Do not have an account?
Already have an account?

1. ਸੰਖੇਪ ਜਾਣਕਾਰੀ


ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਸੇਵਾ ਰਜਿਸਟਰਡ ਉਪਭੋਗਤਾਵਾਂ ਲਈ ਉਨ੍ਹਾਂ ਦੇ ਈ-ਫਾਈਲਿੰਗ ਖਾਤੇ ਦੀ ਉੱਚ ਸੁਰੱਖਿਆ ਨੂੰ ਕਾਰਜਸ਼ੀਲ ਕਰਨ ਲਈ ਉਪਲਬਧ ਹੈ। ਈ-ਫਾਈਲਿੰਗ ਵੌਲਟ ਨਿਮਨਲਿਖਿਤ ਵਿਕਲਪਾਂ ਵਿੱਚੋਂ ਕਿਸੇ ਇੱਕ ਰਾਹੀਂ ਈ-ਫਾਈਲਿੰਗ ਖਾਤਾ ਵਿੱਚ ਲੌਗਇਨ ਕਰਦੇ ਸਮੇਂ ਪ੍ਰਮਾਣੀਕਰਨ ਦੇ ਦੂਜੇ ਪੱਧਰ ਨੂੰ ਜੋੜਦਾ ਹੈ ਅਤੇ ਪਾਸਵਰਡ ਰੀਸੈੱਟ ਕਰਨ ਲਈ ਦੂਜਾ ਕਾਰਕ ਪ੍ਰਮਾਣੀਕਰਨ ਜੋੜਦਾ ਹੈ:

  • ਨੈੱਟ ਬੈਂਕਿੰਗ
  • ਡਿਜੀਟਲ ਦਸਤਖ਼ਤ ਸਰਟੀਫਿਕੇਟ (DSC)
  • ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ OTP
  • ਬੈਂਕ ਖਾਤਾ EVC
  • ਡੀਮੈਟ ਖਾਤਾ EVC

 

ਸਾਰੇ ਈ-ਵੌਲਟ ਉੱਚ ਸੁਰੱਖਿਆ ਵਿਕਲਪਾਂ ਨੂੰ (ਜਿਵੇਂ ਕਿ ਪਿਛਲੇ ਈ-ਫਾਈਲਿੰਗ ਪੋਰਟਲ ਵਿੱਚ ਸੈੱਟ ਕੀਤੇ ਗਏ ਹਨ) ਅਕਿਰਿਆਸ਼ੀਲ ਕਰ ਦਿੱਤਾ ਗਿਆ ਹੈ। ਨਵੇਂ ਪੋਰਟਲ 'ਤੇ ਲੌਗਇਨ ਕਰਨ ਤੋਂ ਬਾਅਦ ਉਪਭੋਗਤਾਵਾਂ ਨੂੰ ਵਿਕਲਪਾਂ ਨੂੰ ਰੀਸੈੱਟ ਕਰਨ ਦੀ ਲੋੜ ਹੈ।

2. ਇਸ ਸੇਵਾ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ

  • ਵੈਧ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ
  • ਪੈਨ ਨਾਲ ਲਿੰਕ ਕੀਤਾ ਵੈਧ ਆਧਾਰ
  • ਈ-ਫਾਈਲਿੰਗ ਨਾਲ ਰਜਿਸਟਰਡ ਵੈਧ DSC
  • ਈ-ਫਾਈਲਿੰਗ ਵਿੱਚ ਪੂਰਵ-ਪ੍ਰਮਾਣਿਤ ਅਤੇ EVC-ਕਾਰਜਸ਼ੀਲ ਬੈਂਕ ਖਾਤਾ
  • ਈ-ਫਾਈਲਿੰਗ ਵਿੱਚ ਪੂਰਵ-ਪ੍ਰਮਾਣਿਤ ਅਤੇ EVC-ਕਾਰਜਸ਼ੀਲ ਡੀਮੈਟ ਖਾਤਾ
  • ਵੈਧ ਨੈੱਟ ਬੈਂਕਿੰਗ ਖਾਤਾ

