1. ਸੰਖੇਪ ਜਾਣਕਾਰੀ
ITD ਦੁਆਰਾ ਜਾਰੀ ਨੋਟਿਸ / ਆਦੇਸ਼ ਨੂੰ ਪ੍ਰਮਾਣਿਤ ਕਰੋ ਸੇਵਾ ਈ-ਫਾਈਲਿੰਗ ਪੋਰਟਲ ਦੇ ਰਜਿਸਟਰਡ ਅਤੇ ਗੈਰ-ਰਜਿਸਟਰਡ ਉਪਭੋਗਤਾਵਾਂ ਲਈ ਇੱਕ ਨੋਟਿਸ, ਆਦੇਸ਼, ਸੰਮਨ, ਪੱਤਰ ਜਾਂ ਆਮਦਨ ਕਰ ਅਥਾਰਿਟੀਆਂ ਦੁਆਰਾ ਜਾਰੀ ਕੀਤੇ ਗਏ ਕਿਸੇ ਪੱਤਰ-ਵਿਹਾਰ ਦੀ ਪ੍ਰਮਾਣਿਕਤਾ ਦੀ ਤਸਦੀਕ ਕਰਨ ਲਈ ਇੱਕ ਪ੍ਰੀ-ਲੌਗਇਨ ਸੇਵਾ ਦੇ ਤੌਰ 'ਤੇ ਉਪਲਬਧ ਹੈ।
2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ
- ਈ-ਫਾਈਲਿੰਗ ਪੋਰਟਲ ਦਾ ਐਕਸੈਸ
3. ਸਟੈੱਪ ਬਾਏ ਸਟੈੱਪ ਗਾਈਡ
ਸਟੈੱਪ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ।
ਸਟੈੱਪ 2: ITD ਦੁਆਰਾ ਜਾਰੀ ਨੋਟਿਸ / ਆਦੇਸ਼ ਨੂੰ ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ।
ਸਟੈੱਪ 3: ਨੋਟਿਸ / ਆਦੇਸ਼ ਨੂੰ ਪ੍ਰਮਾਣਿਤ ਕਰਨ ਲਈ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਕੋਈ ਇੱਕ ਚੁਣੋ -
| ਪੈਨ, ਦਸਤਾਵੇਜ਼ ਦੀ ਕਿਸਮ, ਮੁਲਾਂਕਣ ਸਾਲ, ਜਾਰੀ ਕਰਨ ਦੀ ਮਿਤੀ ਅਤੇ ਮੋਬਾਈਲ ਨੰਬਰ | ਸੈਕਸ਼ਨ 3.1 ਦੇਖੋ |
| ਦਸਤਾਵੇਜ਼ ਪਛਾਣ ਨੰਬਰ ਅਤੇ ਮੋਬਾਈਲ ਨੰਬਰ | ਸੈਕਸ਼ਨ 3.2 ਦੇਖੋ |
3.1 ਜੇਕਰ ਤੁਸੀਂ ਵਿਕਲਪ ਚੁਣਦੇ ਹੋ - ਪੈਨ, ਦਸਤਾਵੇਜ਼ ਦੀ ਕਿਸਮ, ਜਾਰੀ ਕਰਨ ਦੀ ਮਿਤੀ ਅਤੇ ਮੋਬਾਈਲ ਨੰਬਰ
ਸਟੈੱਪ 1: ਪੈਨ, ਦਸਤਾਵੇਜ਼ ਦੀ ਕਿਸਮ, ਮੁਲਾਂਕਣ ਸਾਲ, ਜਾਰੀ ਕਰਨ ਦੀ ਮਿਤੀ ਅਤੇ ਮੋਬਾਈਲ ਨੰਬਰ ਚੁਣੋ।
ਸਟੈੱਪ 2: ਪੈਨ ਦਰਜ ਕਰੋ, ਦਸਤਾਵੇਜ਼ ਦੀ ਕਿਸਮ ਅਤੇ ਮੁਲਾਂਕਣ ਸਾਲ ਚੁਣੋ, ਮੋਬਾਈਲ ਨੰਬਰ ਅਤੇ ਜਾਰੀ ਕਰਨ ਦੀ ਮਿਤੀ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 3: ਸਟੈੱਪ 2 ਵਿੱਚ ਤੁਹਾਡੇ ਦੁਆਰਾ ਦਰਜ ਕੀਤੇ ਮੋਬਾਈਲ ਨੰਬਰ 'ਤੇ ਪ੍ਰਾਪਤ 6-ਅੰਕਾਂ ਦਾ OTP ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ:
- OTP ਕੇਵਲ 15 ਮਿੰਟ ਲਈ ਵੈਧ ਹੋਵੇਗਾ।
- ਤੁਹਾਡੇ ਕੋਲ ਸਹੀ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹਨ।
