Do not have an account?
Already have an account?

ਆਮ ਪੁੱਛੇ ਫਾਰਮ

ਆਮ ਪੁੱਛੇ ਜਾਣ ਵਾਲੇ ਪ੍ਰਸ਼ਨ

1. ਫਾਰਮ 3CB-3CD ਦਾਖਲ ਕਰਦੇ ਸਮੇਂ, "UDIN" ਪੰਨਾ ਦਿੱਖਦਾ ਹੈ। ਹਾਲਾਂਕਿ ਅਸੀਂ ਕਰ ਆਡਿਟ ਰਿਪੋਰਟ ਅੱਪਲੋਡ ਕਰਨ ਤੋਂ ਪਹਿਲਾਂ ਸਹੀ ਤਰੀਕੇ ਨਾਲ UDIN ਲੈ ਲਿਆ ਸੀ, ਮੈਂ UDIN ਵੇਰਵੇ ਜੋੜਨ ਵਿੱਚ ਅਸਮਰੱਥ ਹਾਂ। ਕੀ ਮੈਂ ਇਸਦੀ ਬਜਾਏ "ਮੇਰੇ ਕੋਲ UDIN ਨਹੀਂ ਹੈ /ਮੈਂ ਬਾਅਦ ਵਿੱਚ ਅੱਪਡੇਟ ਕਰਾਂਗਾ/ਕਰਾਂਗੀ" ਚੁਣਾਂ?

UDIN ਲਈ ਬਲਕ ਅੱਪਲੋਡ ਸਹੂਲਤ ਕੇਵਲ ਫਾਰਮ 15CB ਲਈ ਸਮਰੱਥ ਕੀਤੀ ਗਈ ਹੈ। ਇਹ ਵਿਸ਼ੇਸ਼ਤਾ ਜਲਦੀ ਹੀ ਸਮਰੱਥ ਕੀਤੀ ਜਾਵੇਗੀ। ਤੁਸੀਂ ਫਿਰ ਵੀ "ਮੇਰੇ ਕੋਲ UDIN ਨਹੀਂ ਹੈ / ਮੈਂ ਬਾਅਦ ਵਿੱਚ ਅੱਪਡੇਟ ਕਰਾਂਗਾ/ਕਰਾਂਗੀ" ਚੁਣ ਕੇ ਫਾਰਮ ਫਾਈਲ ਕਰ ਸਕਦੇ ਹੋ। ਇੱਕ ਵਾਰ` ਜਦੋਂ UDIN ਵਿਸ਼ੇਸ਼ਤਾ ਸਾਰੇ ਫਾਰਮਾਂ ਲਈ ਉਪਲਬਧ ਹੋ ਜਾਵੇ, ਤੁਸੀਂ ਇਸਨੂੰ ਪੋਰਟਲ ਵਿੱਚ ਅੱਪਡੇਟ ਕਰ ਸਕਦੇ ਹੋ।

2. ਮੈਂ ਫਾਰਮ 10B ਜਮ੍ਹਾਂ ਕਰਨ ਅਤੇ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰ ਰਿਹਾ/ਰਹੀ ਹਾਂ। ਹਾਲਾਂਕਿ ਜਮ੍ਹਾਂ ਕਰਨ 'ਤੇ, ਪੰਨਾ ਹੇਠਾਂ ਦਿੱਤੀ ਤਰੁੱਟੀ ਦਿਖਾਉਂਦਾ ਹੈ "INVALID FORMAT FOR ARN"। ਮੈਨੂੰ ਕੀ ਕਰਨਾ ਚਾਹੀਦਾ ਹੈ?

ਫਾਰਮ 10B ਫਾਈਲ ਕਰਨ ਤੋਂ ਪਹਿਲਾਂ ਕਿਰਪਾ ਕਰਕੇ "ਮੇਰੀ ਪ੍ਰੋਫਾਈਲ" ਭਾਗ ਤੋਂ ਆਪਣੀ ਪ੍ਰੋਫਾਈਲ ਅੱਪਡੇਟ ਕਰੋ ਅਤੇ ਯਕੀਨੀ ਬਣਾਓ ਕਿ ਸਾਰੇ ਲਾਜ਼ਮੀ ਖਾਨੇ ਭਰੇ ਗਏ ਹਨ। ਆਪਣੀ ਪ੍ਰੋਫਾਈਲ ਦੇ ਵੇਰਵੇ ਅੱਪਡੇਟ ਕਰਨ ਤੋਂ ਬਾਅਦ, ਤੁਸੀਂ ਦੁਬਾਰਾ ਲੌਗਇਨ ਕਰਕੇ ਕੋਸ਼ਿਸ਼ ਕਰ ਸਕਦੇ ਹੋ।

3. ਮੈਨੂੰ ਫਾਰਮ 67 ਜਮ੍ਹਾਂ ਕਰਨ ਦੀ ਲੋੜ ਕਿਉਂ ਹੈ?

ਜੇਕਰ ਤੁਸੀਂ ਭਾਰਤ ਤੋਂ ਬਾਹਰ ਕਿਸੇ ਦੇਸ਼ ਜਾਂ ਨਿਰਧਾਰਿਤ ਖੇਤਰ ਵਿੱਚ ਭੁਗਤਾਨ ਕੀਤੇ ਗਏ ਵਿਦੇਸ਼ੀ ਕਰ ਦੀ ਕ੍ਰੈਡਿਟ ਦਾ ਦਾਅਵਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਫਾਰਮ 67 ਜਮ੍ਹਾਂ ਕਰਨਾ ਜ਼ਰੂਰੀ ਹੋਵੇਗਾ। ਤੁਹਾਨੂੰ ਚਾਲੂ ਸਾਲ ਦੇ ਘਾਟੇ ਨੂੰ ਪਿੱਛੇ ਲਿਜਾਣ ਦੀ ਸੂਰਤ ਵਿੱਚ ਵੀ ਫਾਰਮ 67 ਜਮ੍ਹਾਂ ਕਰਨਾ ਜ਼ਰੂਰੀ ਹੋਵੇਗਾ, ਜਿਸ ਦੇ ਨਤੀਜੇ ਵਜੋਂ ਉਸ ਵਿਦੇਸ਼ੀ ਕਰ ਦੀ ਵਾਪਸੀ ਹੁੰਦੀ ਹੈ ਜਿਸ ਲਈ ਕਿਸੇ ਵੀ ਪਹਿਲੇ ਪਿਛਲੇ ਸਾਲਾਂ ਵਿੱਚ ਕ੍ਰੈਡਿਟ ਦਾ ਦਾਅਵਾ ਕੀਤਾ ਗਿਆ ਸੀ।

