Do not have an account?
Already have an account?
ਨਵੀਨਤਮ ਖ਼ਬਰਾਂ
08-ਅਪ੍ਰੈਲ-2026

CBDT ਨੇ ਮੁਲਾਂਕਣ ਸਾਲ (AY) 2026-27 ਲਈ ITR-1 ਅਤੇ 4 ਫਾਰਮ ਨੋਟੀਫਾਈ ਕਰ ਦਿੱਤੇ ਹਨ। ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ ।

08-ਅਪ੍ਰੈਲ-2026

ਆਮਦਨ ਕਰ ਡਾਇਰੈਕਟੋਰੇਟ (ਸਿਸਟਮ), ਨਵੀਂ ਦਿੱਲੀ ਨੇ ਫਾਰਮ ਨੰਬਰ 121 ਦੇ ਸਬੰਧ ਵਿੱਚ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ (UIN) ਜਾਰੀ ਕਰਨ ਅਤੇ ਅਲਾਟ ਕਰਨ ਦੀ ਪ੍ਰਕਿਰਿਆ, ਫਾਰਮੈਟ ਅਤੇ ਮਾਪਦੰਡਾਂ ਦੇ ਨਾਲ-ਨਾਲ ਭੁਗਤਾਨਕਰਤਾ (payer) ਦੁਆਰਾ ਇਸਦੇ 'ਭਾਗ ਬੀ' (Part B) ਨੂੰ ਤਿਮਾਹੀ ਅਧਾਰ 'ਤੇ ਜਮ੍ਹਾਂ ਕਰਾਉਣ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ ।

01-ਅਪ੍ਰੈਲ-2026

20 ਮਾਰਚ, 2026 ਦੇ' ਨੋਟੀਫਿਕੇਸ਼ਨ ਨੰਬਰ 22/2026' ਅਨੁਸਾਰ, ਆਮਦਨ ਕਰ ਐਕਟ, 2025 ਦੇ ਅਧੀਨ ਆਉਣ ਵਾਲੇ ਫਾਰਮਾਂ ਨੂੰ ਈ-ਫਾਈਲਿੰਗ ਪੋਰਟਲ 'ਤੇ ਪੜਾਅਵਾਰ ਤਰੀਕੇ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ।

01-ਅਪ੍ਰੈਲ-2026

ਆਮਦਨ ਕਰ ਐਕਟ, 2025 ਦੇ ਅਧੀਨ ਕਰ ਭੁਗਤਾਨ ਦੀ ਸੁਵਿਧਾ ਪ੍ਰਦਾਨ ਕਰਨ ਲਈ, 1 ਅਪ੍ਰੈਲ 2026 ਤੋਂ ਆਮਦਨ ਕਰ ਈ-ਫਾਈਲਿੰਗ ਪੋਰਟਲ ’ਤੇ ਨਵੇਂ ਚਲਾਨ ਉਪਲਬਧ ਕਰਵਾ ਦਿੱਤੇ ਗਏ ਹਨ। ਇਹਨਾਂ ਚਲਾਨਾਂ ਤੱਕ ਹੇਠਾਂ ਦਿੱਤੇ ਮਾਰਗ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ:
ਈ-ਫਾਈਲ → ਕਰ ਈ-ਭੁਗਤਾਨ ਕਰੋ → “ਆਮਦਨ ਕਰ ਐਕਟ, 2025” ਚੁਣੋ → ਨਵਾਂ ਭੁਗਤਾਨ → ਲਾਗੂ ਟਾਇਲ ਚੁਣੋ
ਜੇਕਰ ਤੁਸੀਂ ਕਰ ਸਾਲ 2026-27 ਜਾਂ ਇਸ ਤੋਂ ਅੱਗੇ ਲਈ ਕਰ ਦਾ ਭੁਗਤਾਨ ਕਰ ਰਹੇ ਹੋ, ਤਾਂ ਆਮਦਨ ਕਰ ਐਕਟ, 2025 ਲਾਗੂ ਹੋਵੇਗਾ।
ਕਰ ਸਾਲ 2026-27 ਤੋਂ ਪਹਿਲਾਂ ਦੀ ਮਿਆਦ, ਭਾਵ AY 2026-27 ਜਾਂ ਇਸ ਤੋਂ ਪਹਿਲਾਂ ਨਾਲ ਸੰਬੰਧਿਤ ਭੁਗਤਾਨਾਂ ਲਈ, ਆਮਦਨ ਕਰ ਐਕਟ, 1961 ਲਾਗੂ ਹੋਵੇਗਾ।
ਨਵੇਂ ਚਲਾਨ ਫਾਰਮਾਂ ਬਾਰੇ ਵਿਸਤ੍ਰਿਤ ਮਾਰਗਦਰਸ਼ਨ ਲਈ, ਕਿਰਪਾ ਕਰਕੇ ਯੂਜ਼ਰ ਮੈਨੁਅਲ ਵੇਖੋ।
ਕਿਰਪਾ ਕਰਕੇ ਨੋਟ ਕਰੋ ਕਿ ਈ-ਫਾਈਲਿੰਗ ਪੋਰਟਲ ’ਤੇ “ਆਮਦਨ ਕਰ ਐਕਟ, 2025” ਅਤੇ “ਆਮਦਨ ਕਰ ਐਕਟ, 1961” ਦੋਵਾਂ ਦੇ ਅਧੀਨ ਕਰ ਭੁਗਤਾਨ ਦੇ ਵਿਕਲਪ ਉਪਲਬਧ ਹਨ।