- ਸਕ੍ਰੀਨ 'ਤੇ OTP ਐਕਸਪਾਇਰੀ ਕਾਊਂਟਡਾਊਨ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦਾ ਸਮਾਂ ਕਦੋਂ ਸਮਾਪਤ ਹੋਵੇਗਾ।
- OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ 'ਤੇ, ਇੱਕ ਨਵਾਂ OTP ਜਨਰੇਟ ਹੋਵੇਗਾ ਅਤੇ ਤੁਹਾਨੂੰ ਭੇਜਿਆ ਜਾਵੇਗਾ।
ਇੱਕ ਵਾਰ OTP ਪ੍ਰਮਾਣਿਤ ਹੋਣ ਤੋਂ ਬਾਅਦ, ਨੋਟਿਸ ਜਾਰੀ ਕਰਨ ਦੀ ਮਿਤੀ ਦੇ ਨਾਲ ਜਾਰੀ ਕੀਤੇ ਗਏ ਨੋਟਿਸ ਦਾ ਦਸਤਾਵੇਜ਼ ਨੰਬਰ ਪ੍ਰਦਰਸ਼ਿਤ ਕੀਤਾ ਜਾਵੇਗਾ।
ਨੋਟ: ਜੇਕਰ ITD ਦੁਆਰਾ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ, ਤਾਂ ਇਹ ਇੱਕ ਸੰਦੇਸ਼ ਪ੍ਰਦਰਸ਼ਿਤ ਕਰੇਗਾ - ਦਿੱਤੇ ਗਏ ਮਾਪਦੰਡ ਲਈ ਕੋਈ ਰਿਕਾਰਡ ਨਹੀਂ ਮਿਲਿਆ।
3.2: ਜੇਕਰ ਤੁਸੀਂ ਵਿਕਲਪ ਚੁਣਦੇ ਹੋ - ਦਸਤਾਵੇਜ਼ ਪਛਾਣ ਨੰਬਰ ਅਤੇ ਮੋਬਾਈਲ ਨੰਬਰ
ਸਟੈੱਪ 1: ਦਸਤਾਵੇਜ਼ ਪਛਾਣ ਨੰਬਰ ਅਤੇ ਮੋਬਾਈਲ ਨੰਬਰ ਚੁਣੋ।
ਸਟੈੱਪ 2: ਦਸਤਾਵੇਜ਼ ਪਛਾਣ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 3: ਸਟੈੱਪ 2 ਵਿੱਚ ਤੁਹਾਡੇ ਦੁਆਰਾ ਦਰਜ ਕੀਤੇ ਮੋਬਾਈਲ ਨੰਬਰ 'ਤੇ ਪ੍ਰਾਪਤ 6-ਅੰਕਾਂ ਦਾ OTP ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ:
- OTP ਕੇਵਲ 15 ਮਿੰਟ ਲਈ ਵੈਧ ਹੋਵੇਗਾ।
- ਤੁਹਾਡੇ ਕੋਲ ਸਹੀ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹਨ।
- ਸਕ੍ਰੀਨ 'ਤੇ OTP ਐਕਸਪਾਇਰੀ ਕਾਊਂਟਡਾਊਨ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦਾ ਸਮਾਂ ਕਦੋਂ ਸਮਾਪਤ ਹੋਵੇਗਾ।
- OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ 'ਤੇ, ਇੱਕ ਨਵਾਂ OTP ਜਨਰੇਟ ਹੋਵੇਗਾ ਅਤੇ ਤੁਹਾਨੂੰ ਭੇਜਿਆ ਜਾਵੇਗਾ।
ਇੱਕ ਵਾਰ OTP ਪ੍ਰਮਾਣਿਤ ਹੋਣ ਤੋਂ ਬਾਅਦ, ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਕੀਤਾ ਜਾਵੇਗਾ।
ਨੋਟ: ਜੇਕਰ ITD ਦੁਆਰਾ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ, ਤਾਂ ਇਹ ਇੱਕ ਸੰਦੇਸ਼ ਪ੍ਰਦਰਸ਼ਿਤ ਕਰੇਗਾ – ਦਿੱਤੇ ਗਏ ਦਸਤਾਵੇਜ਼ ਨੰਬਰ ਲਈ ਕੋਈ ਰਿਕਾਰਡ ਨਹੀਂ ਮਿਲਿਆ।