4. ਫਾਰਮ 67 ਕਿਹੜੇ-ਕਿਹੜੇ ਤਰੀਕਿਆਂ ਨਾਲ ਜਮ੍ਹਾਂ ਕੀਤਾ ਜਾ ਸਕਦਾ ਹੈ?

ਫਾਰਮ 67 ਕੇਵਲ ਈ-ਫਾਈਲਿੰਗ ਪੋਰਟਲ 'ਤੇ ਔਨਲਾਈਨ ਜਮ੍ਹਾਂ ਕੀਤਾ ਜਾ ਸਕਦਾ ਹੈ। ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰਨ ਤੋਂ ਬਾਅਦ, ਫਾਰਮ 67 ਚੁਣੋ, ਫਾਰਮ ਤਿਆਰ ਕਰੋ ਅਤੇ ਜਮ੍ਹਾਂ ਕਰੋ।
 

5. ਫਾਰਮ 67 ਦੀ ਈ-ਤਸਦੀਕ ਕਿਵੇਂ ਕੀਤੀ ਜਾ ਸਕਦੀ ਹੈ?

ਤੁਸੀਂ EVC ਜਾਂ DSC ਦੀ ਵਰਤੋਂ ਕਰਕੇ ਫਾਰਮ ਦੀ e-ਪੁਸ਼ਟੀ ਕਰ ਸਕਦੇ ਹੋ। ਹੋਰ ਜਾਣਨ ਲਈ ਤੁਸੀਂ 'ਈ-ਤਸਦੀਕ ਕਿਵੇਂ ਕਰਨੀ ਹੈ' ਯੂਜ਼ਰ ਮੈਨੂਅਲ ਨੂੰ ਦੇਖ ਸਕਦੇ ਹੋ।

6. ਕੀ ਮੈਂ ਆਪਣੀ ਤਰਫ਼ੋਂ ਫਾਰਮ 67 ਫਾਈਲ ਕਰਨ ਲਈ ਕੋਈ ਅਧਿਕਾਰਤ ਪ੍ਰਤੀਨਿਧੀ ਜੋੜ ਸਕਦਾ/ਸਕਦੀ ਹਾਂ?

ਹਾਂ, ਤੁਸੀਂ ਆਪਣੀ ਤਰਫ਼ੋਂ ਫਾਰਮ 67 ਫਾਈਲ ਕਰਨ ਲਈ ਕੋਈ ਅਧਿਕਾਰਤ ਪ੍ਰਤੀਨਿਧੀ ਜੋੜ ਸਕਦੇ ਹੋ।

7. ਫਾਰਮ 67 ਫਾਈਲ ਕਰਨ ਦੀ ਸਮਾਂ ਸੀਮਾ ਕੀ ਹੈ?

ਫਾਰਮ 67 ਨੂੰ ਧਾਰਾ 139(1) ਦੇ ਤਹਿਤ ਨਿਰਧਾਰਿਤ ਰਿਟਰਨ ਫਾਈਲ ਕਰਨ ਦੀ ਨਿਯਤ ਮਿਤੀ ਤੋਂ ਪਹਿਲਾਂ ਫਾਈਲ ਕੀਤਾ ਜਾਣਾ ਚਾਹੀਦਾ ਹੈ।

8. ਜਦੋਂ ਮੈਂ ਵਿਧਾਨਕ ਫਾਰਮ ਫਾਈਲ ਕਰਦੇ ਸਮੇਂ ਅਟੈਚਮੈਂਟਾਂ ਅੱਪਲੋਡ ਕਰਨ ਦੀ ਕੋਸ਼ਿਸ਼ ਕਰ ਰਿਹਾ/ਰਹੀ ਹਾਂ, ਤਾਂ ਪੰਨੇ 'ਤੇ ਕੁਝ ਤਰੁੱਟੀਆਂ ਦਿਖਾਈ ਦਿੰਦੀਆਂ ਹਨ। ਈ-ਫਾਈਲਿੰਗ ਪੋਰਟਲ 'ਤੇ ਅਟੈਚਮੈਂਟਾਂ ਅੱਪਲੋਡ ਕਰਦੇ ਸਮੇਂ ਮੈਨੂੰ ਕੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ?

ਤਰੁੱਟੀ ਫਾਈਲ ਵਿੱਚ ਵਰਤੇ ਗਏ ਨਾਮਕਰਨ ਨਿਯਮ ਕਾਰਨ ਹੋ ਸਕਦੀ ਹੈ। ਕਿਰਪਾ ਕਰ ਕੇ ਫਾਈਲ ਦੇ ਨਾਮ ਵਿੱਚ ਕਿਸੇ ਵੀ ਵਿਸ਼ੇਸ਼ ਅੱਖਰ ਦੀ ਵਰਤੋਂ ਕਰਨ ਤੋਂ ਬਚੋ ਅਤੇ ਫਾਈਲ ਦਾ ਨਾਮ ਛੋਟਾ ਰੱਖੋ। ਇਸ ਤੋਂ ਇਲਾਵਾ, ਅਟੈਚਮੈਂਟ ਦਾ ਆਕਾਰ 5 MB ਤੋਂ ਘੱਟ ਹੋਣਾ ਚਾਹੀਦਾ ਹੈ ਅਤੇ ਅਟੈਚਮੈਂਟ ਦਾ ਫਾਰਮੈਟ ਕੇਵਲ PDF ਜਾਂ Zip ਫਾਰਮੈਟ ਵਿੱਚ ਹੋਣਾ ਚਾਹੀਦਾ ਹੈ।

9. ਮੈਂ ਫਾਰਮ 29B ਅੱਪਲੋਡ ਕਰਨ ਵਿੱਚ ਅਸਮਰੱਥ ਹਾਂ। ਮੈਂ ਫਾਰਮ 29B ਕਿਵੇਂ ਫਾਈਲ ਅਤੇ ਜਮ੍ਹਾਂ ਕਰ ਸਕਦਾ/ਸਕਦੀ ਹਾਂ?

ਫਾਰਮ 29B ਈ-ਫਾਈਲਿੰਗ ਪੋਰਟਲ 'ਤੇ ਉਪਲਬਧ ਹੈ। ਫਾਰਮ 29B ਨੂੰ ਕਰਦਾਤਾ ਦੁਆਰਾ ਆਪਣੇ CA ਨੂੰ ਅਸਾਈਨ ਕਰਨਾ ਜ਼ਰੂਰੀ ਹੈ।

ਇੱਕ ਵਾਰ ਜਦੋਂ ਕਰਦਾਤਾ ਫਾਰਮ ਅਸਾਈਨ ਕਰਦਾ ਹੈ, CA ਇਸ ਫਾਰਮ ਨੂੰ ਆਪਣੀ ਵਰਕਲਿਸਟ ਵਿੱਚ ਐਕਸੈਸ ਕਰ ਸਕਦਾ ਹੈ।

10. ਫਾਰਮ ਜਮ੍ਹਾਂ ਕਰਦੇ ਸਮੇਂ, ਪੰਨਾ "INVALID METADATA" ਤਰੁੱਟੀ ਦਿਖਾਉਂਦਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

ਜੇਕਰ ਅਜਿਹੀ ਤਰੁੱਟੀ ਜਾਰੀ ਰਹਿੰਦੀ ਹੈ, ਤਾਂ ਇਹ ਸੰਭਾਵਨਾ ਹੈ ਕਿ ਚੁਣੇ ਗਏ ਕਰਦਾਤਾ ਫਾਈਲਿੰਗ ਦੀ ਕਿਸਮ (ਮੂਲ/ਸੋਧਿਆ) ਜਾਂ AY ਅਤੇ ਤੁਹਾਡੇ ਲੌਗਇਨ ਪ੍ਰਮਾਣ ਪੱਤਰਾਂ ਵਿੱਚ ਮਿਸਮੈਚ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਦੱਸੇ ਗਏ ਮਾਪਦੰਡਾਂ ਨਾਲ ਸੰਬੰਧਿਤ ਕੋਈ ਮਿਸਮੈਚ ਨਾ ਹੋਵੇ।

11. ਮੈਂ ਮੁਲਾਂਕਣ ਸਾਲ 2021-22 ਲਈ ਫਾਰਮ 29B ਫਾਈਲ ਕਰਨ ਵਿੱਚ ਅਸਮਰੱਥ ਹਾਂ। ਪੰਨਾ ਹੇਠਾਂ ਦਿੱਤੀ ਤਰੁੱਟੀ ਦਿਖਾ ਰਿਹਾ ਹੈ "ਜਮ੍ਹਾ ਕਰਨਾ ਅਸਫਲ ਰਿਹਾ: ਅਵੈਧ ਇਨਪੁਟ"। ਮੈਨੂੰ ਕੀ ਕਰਨਾ ਚਾਹੀਦਾ ਹੈ?

ਇਹ ਸਮੱਸਿਆ ਉਦੋਂ ਆਉਂਦੀ ਹੈ ਜਦੋਂ "ਲੇਖਾਕਾਰ ਦੀ ਰਿਪੋਰਟ" ਦੇ ਭਾਗ 3 ਦਾ ਖਾਨਾ ਖਾਲੀ ਛੱਡਿਆ ਜਾਂਦਾ ਹੈ। ਜੇਕਰ ਖਾਨਾ ਲਾਗੂ ਨਹੀਂ ਹੁੰਦਾ, ਤਾਂ ਤੁਸੀਂ "ਲੇਖਾਕਾਰ ਦੀ ਰਿਪੋਰਟ" ਦੇ ਪੈਰਾ 3 ਦੇ ਹੇਠਾਂ ਦਿੱਤੇ ਟੈਕਸਟ ਬਾਕਸ ਵਿੱਚ "NA" ਦਰਜ ਕਰ ਸਕਦੇ ਹੋ ਅਤੇ ਫਾਰਮ ਦੁਬਾਰਾ ਜਮ੍ਹਾਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ।

12. ਮੈਂ ਮੁਲਾਂਕਣ ਸਾਲ 2021-22 ਲਈ ਫਾਰਮ 29B ਫਾਈਲ ਕਰਨ ਵਿੱਚ ਅਸਮਰੱਥ ਹਾਂ। ਪੰਨਾ ਹੇਠਾਂ ਦਿੱਤੀ ਤਰੁੱਟੀ ਦਿਖਾ ਰਿਹਾ ਹੈ "ARN ਲਈ ਅਵੈਧ ਫਾਰਮੈਟ"। ਮੈਨੂੰ ਕੀ ਕਰਨਾ ਚਾਹੀਦਾ ਹੈ?

