1. ਸੰਖੇਪ ਜਾਣਕਾਰੀ
ਮੇਰਾ ਬੈਂਕ ਖਾਤਾ ਸੇਵਾ ਈ-ਫਾਈਲਿੰਗ ਪੋਰਟਲ 'ਤੇ ਲਾਗਇਨ ਤੋਂ ਬਾਅਦ ਸਾਰੇ ਰਜਿਸਟਰਡ ਕਰਦਾਤਾਵਾਂ ਲਈ ਉਪਲਬਧ ਹੈ, ਜਿਨ੍ਹਾਂ ਕੋਲ ਇੱਕ ਵੈਧ PAN ਅਤੇ ਇੱਕ ਵੈਧ ਬੈਂਕ ਖਾਤਾ ਹੈ। ਇਹ ਸੇਵਾ ਤੁਹਾਨੂੰ ਹੇਠ ਲਿਖੇ ਅਨੁਸਾਰ ਕਰਨ ਦੀ ਸੁਵਿਧਾ ਦਿੰਦੀ ਹੈ:
- ਇੱਕ ਬੈਂਕ ਖਾਤਾ ਜੋੜੋ ਅਤੇ ਇਸਨੂੰ ਪੂਰਵ-ਪ੍ਰਮਾਣਿਤ ਕਰੋ
- ਬੰਦ ਜਾਂ ਡੀਐਕਟੀਵੇਟ ਹੋਏ ਬੈਂਕ ਖਾਤੇ ਨੂੰ ਹਟਾਓ
- ਇਨਕਮ ਟੈਕਸ ਰਿਫੰਡ ਪ੍ਰਾਪਤ ਕਰਨ ਅਤੇ ਨੈੱਟ ਬੈਂਕਿੰਗ ਲੌਗਇਨ ਲਈ ਇੱਕ ਪ੍ਰਮਾਣਿਤ ਬੈਂਕ ਖਾਤਾ ਨਾਮਜ਼ਦ ਕਰੋ।
- ਬੈਂਕ ਖਾਤੇ ਨੂੰ ਨਾਮਜ਼ਦਗੀ ਤੋਂ ਹਟਾ ਦਿਓ ਤਾਂ ਜੋ ਉਸ ਖਾਤੇ ਵਿੱਚ ਕਰ ਰਿਫੰਡ ਪ੍ਰਾਪਤ ਨਾ ਹੋਵੇ
- ਪ੍ਰਮਾਣਿਤ ਬੈਂਕ ਖਾਤੇ ਲਈ EVC ਨੂੰ ਸਮਰੱਥ ਜਾਂ ਅਯੋਗ ਕਰੋ (ਸਿਰਫ਼ ਵਿਅਕਤੀਗਤ ਟੈਕਸਦਾਤਾਵਾਂ ਲਈ, ਸਿਰਫ਼ ਈ-ਫਾਈਲਿੰਗ ਏਕੀਕ੍ਰਿਤ ਬੈਂਕਾਂ ਲਈ)
- ਉਹਨਾਂ ਬੈਂਕ ਖਾਤਿਆਂ ਨੂੰ ਦੁਬਾਰਾ-ਪ੍ਰਮਾਣਿਤ ਕਰੋ ਜਿਨ੍ਹਾਂ ਲਈ ਪੂਰਵ-ਪ੍ਰਮਾਣੀਕਰਨ ਅਸਫਲ ਰਿਹਾ ਹੈ
2. ਇਸ ਸੇਵਾ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ
- ਵੈਧ ਉਪਭੋਗਤਾ ID ਅਤੇ ਪਾਸਵਰਡ ਦੇ ਨਾਲ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ
- ਪੈਨ ਨੂੰ ਉਸ ਬੈਂਕ ਖਾਤੇ ਨਾਲ ਲਿੰਕ ਕੀਤਾ ਜਾਣਾ ਚਾਹੀਦਾ ਹੈ ਜਿਸ ਨੂੰ ਪੂਰਵ-ਪ੍ਰਮਾਣਿਤ ਕੀਤਾ ਜਾਣਾ ਹੈ
| ਸੇਵਾ | ਜ਼ਰੂਰੀ ਸ਼ਰਤਾਂ |
|---|---|
| ਬੈਂਕ ਖਾਤਾ ਜੋੜੋ ਅਤੇ ਪ੍ਰਮਾਣਿਤ ਕਰੋ |
1. ਖਾਤਾ PAN ਨਾਲ ਲਿੰਕ ਹੋਣਾ ਚਾਹੀਦਾ ਹੈ।
ਨੋਟ*: ਉਪਭੋਗਤਾ ਲਾਗਇਨ ਕਿਸਮ ਦੇ ਆਧਾਰ 'ਤੇ ਪੁਸ਼ਟੀਕਰਨ ਵਿਕਲਪ ਉਪਲਬਧ ਹਨ। |
| ਇੱਕ ਬੈਂਕ ਖਾਤਾ ਹਟਾਓ |
1. ਕਿਸੇ ਇੱਕ ਪੁਸ਼ਟੀਕਰਨ ਵਿਧੀ ਤੱਕ ਪਹੁੰਚ*:
ਨੋਟ*: ਉਪਭੋਗਤਾ ਲਾਗਇਨ ਕਿਸਮ ਦੇ ਆਧਾਰ 'ਤੇ ਪੁਸ਼ਟੀਕਰਨ ਵਿਕਲਪ ਉਪਲਬਧ ਹਨ। |
| ਰਿਫੰਡ ਲਈ ਬੈਂਕ ਖਾਤਾ ਨਾਮਜ਼ਦ ਕਰੋ ਜਾਂ ਨਾਮਜ਼ਦਗੀ ਵਿੱਚੋਂ ਬੈਂਕ ਖਾਤਾ ਹਟਾਓ |
1. ਪ੍ਰਮਾਣਿਤ ਬੈਂਕ ਖਾਤਾ |
| EVC ਨੂੰ ਸਮਰੱਥ ਬਣਾਓ |