ਨੋਟ: ਉਪਰੋਕਤ ਜ਼ਰੂਰੀ ਸ਼ਰਤਾਂ ਦੀ ਇੱਕੋ ਸਮੇਂ ਲੋੜ ਨਹੀਂ ਹੁੰਦੀ ਹੈ। ਚੁਣੀ ਗਈ ਦੂਜਾ ਕਾਰਕ ਸਿਕਿਓਰਿਟੀ / ਪ੍ਰਮਾਣੀਕਰਨ ਦੀ ਕਿਸਮ ਦੇ ਅਧਾਰ 'ਤੇ 3 ਤੋਂ 6 ਵਿਕਲਪਾਂ ਵਿੱਚੋਂ ਇੱਕ ਦੀ ਲੋੜ ਹੁੰਦੀ ਹੈ। ਹਾਲਾਂਕਿ, ਇਸ ਸੇਵਾ ਲਈ ਪਹਿਲੀਆਂ ਦੋ ਸ਼ਰਤਾਂ ਲਾਜ਼ਮੀ ਹਨ।

3. ਸਟੈੱਪ-ਬਾਏ-ਸਟੈੱਪ ਗਾਈਡ


ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰੋ।

Data responsive


ਸਟੈੱਪ 2: ਆਪਣੇ ਡੈਸ਼ਬੋਰਡ ਦੇ ਉੱਪਰਲੇ ਸੱਜੇ ਕੋਨੇ 'ਤੇ, ਮੇਰਾ ਪ੍ਰੋਫਾਈਲ 'ਤੇ ਕਲਿੱਕ ਕਰੋ।ਮੇਰਾ ਪ੍ਰੋਫਾਈਲ ਪੇਜ 'ਤੇ, ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ 'ਤੇ ਕਲਿੱਕ ਕਰੋ।

Data responsive

ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਪੇਜ 'ਤੇ, ਤੁਸੀਂ ਇਹ ਕਰ ਸਕਦੇ ਹੋ -

ਆਧਾਰ ਦੇ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ OTP ਨੂੰ ਕਾਰਜਸ਼ੀਲ ਕਰੋ ਅਨੁਭਾਗ 3.1 ਦੇਖੋ
ਬੈਂਕ ਖਾਤਾ EVC / ਡੀਮੈਟ ਖਾਤਾ EVC / DSC / ਨੈੱਟ ਬੈਂਕਿੰਗ ਰਾਹੀਂ ਵਿਕਲਪ ਨੂੰ ਕਾਰਜਸ਼ੀਲ ਕਰੋ ਅਨੁਭਾਗ 3.2 ਦੇਖੋ
ਉੱਚ ਸੁਰੱਖਿਆ ਵਿਕਲਪਾਂ ਨੂੰ ਅਣਚੁਣਿਆ ਕਰੋ ਅਨੁਭਾਗ 3.3 ਦੇਖੋ

3.1 ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ OTP ਨੂੰ ਕਾਰਜਸ਼ੀਲ ਕਰੋ

ਸਟੈੱਪ 1:
ਲੌਗਇਨ ਲਈ ਉੱਚ ਸੁਰੱਖਿਆ ਸੈੱਟ ਕਰੋ ਅਤੇ ਪਾਸਵਰਡ ਰੀਸੈੱਟ ਲਈ ਉੱਚ ਸੁਰੱਖਿਆ ਸੈੱਟ ਕਰੋ ਅਨੁਭਾਗਾਂ ਵਿੱਚ, ਉਹ ਉੱਚ ਸੁਰੱਖਿਆ ਵਿਕਲਪ ਚੁਣੋ ਜਿਸਨੂੰ ਤੁਸੀਂ ਲਾਗੂ ਕਰਨਾ ਚਾਹੁੰਦੇ ਹੋ। ਜੇਕਰ ਤੁਸੀਂ ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ OTP ਦੀ ਵਰਤੋਂ ਕਰਕੇ ਦੂਜੇ ਕਾਰਕ ਪ੍ਰਮਾਣੀਕਰਨ ਨੂੰ ਤਰਜੀਹ ਦਿੰਦੇ ਹੋ, ਤਾਂ ਉਸ ਵਿਸ਼ੇਸ਼ ਵਿਕਲਪ ਨੂੰ ਚੁਣੋ।