ਇਹ ਉਦੋਂ ਦੇਖਿਆ ਜਾਂਦਾ ਹੈ ਜਦੋਂ ਉਪਭੋਗਤਾ ਦੀ "ਪ੍ਰੋਫਾਈਲ" ਸਹੀ ਤਰੀਕੇ ਨਾਲ ਅੱਪਡੇਟ ਨਹੀਂ ਕੀਤੀ ਗਈ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਫਾਰਮ ਵਿੱਚ ਭਰੀ ਗਈ ਜਾਣਕਾਰੀ ਅਤੇ ਤੁਹਾਡੀ ਪ੍ਰੋਫਾਈਲ ਵਿੱਚ ਕੋਈ ਮਿਸਮੈਚ ਨਾ ਹੋਵੇ। ਆਪਣੀ ਪ੍ਰੋਫਾਈਲ ਅੱਪਡੇਟ ਕਰਨ ਤੋਂ ਬਾਅਦ, ਈ-ਫਾਈਲਿੰਗ ਪੋਰਟਲ ਵਿੱਚ ਦੁਬਾਰਾ ਲੌਗਇਨ ਕਰੋ ਅਤੇ ਕੋਸ਼ਿਸ਼ ਕਰੋ।

13. ਫਾਰਮ 29B ਦਾਖਲ ਕਰਦੇ ਸਮੇਂ, ਭਾਗ C (ਵਧਾਈ ਜਾਂ ਘਟਾਈ ਜਾਣ ਵਾਲੀ ਰਕਮ ਦੇ ਵੇਰਵੇ), ਮੈਂ ਉਹ ਰਕਮ ਦਰਜ ਕਰਨ ਦੀ ਕੋਸ਼ਿਸ਼ ਕਰ ਰਿਹਾ/ਰਹੀ ਹਾਂ ਜਿਨ੍ਹਾਂ ਦੁਆਰਾ ਵਹੀ ਖਾਤਾ ਲਾਭ ਵਧਾਉਣ ਜਾਂ ਘਟਾਉਣ ਦੀ ਲੋੜ ਹੈ। ਹਾਲਾਂਕਿ, ਫਾਰਮ ਨਕਾਰਾਤਮਕ ਮੁੱਲ ਸਵੀਕਾਰ ਨਹੀਂ ਕਰ ਰਿਹਾ। ਮੈਨੂੰ ਕੀ ਕਰਨਾ ਚਾਹੀਦਾ ਹੈ?

ਇਹ ਸੰਭਾਵਨਾ ਹੈ ਕਿ ਤੁਸੀਂ ਫਾਰਮ 29B ਦੇ ਪੁਰਾਣੇ ਡ੍ਰਾਫਟਾਂ 'ਤੇ ਕੰਮ ਕਰ ਰਹੇ ਹੋ। ਕਿਰਪਾ ਕਰਕੇ ਡ੍ਰਾਫਟ ਹਟਾਓ ਅਤੇ ਨਵਾਂ ਫਾਰਮ ਫਾਈਲ ਕਰੋ।

14. ਧਾਰਾ 10AA ਦੇ ਤਹਿਤ ਫਾਰਮ 56F ਫਾਈਲ ਕਰਦੇ ਸਮੇਂ, ਪੰਨਾ ਤਰੁੱਟੀਆਂ ਦਿਖਾ ਰਿਹਾ ਹੈ। 29 ਦਸੰਬਰ ਦੀ ਸੂਚਨਾ ਦੇ ਅਧਾਰ 'ਤੇ, 56F ਹਟਾ ਦਿੱਤਾ ਗਿਆ ਹੈ ਅਤੇ 56FF ਨਾਲ ਬਦਲਿਆ ਗਿਆ ਹੈ (ਕੇਵਲ ਮੁੜ-ਨਿਵੇਸ਼ ਵੇਰਵਿਆਂ ਲਈ)। ਹਾਲਾਂਕਿ, ਧਾਰਾ 10AA ਨੂੰ ਧਾਰਾ 10A ਨਾਲ ਪੜ੍ਹਨ 'ਤੇ ਕੋਈ ਬਦਲਾਅ ਨਹੀਂ ਹੈ। ਕੀ ਮੈਨੂੰ 56F ਫਾਈਲ ਕਰਨ ਦੀ ਲੋੜ ਹੈ?

ਦੋਵੇਂ ਫਾਰਮ ਪੋਰਟਲ 'ਤੇ ਉਪਭੋਗਤਾਵਾਂ ਲਈ ਉਪਲਬਧ ਹਨ। ਤੁਸੀਂ ਆਮਦਨ ਕਰ ਵਿਭਾਗ ਦੁਆਰਾ ਜਾਰੀ ਸੂਚਨਾ/ਮਾਰਗਦਰਸ਼ਨ ਅਤੇ ਐਕਟ/ਨਿਯਮਾਂ ਦੇ ਲਾਗੂ ਉਪਬੰਧਾਂ ਦੇ ਅਨੁਸਾਰ ਫਾਰਮ ਫਾਈਲ ਕਰ ਸਕਦੇ ਹੋ।

15. ਮੈਨੂੰ ਫਾਰਮ 10E ਕਦੋਂ ਫਾਈਲ ਕਰਨਾ ਚਾਹੀਦਾ ਹੈ?

ਫਾਰਮ 10E ਆਪਣੀ ਆਮਦਨ ਕਰ ਰਿਟਰਨ ਫਾਈਲ ਕਰਨ ਤੋਂ ਪਹਿਲਾਂ ਫਾਈਲ ਕੀਤਾ ਜਾਣਾ ਚਾਹੀਦਾ ਹੈ।
 

16. ਕੀ ਫਾਰਮ 10E ਫਾਈਲ ਕਰਨਾ ਲਾਜ਼ਮੀ ਹੈ?