1. ਈ-ਫਾਈਲਿੰਗ ਏਕੀਕ੍ਰਿਤ ਬੈਂਕਾਂ ਵਿੱਚੋਂ ਇੱਕ ਵਿੱਚ ਖਾਤਾ |
3. ਸਟੈੱਪ-ਬਾਏ-ਸਟੈੱਪ ਗਾਈਡ
ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰੋ।
ਸਟੈੱਪ 2: ਡੈਸ਼ਬੋਰਡ ਤੋਂ ਮੇਰਾ ਪ੍ਰੋਫਾਈਲ ਪੇਜ 'ਤੇ ਜਾਓ।
ਸਟੈੱਪ 3: ਮੇਰੇ ਬੈਂਕ ਖਾਤਾ 'ਤੇ ਕਲਿੱਕ ਕਰੋ।
ਮੇਰੇ ਬੈਂਕ ਖਾਤੇ ਪੇਜ 'ਤੇ, ਜੋੜੇ ਗਏ, ਅਸਫਲ ਅਤੇ ਹਟਾਏ ਗਏ ਬੈਂਕ ਖਾਤੇ ਟੈਬ ਦਿਖਾਈ ਦੇਣਗੇ।
ਮੇਰਾ ਬੈਂਕ ਖਾਤਾ ਸੇਵਾ ਦੇ ਤਹਿਤ ਵੱਖ-ਵੱਖ ਸੁਵਿਧਾਵਾਂ ਦੀ ਵਰਤੋਂ ਕਿਵੇਂ ਕਰਨੀ ਹੈ, ਇਹ ਜਾਣਨ ਲਈ, ਹੇਠਾਂ ਦਿੱਤੇ ਸੈਕਸ਼ਨ ਦੇਖੋ:
| ਇੱਕ ਬੈਂਕ ਖਾਤਾ ਜੋੜੋ ਅਤੇ ਪੂਰਵ-ਪ੍ਰਮਾਣਿਤ ਕਰੋ | ਸੈਕਸ਼ਨ 3.1 'ਤੇ ਜਾਓ |
| ਇੱਕ ਬੈਂਕ ਖਾਤਾ ਹਟਾਓ | ਸੈਕਸ਼ਨ 3.2 'ਤੇ ਜਾਓ |
| ਰਿਫੰਡ ਲਈ ਬੈਂਕ ਖਾਤਾ ਨਾਮਜ਼ਦ ਕਰੋ ਜਾਂ ਨਾਮਜ਼ਦਗੀ ਵਿੱਚੋਂ ਬੈਂਕ ਖਾਤਾ ਹਟਾਓ | ਸੈਕਸ਼ਨ 3.3 'ਤੇ ਜਾਓ |
| EVC ਨੂੰ ਕਾਰਜਸ਼ੀਲ ਅਤੇ ਅਕਿਰਿਆਸ਼ੀਲ ਕਰੋ | ਸੈਕਸ਼ਨ 3.4 'ਤੇ ਜਾਓ |
| ਬੈਂਕ ਖਾਤੇ ਨੂੰ ਦੁਬਾਰਾ ਪ੍ਰਮਾਣਿਤ ਕਰੋ | ਸੈਕਸ਼ਨ 3.5 'ਤੇ ਜਾਓ |
| ਨੈੱਟ ਬੈਂਕਿੰਗ ਰਾਹੀਂ ਲਾਗਇਨ ਲਈ ਇੱਕ ਬੈਂਕ ਖਾਤਾ ਨਾਮਜ਼ਦ ਕਰੋ। | ਸੈਕਸ਼ਨ 3.6 'ਤੇ ਜਾਓ |
3.1 ਇੱਕ ਬੈਂਕ ਖਾਤਾ ਜੋੜੋ ਅਤੇ ਪੂਰਵ-ਪ੍ਰਮਾਣਿਤ ਕਰੋ
PAN / ਆਧਾਰ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ 'ਤੇ ਲਾਗਇਨ ਕਰਕੇ
ਸਟੈੱਪ 1: ਮੇਰੇ ਬੈਂਕ ਖਾਤੇ ਪੇਜ 'ਤੇ, ਬੈਂਕ ਖਾਤਾ ਜੋੜੋ 'ਤੇ ਕਲਿੱਕ ਕਰੋ।
ਸਟੈੱਪ 2: ਬੈਂਕ ਖਾਤਾ ਜੋੜੋ ਪੇਜ 'ਤੇ, ਬੈਂਕ ਖਾਤਾ ਨੰਬਰ ਦਰਜ ਕਰੋ, ਖਾਤਾ ਕਿਸਮ ਅਤੇ ਧਾਰਕ ਕਿਸਮ ਚੁਣੋ, ਅਤੇ IFSC ਦਰਜ ਕਰੋ। ਬੈਂਕ ਦਾ ਨਾਮ ਅਤੇ ਬ੍ਰਾਂਚ IFSC ਦੇ ਆਧਾਰ 'ਤੇ ਆਪਣੇ ਆਪ ਭਰੇ ਜਾਂਦੇ ਹਨ। ਜੇਕਰ ਤੁਹਾਡਾ ਬੈਂਕ ਈ-ਫਾਈਲਿੰਗ ਨਾਲ ਜੁੜਿਆ ਹੋਇਆ ਹੈ, ਤਾਂ ਤੁਹਾਡਾ ਮੋਬਾਈਲ ਨੰਬਰ ਅਤੇ ਈਮੇਲ ID ਤੁਹਾਡੀ ਈ-ਫਾਈਲਿੰਗ ਪ੍ਰੋਫਾਈਲ ਰਾਹੀ ਪਹਿਲਾਂ ਹੀ ਭਰਿਆ ਜਾਵੇਗਾ, ਅਤੇ ਸੰਪਾਦਨਯੋਗ ਨਹੀਂ ਹੋਵੇਗਾ।
ਸਟੈੱਪ 3: 'ਤੇ ਕਲਿੱਕ ਕਰੋਦੀ ਈ-ਵੈਰੀਫਾਈ ਕਰਨ ਲਈ ਅੱਗੇ ਵਧੋ।