Data responsive


ਸਟੈੱਪ 2: ਇੱਕ ਪੌਪਅਪ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਤੁਹਾਨੂੰ ਆਧਾਰ OTP ਦੁਆਰਾ ਪ੍ਰਮਾਣਿਤ ਕਰਨ ਦੀ ਲੋੜ ਹੈ। ਠੀਕ ਹੈ 'ਤੇ ਕਲਿੱਕ ਕਰੋ।

Data responsive


ਸਟੈੱਪ 3: ਜੇਕਰ ਤੁਹਾਡੇ ਕੋਲ ਇੱਕ OTP ਹੈ, ਤਾਂ ਮੇਰੇ ਕੋਲ ਆਧਾਰ ਨਾਲ ਰਜਿਸਟਰਡ ਮੋਬਾਈਲ 'ਤੇ ਪਹਿਲਾਂ ਹੀ OTP ਹੈ ਵਿਕਲਪ ਦੀ ਚੋਣ ਕਰੋ। ਨਹੀਂ ਤਾਂ, OTP ਜਨਰੇਟ ਕਰੋ। ਤੁਹਾਨੂੰ ਇਹ ਤੁਹਾਡੇ ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਵੇਗਾ।

Data responsive


ਸਟੈੱਪ 4: ਮੈਂ ਆਪਣੇ ਆਧਾਰ ਵੇਰਵਿਆਂ ਨੂੰ ਪ੍ਰਮਾਣਿਤ ਕਰਨ ਲਈ ਸਹਿਮਤ ਹਾਂ ਵਿਕਲਪ 'ਤੇ ਕਲਿੱਕ ਕਰੋ, ਫਿਰ ਆਧਾਰ OTP ਜਨਰੇਟ ਕਰੋ 'ਤੇ ਕਲਿੱਕ ਕਰੋ।

Data responsive


ਸਟੈੱਪ 5: OTP ਦੀ ਪੁਸ਼ਟੀ ਕਰੋ ਪੇਜ 'ਤੇ, ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਪ੍ਰਾਪਤ 6-ਅੰਕਾਂ ਦਾ OTP ਦਰਜ ਕਰੋ, ਅਤੇ ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ।

Data responsive

ਨੋਟ:

  • OTP ਕੇਵਲ 15 ਮਿੰਟ ਲਈ ਵੈਧ ਹੋਵੇਗਾ।
  • ਤੁਹਾਡੇ ਕੋਲ ਸਹੀ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹਨ।
  • ਸਕ੍ਰੀਨ 'ਤੇ OTP ਐਕਸਪਾਇਰੀ ਕਾਉਂਟਡਾਊਨ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦਾ ਸਮਾਂ ਕਦੋਂ ਸਮਾਪਤ ਹੋਵੇਗਾ।
  • OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ 'ਤੇ, ਇੱਕ ਨਵਾਂ OTP ਜਨਰੇਟ ਹੋਵੇਗਾ ਅਤੇ ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ।


ਸਫਲਤਾਪੂਰਵਕ ਪ੍ਰਮਾਣੀਕਰਨ ਹੋਣ 'ਤੇ, ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ।

Data responsive

 

3.2 ਬੈਂਕ ਖਾਤਾ EVC / ਡੀਮੈਟ ਖਾਤਾ EVC / DSC / ਨੈੱਟ ਬੈਂਕਿੰਗ ਰਾਹੀਂ ਵਿਕਲਪ ਨੂੰ ਕਾਰਜਸ਼ੀਲ ਕਰੋ


