੋੜੋ

ਸਟੈੱਪ 4 : ਪ੍ਰੀਵਿਊ ਸਕ੍ਰੀਨ 'ਤੇ ਵੇਰਵਿਆਂ ਦੀ ਸਮੀਖਿਆ ਕਰੋ ਅਤੇ ਜੇਕਰ ਸਾਰੇ ਵੇਰਵੇ ਸਹੀ ਢੰਗ ਨਾਲ ਪ੍ਰਦਾਨ ਕੀਤੇ ਗਏ ਹਨ, ਤਾਂ ਫਾਰਮ ਦੀ ਈ-ਤਸਦੀਕ ਕਰਨ ਲਈ ਅੱਗੇ ਵਧੋ

 

ਪ੍ਰਸ਼ਨ 6:

ਫਾਰਮ 52A ਦੀ ਤਸਦੀਕ ਕਿਵੇਂ ਕੀਤੀ ਜਾ ਸਕਦੀ ਹੈ?

ਉੱਤਰ:

ਤੁਸੀਂ EVC ਜਾਂ DSC ਦੀ ਵਰਤੋਂ ਕਰਕੇ ਫਾਰਮ 52A ਦੀ ਈ-ਤਸਦੀਕ ਕਰ ਸਕਦੇ ਹੋ।

ਤੁਸੀਂ ਵਧੇਰੇ ਜਾਣਕਾਰੀ ਲਈ ਈ-ਤਸਦੀਕ ਕਿਵੇਂ ਕਰਨੀ ਹੈ (https://www.incometax.gov.in/iec/foportal//help/how-to-e-verify ਆਪਣੀ-ਈ-ਫਾਈਲਿੰਗ-ਰਿਟਰਨ ਦੀ ਈ-ਤਸਦੀਕ ਕਿਵੇਂ ਕਰਨੀ ਹੈ) ਸੰਬੰਧੀ ਯੂਜ਼ਰ ਮੈਨੂਅਲ ਦੇਖ ਸਕਦੇ ਹੋ।

 

ਪ੍ਰਸ਼ਨ 7:

ਈ-ਫਾਈਲਿੰਗ ਪੋਰਟਲ 'ਤੇ ਫਾਰਮ 52A ਫਾਈਲ ਕਰਨ ਲਈ ਕਿਹੜੀ ਜਾਣਕਾਰੀ/ ਵੇਰਵਿਆਂ ਦੀ ਲੋੜ ਹੁੰਦੀ ਹੈ?

ਉੱਤਰ:

ਫਾਰਮ 52A ਫਾਈਲ ਕਰਨ ਲਈ ਹੇਠ ਲਿਖੀ ਜਾਣਕਾਰੀ/ ਵੇਰਵਿਆਂ ਦੀ ਲੋੜ ਹੈ:

  • ਪਿਛਲੇ ਸਾਲ ਦੌਰਾਨ ਬਣਾਈਆਂ ਗਈਆਂ ਸਾਰੀਆਂ ਸਿਨੇਮੈਟੋਗ੍ਰਾਫ ਫਿਲਮਾਂ ਜਾਂ ਕੀਤੀਆਂ ਗਈਆਂ ਨਿਰਧਾਰਿਤ ਗਤੀਵਿਧੀਆਂ, ਜਾਂ ਦੋਵਾਂ ਦੇ ਵੇਰਵੇ, ਜਿਵੇਂ ਕਿ ਬਣਾਈਆਂ ਗਈਆਂ ਸਿਨੇਮੈਟੋਗ੍ਰਾਫ ਫਿਲਮਾਂ ਜਾਂ ਕੀਤੀ ਗਈ ਨਿਰਧਾਰਿਤ ਗਤੀਵਿਧੀ ਜਾਂ ਦੋਵਾਂ ਦੇ ਨਾਮ, ਸ਼ੁਰੂ ਹੋਣ ਦੀ ਮਿਤੀ ਅਤੇ ਪੂਰਾ ਹੋਣ ਦੀ ਸੂਰਤ ਵਿੱਚ, ਮੁਕੰਮਲ ਹੋਣ ਦੀ ਮਿਤੀ।
  • ਨਾਮ, ਪੈਨ, ਆਧਾਰ (ਜੇਕਰ ਉਪਲਬਧ ਹੋਵੇ), ਉਹਨਾਂ ਵਿਅਕਤੀਆਂ ਦਾ ਪਤਾ ਜਿਨ੍ਹਾਂ ਨੂੰ ਸਿਨੇਮੈਟੋਗ੍ਰਾਫ ਫਿਲਮਾਂ ਦੇ ਨਿਰਮਾਣ ਜਾਂ ਕੀਤੀਆਂ ਗਈਆਂ ਨਿਰਧਾਰਿਤ ਗਤੀਵਿਧੀਆਂ ਜਾਂ ਦੋਵਾਂ ਵਿੱਚ ਅਜਿਹੇ ਵਿਅਕਤੀਆਂ ਦੀ ਸ਼ਮੂਲੀਅਤ ਲਈ 50,000 ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਹੈ/ ਕੀਤਾ ਜਾਣਾ ਹੈ।
  • ਅਜਿਹੇ ਵਿਅਕਤੀਆਂ ਲਈ ਨਕਦ ਵਿੱਚ ਭੁਗਤਾਨ ਕੀਤੀ ਗਈ ਰਕਮ/ ਨਕਦ ਤੋਂ ਇਲਾਵਾ/ ਬਕਾਇਆ ਰਕਮ
  • ਅਜਿਹੇ ਵਿਅਕਤੀਆਂ ਨੂੰ ਭੁਗਤਾਨ ਕੀਤੀ ਗਈ ਰਕਮ/ਬਕਾਇਆ ਰਕਮ ਦੇ ਲਈ ਸਰੋਤ 'ਤੇ ਕਟੌਤੀ ਕੀਤੇ ਕਰਾਂ ਦੇ ਵੇਰਵੇ ਜਿਵੇਂ ਕਿ ਕਟੌਤੀ ਕੀਤੇ ਗਏ ਕਰਾਂ ਦੀ ਰਕਮ ਅਤੇ ਕਿਸ ਧਾਰਾ ਦੇ ਤਹਿਤ