ਈ-ਵੈਰੀਫਾਈ ਲਈ ਵਿਕਲਪ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
OTP ਦਰਜ ਕਰੋ ਅਤੇ ਪੁਸ਼ਟੀ ਕਰੋ।
ਪ੍ਰਮਾਣਿਕਤਾ ਬੇਨਤੀ ਦੇ ਸਫਲਤਾਪੂਰਵਕ ਜਮ੍ਹਾਂ ਹੋਣ 'ਤੇ, ਇੱਕ ਸਫਲਤਾ ਸੁਨੇਹਾ ਪ੍ਰਦਰਸ਼ਿਤ ਹੁੰਦਾ ਹੈ। ਨਾਲ ਹੀ, ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਤੁਹਾਡੇ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਇੱਕ ਸੁਨੇਹਾ ਪ੍ਰਾਪਤ ਹੋਵੇਗਾ।
3.2 ਬੈਂਕ ਖਾਤਾ ਹਟਾਓ
ਸਟੈੱਪ 1: ਲੋੜੀਂਦੇ ਬੈਂਕ ਖਾਤੇ ਲਈ ਐਕਸ਼ਨ ਕਾਲਮ ਦੇ ਹੇਠਾਂ ਬੈਂਕ ਖਾਤਾ ਹਟਾਓ 'ਤੇ ਕਲਿੱਕ ਕਰੋ।
ਸਟੈੱਪ 2: ਬੈਂਕ ਖਾਤੇ ਨੂੰ ਹਟਾਉਣ ਲਈ ਡ੍ਰੌਪਡਾਊਨ ਤੋਂ ਇੱਕ ਕਾਰਨ ਚੁਣੋ। ਜੇਕਰ ਤੁਸੀਂ ਹੋਰਚੁਣਦੇ ਹੋ, ਤਾਂ ਟੈਕਸਟ ਬਾਕਸ ਵਿੱਚ ਕਾਰਨ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 3: ਦੀ ਈ-ਤਸਦੀਕ ਕਰਨ ਲਈ ਵਿਕਲਪ ਚੁਣੋ ਅਤੇ ਜਾਰੀ ਰੱਖੋ ਤੇ ਕਲਿੱਕ ਕਰੋ।
ਸਟੈੱਪ 4: OTP ਦਰਜ ਕਰੋ ਅਤੇ ਪ੍ਰਮਾਣਿਤ ਕਰੋ।
ਬੈਂਕ ਖਾਤੇ ਨੂੰ ਸਫਲਤਾਪੂਰਵਕ ਹਟਾਉਣ 'ਤੇ, ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ।
ਤੁਸੀਂ 'ਪ੍ਰਮਾਣਿਕਤਾ ਪ੍ਰਗਤੀ ਵਿੱਚ ਹੈ' ਸਟੇਟਸ ਨਾਲ ਬੈਂਕ ਖਾਤੇ ਨੂੰ ਹਟਾ ਸਕਦੇ ਹੋ ਅਤੇ ਇੱਕ ਵਾਰ ਹਟਾਉਣ ਤੋਂ ਬਾਅਦ ਤੁਸੀਂ ਸਹੀ ਵੇਰਵਿਆਂ ਵਾਲਾ ਉਹੀ ਬੈਂਕ ਖਾਤਾ ਜੋੜਨ ਦੀ ਕੋਸ਼ਿਸ਼ ਕਰ ਸਕਦੇ ਹੋ।
3.3 ਰਿਫੰਡ ਲਈ ਬੈਂਕ ਖਾਤਾ ਨਾਮਜ਼ਦ ਕਰੋ ਜਾਂ ਨਾਮਜ਼ਦਗੀ ਵਿੱਚੋਂ ਬੈਂਕ ਖਾਤਾ ਹਟਾਓ
A. ਰਿਫੰਡ ਲਈ ਇੱਕ ਬੈਂਕ ਖਾਤਾ ਨਾਮਜ਼ਦ ਕਰੋ
ਸਟੈੱਪ 1: ਰਿਫੰਡ ਲਈ ਬੈਂਕ ਖਾਤੇ ਨੂੰ ਨਾਮਜ਼ਦ ਕਰਨ ਲਈ, ਜਿਸ ਬੈਂਕ ਖਾਤੇ ਨੂੰ ਤੁਸੀਂ ਰਿਫੰਡ ਲਈ ਨਾਮਜ਼ਦ ਕਰਨਾ ਚਾਹੁੰਦੇ ਹੋ ਉਸਦੇ ਲਈ ਰਿਫੰਡ ਦੇ ਲਈ ਨਾਮਜ਼ਦ ਕਰੋ ਟੌਗਲ/ਸਵਿੱਚ (ਸਵਿੱਚ ਖੱਬੇ ਪਾਸੇ ਹੋਵੇਗਾ) 'ਤੇ ਕਲਿੱਕ ਕਰੋ ।
ਸਟੈੱਪ 2: ਇਸ ਗੱਲ ਦੀ ਪੁਸ਼ਟੀ ਕਰਨ ਲਈ ਜਾਰੀ ਰੱਖੋ 'ਤੇ ਕਲਿੱਕ ਕਰੋ ਕਿ ਤੁਸੀਂ ਚੁਣੇ ਹੋਏ ਬੈਂਕ ਖਾਤੇ ਨੂੰ ਨਾਮਜ਼ਦ ਕਰਨਾ ਚਾਹੁੰਦੇ ਹੋ।