ਹਾਂ, ਜੇਕਰ ਤੁਸੀਂ ਆਪਣੀ ਬਕਾਇਆ/ਪੇਸ਼ਗੀ ਆਮਦਨ 'ਤੇ ਕਰ ਰਾਹਤ ਦਾ ਦਾਅਵਾ ਕਰਨਾ ਚਾਹੁੰਦੇ ਹੋ ਤਾਂ ਫਾਰਮ 10E ਫਾਈਲ ਕਰਨਾ ਲਾਜ਼ਮੀ ਹੈ।

17. ਜੇਕਰ ਮੈਂ ਫਾਰਮ 10E ਫਾਈਲ ਕਰਨ ਵਿੱਚ ਅਸਫਲ ਰਹਿੰਦਾ/ਰਹਿੰਦੀ ਹਾਂ ਪਰ ਆਪਣੀ ITR ਵਿੱਚ ਧਾਰਾ 89 ਅਧੀਨ ਰਾਹਤ ਦਾ ਦਾਅਵਾ ਕਰਦਾ/ਕਰਦੀ ਹਾਂ ਤਾਂ ਕੀ ਹੋਵੇਗਾ?

ਜੇਕਰ ਤੁਸੀਂ ਫਾਰਮ 10E ਫਾਈਲ ਕਰਨ ਵਿੱਚ ਅਸਫਲ ਰਹਿੰਦੇ ਹੋ ਪਰ ਆਪਣੀ ITR ਵਿੱਚ ਧਾਰਾ 89 ਦੇ ਤਹਿਤ ਰਾਹਤ ਦਾ ਦਾਅਵਾ ਕਰਦੇ ਹੋ, ਤਾਂ ਤੁਹਾਡੀ ITR ਪ੍ਰੋਸੈਸ ਕੀਤੀ ਜਾਵੇਗੀ, ਹਾਲਾਂਕਿ ਧਾਰਾ 89 ਦੇ ਤਹਿਤ ਦਾਅਵਾ ਕੀਤੀ ਗਈ ਰਾਹਤ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

18. ਮੈਨੂੰ ਕਿਵੇਂ ਪਤਾ ਲੱਗੇਗਾ ਕਿ ITD ਨੇ ਮੇਰੀ ITR ਵਿੱਚ ਮੇਰੇ ਦੁਆਰਾ ਦਾਅਵਾ ਕੀਤੀ ਗਈ ਰਾਹਤ ਨੂੰ ਅਸਵੀਕਾਰ ਕਰ ਦਿੱਤਾ ਹੈ?

ਜੇਕਰ ਧਾਰਾ 89 ਦੇ ਤਹਿਤ ਤੁਹਾਡੇ ਦੁਆਰਾ ਦਾਅਵਾ ਕੀਤੀ ਗਈ ਰਾਹਤ ਅਸਵੀਕਾਰ ਕਰ ਦਿੱਤੀ ਜਾਂਦੀ ਹੈ, ਤਾਂ ਤੁਹਾਡੀ ITR ਦੀ ਪ੍ਰੋਸੈਸਿੰਗ ਪੂਰੀ ਹੋਣ ਤੋਂ ਬਾਅਦ ਆਮਦਨ ਕਰ ਵਿਭਾਗ ਦੁਆਰਾ ਧਾਰਾ 143(1) ਦੇ ਤਹਿਤ ਸੂਚਨਾ ਰਾਹੀਂ ਇਸਦੀ ਜਾਣਕਾਰੀ ਦਿੱਤੀ ਜਾਵੇਗੀ।

19. ਮੈਂ ਵਿੱਤੀ ਸਾਲ 2019-20 ਲਈ ਫਾਰਮ 10E ਫਾਈਲਿੰਗ ਸਮੇਂ ਆਮਦਨ ਵੇਰਵੇ ਜੋੜਨ ਵਿੱਚ ਅਸਮਰੱਥ ਹਾਂ। ਮੈਨੂੰ ਕੀ ਕਰਨਾ ਚਾਹੀਦਾ ਹੈ?

ਯਕੀਨੀ ਬਣਾਓ ਕਿ ਤੁਸੀਂ ਮੁਲਾਂਕਣ ਸਾਲ 2021-22 ਲਈ ਫਾਰਮ 10E ਫਾਈਲ ਕਰ ਰਹੇ ਹੋ। ਮੁਲਾਂਕਣ ਸਾਲ 2021-22 ਲਈ ਫਾਰਮ 10E ਫਾਈਲ ਕਰਨ ਲਈ, ਈ-ਫਾਈਲ>ਆਮਦਨ ਕਰ ਫਾਰਮ>ਆਮਦਨ ਕਰ ਫਾਰਮ ਫਾਈਲ ਕਰੋ>ਆਮਦਨ ਕਰ ਐਕਟ 1961 ਅਨੁਸਾਰ ਫਾਰਮ>ਫਾਰਮ 10E>ਹੁਣੇ ਫਾਈਲ ਕਰੋ 'ਤੇ ਕਲਿੱਕ ਕਰੋ। ਮੁਲਾਂਕਣ ਸਾਲ 2021-22 ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

20. ਮੈਂ AY 2021-22 ਲਈ ITR ਫਾਈਲ ਕਰ ਰਿਹਾ/ਰਹੀ ਹਾਂ। ਫਾਰਮ 10E ਫਾਈਲ ਕਰਦੇ ਸਮੇਂ ਮੈਨੂੰ AY ਵਜੋਂ ਕੀ ਚੁਣਨਾ ਚਾਹੀਦਾ ਹੈ?