 

ਪ੍ਰਸ਼ਨ 8:

ਮੈਂ ਫਾਰਮ 52A ਦੇ ਭਾਗ–A ਵਿੱਚ ਵੇਰਵੇ ਕਿਵੇਂ ਭਰ ਸਕਦਾ ਹਾਂ?

ਉੱਤਰ:

ਕਰਦਾਤਾ ਕੋਲ ਸਾਲ ਦੌਰਾਨ ਬਣਾਈਆਂ ਗਈਆਂ ਸਿਨੇਮੈਟੋਗ੍ਰਾਫ ਫਿਲਮਾਂ ਜਾਂ ਕੀਤੀਆਂ ਗਈਆਂ ਨਿਰਧਾਰਿਤ ਗਤੀਵਿਧੀਆਂ ਦੇ ਵੇਰਵੇ ਪ੍ਰਦਾਨ ਕਰਨ ਲਈ 2 ਵਿਕਲਪ ਹਨ:

  1. ਵੇਰਵੇ ਸ਼ਾਮਿਲ ਕਰੋ:
    • ਕਰਦਾਤਾ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਰੇਕ ਫਿਲਮ ਜਾਂ ਨਿਰਧਾਰਿਤ ਗਤੀਵਿਧੀ ਲਈ ਵੱਖਰੀ ਕਤਾਰ ਜੋੜ ਕੇ ਸਾਰਣੀ ਵਿੱਚ ਬਣਾਈਆਂ ਗਈਆਂ ਸਿਨੇਮੈਟੋਗ੍ਰਾਫ ਫਿਲਮਾਂ ਦੇ ਨਾਮ ਜਾਂ ਕੀਤੀਆਂ ਗਈਆਂ ਨਿਰਧਾਰਿਤ ਗਤੀਵਿਧੀਆਂ ਦਾ ਮੈਨੂਅਲ ਤਰੀਕੇ ਨਾਲ ਜ਼ਿਕਰ ਕਰੇ।
    • "ਸੇਵ ਕਰੋ" ਬਟਨ ਨੂੰ ਭਾਗ – A ਨੂੰ ਸੇਵ ਕਰਨ ਲਈ ਉਦੋਂ ਹੀ ਕਾਰਜਸ਼ੀਲ ਕੀਤਾ ਜਾਵੇਗਾ ਜਦੋਂ ਸਾਰੀਆਂ ਸਿਨੇਮੈਟੋਗ੍ਰਾਫ ਫਿਲਮਾਂ ਜਾਂ ਨਿਰਧਾਰਿਤ ਗਤੀਵਿਧੀਆਂ ਦੇ ਵੇਰਵੇ ਮੁੱਢਲੀ ਜਾਣਕਾਰੀ ਪੈਨਲ ਵਿੱਚ ਦੱਸੇ ਅਨੁਸਾਰ ਪ੍ਰਦਾਨ ਕੀਤੇ ਗਏ ਹਨ।
    • ਭਾਗ – A ਵਿੱਚ ਪ੍ਰਦਾਨ ਕੀਤੇ ਗਏ ਸਿਨੇਮੈਟੋਗ੍ਰਾਫ ਫਿਲਮਾਂ ਜਾਂ ਵਿਸ਼ੇਸ਼ ਗਤੀਵਿਧੀਆਂ ਦੇ ਵੇਰਵਿਆਂ ਨੂੰ ਮੁੱਢਲੀ ਜਾਣਕਾਰੀ ਪੈਨਲ ਵਿੱਚ ਦਰਸਾਏ ਅਨੁਸਾਰ ਬਣਾਈਆਂ ਗਈਆਂ ਸਿਨੇਮੈਟੋਗ੍ਰਾਫ ਫਿਲਮਾਂ ਜਾਂ ਕੀਤੀਆਂ ਗਈਆਂ ਨਿਰਧਾਰਿਤ ਗਤੀਵਿਧੀਆਂ ਦੀ ਗਿਣਤੀ ਨਾਲ ਪ੍ਰਮਾਣਿਤ ਕੀਤਾ ਜਾਵੇਗਾ। ਸਾਰੀਆਂ ਸਿਨੇਮੈਟੋਗ੍ਰਾਫ ਫਿਲਮਾਂ ਜਾਂ ਨਿਰਧਾਰਿਤ ਗਤੀਵਿਧੀਆਂ ਦੇ ਵੇਰਵੇ ਪ੍ਰਦਾਨ ਕੀਤੇ ਜਾਣ ਤੋਂ ਬਾਅਦ "ਵੇਰਵੇ ਸ਼ਾਮਿਲ ਕਰੋ" ਬਟਨ ਨੂੰ ਅਕਿਰਿਆਸ਼ੀਲ ਕਰ ਦਿੱਤਾ ਜਾਵੇਗਾ। ਜੇਕਰ ਤੁਸੀਂ ਹੋਰ ਸਿਨੇਮੈਟੋਗ੍ਰਾਫ ਫਿਲਮਾਂ ਜਾਂ ਨਿਰਧਾਰਿਤ ਗਤੀਵਿਧੀਆਂ ਜੋੜਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਨਵੇਂ ਵੇਰਵੇ ਜੋੜਨ ਦੇ ਯੋਗ ਹੋਣ ਲਈ ਪਹਿਲਾਂ ਮੁੱਢਲੀ ਜਾਣਕਾਰੀ ਵਿੱਚ ਗਿਣਤੀ ਨੂੰ ਠੀਕ ਕਰੋ।
  1. CSV ਜੋੜੋ:
    • ਕਰਦਾਤਾ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇੱਕ ਐਕਸਲ ਟੈਂਪਲੇਟ ਵਿੱਚ ਤਿਆਰ ਕੀਤੀਆਂ ਸਿਨੇਮੈਟੋਗ੍ਰਾਫ ਫਿਲਮਾਂ ਜਾਂ ਕੀਤੀਆਂ ਗਈਆਂ ਨਿਰਧਾਰਿਤ ਗਤੀਵਿਧੀਆਂ ਦੇ ਨਾਵਾਂ ਦਾ ਜ਼ਿਕਰ ਕਰੇ
    • ਐਕਸਲ ਟੈਂਪਲੇਟ ਵਿੱਚ ਸਾਰੇ ਵੇਰਵਿਆਂ ਨੂੰ ਪੂਰਾ ਕਰਨ ਤੋਂ ਬਾਅਦ, ਉਸ ਨੂੰ csv ਵਿੱਚ ਬਦਲੋ ਅਤੇ ਫਿਰ csv ਨੂੰ ਅਪਲੋਡ ਕਰੋ।
    • ਅਪਲੋਡ ਕੀਤੇ csv ਨੂੰ ਬਿਨਾਂ ਕਿਸੇ ਤਰੁੱਟੀ ਦੇ ਪ੍ਰਮਾਣਿਤ ਕੀਤੇ ਜਾਣ ਤੋਂ ਬਾਅਦ “ਸੇਵ ਕਰੋ" ਬਟਨ ਨੂੰ ਕਾਰਜਸ਼ੀਲ ਕੀਤਾ ਜਾਵੇਗਾ।