ਸਫਲਤਾਪੂਰਵਕ ਹੋਣ 'ਤੇ, ਸਵਿੱਚ ਸੱਜੇ ਪਾਸੇ ਮੂਵ ਹੋ ਜਾਵੇਗਾ।
B. ਰਿਫੰਡ ਲਈ ਨਾਮਜ਼ਦਗੀ ਤੋਂ ਬੈਂਕ ਖਾਤੇ ਨੂੰ ਹਟਾਓ
ਸਟੈੱਪ 1: ਰਿਫੰਡ ਲਈ ਨਾਮਜ਼ਦ ਕੀਤੇ ਬੈਂਕ ਖਾਤੇ ਨੂੰ ਹਟਾਉਣ ਲਈ, ਜਿਸ ਬੈਂਕ ਖਾਤੇ ਨੂੰ ਤੁਸੀਂ ਨਾਮਜ਼ਦਗੀ ਤੋਂ ਹਟਾਉਣਾ ਚਾਹੁੰਦੇ ਹੋ ਉਸ ਬੈਂਕ ਖਾਤੇ ਲਈ ਰਿਫੰਡ ਦੇ ਲਈ ਨਾਮਜ਼ਦ ਕਰੋ ਟੌਗਲ/ਸਵਿੱਚ (ਇਹ ਸੱਜੇ ਪਾਸੇ ਹੋਵੇਗਾ) 'ਤੇ ਕਲਿੱਕ ਕਰੋ ।
ਸਟੈੱਪ 2: ਇਹ ਪੁਸ਼ਟੀ ਕਰਨ ਲਈ ਜਾਰੀ ਰੱਖੋ 'ਤੇ ਕਲਿੱਕ ਕਰੋ ਕਿ ਤੁਸੀਂ ਚੁਣੇ ਹੋਏ ਬੈਂਕ ਖਾਤੇ ਦੀ ਨਾਮਜ਼ਦਗੀ ਨੂੰ ਹਟਾਉਣਾ ਚਾਹੁੰਦੇ ਹੋ।
ਸਫਲ ਹੋਣ 'ਤੇ, ਸਵਿੱਚ ਖੱਬੇ ਪਾਸੇ ਮੂਵ ਹੋ ਜਾਵੇਗਾ।
3.4 EVC ਨੂੰ ਕਾਰਜਸ਼ੀਲ ਅਤੇ ਅਕਿਰਿਆਸ਼ੀਲ ਕਰੋ
A. EVC ਕਾਰਜਸ਼ੀਲ ਕਰੋ
ਸਟੈੱਪ 1: ਉਸ ਬੈਂਕ ਖਾਤੇ 'ਤੇ ਐਕਸ਼ਨ ਕਾਲਮ ਦੇ ਹੇਠਾਂ EVC ਨੂੰ ਕਾਰਜਸ਼ੀਲ ਕਰੋ 'ਤੇ ਕਲਿੱਕ ਕਰੋ, ਜਿਸਦੇ ਲਈ ਤੁਸੀਂ EVC ਨੂੰ ਕਾਰਜਸ਼ੀਲ ਕਰਨਾ ਚਾਹੁੰਦੇ ਹੋ।
ਸਟੈੱਪ 2: ਇੱਕ ਪੁਸ਼ਟੀਕਰਨ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ। ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ:
- EVC ਨੂੰ ਪ੍ਰਮਾਣਿਤ ਬੈਂਕ ਖਾਤੇ ਲਈ ਕੇਵਲ ਉਦੋਂ ਹੀ ਕਾਰਜਸ਼ੀਲ ਕੀਤਾ ਜਾ ਸਕਦਾ ਹੈ ਜੇਕਰ ਹੇਠਾਂ ਦਿੱਤੀਆਂ ਸ਼ਰਤਾਂ ਪੂਰੀਆਂ ਹੁੰਦੀਆਂ ਹਨ:
- ਤੁਹਾਡਾ ਮੋਬਾਈਲ ਨੰਬਰ ਜਾਂ ਈਮੇਲ Id ਬੈਂਕ ਦੁਆਰਾ ਤਸਦੀਕ ਕੀਤਾ ਜਾਣਾ ਚਾਹੀਦਾ ਹੈ।
- ਈ-ਫਾਈਲਿੰਗ ਨਾਲ ਰਜਿਸਟਰਡ ਤੁਹਾਡਾ ਮੋਬਾਈਲ ਨੰਬਰ ਉਹੀ ਹੋਣਾ ਚਾਹੀਦਾ ਹੈ ਜੋ ਬੈਂਕ ਦੁਆਰਾ ਤਸਦੀਕ ਕੀਤਾ ਗਿਆ ਹੋਵੇ। ਜਾਂ ਤਾਂ ਆਪਣੇ ਈ-ਫਾਈਲਿੰਗ ਪ੍ਰੋਫ਼ਾਈਲ ਵਿੱਚ ਮੋਬਾਈਲ ਨੰਬਰ ਨੂੰ ਉਸ ਮੋਬਾਈਲ ਨੰਬਰ ਨਾਲ ਅੱਪਡੇਟ ਕਰੋ ਜੋ ਬੈਂਕ ਨਾਲ ਲਿੰਕ ਹੈ ਜਾਂ ਆਪਣੇ ਬੈਂਕ ਵਿੱਚ ਮੋਬਾਈਲ ਨੰਬਰ ਨੂੰ ਆਪਣੇ ਈ-ਫਾਈਲਿੰਗ ਪ੍ਰੋਫ਼ਾਈਲ ਵਾਲੇ ਨੰਬਰ ਦੇ ਅਨੁਸਾਰ ਅੱਪਡੇਟ ਕਰੋ।
- EVC ਨੂੰ ਕਿਸੇ ਹੋਰ ਬੈਂਕ ਖਾਤੇ ਲਈ ਕਾਰਜਸ਼ੀਲ ਨਹੀਂ ਕੀਤਾ ਜਾਣਾ ਚਾਹੀਦਾ।