 

01-ਅਪ੍ਰੈਲ-2026

CBDT ਨੇ 31 ਦਸੰਬਰ, 2025 ਨੂੰ ਖਤਮ ਹੋਈ ਤਿਮਾਹੀ ਲਈ ਆਮਦਨ ਕਰ ਐਕਟ ਦੀ ਧਾਰਾ 203 ਦੇ ਅਧੀਨ ਸਰੋਤ 'ਤੇ ਕਰ ਕਟੌਤੀ (TDS) ਸਰਟੀਫਿਕੇਟ ਜਾਰੀ ਕਰਨ ਦੀ ਸਮਾਂ ਸੀਮਾ ਵਧਾਉਣ ਲਈ ਐਕਟ ਦੀ ਧਾਰਾ 119 ਦੇ ਤਹਿਤ ਇੱਕ ਆਰਡਰ ਜਾਰੀ ਕੀਤਾ ਹੈ। ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ ।

 

01-ਅਪ੍ਰੈਲ-2026

CBDT ਨੇ ਆਮਦਨ ਕਰ ਐਕਟ, 1961 ਦੀ ਧਾਰਾ 12A ਦੇ ਉਪ-ਖੰਡ (1) ਦੀ ਖੰਡ (ac) ਦੇ ਉਪ-ਖੰਡ (i) ਦੇ ਅਧੀਨ ਫਾਰਮ ਨੰਬਰ 10Aਦਾਇਰ ਕਰਨ ਵਿੱਚ ਹੋਈ ਦੇਰੀ ਨੂੰ ਮੁਆਫ਼ ਕਰਨ (condone delay) ਦੀ ਸ਼ਕਤੀ ਦੇ ਸਬੰਧ ਵਿੱਚ ਇੱਕ ਸਪੱਸ਼ਟੀਕਰਨ ਜਾਰੀ ਕੀਤਾ ਹੈ। ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ ।

 

20-ਮਾਰਚ-2026

ਆਮਦਨ ਕਰ ਐਕਟ, 2025 (2025 ਦਾ 30) ਦੀ ਧਾਰਾ 533 ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਕੇਂਦਰੀ ਪ੍ਰਤੱਖ ਕਰ ਬੋਰਡ (CBDT) ਨੇ ਨਿਯਮ ਬਣਾਏ ਹਨ ਜਿਨ੍ਹਾਂ ਨੂੰ ਆਮਦਨ ਕਰ ਨਿਯਮ, 2026 ਕਿਹਾ ਜਾ ਸਕਦਾ ਹੈ। ਇਹ ਨਿਯਮ 01 ਅਪ੍ਰੈਲ, 2026 ਤੋਂ ਪ੍ਰਭਾਵੀ ਹੋਣਗੇ। ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ ।

16-ਮਾਰਚ-2026

CBDT ਨੇ ਫਾਰਮ ITR-5 ਨਾਲ ਸਬੰਧਿਤ ਨੋਟੀਫਿਕੇਸ਼ਨ (ਨੋਟੀਫਿਕੇਸ਼ਨ ਨੰਬਰ 19/2026/F. No. 370149/209/2025-TPL - ਮਿਤੀ: 05 ਮਾਰਚ 2026) ਲਈ ਸ਼ੁੱਧੀ ਪੱਤਰ (Corrigendum) ਜਾਰੀ ਕੀਤਾ ਹੈ। ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ  ।

05-ਮਾਰਚ-2026

ਆਮਦਨ ਕਰ ਐਕਟ, 1961 ਦੀ ਧਾਰਾ 285BA ਦੇ ਨਾਲ ਪੜ੍ਹੀ ਗਈ ਧਾਰਾ 295 ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਕੇਂਦਰ ਸਰਕਾਰ ਨੇ 01 ਜਨਵਰੀ, 2026 ਤੋਂ ਨਿਯਮ 114F, 114G ਅਤੇ 114H ਵਿੱਚ ਸੋਧ ਕੀਤੀ ਹੈ। ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ ।

01-ਫਰਵਰੀ-2026

ਮਾਣਯੋਗ ਵਿੱਤ ਮੰਤਰੀ ਜੀ ਵੱਲੋਂ ਸੰਸਦ ਵਿੱਚ ਵਿੱਤ ਬਿੱਲ, 2026 ਪੇਸ਼ ਕੀਤਾ ਗਿਆ ਹੈ। ਵਿੱਤ ਬਿੱਲ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।