ਕਿਰਪਾ ਕਰਕੇ ਨੋਟ ਕਰੋ ਕਿ ਜੇਕਰ ਕਰਦਾਤਾ ਕੁਝ ਸਿਨੇਮੈਟੋਗ੍ਰਾਫ਼ ਫਿਲਮਾਂ ਜਾਂ ਨਿਰਧਾਰਿਤ ਗਤੀਵਿਧੀਆਂ ਲਈ ਜਾਂ ਇਸਦੇ ਵਿਪਰੀਤ ਵੇਰਵੇ ਸ਼ਾਮਿਲ ਕਰੋ ਅਤੇ ਵੇਰਵੇ ਸੇਵ ਕਰਨ ਤੋਂ ਬਾਅਦ CSV ਜੋੜੋ ਦੀ ਚੋਣ ਕਰਦਾ ਹੈ, ਪਹਿਲਾਂ ਚੁਣੇ ਗਏ ਵਿਕਲਪ ਲਈ ਸੇਵ ਕੀਤਾ ਡੇਟਾ ਹਟਾ ਦਿੱਤਾ ਜਾਵੇਗਾ। ਕਰਦਾਤਾ ਤੋਂ ਦੁਬਾਰਾ ਵੇਰਵੇ ਭਰਨ ਅਤੇ ਭਾਗ – A ਨੂੰ ਸੇਵ ਕਰਨ ਦੀ ਉਮੀਦ ਕੀਤੀ ਜਾਵੇਗੀ।

 

ਪ੍ਰਸ਼ਨ 9:

ਜਦੋਂ ਮੈਂ ਭਾਗ – A ਲਈ csv ਅਪਲੋਡ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਮੈਨੂੰ ਹੇਠ ਲਿਖੀਆਂ ਤਰੁੱਟੀਆਂ ਮਿਲ ਰਹੀਆਂ ਹਨ। ਇਸਦਾ ਕੀ ਮਤਲਬ ਹੈ ਅਤੇ ਮੈਨੂੰ ਇਸ ਨੂੰ ਕਿਵੇਂ ਠੀਕ ਕਰਨਾ ਚਾਹੀਦਾ ਹੈ?

ਉੱਤਰ:

ਕ੍ਰਮ ਸੰਖਿਆ

ਤਰੁੱਟੀ ਸੰਦੇਸ਼

ਹੱਲ/ ਲੋੜੀਂਦੀ ਕਾਰਵਾਈ

1.

csv ਵਿੱਚ ਦਰਜ ਸਿਨੇਮੈਟੋਗ੍ਰਾਫ ਫਿਲਮਾਂ ਦੀ ਗਿਣਤੀ ਮੁੱਢਲੀ ਜਾਣਕਾਰੀ ਪੈਨਲ ਵਿੱਚ ਦਰਸਾਈਆਂ ਗਈਆਂ ਸਿਨੇਮੈਟੋਗ੍ਰਾਫ ਫਿਲਮਾਂ ਦੀ ਗਿਣਤੀ ਦੇ ਬਰਾਬਰ ਨਹੀਂ ਹੈ।

ਇਹ ਤਰੁੱਟੀ ਸੰਦੇਸ਼ ਉਦੋਂ ਆਉਂਦਾ ਹੈ ਜਦੋਂ ਸਿਨੇਮੈਟੋਗ੍ਰਾਫ ਫਿਲਮਾਂ ਦੇ ਵੇਰਵੇ ਮੁੱਢਲੀ ਜਾਣਕਾਰੀ ਪੈਨਲ ਵਿੱਚ ਪ੍ਰਦਾਨ ਕੀਤੀਆਂ ਸਿਨੇਮੈਟੋਗ੍ਰਾਫ ਫਿਲਮਾਂ ਦੀ ਗਿਣਤੀ ਦੇ ਬਰਾਬਰ ਨਹੀਂ ਹੁੰਦੇ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਫਾਰਮ ਦੇ ਮੁੱਢਲੀ ਜਾਣਕਾਰੀ ਪੈਨਲ ਵਿੱਚ ਤੁਹਾਡੇ ਦੁਆਰਾ ਦੱਸੀ ਗਈ ਸਿਨੇਮੈਟੋਗ੍ਰਾਫ ਫਿਲਮਾਂ ਦੀ ਗਿਣਤੀ ਦੇ ਸਾਹਮਣੇ ਸਾਰੀਆਂ ਸਿਨੇਮੈਟੋਗ੍ਰਾਫ ਫਿਲਮਾਂ ਦੇ ਵੇਰਵੇ ਪ੍ਰਦਾਨ ਕਰ ਰਹੇ ਹੋ।