- ਤੁਹਾਡਾ ਬੈਂਕ ਈ-ਫਾਈਲਿੰਗ ਨਾਲ ਜੁੜਿਆ ਹੋਣਾ ਚਾਹੀਦਾ ਹੈ। ਈ-ਫਾਈਲਿੰਗ ਨਾਲ ਏਕੀਕ੍ਰਿਤ ਬੈਂਕਾਂ ਦੀ ਸੂਚੀ ਇਸ 'ਤੇ ਮਿਲ ਸਕਦੀ ਹੈ: ਲਾਗਇਨ > ਮੇਰੀ ਪ੍ਰੋਫਾਈਲ > ਮੇਰਾ ਬੈਂਕ ਖਾਤਾ > ਨੋਟਸ ਭਾਗ ਵਿੱਚ > “ਬੈਂਕਾਂ ਦੀ ਸੂਚੀ” 'ਤੇ ਕਲਿੱਕ ਕਰੋ
- ਜੇਕਰ ਤੁਸੀਂ ਸਿਰਫ਼ ਆਪਣੇ ਬੈਂਕ ਖਾਤੇ ਨੂੰ ਪੂਰਵ-ਪ੍ਰਮਾਣਿਤ ਕਰਨਾ ਚਾਹੁੰਦੇ ਹੋ ਅਤੇ EVC ਨੂੰ ਕਾਰਜਸ਼ੀਲ ਨਹੀਂ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਈ-ਫਾਈਲਿੰਗ ਮੋਬਾਈਲ ਜਾਂ ਈਮੇਲ ਨੂੰ ਤੁਹਾਡੇ ਬੈਂਕ ਦੁਆਰਾ ਪ੍ਰਮਾਣਿਤ ਸੰਪਰਕ ਵੇਰਵਿਆਂ ਨਾਲ ਮੈਚ ਕਰਨ ਦੀ ਲੋੜ ਨਹੀਂ ਹੈ।
ਜੇ ਉਪਰੋਕਤ ਸ਼ਰਤਾਂ ਪੂਰੀਆਂ ਹੋ ਜਾਂਦੀਆਂ ਹਨ, ਚੁਣੇ ਗਏ ਬੈਂਕ ਖਾਤੇ ਲਈ EVC ਸਫਲਤਾਪੂਰਕ ਸਮਰੱਥ ਕਰ ਦਿੱਤਾ ਗਿਆ ਹੈ, ਅਤੇ ਸਟੇਟਸ ਨੂੰ 'ਪੁਸ਼ਟੀ ਕੀਤੀ' ਅਤੇ 'EVC ਸਮਰੱਥ' ਵਿੱਚ ਅਪਡੇਟ ਕਰ ਦਿੱਤਾ ਗਿਆ ਹੈ:
ਸਟੈੱਪ 3: ਜੇਕਰ EVC ਪਹਿਲਾਂ ਹੀ ਇੱਕ ਬੈਂਕ ਖਾਤੇ ਲਈ ਸਮਰੱਥ ਹੈ, ਅਤੇ ਤੁਸੀਂ ਦੂਜੇ ਬੈਂਕ ਖਾਤੇ ਲਈ EVC ਨੂੰ ਸਮਰੱਥ ਬਣਾਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਇੱਕ ਸੁਨੇਹਾ ਤੁਹਾਨੂੰ ਇਸ ਬਾਰੇ ਸੂਚਿਤ ਕਰਦਾ ਹੋਇਆ ਪ੍ਰਦਰਸ਼ਿਤ ਹੁੰਦਾ ਹੈ। ਸੁਨੇਹੇ ਵਿੱਚ ਜਾਰੀ ਰੱਖੋ 'ਤੇ ਕਲਿੱਕ ਕਰੋ, ਅਤੇ ਜੇਕਰ ਸਟੈੱਪ 2 ਵਿੱਚ ਦੱਸੀਆਂ ਸ਼ਰਤਾਂ ਪੂਰੀਆਂ ਹੁੰਦੀਆਂ ਹਨ ਤਾਂ EVC ਬੈਂਕ ਖਾਤੇ ਲਈ ਸਮਰੱਥ ਹੋ ਜਾਵੇਗਾ। ਅਜਿਹੇ ਮਾਮਲੇ ਵਿੱਚ, EVC ਉਸ ਬੈਂਕ ਖਾਤੇ ਲਈ ਅਕਿਰਿਆਸ਼ੀਲ ਹੋ ਜਾਵੇਗਾ ਜਿਸ ਨੂੰ ਪਹਿਲਾਂ ਕਾਰਜਸ਼ੀਲ ਕੀਤਾ ਗਿਆ ਸੀ।
ਨੋਟ: ਜੇਕਰ ਤੁਸੀਂ ਰੱਦ ਕਰੋ 'ਤੇ ਕਲਿੱਕ ਕਰਦੇ ਹੋ ਜਾਂ ਸੁਨੇਹਾ ਬੰਦ ਕਰਦੇ ਹੋ, ਤਾਂ EVC ਮੌਜੂਦਾ ਬੈਂਕ ਖਾਤੇ ਲਈ ਯੋਗ ਰਹੇਗਾ।
B. EVC ਨੂੰ ਅਕਿਰਿਆਸ਼ੀਲ ਕਰੋ
ਸਟੈੱਪ 1: ਉਸ ਬੈਂਕ ਖਾਤੇ 'ਤੇ ਕਾਰਵਾਈਆਂ ਕਾਲਮ ਦੇ ਹੇਠਾਂ EVC ਨੂੰ ਅਯੋਗ ਕਰੋ 'ਤੇ ਕਲਿੱਕ ਕਰੋ ਜਿਸ ਲਈ EVC ਯੋਗ ਹੈ।
ਸਟੈੱਪ 2: ਇੱਕ ਪੁਸ਼ਟੀਕਰਨ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ। ਜਾਰੀ ਰੱਖੋ 'ਤੇ ਕਲਿੱਕ ਕਰੋ।