ਜੇਕਰ ਤੁਸੀਂ ਮੁਲਾਂਕਣ ਸਾਲ 2021-22 ਲਈ ਆਮਦਨ ਕਰ ਰਿਟਰਨ ਫਾਈਲ ਕਰ ਰਹੇ ਹੋ, ਤਾਂ ਤੁਹਾਨੂੰ ਫਾਰਮ 10E ਜਮ੍ਹਾਂ ਕਰਦੇ ਸਮੇਂ ਮੁਲਾਂਕਣ ਸਾਲ 2021-22 ਦੀ ਚੋਣ ਕਰਨ ਦੀ ਲੋੜ ਹੈ।

21. ਫਾਰਮ 10E ਫਾਈਲ ਕਰਦੇ ਸਮੇਂ, ਮੈਂ ਮੁਲਾਂਕਣ ਸਾਲ ਵਿੱਚ ਲਾਗੂ ਕਰਾਂ ਨੂੰ ਦੇਖਣ ਵਿੱਚ ਅਸਮਰੱਥ ਹਾਂ। ਮੈਨੂੰ ਕਿਵੇਂ ਅੱਗੇ ਵਧਣਾ ਚਾਹੀਦਾ ਹੈ?

ਯਕੀਨੀ ਬਣਾਓ ਕਿ ਤੁਸੀਂ ਸਾਰੇ ਆਮਦਨ ਵੇਰਵੇ (ਸਾਰਣੀ A ਵਿੱਚ ਪਿਛਲੇ ਸਾਲ ਦੇ ਆਮਦਨ ਵੇਰਵੇ ਸਮੇਤ) ਭਰੇ ਹਨ। ਸਲੈਬ ਦਰ ਦੇ ਅਧਾਰ 'ਤੇ ਕਰ ਆਪਣੇ ਆਪ ਦਿਖਾਏ ਜਾਣਗੇ। ਤਸਦੀਕ ਕਰੋ ਕਿ ਪੋਰਟਲ 'ਤੇ ਉਪਲਬਧ ਵੇਰਵਿਆਂ ਅਨੁਸਾਰ ਆਮਦਨ ਤੁਹਾਡੀ ਗਣਨਾ ਨਾਲ ਮੇਲ ਖਾਂਦੀ ਹੈ ਅਤੇ ਸੰਬੰਧਿਤ ਸਾਰਣੀ ਵਿੱਚ ਕਰ ਦੀ ਰਕਮ ਦਰਜ ਕਰੋ।

22. ਫਾਰਮ 10BA ਜਮ੍ਹਾਂ ਕਰਦੇ ਸਮੇਂ, ਪੰਨਾ ਇਹ ਤਰੁੱਟੀ ਦਿਖਾਉਂਦਾ ਹੈ: "ਤਰੁੱਟੀ: ਕਿਰਪਾ ਕਰਕੇ ਵੈਧ ਵੈਲਿਊ ਦਰਜ ਕਰੋ"। ਮੈਨੂੰ ਕੀ ਕਰਨਾ ਚਾਹੀਦਾ ਹੈ?

ਜੇਕਰ ਤੁਸੀਂ ਫਾਰਮ ਜਮ੍ਹਾਂ ਕਰਦੇ ਸਮੇਂ ਅਜਿਹੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ, ਤਾਂ ਯਕੀਨੀ ਬਣਾਓ ਕਿ ਪ੍ਰੋਫਾਈਲ ਅੱਪਡੇਟ ਕਰਨ ਲਈ ਦੱਸੇ ਗਏ ਕਦਮ ਪੂਰੇ ਕੀਤੇ ਗਏ ਹਨ। ਇਸ ਤੋਂ ਇਲਾਵਾ, "ਡ੍ਰਾਫਟ ਮਿਟਾਓ" 'ਤੇ ਕਲਿੱਕ ਕਰਕੇ ਫਾਰਮ ਦਾ ਪੁਰਾਣਾ ਡ੍ਰਾਫਟ ਹਟਾਓ। ਈ-ਫਾਈਲਿੰਗ ਪੋਰਟਲ 'ਤੇ ਦੁਬਾਰਾ ਲੌਗਇਨ ਕਰੋ ਅਤੇ ਕੋਸ਼ਿਸ਼ ਕਰੋ।

23. ਫਾਰਮ 35 ਜਮ੍ਹਾਂ ਕਰਦੇ ਸਮੇਂ, ਅਪੀਲ ਫੀਸ ਚਲਾਨ ਵੇਰਵੇ ਦਰਜ ਕਰਦੇ ਸਮੇਂ ਪੰਨਾ ਇਹ ਤਰੁੱਟਾ ਦਿਖਾਉਂਦਾ ਹੈ "ਅਪੀਲ ਫੀਸ ਦੀ ਅਦਾ ਕੀਤੀ ਰਕਮ ਮਾਮਲੇ ਅਨੁਸਾਰ 250, 500 ਜਾਂ 1000 ਰੁਪਏ ਹੋਣੀ ਚਾਹੀਦੀ ਹੈ"। ਮੈਨੂੰ ਕੀ ਕਰਨਾ ਚਾਹੀਦਾ ਹੈ?

4ਵਾਂ ਪੈਨਲ ਖੋਲ੍ਹੋ, ਭਾਵ "ਅਪੀਲ ਵੇਰਵੇ"

  • ਕਿਰਪਾ ਕਰਕੇ ਯਕੀਨੀ ਬਣਾਓ ਕਿ ਲਾਜ਼ਮੀ ਖਾਨੇ ਜਿਵੇਂ ਕਿ "ਮੁਲਾਂਕਣ ਕੀਤੀ ਗਈ ਆਮਦਨ ਦੀ ਰਕਮ" ਆਦਿ ਅੱਪਡੇਟ ਕੀਤੇ ਗਏ ਹਨ।
  • TDS ਅਪੀਲ ਦੇ ਮਾਮਲੇ ਵਿੱਚ, ਇਸ ਨੂੰ "ਲਾਗੂ ਨਹੀਂ" ਦੇ ਰੂਪ ਵਿੱਚ ਚੁਣਿਆ ਜਾ ਸਕਦਾ ਹੈ।