2.

csv ਵਿੱਚ ਦਰਜ ਕੀਤੀਆਂ ਨਿਰਧਾਰਿਤ ਗਤੀਵਿਧੀਆਂ ਦੀ ਗਿਣਤੀ ਮੁੱਢਲੀ ਜਾਣਕਾਰੀ ਪੈਨਲ ਵਿੱਚ ਦਰਸਾਏ ਅਨੁਸਾਰ ਕੀਤੀਆਂ ਗਈਆਂ ਨਿਰਧਾਰਿਤ ਗਤੀਵਿਧੀਆਂ ਦੀ ਗਿਣਤੀ ਦੇ ਬਰਾਬਰ ਨਹੀਂ ਹੈ।

ਇਹ ਤਰੁੱਟੀ ਸੰਦੇਸ਼ ਉਦੋਂ ਆਉਂਦਾ ਹੈ ਜਦੋਂ ਸਿਨੇਮੈਟੋਗ੍ਰਾਫ ਫਿਲਮਾਂ ਦੇ ਵੇਰਵੇ ਮੁੱਢਲੀ ਜਾਣਕਾਰੀ ਪੈਨਲ ਵਿੱਚ ਪ੍ਰਦਾਨ ਕੀਤੀਆਂ ਸਿਨੇਮੈਟੋਗ੍ਰਾਫ ਫਿਲਮਾਂ ਦੀ ਗਿਣਤੀ ਦੇ ਬਰਾਬਰ ਨਹੀਂ ਹੁੰਦੇ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਫਾਰਮ ਦੇ ਮੁੱਢਲੀ ਜਾਣਕਾਰੀ ਪੈਨਲ ਵਿੱਚ ਤੁਹਾਡੇ ਦੁਆਰਾ ਦੱਸੀਆਂ ਗਈਆਂ ਨਿਰਧਾਰਿਤ ਗਤੀਵਿਧੀਆਂ ਦੀ ਗਿਣਤੀ ਦੇ ਸਾਹਮਣੇ ਸਾਰੀਆਂ ਨਿਰਧਾਰਿਤ ਗਤੀਵਿਧੀਆਂ ਦੇ ਵੇਰਵੇ ਪ੍ਰਦਾਨ ਕਰ ਰਹੇ ਹੋ।

CSV ਵਿੱਚ ਸਾਰੇ ਲੋੜੀਂਦੇ ਸੁਧਾਰ ਕਰਨ ਤੋਂ ਬਾਅਦ, ਤੁਸੀਂ ਇਸ ਨੂੰ ਦੁਬਾਰਾ ਅਪਲੋਡ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ।

 

ਪ੍ਰਸ਼ਨ 10:

ਜਦੋਂ ਮੈਂ ਭਾਗ – B ਲਈ csv ਅਪਲੋਡ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਮੈਨੂੰ ਹੇਠ ਲਿਖੀ ਤਰੁੱਟੀ "ਹਰੇਕ ਸਿਨੇਮੈਟੋਗ੍ਰਾਫ ਫਿਲਮ/ਕੀਤੀ ਗਈ ਨਿਰਧਾਰਿਤ ਗਤੀਵਿਧੀ ਦੇ ਸਾਹਮਣੇ ਘੱਟੋ-ਘੱਟ ਇੱਕ ਐਂਟਰੀ ਭਾਗ B CSV ਵਿੱਚ ਮੌਜੂਦ ਹੋਣੀ ਚਾਹੀਦੀ ਹੈ" ਪ੍ਰਾਪਤ ਹੋ ਰਹੀ ਹੈ। ਇਸਦਾ ਕੀ ਮਤਲਬ ਹੈ ਅਤੇ ਮੈਨੂੰ ਇਸ ਨੂੰ ਕਿਵੇਂ ਠੀਕ ਕਰਨਾ ਚਾਹੀਦਾ ਹੈ?

ਉੱਤਰ:

ਤੁਹਾਨੂੰ ਹੇਠ ਲਿਖੀਆਂ 2 ਸਥਿਤੀਆਂ ਵਿੱਚ ਇਹ ਤਰੁੱਟੀ ਮਿਲ ਸਕਦੀ ਹੈ:

ਕ੍ਰਮ ਸੰਖਿਆ

ਸਿਨੇਰਿਓ

ਹੱਲ/ ਲੋੜੀਂਦੀ ਕਾਰਵਾਈ

1.