ਸਫਲਤਾ 'ਤੇ, ਚੁਣੇ ਗਏ ਖਾਤੇ ਲਈ EVC ਨੂੰ ਅਕਿਰਿਆਸ਼ੀਲ ਕਰ ਦਿੱਤਾ ਜਾਂਦਾ ਹੈ, ਅਤੇ ਸਥਿਤੀ ਨੂੰ ਸਿਰਫ਼ ਵੈਧ 'ਤੇ ਅੱਪਡੇਟ ਕੀਤਾ ਜਾਂਦਾ ਹੈ।
3.5 ਬੈਂਕ ਖਾਤੇ ਨੂੰ ਦੁਬਾਰਾ ਪ੍ਰਮਾਣਿਤ ਕਰੋ
ਸਟੈੱਪ 1: ਜੇਕਰ ਕਿਸੇ ਬੈਂਕ ਖਾਤੇ ਦਾ ਪ੍ਰਮਾਣੀਕਰਨ ਪਹਿਲਾਂ ਅਸਫਲ ਹੋ ਜਾਂਦਾ ਹੈ, ਤੁਸੀਂ ਅਸਫਲ ਬੈਂਕ ਖਾਤੇ ਟੈਬ ਦੇ ਹੇਠਾਂ ਇਸਦੇ ਵੇਰਵੇ ਦੇਖੋਗੇ। ਉਸ ਬੈਂਕ ਖਾਤੇ ਲਈ ਐਕਸ਼ਨ ਕਾਲਮ ਦੇ ਹੇਠਾਂ ਦੁਬਾਰਾ-ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ ਜਿਸ ਨੂੰ ਤੁਹਾਨੂੰ ਦੁਬਾਰਾ ਪ੍ਰਮਾਣਿਤ ਕਰਨ ਦੀ ਲੋੜ ਹੈ।
ਜੇਕਰ ਤੁਹਾਡੇ ਮੋਬਾਈਲ/ਈਮੇਲ ਵਿੱਚ ਬੈਂਕ ਨਾਲ ਲਿੰਕ ਕੀਤਾ ਗਿਆ ਹੈ ਜਾਂ ਈ-ਫਾਈਲਿੰਗ ਪ੍ਰੋਫਾਈਲ ਵਿੱਚ ਕੋਈ ਅੱਪਡੇਟ ਹੈ ਜਾਂ ਤੁਹਾਡੇ ਖਾਤੇ ਦੀ ਕਿਸਮ/ਖਾਤੇ ਦੀ ਸਥਿਤੀ ਅੱਪਡੇਟ ਕੀਤੀ ਗਈ ਹੈ, ਤਾਂ ਤੁਸੀਂ ਜੋੜੇ ਗਏ ਬੈਂਕ ਖਾਤੇ ਨੂੰ ਵੀ ਦੁਬਾਰਾ ਪ੍ਰਮਾਣਿਤ ਕਰ ਸਕਦੇ ਹੋ।
ਸਟੈੱਪ 2: ਬੈਂਕ ਖਾਤਾ ਸ਼ਾਮਲ ਕਰੋ ਪੰਨੇ 'ਤੇ, ਬੈਂਕ ਅਤੇ ਸੰਪਰਕ ਵੇਰਵੇ ਪਹਿਲਾਂ ਤੋਂ ਭਰੇ ਜਾਣਗੇ। ਬੈਂਕ ਵੇਰਵੇ ਸੰਪਾਦਿਤ ਕੀਤੇ ਜਾ ਸਕਦੇ ਹਨ, ਅਤੇ ਸੰਪਰਕ ਵੇਰਵੇ ਸੰਪਾਦਿਤ ਨਹੀਂ ਕੀਤੇ ਜਾ ਸਕਦੇ। ਜੇਕਰ ਜ਼ਰੂਰੀ ਹੋਵੇ ਤਾਂ ਸੰਪਾਦਨਯੋਗ ਵੇਰਵਿਆਂ ਨੂੰ ਅੱਪਡੇਟ ਕਰੋ। ਈ-ਵੈਰੀਫਾਈ ਲਈ ਅੱਗੇ ਵਧੋ 'ਤੇ ਕਲਿੱਕ ਕਰੋ।
ਸਟੈੱਪ 3: ਈ-ਤਸਦੀਕ ਲਈ ਤਰੀਕਾ ਚੁਣੋ।
ਆਧਾਰ ਰਜਿਸਟਰਡ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਇਆ OTP ਦਰਜ ਕਰੋ।
ਸਫਲ ਹੋਣ 'ਤੇ, ਬੈਂਕ ਖਾਤੇ ਨੂੰ ਜੋੜੇ ਗਏ ਬੈਂਕ ਖਾਤੇ ਟੈਬ ਦੇ ਅੰਤਰਗਤ ਜੋੜਿਆ ਜਾਂਦਾ ਹੈ, ਅਤੇ ਸਟੇਟਸ ਨੂੰ ਪ੍ਰਮਾਣੀਕਰਨ ਹੋ ਰਿਹਾ ਹੈ ਵਜੋਂ ਅਪਡੇਟ ਕੀਤਾ ਜਾਂਦਾ ਹੈ।
ਫਿਰ, ਤੁਹਾਡੇ ਸੰਪਰਕ ਵੇਰਵਿਆਂ ਦੀ ਬੈਂਕ ਵੇਰਵਿਆਂ ਨਾਲ ਪੁਸ਼ਟੀ ਕੀਤੀ ਜਾਂਦੀ ਹੈ। ਜੇਕਰ ਖਾਤੇ ਦੇ ਵੇਰਵਿਆਂ ਦੀ ਬੈਂਕ ਦੁਆਰਾ ਪੁਸ਼ਟੀ ਕੀਤੀ ਜਾਂਦੀ ਹੈ, ਤਾਂ ਤੁਹਾਡਾ ਬੈਂਕ ਖਾਤਾ ਪ੍ਰਮਾਣਿਤ ਹੋ ਜਾਂਦਾ ਹੈ। ਤੁਸੀਂ ਜੋੜੇ ਗਏ ਬੈਂਕ ਖਾਤੇ ਟੈਬ ਦੇ ਸਟੇਟਸ ਕਾਲਮ ਵਿੱਚ ਪ੍ਰਮਾਣੀਕਰਨ ਦਾ ਸਟੇਟਸ ਚੈੱਕ ਕਰ ਸਕਦੇ ਹੋ।