ਸਟੈੱਪ 1: ਲੌਗਇਨ ਲਈ ਉੱਚ ਸੁਰੱਖਿਆ ਸੈੱਟ ਕਰੋ ਅਤੇ ਪਾਸਵਰਡ ਰੀਸੈੱਟ ਲਈ ਉੱਚ ਸੁਰੱਖਿਆ ਸੈੱਟ ਕਰੋ ਅਨੁਭਾਗਾਂ ਵਿੱਚ, ਉਹ ਉੱਚ ਸੁਰੱਖਿਆ ਵਿਕਲਪ ਚੁਣੋ ਜਿਸਨੂੰ ਤੁਸੀਂ ਲਾਗੂ ਕਰਨਾ ਚਾਹੁੰਦੇ ਹੋ।

Data responsive


ਸਟੈੱਪ 2: ਚੁਣੇ ਗਏ ਵਿਕਲਪ ਦੇ ਅਧਾਰ 'ਤੇ, ਸਫਸਫਲਤਾਪੂਰਵਕ ਪ੍ਰਮਾਣੀਕਰਨ ਹੋਣ ਤੋਂ ਬਾਅਦ, ਇੱਕ ਸੂਚਨਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ। ਠੀਕ ਹੈ 'ਤੇ ਕਲਿੱਕ ਕਰੋ।

Data responsive


ਚੁਣਿਆ ਗਿਆ ਵਿਕਲਪ ਹੁਣ ਤੁਹਾਡੇ ਈ-ਫਾਈਲਿੰਗ ਪ੍ਰੋਫਾਈਲ 'ਤੇ ਲਾਗੂ ਹੋ ਗਿਆ ਹੈ। ਟ੍ਰਾਂਜੈਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ।

Data responsive

 

3.3 ਉੱਚ ਸੁਰੱਖਿਆ ਵਿਕਲਪਾਂ ਨੂੰ ਅਣਚੁਣਿਆ ਕਰੋ


ਸਟੈੱਪ 1: ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਪੇਜ 'ਤੇ, ਤੁਸੀਂ ਲੌਗਇਨ ਅਤੇ ਪਾਸਵਰਡ ਰੀਸੈੱਟ ਲਈ ਦੂਜੇ-ਕਾਰਕ ਪ੍ਰਮਾਣੀਕਰਨ ਲਈ ਆਪਣੇ ਦੁਆਰਾ ਚੁਣਿਆ ਗਿਆ ਵਿਕਲਪ ਦੇਖੋਗੇ। ਉਹਨਾਂ ਵਿਕਲਪਾਂ ਨੂੰ ਅਣਚੁਣਿਆ ਕਰੋ ਜਿੱਥੇ ਤੁਹਾਨੂੰ ਉੱਚ ਸੁਰੱਖਿਆ ਦੀ ਲੋੜ ਨਹੀਂ ਹੈ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

ਨੋਟ: ਤੁਸੀਂ ਲੌਗਇਨ ਅਤੇ / ਜਾਂ ਪਾਸਵਰਡ ਰੀਸੈੱਟ ਲਈ ਉੱਚ ਸੁਰੱਖਿਆ ਵਿਕਲਪ ਨੂੰ ਅਣਚੁਣਿਆ ਕਰ ਕਰ ਸਕਦੇ ਹੋ।

Data responsive


ਸਟੈੱਪ 2: ਪੁਸ਼ਟੀ ਕਰੋ ਪੇਜ 'ਤੇ, ਚੁਣੇ ਗਏ ਵਿਕਲਪਾਂ 'ਤੇ ਉੱਚ ਸੁਰੱਖਿਆ ਨੂੰ ਅਕਿਰਿਆਸ਼ੀਲ ਕਰਨ ਲਈ ਪੁਸ਼ਟੀ ਕਰੋ 'ਤੇ ਕਲਿੱਕ ਕਰੋ।

Data responsive


ਸਫਲਤਾਪੂਰਵਕ ਪ੍ਰਮਾਣੀਕਰਨ ਹੋਣ 'ਤੇ, ਟ੍ਰਾਂਜੈ਼ਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ।

Data responsive


4. ਸੰਬੰਧਿਤ ਵਿਸ਼ੇ