ਸਿਨੇਮੈਟੋਗ੍ਰਾਫ ਫਿਲਮ /ਨਿਰਧਾਰਿਤ ਗਤੀਵਿਧੀ ਦਾ ਨਾਮ ਭਾਗ – A ਵਿੱਚ ਦੱਸਿਆ ਗਿਆ ਹੈ ਪਰ ਭਾਗ – B CSV ਵਿੱਚ ਇਸਦੇ ਲਈ ਕੋਈ ਵੇਰਵੇ ਪ੍ਰਦਾਨ ਨਹੀਂ ਕੀਤੇ ਗਏ ਹਨ।

ਕਿਰਪਾ ਕਰਕੇ ਧਿਆਨ ਦਿਓ ਕਿ ਸਿਨੇਮੈਟੋਗ੍ਰਾਫ ਫਿਲਮ ਦੇ ਨਿਰਮਾਣ ਜਾਂ ਸ਼ੁਰੂ ਕੀਤੀ ਗਈ ਨਿਰਧਾਰਿਤ ਗਤੀਵਿਧੀ ਵਿੱਚ ਲੱਗੇ ਵਿਅਕਤੀਆਂ ਨੂੰ 50,000 ਰੁਪਏ ਤੋਂ ਵੱਧ ਦੇ ਭੁਗਤਾਨ ਦੇ ਵੇਰਵਿਆਂ ਲਈ ਘੱਟੋ-ਘੱਟ ਇੱਕ ਐਂਟਰੀ ਹੋਣੀ ਚਾਹੀਦੀ ਹੈ।

ਕਿਰਪਾ ਕਰਕੇ ਭਾਗ – B CSV ਵਿੱਚ ਸਾਰੀਆਂ ਸਿਨੇਮੈਟੋਗ੍ਰਾਫ ਫਿਲਮਾਂ ਜਾਂ ਨਿਰਧਾਰਿਤ ਗਤੀਵਿਧੀਆਂ ਲਈ ਵੇਰਵੇ ਪ੍ਰਦਾਨ ਕਰਨਾ ਯਕੀਨੀ ਬਣਾਓ ਜਿਵੇਂ ਕਿ ਭਾਗ – A ਵਿੱਚ ਦੱਸਿਆ ਗਿਆ ਹੈ।

2.

ਸਿਨੇਮੈਟੋਗ੍ਰਾਫ ਫਿਲਮ ਦੇ ਨਿਰਮਾਣ ਜਾਂ ਕੀਤੀ ਗਈ ਵਿਸ਼ੇਸ਼ ਗਤੀਵਿਧੀ ਵਿੱਚ ਲੱਗੇ ਵਿਅਕਤੀਆਂ ਨੂੰ 50,000 ਰੁਪਏ ਤੋਂ ਵੱਧ ਦੇ ਕੀਤੇ ਭੁਗਤਾਨਾਂ ਦੇ ਵੇਰਵੇ ਭਾਗ – B CSV ਵਿੱਚ ਪ੍ਰਦਾਨ ਕੀਤੇ ਗਏ ਹਨ ਪਰ ਸਿਨੇਮੈਟੋਗ੍ਰਾਫ ਫਿਲਮ ਜਾਂ ਨਿਰਧਾਰਿਤ ਗਤੀਵਿਧੀ ਦਾ ਨਾਮ ਭਾਗ – A ਵਿੱਚ ਨਹੀਂ ਦੱਸਿਆ ਗਿਆ ਹੈ।

ਕਿਰਪਾ ਕਰਕੇ ਧਿਆਨ ਦਿਓ ਕਿ ਭਾਗ – A ਵਿੱਚ ਦਰਸਾਈਆਂ ਗਈਆਂ ਸਿਨੇਮੈਟੋਗ੍ਰਾਫ ਫਿਲਮਾਂ ਜਾਂ ਨਿਰਧਾਰਿਤ ਗਤੀਵਿਧੀਆਂ ਦੇ ਨਾਮ ਭਾਗ – B ਵਿੱਚ ਜ਼ਿਕਰ ਕੀਤੀਆਂ ਸਿਨੇਮੈਟੋਗ੍ਰਾਫ ਫਿਲਮਾਂ ਜਾਂ ਨਿਰਧਾਰਿਤ ਗਤੀਵਿਧੀਆਂ ਦੇ ਨਾਮ ਨਾਲ ਪ੍ਰਮਾਣਿਤ ਕੀਤੇ ਜਾਣਗੇ।

ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ ਸਾਰੀਆਂ ਸਿਨੇਮੈਟੋਗ੍ਰਾਫ ਫਿਲਮਾਂ ਜਾਂ ਨਿਰਧਾਰਿਤ ਗਤੀਵਿਧੀਆਂ ਦੇ ਨਾਮ ਭਾਗ – A ਅਤੇ ਭਾਗ – B ਦੋਵਾਂ ਵਿੱਚ ਦਿੱਤੇ ਗਏ ਹਨ।

 

ਪ੍ਰਸ਼ਨ 11:

ਜੇਕਰ ਮੈਂ ਮੁੱਢਲੀ ਜਾਣਕਾਰੀ ਪੈਨਲ ਵਿੱਚ ਕੋਈ ਤਬਦੀਲੀਆਂ ਕਰਦਾ ਹਾਂ ਤਾਂ ਭਾਗ - A ਜਾਂ ਭਾਗ - B ਵਿੱਚ ਅਟੈਚ ਕੀਤੀ CSV ਨੂੰ ਕਿਉਂ ਹਟਾ ਦਿੱਤਾ ਜਾਂਦਾ ਹੈ?

ਉੱਤਰ:

ਕਿਰਪਾ ਕਰਕੇ ਨੋਟ ਕਰੋ ਕਿ ਤਿਆਰ ਕੀਤੀਆਂ ਗਈਆਂ ਸਿਨੇਮੈਟੋਗ੍ਰਾਫ ਫਿਲਮਾਂ ਜਾਂ ਕੀਤੀਆਂ ਗਈਆਂ ਨਿਰਧਾਰਿਤ ਗਤੀਵਿਧੀਆਂ ਦੀ ਗਿਣਤੀ ਅਤੇ ਵੇਰਵਿਆਂ ਨੂੰ ਸਾਰੇ ਤਿੰਨ ਪੈਨਲਾਂ ਵਿੱਚ ਪ੍ਰਮਾਣਿਤ ਕੀਤਾ ਜਾ ਰਿਹਾ ਹੈ ਜਿਵੇਂ ਕਿ "ਮੁੱਢਲੀ ਜਾਣਕਾਰੀ", "ਭਾਗ - A" ਅਤੇ "ਭਾਗ - B"। ਜੇਕਰ ਕਰਦਾਤਾ ਮੁੱਢਲੀ ਜਾਣਕਾਰੀ ਜਾਂ ਭਾਗ - A ਪੈਨਲ ਵਿੱਚ ਸਿਨੇਮੈਟੋਗ੍ਰਾਫ ਫਿਲਮਾਂ ਜਾਂ ਨਿਰਧਾਰਿਤ ਗਤੀਵਿਧੀਆਂ ਦੇ ਲਈ ਪ੍ਰਦਾਨ ਕੀਤੇ ਵੇਰਵਿਆਂ ਵਿੱਚ ਕੋਈ ਤਬਦੀਲੀ/ ਸੋਧ ਕਰਦਾ ਹੈ, ਤਾਂ ਕਰਦਾਤਾ ਦੁਆਰਾ ਭਾਗ - A ਅਤੇ ਭਾਗ - B ਵਿੱਚ ਪ੍ਰਦਾਨ ਕੀਤੇ ਗਏ ਵੇਰਵਿਆਂ ਨੂੰ ਹਟਾ ਦਿੱਤਾ ਜਾਵੇਗਾ। ਕਰਦਾਤਾ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਦੁਬਾਰਾ ਭਾਗ - A ਅਤੇ ਭਾਗ - B ਵਿੱਚ ਵੇਰਵੇ ਭਰਨ ਜਾਂ csv ਨੂੰ ਅਟੈਚ ਕਰਨ।

 

ਪ੍ਰਸ਼ਨ 12:

ਕੀ ਮੈਨੂੰ ਪਿਛਲੇ ਸਾਲ ਦੌਰਾਨ ਬਣਾਈ ਗਈ ਹਰੇਕ ਸਿਨੇਮੈਟੋਗ੍ਰਾਫ ਫਿਲਮ ਜਾਂ ਕੀਤੀ ਗਈ ਨਿਰਧਾਰਿਤ ਗਤੀਵਿਧੀ ਲਈ ਵੱਖਰਾ ਫਾਰਮ 52A ਫਾਈਲ ਕਰਨ ਦੀ ਲੋੜ ਹੈ?