ਜੇਕਰ ਪ੍ਰਮਾਣੀਕਰਨ ਅਜੇ ਵੀ ਅਸਫਲ ਹੁੰਦਾ ਹੈ, ਤਾਂ ਅਸਫਲ ਹੋਣ ਦੇ ਕਾਰਨ ਦੇ ਆਧਾਰ 'ਤੇ ਹੇਠਾਂ ਲਿਖੀ ਕਾਰਵਾਈ ਕਰੋ (ਏਕੀਕ੍ਰਿਤ ਬੈਂਕਾਂ ਲਈ):
| ਅਸਫਲ ਹੋਣ ਦਾ ਕਾਰਨ | ਕੀਤੀ ਜਾਣ ਵਾਲੀ ਕਾਰਵਾਈ |
| PAN-ਬੈਂਕ ਖਾਤਾ-IFSC ਲਿੰਕ ਕਰਨਾ ਅਸਫਲ ਰਿਹਾ | ਆਪਣੇ ਪੈਨ ਨੂੰ ਬੈਂਕ ਖਾਤੇ ਨਾਲ ਲਿੰਕ ਕਰਨ ਲਈ ਬ੍ਰਾਂਚ ਨਾਲ ਸੰਪਰਕ ਕਰੋ, ਫਿਰ ਬੇਨਤੀ ਸਬਮਿਟ ਕਰਨ ਲਈ ਦੁਬਾਰਾ-ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ। ਵਧੇਰੇ ਜਾਣਕਾਰੀ ਲਈ ਆਪਣੀ ਬ੍ਰਾਂਚ ਨਾਲ ਸੰਪਰਕ ਕਰੋ। |
| ਨਾਮ ਮੇਲ ਨਹੀਂ ਖਾਂਦਾ ਹੈ | ਪੈਨ ਦੇ ਅਨੁਸਾਰ ਨਾਮ ਅਪਡੇਟ ਕਰਨ ਲਈ ਬ੍ਰਾਂਚ ਨਾਲ ਸੰਪਰਕ ਕਰੋ। ਫਿਰ, ਦੁਬਾਰਾ-ਪ੍ਰਮਾਣਿਤ ਕਰੋ, ਵੇਰਵੇ ਅਪਡੇਟ ਕਰੋ ਅਤੇ ਦੁਬਾਰਾ-ਪ੍ਰਮਾਣੀਕਰਨ ਲਈ ਬੇਨਤੀ ਸਬਮਿਟ ਕਰੋ। |
| ਬੈਂਕ ਖਾਤਾ ਨੰਬਰ ਮੇਲ ਨਹੀਂ ਖਾਂਦਾ ਹੈ | ਦੁਬਾਰਾ-ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ, ਸਹੀ ਬੈਂਕ ਖਾਤਾ ਨੰਬਰ ਦਰਜ ਕਰੋ ਅਤੇ ਦੁਬਾਰਾ-ਪ੍ਰਮਾਣੀਕਰਨ ਲਈ ਬੇਨਤੀ ਸਬਮਿਟ ਕਰੋ। |
| ਖਾਤਾ ਨੰਬਰ ਮੌਜੂਦ ਨਹੀਂ ਹੈ | ਸਹੀ ਬੈਂਕ ਖਾਤਾ ਨੰਬਰ ਦਰਜ ਕਰੋ ਅਤੇ ਮੁੜ-ਪ੍ਰਮਾਣੀਕਰਨ ਲਈ ਬੇਨਤੀ ਕਰੋ। |
| ਬੈਂਕ ਖਾਤਾ ਬੰਦ / ਅਕਿਰਿਆਸ਼ੀਲ ਹੈ | ਕਿਸੇ ਵੱਖਰੇ ਬੈਂਕ ਖਾਤਾ ਨੰਬਰ ਨਾਲ ਕੋਸ਼ਿਸ਼ ਕਰੋ। ਵਧੇਰੇ ਜਾਣਕਾਰੀ ਲਈ ਆਪਣੀ ਬ੍ਰਾਂਚ ਨਾਲ ਸੰਪਰਕ ਕਰੋ। |
ਜੇਕਰ ਖਾਤਾ ਗੈਰ-ਏਕੀਕ੍ਰਿਤ ਬੈਂਕਾਂ ਵਿੱਚੋਂ ਕਿਸੇ ਇੱਕ ਵਿੱਚ ਹੈ, ਤਾਂ ਹੇਠਾਂ ਲਿਖੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ:
| ਅਸਫਲ ਹੋਣ ਦਾ ਕਾਰਨ | ਕੀਤੀ ਜਾਣ ਵਾਲੀ ਕਾਰਵਾਈ |
| ਪੈਨ ਬੈਂਕ ਖਾਤੇ ਨਾਲ ਲਿੰਕ ਨਹੀਂ ਹੈ | ਪੈਨ ਨੂੰ ਬੈਂਕ ਖਾਤੇ ਨਾਲ ਲਿੰਕ ਕਰੋ ਅਤੇ ਬੇਨਤੀ ਸਬਮਿਟ ਕਰਨ ਲਈ ਦੁਬਾਰਾ ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ। ਵਧੇਰੇ ਜਾਣਕਾਰੀ ਲਈ ਆਪਣੀ ਬ੍ਰਾਂਚ ਨਾਲ ਸੰਪਰਕ ਕਰੋ। |