ਇੱਕ ਵਾਰ ਜਦੋਂ ਇਹ ਖਾਨੇ ਅੱਪਡੇਟ ਹੋ ਜਾਣ, ਤਾਂ 7ਵੇਂ ਪੈਨਲ ਭਾਵ "ਅਪੀਲ ਫਾਈਲਿੰਗ ਦੇ ਵੇਰਵੇ" 'ਤੇ ਜਾਓ ਅਤੇ ਚਲਾਨ ਵੇਰਵੇ ਮਿਟਾ ਕੇ ਦੁਬਾਰਾ ਦਰਜ ਕਰਨ ਦੀ ਕੋਸ਼ਿਸ਼ ਕਰੋ।

24. ਫਾਰਮ 10IC ਫਾਈਲ ਕਰਦੇ ਸਮੇਂ, ਮੈਂ "ਕੀ ਫਾਰਮ 10-IB ਵਿੱਚ ਧਾਰਾ 115BA(4) ਦੇ ਤਹਿਤ ਵਿਕਲਪ ਵਰਤਿਆ ਗਿਆ ਹੈ?" ਲਈ "ਹਾਂ" ਚੁਣਿਆ ਸੀ। ਫਿਰ ਵੀ, ਪਹਿਲਾਂ ਤੋਂ ਭਰੇ "ਪਿਛਲਾ ਸਾਲ" ਅਤੇ "ਫਾਰਮ 10-IB ਫਾਈਲਿੰਗ ਦੀ ਮਿਤੀ" ਖਾਨੇ ਗੁੰਮ ਸਨ। ਮੈਨੂੰ ਕੀ ਕਰਨਾ ਚਾਹੀਦਾ ਹੈ?

ਤੁਹਾਨੂੰ "ਆਮਦਨ ਕਰ ਫਾਰਮ ਫਾਈਲ ਕਰੋ" ਵਿੱਚ ਪਹਿਲਾਂ ਤੋਂ ਸੁਰੱਖਿਅਤ ਕੀਤੇ 'ਡ੍ਰਾਫਟ' ਫਾਰਮ 10-IC ਨੂੰ ਹਟਾਉਣਾ ਚਾਹੀਦਾ ਹੈ ਅਤੇ ਫਾਰਮ ਦੀ ਨਵੇਂ ਸਿਰੇ ਤੋਂ ਫਾਈਲਿੰਗ ਸ਼ੁਰੂ ਕਰਨੀ ਚਾਹੀਦੀ ਹੈ।

25. ਫਾਰਮ 10IC ਫਾਈਲ ਕਰਦੇ ਸਮੇਂ, ਮੈਂ "ਕੀ ਫਾਰਮ 10-IB ਵਿੱਚ ਧਾਰਾ 115BA(4) ਤਹਿਤ ਵਿਕਲਪ ਵਰਤਿਆ ਗਿਆ ਹੈ?" ਲਈ "ਹਾਂ" ਚੁਣਿਆ ਹੈ, "ਮੈਂ ਇਸਦੇ ਦੁਆਰਾ ਧਾਰਾ 115BA(4) ਦੇ ਤਹਿਤ ... 'ਤੇ ਵਰਤੇ ਗਏ ਵਿਕਲਪ ਨੂੰ ਵਾਪਸ ਲੈਂਦਾ/ਲੈਂਦੀ ਹਾਂ" ਲਈ ਚੈੱਕ ਬਾਕਸ ਸੁਰੱਖਿਅਤ ਨਹੀਂ ਹੋ ਰਿਹਾ। ਮੈਨੂੰ ਕੀ ਕਰਨਾ ਚਾਹੀਦਾ ਹੈ?

ਤੁਹਾਨੂੰ 'ਡ੍ਰਾਫਟ' ਫਾਰਮ 10-IC ਨੂੰ ਹਟਾ ਦੇਣਾ ਚਾਹੀਦਾ ਹੈ ਜੋ ਪਹਿਲਾਂ ਹੀ “ਆਮਦਨ ਕਰ ਫਾਰਮ ਫਾਈਲ ਕਰੋ" ਵਿੱਚ ਸੁਰੱਖਿਅਤ ਕੀਤਾ ਹੈ ਅਤੇ ਫਾਰਮ ਦੀ ਨਵੀਂ ਫਾਈਲਿੰਗ ਸ਼ੁਰੂ ਕਰਨੀ ਚਾਹੀਦੀ ਹੈ।

26. ਫਾਰਮ 10-IB ਫਾਈਲ ਕਰਦੇ ਸਮੇਂ, ਕੰਪਨੀ ਦੇ ਬੁਨਿਆਦੀ ਵੇਰਵੇ "ਮੇਰੀ ਪ੍ਰੋਫਾਈਲ" ਤੋਂ ਸਹੀ ਤਰੀਕੇ ਨਾਲ ਆਪਣੇ ਆਪ ਨਹੀਂ ਭਰੇ ਗਏ। ਮੈਨੂੰ ਕੀ ਕਰਨਾ ਚਾਹੀਦਾ ਹੈ?

ਤੁਹਾਨੂੰ "ਆਮਦਨ ਕਰ ਫਾਰਮ ਫਾਈਲ ਕਰੋ" ਵਿੱਚ ਪਹਿਲਾਂ ਤੋਂ ਸੁਰੱਖਿਅਤ ਕੀਤੇ 'ਡਰਾਫਟ' ਫਾਰਮ 10-IB ਨੂੰ ਹਟਾਉਣਾ ਚਾਹੀਦਾ ਹੈ ਅਤੇ ਫਾਰਮ ਦੀ ਨਵੇਂ ਸਿਰੇ ਤੋਂ ਫਾਈਲਿੰਗ ਸ਼ੁਰੂ ਕਰਨੀ ਚਾਹੀਦੀ ਹੈ।

27. ਫਾਰਮ 10-ID ਫਾਈਲ ਕਰਦੇ ਸਮੇਂ, "ਮੁਲਾਂਕਣ ਅਧਿਕਾਰੀ" ਦੇ ਵੇਰਵੇ "ਮੇਰੀ ਪ੍ਰੋਫਾਈਲ" ਤੋਂ ਆਪਣੇ ਆਪ ਨਹੀਂ ਭਰੇ ਜਾ ਰਹੇ ਸਨ। ਮੈਨੂੰ ਕੀ ਕਰਨਾ ਚਾਹੀਦਾ ਹੈ?