ਉੱਤਰ:

ਨਹੀਂ, ਤੁਹਾਨੂੰ ਪਿਛਲੇ ਸਾਲ ਦੌਰਾਨ ਬਣਾਈ ਗਈ ਹਰੇਕ ਸਿਨੇਮਾਟੋਗ੍ਰਾਫ ਫਿਲਮ ਜਾਂ ਕੀਤੀ ਗਈ ਨਿਰਧਾਰਿਤ ਗਤੀਵਿਧੀ ਲਈ ਵੱਖਰਾ ਫਾਰਮ 52A ਫਾਈਲ ਕਰਨ ਦੀ ਲੋੜ ਨਹੀਂ ਹੈ। ਹਰੇਕ ਟੈਨ ਲਈ ਪਿਛਲੇ ਸਾਲ ਦੌਰਾਨ ਬਣਾਈਆਂ ਗਈਆਂ ਸਾਰੀਆਂ ਸਿਨੇਮੈਟੋਗ੍ਰਾਫ ਫਿਲਮਾਂ ਅਤੇ/ ਜਾਂ ਕੀਤੀਆਂ ਨਿਰਧਾਰਿਤ ਗਤੀਵਿਧੀਆਂ ਲਈ ਵੇਰਵੇ ਇਕੱਠੇ ਕੀਤੇ ਜਾਣੇ ਚਾਹੀਦੇ ਹਨ ਅਤੇ ਹਰੇਕ ਟੈਨ ਰਜਿਸਟ੍ਰੇਸ਼ਨ ਲਈ ਇੱਕ ਵੱਖਰਾ ਫਾਰਮ 52A ਜਮ੍ਹਾਂ ਕਰਨਾ ਪਏਗਾ।

 

ਪ੍ਰਸ਼ਨ 13:

ਮੈਨੂੰ ਭਾਗ – A ਜਾਂ ਭਾਗ – B ਵਿੱਚ CSV ਅਪਲੋਡ ਕਰਨ ਤੋਂ ਬਾਅਦ ਇੱਕ ਤਰੁੱਟੀ ਫਾਈਲ ਮਿਲ ਰਹੀ ਹੈ?

ਉੱਤਰ:

ਤੁਹਾਡੇ ਵੱਲੋਂ ਭਾਗ – A ਜਾਂ ਭਾਗ – B ਵਿੱਚ CSV ਅਪਲੋਡ ਕਰਨ ਤੋਂ ਬਾਅਦ, ਦਿੱਤੇ ਗਏ ਵੇਰਵਿਆਂ ਨੂੰ ਪ੍ਰਮਾਣਿਤ ਕੀਤਾ ਜਾਵੇਗਾ ਅਤੇ ਜੇਕਰ ਕੋਈ ਤਰੁੱਟੀ ਪਾਈ ਜਾਂਦੀ ਹੈ, ਤਾਂ ਅਜਿਹੀਆਂ ਤਰੁੱਟੀਆਂ ਦੇ ਵੇਰਵੇ ਤੁਹਾਨੂੰ ਇੱਕ ਐਕਸਲ ਫਾਈਲ ਵਿੱਚ ਪ੍ਰਦਾਨ ਕੀਤੇ ਜਾਣਗੇ। ਕਿਰਪਾ ਕਰਕੇ ਜ਼ਿਕਰ ਕੀਤੀਆਂ ਕਤਾਰਾਂ ਵਿੱਚ ਹੋਈਆਂ ਗਲਤੀਆਂ ਲਈ ਐਕਸਲ ਫਾਈਲ ਦੇਖੋ ਅਤੇ ਉਨ੍ਹਾਂ ਨੂੰ ਠੀਕ ਕਰੋ। ਸਾਰੇ ਲੋੜੀਂਦੇ ਸੁਧਾਰ ਕੀਤੇ ਜਾਣ ਤੋਂ ਬਾਅਦ, ਤੁਸੀਂ ਇਸਨੂੰ ਦੁਬਾਰਾ ਅਪਲੋਡ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ।

ਤੁਸੀਂ ਹਰੇਕ ਫੀਲਡ ਲਈ ਲਾਜ਼ਮੀ ਤੌਰ 'ਤੇ ਲੋੜੀਂਦੀ ਜਾਣਕਾਰੀ ਅਤੇ ਸਵੀਕਾਰਯੋਗ ਫਾਰਮੈਟ ਦੇ ਵੇਰਵਿਆਂ ਲਈ ਭਾਗ – A ਅਤੇ ਭਾਗ – B ਦੋਵਾਂ ਵਿੱਚ ਪ੍ਰਦਾਨ ਕੀਤੀਆਂ CSV ਨਿਰਦੇਸ਼ ਫਾਈਲਾਂ ਦਾ ਹਵਾਲਾ ਲੈ ਸਕਦੇ ਹੋ।