| ਪੈਨ ਮੇਲ ਨਹੀਂ ਖਾਂਦਾ ਹੈ | ਸਹੀ ਪੈਨ ਨੂੰ ਬੈਂਕ ਖਾਤੇ ਨਾਲ ਲਿੰਕ ਕਰੋ ਅਤੇ ਬੇਨਤੀ ਸਬਮਿਟ ਕਰਨ ਲਈ ਦੂਬਾਰਾ-ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ। ਵਧੇਰੇ ਜਾਣਕਾਰੀ ਲਈ ਆਪਣੀ ਬ੍ਰਾਂਚ ਨਾਲ ਸੰਪਰਕ ਕਰੋ। |
| ਅਵੈਧ ਖਾਤਾ ਕਿਸਮ | ਦੁਬਾਰਾ-ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ, ਸਹੀ ਬੈਂਕ ਖਾਤਾ ਕਿਸਮ ਚੁਣੋ, ਅਤੇ ਪ੍ਰਮਾਣੀਕਰਨ ਲਈ ਬੇਨਤੀ ਸਬਮਿਟ ਕਰੋ। |
| ਖਾਤਾ ਬੰਦ/ਅਕਿਰਿਆਸ਼ੀਲ ਖਾਤਾ/ਕਾਨੂੰਨੀ ਖਾਤਾ/ਖਾਤਾ ਫ੍ਰੀਜ਼ ਜਾਂ ਬਲੌਕ ਕੀਤਾ ਗਿਆ | ਕਿਸੇ ਵੱਖਰੇ ਵੈਧ ਬੈਂਕ ਖਾਤਾ ਨੰਬਰ ਨਾਲ ਕੋਸ਼ਿਸ਼ ਕਰੋ। ਵਧੇਰੇ ਜਾਣਕਾਰੀ ਲਈ ਆਪਣੀ ਬ੍ਰਾਂਚ ਨਾਲ ਸੰਪਰਕ ਕਰੋ। |
| ਖਾਤਾ ਧਾਰਕ ਦਾ ਨਾਮ ਅਵੈਧ ਹੈ | ਦੁਬਾਰਾ-ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ ਅਤੇ ਵੇਰਵੇ ਅਪਡੇਟ ਕਰੋ। ਪੈਨ ਅਨੁਸਾਰ ਨਾਮ ਅੱਪਡੇਟ ਕਰਨ ਲਈ ਆਪਣੀ ਸ਼ਾਖਾ ਨਾਲ ਸੰਪਰਕ ਕਰੋ। |
ਜੇਕਰ ਬੈਂਕ ਪ੍ਰਮਾਣਿਕਤਾ ਸਥਿਤੀ 'ਪ੍ਰਮਾਣਿਕਤਾ ਨਹੀਂ ਕੀਤੀ ਜਾ ਸਕਦੀ' ਹੈ, ਤਾਂ ਇਸਦਾ ਮਤਲਬ ਹੈ ਕਿ ਵਿਭਾਗ ਦੁਆਰਾ ਬੈਂਕ ਵੇਰਵਿਆਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਤੁਸੀਂ ਜਾਂ ਤਾਂ ਕੋਈ ਹੋਰ ਖਾਤਾ ਜੋੜ ਸਕਦੇ ਹੋ ਜੋ ਈ-ਫਾਈਲਿੰਗ ਨਾਲ ਜੁੜਿਆ ਹੋਵੇ ਅਤੇ ਵਿਭਾਗ ਦੁਆਰਾ ਤਸਦੀਕ ਕੀਤਾ ਜਾ ਸਕੇ ਜਾਂ ਜੇਕਰ ਰਿਫੰਡ ਲਾਗੂ ਹੁੰਦਾ ਹੈ, ਤਾਂ ਤੁਸੀਂ ਰਿਫੰਡ ਦੁਬਾਰਾ ਜਾਰੀ ਕਰਨ ਦੀ ਬੇਨਤੀ ਕਰਦੇ ਸਮੇਂ ECS ਮੰਦੇਟ ਫਾਰਮ ਜਮ੍ਹਾਂ ਕਰ ਸਕਦੇ ਹੋ।
3.6 ਨੈੱਟ ਬੈਂਕਿੰਗ ਰਾਹੀਂ ਲੌਗਇਨ ਕਰਨ ਲਈ ਇੱਕ ਪ੍ਰਮਾਣਿਤ ਬੈਂਕ ਖਾਤਾ ਨਾਮਜ਼ਦ ਕਰੋ।
ਸਟੈੱਪ 1: ਬਟਨ ਨੂੰ ਸਮਰੱਥ ਬਣਾਓ ਨੈੱਟ ਬੈਂਕਿੰਗ ਰਾਹੀਂ ਲੌਗਇਨ ਲਈ ਨਾਮਜ਼ਦ ਕਰੋ:
ਸਟੈੱਪ 2: ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 3: ਹੁਣ, ਬੈਂਕ ਖਾਤਾ ਨੂੰ ਨੈੱਟ ਬੈਂਕਿੰਗ ਰਾਹੀਂ ਲਾਗਇਨ ਲਈ ਨਾਮਜ਼ਦ ਕੀਤਾ ਗਿਆ ਹੈ।