ਤੁਹਾਨੂੰ "ਆਮਦਨ ਕਰ ਫਾਰਮ ਫਾਈਲ ਕਰੋ" ਵਿੱਚ ਪਹਿਲਾਂ ਤੋਂ ਸੁਰੱਖਿਅਤ ਕੀਤੇ 'ਡ੍ਰਾਫਟ' ਫਾਰਮ 10-ID ਨੂੰ ਹਟਾਉਣਾ ਚਾਹੀਦਾ ਹੈ ਅਤੇ ਫਾਰਮ ਦੀ ਨਵੇਂ ਸਿਰੇ ਤੋਂ ਫਾਈਲਿੰਗ ਸ਼ੁਰੂ ਕਰਨੀ ਚਾਹੀਦੀ ਹੈ।

28. ਮੈਂ ਫਾਰਮ 10DA ਜਮ੍ਹਾਂ ਕਰਨ ਵਿੱਚ ਅਸਮਰੱਥ ਹਾਂ ਕਿਉਂਕਿ ਹੇਠ ਦਿੱਤਾ ਗਿਆ ਤਰੁੱਟੀ ਸੰਦੇਸ਼ ਆਉਂਦਾ ਹੈ 'ਜਮ੍ਹਾਂ ਕਰਨਾ ਅਸਫਲ ਰਿਹਾ'। ਮੈਨੂੰ ਕਿਵੇਂ ਅੱਗੇ ਵਧਣਾ ਚਾਹੀਦਾ ਹੈ?

ਤੁਹਾਨੂੰ "ਆਮਦਨ ਕਰ ਫਾਰਮ ਫਾਈਲ ਕਰੋ" ਵਿੱਚ ਪਹਿਲਾਂ ਤੋਂ ਸੁਰੱਖਿਅਤ ਕੀਤੇ ਪੁਰਾਣੇ ਫਾਰਮ ਨੂੰ ਵਾਪਸ ਲੈਣਾ/ਹਟਾਉਣਾ ਚਾਹੀਦਾ ਹੈ ਅਤੇ ਫਾਰਮ ਦੀ ਨਵੇਂ ਸਿਰੇ ਤੋਂ ਫਾਈਲਿੰਗ ਸ਼ੁਰੂ ਕਰਨੀ ਚਾਹੀਦੀ ਹੈ। ਯਕੀਨੀ ਬਣਾਓ ਕਿ ਤਸਦੀਕ ਪੈਨਲ ਵਿੱਚ ਪਤੇ ਦੇ ਖਾਨਿਆਂ ਸਮੇਤ ਸਾਰੇ ਖਾਨੇ ਪੂਰੀ ਤਰ੍ਹਾਂ ਅੱਪਡੇਟ ਕੀਤੇ ਗਏ ਹਨ ਅਤੇ ਫਾਰਮ ਜਮ੍ਹਾਂ ਕਰਨ ਦੀ ਦੁਬਾਰਾ ਕੋਸ਼ਿਸ਼ ਕਰੋ।

29. ਮੇਰਾ PAN ਕਰਨਾਟਕ ਕ੍ਰੈਡਿਟ ਸਹਿਕਾਰੀ ਸਭਾਵਾਂ ਐਕਟ, 1959 ਦੇ ਤਹਿਤ ਕ੍ਰੈਡਿਟ ਸਹਿਕਾਰੀ ਬੈਂਕ ਵਜੋਂ ਰਜਿਸਟਰਡ ਹੈ। ਮੈਂ ਧਾਰਾ 115BAD ਦੇ ਤਹਿਤ ਘੱਟ ਕਰ ਦਰ ਦੀ ਚੋਣ ਕਰਨਾ ਚਾਹੁੰਦਾ/ਚਾਹੁੰਦੀ ਹਾਂ। ਹਾਲਾਂਕਿ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਦੇ ਬਾਵਜੂਦ, ਮੈਂ ਫਾਰਮ 10-IF ਫਾਈਲ ਕਰਨ ਵਿੱਚ ਅਸਮਰੱਥ ਹਾਂ। ਮੈਨੂੰ ਕੀ ਕਰਨਾ ਚਾਹੀਦਾ ਹੈ?

ਧਾਰਾ 115BAD ਦੇ ਅਨੁਸਾਰ ਇਸ ਧਾਰਾ ਦੇ ਲਾਭ ਦੀ ਇਜਾਜ਼ਤ ਕੇਵਲ ਸਹਿਕਾਰੀ ਸਭਾਵਾਂ ਨੂੰ ਦਿੱਤੀ ਜਾਂਦੀ ਹੈ। ਇਹ ਸੰਭਾਵਨਾ ਹੈ ਕਿ ਤੁਸੀਂ ਆਰਟੀਫਿਸ਼ੀਅਲ ਨਿਆਂਇਕ ਵਿਅਕਤੀ ਵਜੋਂ ਰਜਿਸਟਰਡ ਹੋ ਨਾ ਕਿ AOP ਵਜੋਂ। ਇਸ ਲਈ, ਫਾਰਮ 10IF ਫਾਈਲ ਕਰਨ ਲਈ ਉਪਲਬਧ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ NSDL ਰਾਹੀਂ ਵੇਰਵੇ ਅੱਪਡੇਟ ਕਰਵਾਉਣ ਦੀ ਬੇਨਤੀ ਕੀਤੀ ਜਾਂਦੀ ਹੈ।